ਫ਼ਰਮੀਔਨ
ਭੌਤਿਕ ਵਿਗਿਆਨ ਵਿੱਚ, ਇੱਕ ਫ਼ਰਮੀਔਨ (ਐਨਰੀਕੋ ਫ਼ਰਮੀ ਦੇ ਉੱਪਨਾਮ ਤੋਂ ਪੌਲ ਡੀਰਾਕ ਵੱਲੋਂ ਘੜਿਆ ਗਿਆ ਨਾਮ) ਫਰਮੀ-ਡੀਰਾਕ ਸਟੈਟਿਸਟਿਕਸ ਰਾਹੀਂ ਦਰਸਾਇਆ ਜਾਣ ਵਾਲਾ ਕੋਈ ਕਣ ਹੁੰਦਾ ਹੈ। ਇਹ ਕਣ ਪੌਲੀ ਐਕਸਕਲੂਜ਼ਨ ਪ੍ਰਿੰਸੀਪਲ ਦੀ ਪਾਲਣਾ ਕਰਦੇ ਹਨ । ਫਰਮੀਔਨਾਂ ਵਿੱਚ ਸਾਰੇ [ਕੁਆਰਕ]] ਅਤੇ ਲੈਪਟੌਨ ਸ਼ਾਮਿਲ ਹਨ, ਅਤੇ ਇਹਨਾਂ ਦੇ ਔਡ ਨੰਬਰਾਂ ਤੋਂ ਬਣਿਆ ਕੋਈ ਵੀ ਸੰਯੁਕਤ ਕਣ ਵੀ ਸ਼ਾਮਿਲ ਹੈ ਜਿਵੇਂ ਬੇਰੌਨ ਅਤੇ ਕਈ ਐਟਮ ਅਤੇ ਨਿਊਕਲੀਆਈ । ਫਰਮੀਔਨ ਬੋਸੌਨਾਂ ਤੋਂ ਵੱਖਰੇ ਹੁੰਦੇ ਹਨ, ਜੋ ਬੋਸ-ਆਈਨਸਟਾਈਨ ਸਟੈਟਿਸਟਿਕਸ ਦੀ ਪਾਲਣਾ ਕਰਦੇ ਹਨ ।
ਇੱਕ ਫਰਮੀਔਨ ਇੱਕ ਮੁਢਲਾ ਕਣ ਹੋ ਸਕਦਾ ਹੈ, ਜਿਵੇਂ ਇਲੈਕਟ੍ਰੌਨ, ਜਾਂ ਇੱਕ ਸੰਯੁਕਤ ਕਣ ਹੋ ਸਕਦਾ ਹੈ, ਜਿਵੇਂ ਪ੍ਰੋਟੌਨ । ਕਿਸੇ ਵੀ ਤਰਕਸੰਗਤ ਰਿਲੇਟੀਵਿਸਟਿਕ ਕੁਆਂਟਮ ਫੀਲਡ ਥਿਊਰੀ ਵਿਚਲੀ ਸਪਿੱਨ-ਸਟੈਟਿਸਟਿਕਸ ਥਿਊਰਮ ਮੁਤਾਬਿਕ, ਇੰਟਜਰ ਸਪਿੱਨ ਵਾਲੇ ਕਣ ਬੋਸੌਨ ਹੁੰਦੇ ਹਨ, ਜਦੋਂਕਿ ਅੱਧੇ-ਇੰਟਜਰ ਸਪਿੱਨ ਵਾਲੇ ਕਣ ਫਰਮੀਔਨ ਹੁੰਦੇ ਹਨ ।
ਸਪਿੰਨ ਵਿਸ਼ੇਸ਼ਤਾ ਤੋਂ ਇਲਾਵਾ, ਫਰਮੀਔਨਾਂ ਦੀ ਇੱਕ ਹੋਰ ਖਾਸ ਵਿਸ਼ੇਸ਼ਤਾ ਵੀ ਹੁੰਦੀ ਹੈ: ਇਹ ਸੁਰੱਖਿਅਤ ਬੇਰੌਨ ਜਾਂ ਲੈਪਟੌਨ ਕੁਆਂਟਮ ਨੰਬਰ ਰੱਖਦੇ ਹਨ । ਇਸਲਈ ਜਿਸਨੂੰ ਆਮਤੌਰ ਤੇ ਸਪਿੱਨ ਸਟੈਟਿਸਟਿਕਸ ਸਬੰਧ ਕਿਹਾ ਜਾਂਦਾ ਹੈ, ਉਹ ਅਸਲ ਵਿੱਚ ਇੱਕ ਸਪਿੱਨ ਸਟੈਸਟਿਸਟਿਕਸ-ਕੁਆਂਟਮ ਨੰਬਰ ਸਬੰਧ ਹੁੰਦਾ ਹੈ।
ਪੌਲੀ ਐਕਸਕਲੂਜ਼ਨ ਪ੍ਰਿੰਸੀਪਲ ਦੇ ਇੱਕ ਨਤੀਜੇ ਦੇ ਰੂਪ ਵਿੱਚ, ਕਿਸੇ ਦਿੱਤੇ ਹੋਏ ਵਕਤ ਵਿੱਚ ਸਿਰਫ ਇੱਕ ਫਰਮੀਔਨ ਹੀ ਕੋਈ ਖਾਸ ਕੁਆਂਟਮ ਅਵਸਥਾ ਘੇਰ ਸਕਦਾ ਹੈ। ਜੇਕਰ ਕਈ ਫਰਮੀਔਨ ਇੱਕੋ ਸਥਾਨਿਕ ਪ੍ਰੋਬੇਬਿਲਟੀ ਵਿਸਥਾਰ ਵੰਡ ਰੱਖਣਗੇ, ਤਾਂ ਹਰੇਕ ਫਰਮੀਔਨ ਦੀ ਘੱਟੋ ਘੱਟ ਇੱਕ ਵਿਸ਼ੇਸ਼ਤਾ , ਜਿਵੇਂ ਕਿ ਇਸਦਾ ਸਪਿੱਨ, ਜਰੂਰ ਦੂਜਿਆਂ ਨਾਲੋਂ ਅਲੱਗ ਹੋਣਾ ਚਾਹੀਦਾ ਹੈ। ਫਰਮੀਔਨ ਆਮਤੌਰ ਤੇ ਪਦਾਰਥ ਨਾਲ ਸਬੰਧਤ ਹੁੰਦੇ ਹਨ, ਜਦੋਂਕਿ ਬੋਸੌਨ ਆਮਤੌਰ ਤੇ ਫੋਰਸ ਕੈਰੀਅਰ (ਬਲ ਢੋਣ ਵਾਲੇ) ਕਣ ਹੁੰਦੇ ਹਨ, ਭਾਵੇਂ ਕਣ ਭੌਤਿਕ ਵਿਗਿਆਨ ਦੀ ਤਾਜ਼ਾ ਅਵਸਥਾ ਵਿੱਚ ਦੋਵੇਂ ਧਾਰਨਾਵਾਂ ਵਿੱਚ ਅੰਤਰ ਸਪਸ਼ਟ ਨਹੀਂ ਹੈ। ਘੱਟ ਤਾਪਮਾਨ ਉੱਤੇ ਗੈਰ-ਚਾਰਜ ਵਾਲੇ ਕਣਾਂ ਲਈ ਸੁੱਪਰਫਲੱਡਿਟੀ ਦਿਖਾਉਂਦੇ ਹਨ ਅਤੇ ਚਾਰਜ ਵਾਲੇ ਕਣਾਂ ਲਈ ਸੁੱਪਰਕੰਡਕਟੀਵਿਟੀ ਦਿਖਾਉਂਦੇ ਹਨ । ਸੰਯੁਕਤ ਫਰਮੀਔਨ, ਜਿਵੇਂ ਪ੍ਰੋਟੌਨ ਅਤੇ ਨਿਊਟ੍ਰੌਨ, ਰੋਜ਼ਾਨਾ ਦੇ ਪਦਾਰਥ ਦੀਆਂ ਪ੍ਰਮੁੱਖ ਨੀਹਾਂ ਹਨ । ਕਮਜੋਰ ਪਰਸਪਰ ਕ੍ਰਿਆ ਕਰ ਰਹੇ ਫਰਮੀਔਨ ਸੁੱਪਰਕੰਡਕਟੀਵਿਟੀ ਵਰਗੀਆਂ ਹੱਦ ਦੀਆਂ ਹਾਲਤਾਂ ਅਧੀਨ ਬੋਸੌਨਾਂ ਵਰਗਾ ਵਰਤਾਓ ਵੀ ਦਿਖਾ ਸਕਦੇ ਹਨ ।
ਮੁਢਲੇ ਫਰਮੀਔਨ
[ਸੋਧੋ]ਸਟੈਂਡਰਡ ਮਾਡਲ ਮੁਢਲੇ ਫਰਮੀਔਨਾਂ ਦੀਆਂ ਦੋ ਕਿਸਮਾਂ ਨੂੰ ਪਛਾਣਦਾ ਹੈ, ਕੁਆਰਕ ਅਤੇ ਲੈਪਟੌਨ । ਕੁੱਲ ਗਿਣਤੀ ਵਿੱਚ, ਮਾਡਲ ਵਿੱਚ 24 ਵੱਖਰੇ ਵੱਖਰੇ ਫਰਮੀਔਨ ਹਨ । ਛੇ ਕੁਆਰਕ (ਅੱਪ, ਡਾਊਨ, ਸਟ੍ਰੇਂਜ, ਚਾਰਮ, ਅਤੇ ਟੌਪ ਕੁਆਰਕ), ਅਤੇ ਛੇ ਲੈਪਟੌਨ (ਇਲੈਕਟ੍ਰੌਨ, ਇਲੈਕਟ੍ਰੌਨ ਨਿਊਟ੍ਰੀਨੋ, ਮਿਊਔਨ, ਮਿਊਔਨ ਨਿਊਟ੍ਰੀਨੋ, ਟਾਓ ਪਾਰਟੀਕਲ ਅਤੇ ਟਾਓ ਨੀਓਟ੍ਰੀਨੋ) ਹਨ, ਜਿਹਨਾਂ ਵਿੱਚ ਇਹਨਾਂ ਵਿੱਚੋਂ ਹਰੇਕ ਦੇ ਐਂਟੀਪਾਰਟੀਕਲ ਵੀ ਹਨ ।
ਗਣਿਤਿਕ ਤੌਰ ਤੇ, ਫਰਮੀਔਨਾਂ ਦੀਆਂ ਤਿੰਨ ਕਿਸਮਾਂ ਹਨ – ਵੇਇਲ ਫਰਮੀਔਨ (ਪੁੰਜਹੀਣ), ਡੀਰਾਕ ਫਰਮੀਔਨ (ਪੁੰਜ-ਯੁਕਤ), ਅਤੇ ਮਾਜੋਰਾਨਾ ਫਰਮੀਔਨ (ਅਪਣਾ ਖੁਦ ਦਾ ਹੀ ਐਂਟੀਪਾਰਟੀਕਲ) । ਜਿਆਦਾਤਰ ਸਟੈਂਡਰਡ ਮਾਡਲ ਦੇ ਫਰਮੀਔਨਾਂ ਨੂੰ ਡੀਰਾਕ ਫਰਮੀਔਨ ਮੰਨਿਆ ਜਾਂਦਾ ਹੈ, ਬੇਸ਼ੱਕ ਇਸ ਵਕਤ ਇਹ ਅਗਿਆਤ ਹੈ ਕਿ ਨਿਊਟ੍ਰੀਨੋ ਡੀਰਾਕ ਫਰਮੀਔਨ ਹਨ ਜਾਂ ਮਾਜੋਰਾਨਾ ਫਰਮੀਔਨ ਹਨ । ਡੀਰਾਕ ਫਰਮੀਔਨਾਂ ਨੂੰ ਦੋ ਵੇਇਲ ਫਰਮੀਔਨਾਂ ਦੇ ਇੱਕ ਮੇਲ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਹੁਣ ਤੱਕ ਕਣ ਭੌਤਿਕ ਵਿਗਿਆਨ ਵਿੱਚ ਵੇਇਲ ਫਰਮੀਔਨਾਂ ਦੀ ਕੋਈ ਗਿਆਤ ਉਦਾਹਰਨ ਨਹੀਂ ਹੈ। ਜੁਲਾਈ 2015 ਵਿੱਚ, ਵੇਇਲ ਸੈਮੀਮੈਟਲਾਂ ਵਿੱਚ ਵੇਇਲ ਫਰਮੀਔਨਾਂ ਨੂੰ ਪ੍ਰਯੋਗਿਕ ਤੌਰ ਤੇ ਅਨੁਭਵ ਕੀਤਾ ਗਿਆ ਸੀ। ।
ਸੰਯੁਕਤ ਫਰਮੀਔਨ
[ਸੋਧੋ]ਸੰਯੁਕਤ ਫਰਮੀਔਨ (ਜਿਵੇਂ ਹੈਡਰੌਨਜ਼, ਨਿਊਕਲੀਆਈ, ਅਤੇ ਐਟਮ) ਅਪਣੇ ਰਚਣ ਵਾਲੇ ਕਣਾਂ ਉੱਤੇ ਨਿਰਭਰ ਕਰਦੇ ਹੋਏ, ਬੋਸੌਨ ਜਾਂ ਫਰਮੀਔਨ ਹੋ ਸਕਦੇ ਹਨ । ਹੋਰ ਸ਼ੁੱਧਤਾ ਨਾਲ ਕਹਿੰਦੇ ਹੋਏ, ਸਪਿੱਨ ਅਤੇ ਸਟੈਟਿਸਟਿਕਸ ਦਰਮਿਆਨ ਸਬੰਧ ਕਾਰਣ, ਫਰਮੀਔਨਾਂ ਦਾ ਇੱਕ ਔਡ ਨੰਬਰ ਰੱਖਣ ਵਾਲਾ ਕੋਈ ਕਣ ਖੁਦ ਫਰਮੀਔਨ ਹੀ ਹੁੰਦਾ ਹੈ। ਇਸਦਾ ਅੱਧਾ-ਇੰਟਜਰ (ਅੱਧਾ-ਅੰਕ) ਸਪਿੱਨ ਹੁੰਦਾ ਹੈ।
ਉਦਾਹਰਨਾਂ ਵਿੱਚ ਇਹ ਸ਼ਾਮਿਲ ਹਨ;
- ਇੱਕ ਬੇਰੌਨ, ਜਿਵੇਂ ਪ੍ਰੋਟੌਨ ਜਾਂ ਨਿਊਟ੍ਰੌਨ, ਜਿਸ ਵਿੱਚ ਤਿੰਨ ਫਰਮੀਔਨਿਕ ਕੁਆਰਕ ਹੁੰਦੇ ਹਨ, ਜਿਸ ਕਾਰਣ ਇਹ ਇੱਕ ਫਰਮੀਔਨ ਹੁੰਦਾ ਹੈ।
- ਕਾਰਬਨ-13 ਦਾ ਨਿਊਕਲੀਅਸ 6 ਪ੍ਰਟੌਨ ਅਤੇ 7 ਨਿਊਟ੍ਰੌਨ ਰੱਖਦਾ ਹੈ, ਜਿਸ ਕਾਰਣ ਇਹ ਇੱਕ ਫਰਮੀਔਨ ਹੈ।
- ਹੀਲੀਅਮ-3 ਦੋ ਪ੍ਰੋਟੌਨਾਂ, ਇੱਕ ਨਿਊਟ੍ਰੌਨ, ਅਤੇ ਦੋ ਇਲੈਕਟ੍ਰੌਨਾਂ ਦਾ ਬਣਿਆ ਹੁੰਦਾ ਹੈ, ਇਸਲਈ ਇਹ ਇੱਕ ਫਰਮੀਔਨ ਹੈ।
ਕਿਸੇ ਪੁਟੈਂਸ਼ਲ ਨਾਲ ਬੰਨੇ ਸਰਲ ਕਣਾਂ ਨਾਲ ਬਣੇ ਕਿਸੇ ਸੰਯੁਕਤ ਕਣ ਅੰਦਰ ਬੋਸੌਨਾਂ ਦੀ ਗਿਣਤੀ ਦਾ ਇਸ ਗੱਲ ਤੇ ਕੋਈ ਪ੍ਰਭਾਵ ਨਹੀਂ ਹੁੰਦਾ ਕਿ ਇਹ ਇੱਕ ਬੋਸੌਨ ਹੈ ਜਾਂ ਫਰਮੀਔਨ ਹੈ।
ਕਿਸੇ ਸੰਯੁਕਤ ਕਣ (ਜਾਂ ਸਿਸਟਮ) ਦਾ ਫਰਮੀਔਨਿਕ ਜਾਂ ਬੋਸਨਿਕ ਵਰਤਾਓ ਸਿਰਫ ਵਿਸ਼ਾਲ ਦੂਰੀਆਂ (ਸਿਸਟਮ ਦੇ ਅਕਾਰ ਦੇ ਤੁਲਨਾਤਮਿਕ) ਊੱਤੇ ਹੀ ਦੇਖਿਆ ਜਾਂਦਾ ਹੈ। ਨਜ਼ਦੀਕੀਆਂ ਤੋਂ, ਜਿੱਥੇ ਸਥਾਨਿਕ ਬਣਤਰ ਮਹੱਤਵ ਰੱਖਣਾ ਸ਼ੁਰੂ ਕਰ ਦਿੰਦੀ ਹੈ, ਇੱਕ ਸੰਯੁਕਤ ਕਣ ਇਸਦੇ ਰਚਣ ਵਾਲੇ ਕਣਾਂ ਦੇ ਅਨੁਸਾਰ ਹੀ ਵਰਤਾਓ ਕਰਦਾ ਹੈ।
ਫਰਮੀਔਨ ਬੋਸੌਨਾਂ ਵਰਗਾ ਵਰਤਾਓ ਦਿਖਾ ਸਕਦੇ ਹਨ ਜਦੋਂ ਇਹ ਜੋੜਿਆਂ ਵਿੱਚ ਢਿੱਲੇ ਤਰੀਕੇ ਨਾਲ ਬੰਨੇ ਹੁੰਦੇ ਹਨ । ਇਹ ਸੁੱਪਰਕੰਡਕਟੀਵਿਟੀ ਅਤੇ ਹੀਲੀਅਮ-3 ਦੀ ਸੁੱਪਰਫਲੱਡਿਟੀ ਦਾ ਮੂਲ ਹੈ: ਸੁੱਪਰਕੰਡਕਟਿੰਗ ਪਦਾਰਥਾਂ ਵਿੱਚ, ਇਲੈਕਟ੍ਰੌਨ ਫੋਨੌਨਾਂ ਦੇ ਵਟਾਂਦਰੇ ਰਾਹੀਂ ਇੰਟ੍ਰੈਕਟ ਕਰਦੇ ਹਨ, ਤੇ ਕੂਪਰ ਜੋੜੇ ਰਚਦੇ ਹਨ, ਜਦੋਂਕਿ ਹੀਲੀਅਮ-3 ਵਿੱਚ, ਸਪਿੱਨ ਉਤਰਾਵਾਂ-ਚੜਾਵਾਂ ਰਾਹੀਂ ਕੂਪਰ ਜੋੜੇ ਰਚੇ ਜਾਂਦੇ ਹਨ ।
