ਕੁਆਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Three colored balls (symbolizing quarks) connected pairwise by springs (symbolizing gluons), all inside a gray circle (symbolizing a proton). The colors of the balls are red, green, and blue, to parallel each quark's color charge. The red and blue balls are labeled "u" (for "up" quark) and the green one is labeled "d" (for "down" quark).

ਕੁਆਰਕ (ਅੰਗਰੇਜ਼ੀ: "Quark" ਕਵਾਰਕ) ਇੱਕ ਮੁਢਲਾ ਕਣ ਹੁੰਦਾ ਹੈ ਅਤੇ ਪਦਾਰਥ ਦਾ ਮੁਢਲਾ ਅੰਸ਼ ਹੈ। ਕੁਆਰਕ ਹੈਡ੍ਰੌਨਾਂ ਵਰਗੇ ਸੰਯੁਕਤ ਕਣ ਰਚਣ ਲਈ ਮਿਲਦੇ ਹਨ, ਜਿਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸਥਿਰ ਪ੍ਰੋਟੌਨ ਅਤੇ ਨਿਊਟ੍ਰੌਨ ਹਨ, ਜੋ ਪਰਮਾਣੂ ਨਾਭਿਕੀ ਅੰਸ਼ ਹਨ । ਕਲਰ ਕਨਫਾਈਨਮੈਂਟ ਨਾਲ ਜਾਣੇ ਜਾਂਦੇ ਇੱਕ ਘਟਨਾਕ੍ਰਮ ਕਾਰਨ, ਕੁਆਰਕਾਂ ਨੂੰ ਕਦੇ ਵੀ ਸਿੱਧੇ ਤੌਰ ’ਤੇ ਦੇਖਿਆ ਨਹੀਂ ਜਾ ਸਕਦਾ, ਜਾਂ ਆਇਸੋਲੇਸ਼ਨ ਵਿੱਚ ਖੋਜਿਆ ਨਹੀਂ ਜਾ ਸਕਦਾ; ਇਹ ਸਿਰਫ਼ ਹੈਡ੍ਰੌਨਾਂ ਬਾਲ਼ ਕੇ ਹੀ ਖੋਜੇ ਜਾ ਸਕਦੇ ਹਨ, ਜਿਵੇਂ ਬੇਰੌਨ (ਜਿਹਨਾਂ ਵਿੱਚੋਂ ਪ੍ਰੋਟੌਨ ਅਤੇ ਨਿਊਟ੍ਰੌਨ ਉਦਾਹਰਨਾਂ ਹਨ), ਅਤੇ ਮੀਜ਼ੌਨ। ਇਸ ਕਾਰਨ ਕਰਕੇ, ਕੁਆਰਕਾਂ ਬਾਰੇ ਜੋ ਕੁੱਝ ਵੀ ਗਿਆਤ ਹੈ ਹੈਡ੍ਰੌਨਾਂ ਦੇ ਨਿਰੀਖਣਾਂ ਤੋਂ ਹੀ ਲਿਆ ਗਿਆ ਹੈ।

ਕੁਆਰਕ ਕਈ ਅੰਦਰੂਨੀ ਵਿਸ਼ੇਸ਼ਤਾਵਾਂ ਰੱਖਦੇ ਹਨ, ਜਿਹਨਾਂ ਵਿੱਚ ਬਿਜਲਈ ਚਾਰਜ, ਪੁੰਜ, ਰੰਗ ਬਦਲਾਵ, ਅਤੇ ਸਪਿੱਨ ਸ਼ਾਮਿਲ ਹਨ। ਕਣ ਭੌਤਿਕ ਵਿਗਿਆਨ ਦੇ ਸਟੈਂਡਰਡ ਮਾਡਲ ਵਿੱਚ ਕੁਆਰਕ ਹੀ ਇਕਲੌਤੇ ਅਜਿਹੇ ਕਣ ਹਨ ਜੋ ਚਾਰੇ ਮੁੱਢਲੀਆਂ ਪਰਸਪਰ ਕ੍ਰਿਆਵਾਂ (ਫੰਡਾਮੈਂਟਲ ਇੰਟ੍ਰੈਕਸ਼ਨਾਂ) ਵਿੱਚ ਹਿੱਸਾ ਲੈਂਦੇ ਹਨ, ਜਿਹਨਾਂ ਨੂੰ ਮੁੱਢਲੇ ਬਲ਼ (ਇਲੈਕਟ੍ਰੋਮੈਗਨਟਿਜ਼ਮ,ਗੁਰੂਤਾਕਰਸ਼ਣ, ਤਾਕਤਵਰ ਪਰਸਪਰ ਕ੍ਰਿਆ। ਤਾਕਤਵਰ ਪਰਸਪਰ ਕਿਰਿਆ, ਅਤੇ ਕਮਜ਼ੋਰ ਪਰਸਪਰ ਕਿਰਿਆ) ਕਿਹਾ ਜਾਂਦਾ ਹੈ, ਅਤੇ ਸਿਰਫ਼ ਅਜਿਹੇ ਗਿਆਤ ਕਣ ਹਨ ਜਿਹਨਾਂ ਦਾ ਬਿਜਲੲੀ ਚਾਰਜ ਮੁੱਢਲੇ ਚਾਰਜ ਦਾ ਕੋਈ ਪੂਰਨ ਅੰਕ ਵਾਲਾ ਗੁਣਾਂਕ (ਇੰਟਜਰ ਮਲਟੀਪਲ) ਨਹੀਂ ਹੁੰਦਾ।

ਛੇ ਤਰ੍ਹਾਂ ਦੇ ਕੁਆਰਕ ਹੁੰਦੇ ਹਨ, ਜਿਹਨਾਂ ਨੂੰ ਫਲੇਵਰ ਕਹਿੰਦੇ ਹਨ; ਅੱਪ, ਡਾਊਨ, ਸਟ੍ਰੇਂਜ, ਚਾਰਮ, ਟੌਪ, ਅਤੇ ਬੌਟਮ। ਅੱਪ ਅਤੇ ਡਾਊਨ ਕੁਆਰਕਾਂ ਦਾ ਸਭ ਕੁਆਰਕਾਂ ਤੋਂ ਘੱਟ ਪੁੰਜ ਹੁੰਦਾ ਹੈ। ਭਾਰੀ ਕੁਆਰਕ “ਪਾਰਟੀਕਲ ਡਿਕੇਅ” ਨਾਮ ਦੀ ਪ੍ਰਕ੍ਰਿਆ ਨਾਲ ਅੱਪ ਅਤੇ ਡਾਊਨ ਕੁਆਰਕਾਂ ਵਿੱਚ ਬਦਲ ਜਾਂਦੇ ਹਨ: ਜੋ ਇੱਕ ਉੱਚੇ ਪੁੰਜ ਤੋਂ ਘੱਟ ਪੁੰਜ ਵਿੱਚ ਜਾਣ ਵਾਲਾ ਪਰਿਵਰਤਨ ਹੈ। ਇਸ ਕਾਰਨ, ਅੱਪ ਅਤੇ ਡਾਊਨ ਕੁਆਰਕ ਆਮ ਤੌਰ ’ਤੇ ਸਥਿਰ ਹੁੰਦੇ ਹਨ ਅਤੇ ਬ੍ਰਹਿਮੰਡ ਵਿੱਚ ਜ਼ਿਆਦਾ ਪਾਏ ਜਾਂਦੇ ਹਨ, ਜਦੋਂ ਕਿ ਸਟ੍ਰੇਂਜ, ਚਾਰਮ, ਬੌਟਮ, ਅਤੇ ਟੌਪ ਕੁਆਰਕ ਸਿਰਫ ਉੱਚ ਊਰਜਾ ਟਕਰਾਵਾਂ (ਜਿਵੇਂ ਪਾਰਟੀਕਲ ਐਕਸਲਰੇਟਰਾਂ ਵਿੱਚ ਅਤੇ ਕੌਸਮਿਕ ਕਿਰਨਾਂ ਵਾਲਿਆਂ ਵਿੱਚ) ਵਿੱਚ ਹੀ ਪੈਦਾ ਕੀਤੇ ਜਾ ਸਕਦੇ ਹਨ। ਹਰੇਕ ਕਿਸਮ ਦੇ ਕੁਆਰਕ ਲਈ ਇੱਕ ਓਸੇ ਕਿਸਮ ਨਾਲ ਸੰਬੰਧਤ ਐਂਟੀਪਾਰਟੀਕਲ ਹੁੰਦਾ ਹੈ, ਜਿਸਨੂੰ ਐਂਟੀਕੁਆਰਕ ਕਿਹਾ ਜਾਂਦਾ ਹੈ, ਜੋ ਕੁਆਰਕ ਤੋਂ ਸਿਰਫ਼ ਇੰਨਾ ਕੁ ਵੱਖਰਾ ਹੁੰਦਾ ਹੈ ਕਿ ਇਸਦੀਆਂ ਕੁੱਝ ਵਿਸ਼ੇਸ਼ਤਾਵਾਂ ਵਿੱਚ ਬਰਾਬਰ ਮਾਤਰਾ ਹੁੰਦੀ ਹੈ ਪਰ ਚਿੰਨ੍ਹ ਉੱਲਟਾ ਹੁੰਦਾ ਹੈ।

ਕੁਆਰਕ ਨਮੂਨਾ 1964 ਵਿੱਚ ਮੁਰੱਰੇ ਜੈੱਲ-ਮਾੱਨ ਅਤੇ ਜੌਰਜ ਵਿੱਗ ਭੌਤਿਕ ਵਿਗਿਆਨੀਆਂ ਦੁਆਰਾ ਸੁਤੰਤਰਤਾ ਨਾਲ ਪ੍ਰਸਤਾਵਿਤ ਕੀਤਾ ਗਿਆ ਸੀ। ਕੁਆਰਕਾਂ ਨੂੰ ਹੈਡ੍ਰੌਨਾਂ ਲਈ ਇੱਕ ਵਿਵਸਿਥ ਸਕੀਮ ਦੇ ਹਿੱਸਿਆਂ ਵਜੋਂ ਪੇਸ਼ ਕੀਤਾ ਗਿਆ ਸੀ।, ਅਤੇ 1968 ਵਿੱਚ ਸਟੈਨਫੋਰਡ ਲਾਈਨੀਅਰ ਐਕਸਲਰੇਟਰ ਸੈਂਟਰ ਉੱਤੇ ਗਹਿਰੇ ਇਨਇਲਾਸਟਿਕ ਸਕੈਟਰਿੰਗ ਪ੍ਰਯੋਗਾਂ ਤੋਂ ਪਹਿਲਾਂ ਇਹਨਾਂ ਦੀ ਭੌਤਿਕੀ ਮੌਜੂਦਗੀ ਬਾਰੇ ਬਹੁਤ ਘੱਟ ਸਬੂਤ ਸੀ। ਟੌਪ ਕੁਆਰਕ 1995 ਵਿੱਚ ਫਰਮੀਲੈਬ ਵਿਖੇ ਖੋਜਿਆ ਜਾਣ ਵਾਲਾ ਆਖਰੀ ਕੁਆਰਕ ਰੂਪ ਸੀ।

ਵਰਗੀਕਰਨ[ਸੋਧੋ]

ਮਿਅਾਰੀ ਨਮੂਨਾ(ਸਟੈਂਡਰਡ ਮਾਡਲ) ਵਿੱਚ ਛੇ ਕਣ ਕੁਆਰਕ (ਜਾਮਣੀ ਰੰਗ ਵਿੱਚ ਦਿਖਾਏ ਗਏ ਹਨ) ਹੁੰਦੇ ਹਨ । ਪਹਿਲੇ ਤਿੰਨ ਕਾਲਮ ਪਦਾਰਥ ਦੀ ਇੱਕ ਪੀੜੀ (ਜਨਰੇਸ਼ਨ) ਰਚਦੇ ਹਨ

ਮਿਅਾਰੀ ਨਮੂਨਾ ਸਾਰੇ ਤਾਜ਼ੇ ਗਿਆਤ ਮੁਢਲੇ ਕਣਾਂ ਨੂੰ ਦਰਸਾਉਣ ਵਾਲਾ ਸਿਧਾਂਤਕ ਢਾਂਚਾ ਹੈ। ਇਹ ਮਾਡਲ ਕੁਆਰਕਾਂ ਦੇ ਛੇ ਫਲੇਵਰ ਰੱਖਦਾ ਹੈ, ਜਿਹਨਾਂ ਦੇ ਨਾਮ ਅੱਪ (u), ਡਾਊਨ (d), ਸਟ੍ਰੇਂਜ (s), ਚਾਰਮ (c), ਬੌਟਮ (b), ਅਤੇ ਟੌਪ (t) ਕੁਆਰਕ ਹਨ । ਕੁਆਰਕਾਂ ਦੇ ਐਂਟੀਪਾਰਟੀਕਲਾਂ ਨੂੰ ਐਂਟੀਕੁਆਰਕ ਕਿਹਾ ਜਾਂਦਾ ਹੈ, ਅਤੇ ਸਬੰਧਤ ਕੁਆਰਕ ਲਈ ਚਿੰਨ ਉੱਤੇ ਇੱਕ ਬਾਰ ਰਾਹੀਂ ਲਿਖੇ ਜਾਂਦੇ ਹਨ, ਜਿਵੇਂ ਇੱਕ ਅੱਪ ਐਂਟੀਕੁਆਰਕ ਲਈ u ̅ ਲਿਖਿਆ ਜਾਂਦਾ ਹੈ। ਜਿਵੇਂ ਆਮਤੌਰ ਤੇ ਐਂਟੀਮੈਟਰ ਨਾਲ ਹੁੰਦਾ ਹੈ, ਐਂਟੀਕੁਆਰਕਾਂ ਦਾ ਉਹੀ ਪੁੰਜ, ਔਸਤ ਜੀਵਨਕਾਲ, ਅਤੇ ਸਪਿੱਨ ਹੁੰਦਾ ਹੈ, ਜੋ ਉਹਨਾਂ ਦੇ ਸਬੰਧਤ ਕੁਆਰਕਾਂ ਦਾ ਹੁੰਦਾ ਹੈ, ਪਰ ਇਲੈਕਟ੍ਰਿਕ ਚਾਰਜ ਅਤੇ ਹੋਰ ਚਾਰਜ ਉਲਟੇ ਚਿੰਨ ਵਿੱਚ ਹੁੰਦੇ ਹਨ ।