ਫ੍ਰੈਕਸ਼ਨਲ ਕੁਆਂਟਮ ਹਾਲ ਇੱਫੈਕਟ ਦੇ ਕੁਆਸੀਪਾਰਟੀਕਲਾਂ ਨੂੰ ਵੀ ਸੰਯੁਕਤ ਫਰਮੀਔਨ ਕਿਹਾ ਜਾਂਦਾ ਹੈ, ਜੋ ਉਹਨਾਂ ਨਾਲ ਬੰਨੇ ਕੁਆਂਟਾਇਜ਼ਡ ਵਰਟੀਸਿਜ਼ ਦੀ ਇੱਕ ਇਵਨ (ਜਿਸਤ) ਸੰਖਿਆ ਵਾਲੇ ਇਲੈਕਟ੍ਰੌਨ ਹੁੰਦੇ ਹਨ ।
ਸਕਾਇਰਮੀਔਨ
[ਸੋਧੋ]ਕੁਆਂਟਮ ਫੀਲਡ ਥਿਊਰੀ ਵਿੱਚ, ਬੋਸੌਨਾਂ ਦੀਆਂ ਫੀਲਡ ਬਣਤਰਾਂ ਹੋ ਸਕਦੀਆਂ ਹਨ ਜੋ ਟੌਪੌਲੌਜੀਕਲ ਤੌਰ ਤੇ ਵਟੀਆਂ ਹੁੰਦੀਆਂ ਹਨ (ਟਵਿਸਟਡ) । ਇਹ ਕੋਹੇਰੈਂਟ (ਮਿਲੀਆਂ ਹੋਈਆਂ) ਅਵਸਥਾਵਾਂ (ਜਾਂ ਸੌਲੀਟੌਨਜ਼) ਹੁੰਦੁੀਆਂ ਹਨ ਜੋ ਕਿਸੇ ਕਣ ਵਾਂਗ ਵਰਤਾਓ ਕਰਦੀਆਂ ਹਨ, ਅਤੇ ਇਹ ਫਰਮੀਔਨਾਂ ਦੀ ਫਿਤਰਤ ਵਾਲੀਆਂ ਹੋ ਸਕਦੀਆਂ ਹਨ ਭਾਵੇਂ ਇਹਨਾਂ ਨੂੰ ਰਚਣ ਵਾਲੇ ਸਾਰੇ ਕਣ ਬੋਸੌਨ ਹੀ ਹੋਣ । ਇਸਨੂੰ ਟੋਨੀ ਸਕਾਇਰਮਿ ਦੁਆਰਾ 1960ਵੇਂ ਦਹਾਕੇ ਦੇ ਸ਼ੁਰੂ ਵਿੱਚ ਖੋਜਿਆ ਗਿਆ ਸੀ।, ਇਸਲਈ ਉਸਤੋਂ ਬਾਦ ਬੋਸੌਨਾਂ ਤੋਂ ਬਣੇ ਫਰਮੀਔਨਾਂ ਨੂੰ ਸਕਾਇਰਮੀਔਨ ਨਾਮ ਦਿੱਤਾ ਗਿਆ ।
ਸਕਾਇਰਮਿ ਦੀ ਮੂਲ ਉਦਾਹਰਨ ਵਿੱਚ ਉਹ ਫੀਲਡਾਂ ਸ਼ਾਮਿਲ ਸਨ ਜੋ ਕਿਸੇ ਤਿੰਨ-ਅਯਾਮੀ ਗੋਲੇ ਉੱਤੇ ਮੁੱਲ ਲੈਂਦੀਆਂ ਹਨ, ਮੂਲ ਨੌਨਲੀਨੀਅਰ ਸਿਗਮਾ ਮਾਡਲ ਸ਼ਾਮਿਲ ਸੀ। ਜੋ ਪਾਈਔਨਾਂ ਦੇ ਵਿਸ਼ਾਲ ਦੂਰੀ ਦੇ ਵਰਤਾਓ ਨੂੰ ਦਰਸਾਉਂਦਾ ਹੈ। ਵਿਸ਼ਾਲ N ਜਾਂ ਸਟਰਿੰਗ ਸੰਖੇਪਤਾ ਨੂੰ ਕੁਆਂਟਮ ਕ੍ਰੋਮੋਡਾਇਨਾਮਿਕਸ (QCD) ਵਿੱਚ ਦੁਬਾਰਾਂ ਤੋਂ ਬਣਾ ਕੇ, ਸਕਾਇਰਮਿ ਮਾਡਲ ਵਿੱਚ, ਪ੍ਰੋਟੌਨ ਅਤੇ ਨਿਊਟ੍ਰੌਨ, ਪਾਈਔਨ ਫੀਲਡ ਦੇ ਫਰਮੀਔਨਿਕ ਟੌਪੀਲੌਜੀਕਲ ਹੱਲ ਹੁੰਦੇ ਹਨ ।
ਜਿੱਥੇ ਸਕਾਇਰਮਿ ਉਦਾਹਰਨ ਵਿੱਚ ਪਾਈਔਨ ਭੌਤਿਕ ਵਿਗਿਆਨ ਸ਼ਾਮਿਲ ਹੈ, ਉੱਥੇ ਇੱਕ ਚੁੰਬਕੀ ਮੋਨੋਪੋਲ ਵਾਲੀ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਵਿੱਚ ਹੋਰ ਬਹੁਤ ਸਾਰੀਆਂ ਜਾਣੀਆਂ ਪਛਾਣੀਆਂ ਉਦਾਹਰਨਾਂ ਹਨ । ਸੂਖਮ ਤੋਂ ਸੂਖਮ ਸੰਭਵ ਚੁੰਬਕੀ ਚਾਰਜ ਵਾਲੇ ਬੋਸਨਿਕ ਮੋਨੋਪੋਲ ਅਤੇ ਇਲੈਕਟ੍ਰੌਨ ਦਾ ਬੋਸਨਿਕ ਰੂਪ, ਦੋਵੇਂ ਮਿਲ ਕੇ ਇੱਕ ਫਰਮੀਔਨ ਡੇਔਨ ਰਚਦੇ ਹਨ ।
ਸਕਾਇਰਮਿ ਫੀਲਡ ਅਤੇ ਇਲੈਕਟ੍ਰੋਵੀਕ ਸੈਕਟਰ ਦੀ ਹਿਗਜ਼ ਫੀਲਡ ਦਰਮਿਆਨ ਸਮਾਨਤਾ ਨੂੰ ਇਹ ਸਿੱਧ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ ਕਿ ਸਾਰੇ ਫਰਮੀਔਨ ਸਕਾਇਰਮੀਔਨ ਹੁੰਦੇ ਹਨ । ਇਹ ਸਮਝਾ ਸਕਿਆ ਕਿ ਕਿਉਂ ਸਾਰੇ ਗਿਆਤ ਫਰਮੀਔਨ ਬੇਰੌਨ ਜਾਂ ਲੈਪਟੌਨ ਕੁਆਂਟਮ ਨੰਬਰ ਰੱਖਦੇ ਹਨ ਅਤੇ ਪੌਲੀ ਐਕਸਕਲੂਜ਼ਨ ਪ੍ਰਿੰਸੀਪਲ ਲਈ ਇੱਕ ਭੌਤਿਕੀ ਮਕੈਨੀਜ਼ਮ ਮੁੱਹਈਆ ਕਰਵਾਉਂਦੇ ਹਨ ।