ਕੁਆਰਕ ਸਪਿੱਨ-½ ਕਣ ਹੁੰਦੇ ਹਨ, ਯਾਨਿ ਕਿ ਸਪਿੱਨ ਸਟੈਟਿਸਟਿਕਸ ਸਿਧਾਂਤ ਮੁਤਾਬਿਕ ਇਹ ਫਰਮੀਔਨ ਹੁੰਦੇ ਹਨ । ਇਹ ਪੌਲੀ ਐਕਸਕਲੂਜ਼ਨ ਮੱਤ ਅਨੁਸਾਰ ਹੁੰਦੇ ਹਨ, ਜੋ ਕਹਿੰਦਾ ਹੈ ਕਿ ਕੋਈ ਦੋ ਇੱਕੋ ਜਿਹੇ ਫਰਮੀਔਨ ਇੱਕੋ ਕੁਆਂਟਮ ਅਵਸਥਾ ਨਹੀਂ ਪ੍ਰਾਪਤ ਕਰ ਸਕਦੇ । ਇਹ ਬੋਸੌਨਾਂ (ਇੰਟਜਰ ਸਪਿੱਨ ਵਾਲੇ ਕਣਾਂ) ਤੋਂ ਉਲਟ ਗੱਲ ਹੈ।, ਜਿਹਨਾਂ ਦੀ ਜਿੰਨੀ ਮਰਜ਼ੀ ਗਿਣਤੀ ਇੱਕੋ ਅਵਸਥਾ ਵਿੱਚ ਹੋ ਸਕਦੀ ਹੈ। ਲੈਪਟੌਨਾਂ ਤੋਂ ਉਲਟ, ਕੁਆਰਕਾਂ ਕੋਲ ਰੰਗੀਨ ਚਾਰਜ ਹੁੰਦਾ ਹੈ ਜੋ ਇਹਨਾਂ ਨੂੰ ਤਾਕਤਵਰ ਪਰਸਪਰ ਕ੍ਰਿਆ ਵਿੱਚ ਭਾਗ ਲੈਣ ਲਈ ਕਾਬਲ ਬਣਾਉਂਦਾ ਹੈ। ਵੱਖਰੇ ਕੁਆਰਕਾਂ ਦਰਮਿਆਨ ਨਤੀਜਨ ਖਿੱਚ ਹੈਡ੍ਰੌਨਾਂ ਦੇ ਨਾਮ ਨਾਲ ਜਾਣੇ ਜਾਂਦੇ ਸੰਯੁਕਤ ਕਣ ਰਚਦੀ ਹੈ।

ਹੈਡ੍ਰੌਨਾਂ ਦੇ ਕੁਆਂਟਮ ਅੰਕ ਨਿਰਧਾਰਿਤ ਕਰਨ ਵਾਲੇ ਕੁਆਰਕਾਂ ਨੂੰ ਵੇਲੈਂਸ ਕੁਆਰਕ ਕਿਹਾ ਜਾਂਦਾ ਹੈ; ਇਹਨਾਂ ਤੋਂ ਇਲਾਵਾ, ਕੋਈ ਵੀ ਹੈਡ੍ਰੌਨ ਵਰਚੁਅਲ (ਸਾਗਰ) ਕੁਆਰਕਾਂ, ਐਂਟੀਕੁਆਰਕਾਂ, ਅਤੇ ਗਲੂਔਨਾਂ ਦੀ ਇੱਕ ਅਨਿਸ਼ਚਿਤ ਸੰਖਿਆ ਰੱਖਦਾ ਹੋ ਸਕਦਾ ਹੈ ਜੋ ਇਸਦੇ ਕੁਆਂਟਮ ਅੰਕ 'ਤੇ ਕੋਈ ਅਸਰ ਨਹੀਂ ਪਾਉਂਦੀ । ਹੈਡ੍ਰੌਨਾਂ ਦੇ ਦੋ ਪਰਿਵਾਰ ਹੁੰਦੇ ਹਨ: ਬੇਰੌਨ, ਜਿਹਨਾਂ ਵਿੱਚ ਤਿੰਨ ਵੇਲੈਂਸ ਕੁਆਰਕ ਹੁੰਦੇ ਹਨ, ਅਤੇ ਮੈਜ਼ੌਨ, ਜਿਹਨਾਂ ਵਿੱਚ ਇੱਕ ਵੇਲੈਂਸ ਕੁਆਰਕ ਹੁੰਦਾ ਹੈ ਤੇ ਇੱਕ ਇੱਕ ਐਂਟੀਕੁਆਰਕ ਹੁੰਦਾ ਹੈ। ਸਭ ਤੋਂ ਜ਼ਿਆਦਾ ਆਮ ਬੇਰੌਨ ਪ੍ਰੋਟੌਨ ਅਤੇ ਨਿਊਟ੍ਰੌਨ ਹਨ, ਜੋ ਪਰਮਾਣੂ ਨਾਭਿਕੀ ਦੀਆਂ ਨੀਹਾਂ ਹਨ । ਹੈਡ੍ਰੌਨਾਂ ਦੀ ਬਹੁਤ ਵਿਸ਼ਾਲ ਗਿਣਤੀ ਗਿਆਤ ਹੈ, ਜਿਹਨਾਂ ਵਿੱਚੋਂ ਜ਼ਿਆਦਾਤਰ ਅਾਪਣੀ ਕੁਆਰਕ ਸਮੱਗਰੀ ਅਤੇ ਉਹਨਾਂ ਕੁਆਰਕਾਂ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ਤਾਵਾਂ ਰਾਹੀਂ ਇੱਕ ਦੂਜੇ ਤੋਂ ਵੱਖਰੇ ਹੁੰਦੇ ਹਨ । ਹੋਰ ਜਿਆਦਾ ਵੇਲੈਂਸ ਕੁਆਰਕਾਂ ਜਿਵੇਂ ਟੈਟ੍ਰਾਕੁਆਰਕ (qqqq) ਅਤੇ ਪੈਂਟਾਕੁਆਰਕ (qqqqq) ਰੱਖਣ ਵਾਲੇ “ਅਨੋਖੇ” ਹੈਡ੍ਰੌਨਾਂ ਦੀ ਮੌਜੂਦਗੀ ਅਨੁਮਾਨਿਤ ਕੀਤੀ ਗਈ ਹੈ ਪਰ ਸਾਬਤ ਨਹੀਂ ਹੋਈ ਹੈ। ਫੇਰ ਵੀ, 13 ਜੁਲਾਈ 2015 ਨੂੰ CERN ਵਿਖੇ LHCb ਕੈਲੋਬੋਰੇਸ਼ਨ ਨੇ ਪੈਂਟਾਕੁਆਰਕ ਅਵਸਥਾਵਾਂ ਨਾਲ ਸਥਿਰਤਾ ਵਾਲੇ ਨਤੀਜਿਆਂ ਦੀ ਰਿਪੋਰਟ ਦਿੱਤੀ ਹੈ।

ਮੁਢਲੇ ਫਰਮੀਔਨਾਂ ਦੇ ਤਿੰਨ ਪੀੜੀਆਂ ਵਿੱਚ ਸਮੂਹ ਬਣਾਏ ਗਏ ਹਨ, ਹਰੇਕ ਵਿੱਚ ਦੋ ਲੈਪਟੌਨ ਅਤੇ ਦੋ ਕੁਆਰਕ ਹਨ । ਪਹਿਲੀ ਪੀੜੀ ਵਿੱਚ ਅੱਪ ਤੇ ਡਾਊਨ ਕੁਆਰਕ ਸ਼ਾਮਲ ਹਨ, ਦੂਜੀ ਵਿੱਚ ਸਟ੍ਰੇਂਜ ਅਤੇ ਚਾਰਮ ਕੁਆਰਕ ਸ਼ਾਮਿਲ ਹਨ, ਅਤੇ ਤੀਜੀ ਵਿੱਚ ਬੌਟਮ ਅਤੇ ਟੌਪ ਕੁਆਰਕ ਸ਼ਾਮਲ ਹਨ । ਕੁਆਰਕਾਂ ਦੀ ਚੌਥੀ ਪੀੜੀ ਅਤੇ ਹੋਰ ਮੁਢਲੇ ਫਰਮੀਔਨਾਂ ਲਈ ਸਾਰੀਆਂ ਖੋਜਾਂ ਅਸਫਲ ਰਹੀਆਂ ਹਨ, ਅਤੇ ਤਾਕਤਵਰ ਸਿੱਧਾ ਸਬੂਤ ਹੈ ਕਿ ਤਿੰਨ ਪੀੜੀਆਂ ਤੋਂ ਜ਼ਿਆਦਾ ਹੋਰ ਪੀੜੀਆਂ ਮੌਜੂਦ ਨਹੀਂ ਹਨ । ਉੱਚੀਆਂ ਪੀੜੀਆਂ ਵਿੱਚ ਕਣਾਂ ਦਾ ਭਾਰੀ ਪੁੰਜ ਅਤੇ ਹਲਕੀ ਸਥਿਰਤਾ ਹੁੰਦੀ ਹੈ, ਜੋ ਉਹਨਾਂ ਨੂੰ ਕਮਜੋਰ ਪਰਸਪਰ ਕ੍ਰਿਆ (ਵੀਕ ਇੰਟ੍ਰੈਕਸ਼ਨ) ਦੇ ਅਰਥਾਂ ਰਾਹੀਂ ਨਿਮਰ ਪੀੜੀ ਵਾਲੇ ਕਣਾਂ ਵਿੱਚ ਡਿਕੇਅ ਕਰਨ ਲਈ ਮਜਬੂਰ ਕਰ ਦਿੰਦੀ ਹੈ। ਸਿਰਫ ਪਹਿਲੀ ਪੀੜੀ ਵਾਲੇ (ਅੱਪ ਅਤੇ ਡਾਊਨ) ਕੁਆਰਕ ਹੀ ਕੁਦਰਤ ਵਿੱਚ ਆਮ ਮਿਲਦੇ ਹਨ । ਭਾਰੀ ਕੁਆਰਕ ਸਿਰਫ ਉੱਚ ਐਨਰਜੀ ਟਕਰਾਵਾਂ ਵਿੱਚ ਹੀ ਪੈਦਾ ਕੀਤਾ ਜਾ ਸਕਦੇ ਹਨ ਜੋ ਜਲਦੀ ਹੀ ਡਿਕੇਅ ਹੋ ਜਾਂਦੇ ਹਨ ; ਫੇਰ ਵੀ, ਉਹਨਾਂ ਬਾਰੇ ਸੋਚਿਆ ਜਾਂਦਾ ਹੈ ਕਿ ਬਿੱਗ ਬੈਂਗ ਦੇ ਪਹਿਲੇ ਇੱਕ ਸੈਕੰਡ ਦੇ ਹਿੱਸਿਆਂ ਦੌਰਾਨ ਭਾਰੀ ਕੁਆਰਕ ਮੌਜੂਦ ਰਹੇ ਹੋਣਗੇ, ਜਦੋਂ ਬ੍ਰਹਿਮੰਡ ਅੱਤ ਗਰਮ ਅਤੇ ਸੰਘਣੇ ਫੇਜ਼ (ਕੁਆਰਕ ਯੁੱਗ) ਵਿੱਚ ਸੀ। ਭਾਰੀ ਕੁਆਰਕਾਂ ਦਾ ਅਧਿਐਨ ਬਣਾਵਟੀ ਰਚਨਾਤਮਿਕ ਹਾਲਤਾਂ ਵਿੱਚ ਕੀਤਾ ਜਾਂਦਾ ਹੈ, ਜਿਵੇਂ ਪਾਰਟੀਕਲ ਐਕਸਲਰੇਟਰਾਂ ਵਿੱਚ।

ਇਲੈਕਟ੍ਰਿਕ ਚਾਰਜ, ਪੁੰਜ, ਕਲਰ ਚਾਰਜ, ਅਤੇ ਫਲੇਵਰ ਰੱਖਣ ਨਾਲ ਕੁਆਰਕ ਹੀ ਸਿਰਫ ਅਜਿਹੇ ਗਿਆਤ ਮੁਢਲੇ ਕਣ ਹਨ ਜੋ ਸਮਕਾਲ ਭੌਤਿਕ ਵਿਗਿਆਨ ਦੀਆਂ ਸਭ ਚਾਰ ਮੁਢਲੀਆਂ ਪਰਸਪਰ ਕ੍ਰਿਆਵਾਂ ਵਿੱਚ ਹਿੱਸਾ ਲੈਂਦੇ ਹਨ ; ਇਲੈਕਟ੍ਰੋਮੈਗਨਟਿਜ਼ਮ, ਗਰੈਵੀਟੇਸ਼ਨ, ਤਾਕਤਵਰ ਪਰਸਪਰ ਕ੍ਰਿਆ, ਅਤੇ ਕਮਜੋਰ ਪਰਸਪਰ ਕ੍ਰਿਆਊਰਜਾ ਦੀਆਂ ਹੱਦਾਂ (ਪਲੈਂਕ ਐਨਰਜੀ) ਅਤੇ ਦੂਰ ਪੈਮਾਨਿਆਂ (ਪਲੈਂਕ ਡਿਸਟੈਂਸ) ਉੱਤੇ ਹੋਣ ਵਾਲੀਆਂ ਕਣ ਪਰਸਪਰ ਕ੍ਰਿਆਵਾਂ ਨੂੰ ਛੱਡ ਕੇ ਬਾਕੀ ਵਿਅਕਤੀਗਤ ਪਰਸਪਰ ਕ੍ਰਿਆਵਾਂ ਦੇ ਤੁਲਨਾਤਮਿਕ ਗੁਰੂਤਾਕਰਸ਼ਣ ਬਹੁਤ ਜਿਆਦਾ ਕਮਜ਼ੋਰ ਹੈ। ਫੇਰ ਵੀ, ਕਿਉਂਕਿ ਕੋਈ ਵੀ ਸਫਲ ਕੁਆਂਟਮ ਗਰੈਵਿਟੀ ਦਾ ਸਿਧਾਂਤ ਮੌਜੂਦ ਨਹੀਂ ਹੈ, ਗੁਰੂਤਾਕਰਸ਼ਣ ਨੂੰ ਮਿਅਾਰੀ ਨਮੂਨੇ ਵਿੱਚ ਨਹੀਂ ਦਰਸਾਇਆ ਗਿਆ ਹੈ।

ਵਿਸ਼ੇਸ਼ਤਾਵਾਂ[ਸੋਧੋ]

ਬਿਜਲੲੀ ਚਾਰਜ[ਸੋਧੋ]

ਕੁਆਰਕਾਂ ਵਿੱਚ ਫ੍ਰੈਕਸ਼ਨਲ ਬਿਜਲੲੀ ਚਾਰਜ ਮੁੱਲ – ਜਾਂ ਮੁੱਢਲੇ ਚਾਰਜ ਦਾ 1/3 ਜਾਂ 2/3 ਹੁੰਦਾ ਹੈ, ਜੋ ਇਹਨਾਂ ਦੇ ਫਲੇਵਰ ਉੱਤੇ ਨਿਰਭਰ ਹੈ। ਅੱਪ, ਚਾਰਮ, ਅਤੇ ਟੌਪ ਕੁਆਰਕਾਂ (ਇਹਨਾਂ ਤਿੰਨਾ ਨੂੰ ਅੱਪ ਕਿਸਮ ਦੇ ਕੁਆਰਕ ਕਿਹਾ ਜਾਂਦਾ ਹੈ) ਦਾ +2/3 e ਚਾਰਜ ਹੁੰਦਾ ਹੈ, ਜਦੋਂਕਿ ਡਾਊਨ, ਸਟ੍ਰੇਂਜ, ਅਤੇ ਬੌਟਮ ਕੁਆਰਕਾਂ (ਡਾਊਨ ਕਿਸਮ ਦੇ ਕੁਆਰਕਾਂ) ਦਾ -1/3 e ਹੁੰਦਾ ਹੈ। ਐਂਟੀਕੁਆਰਕਾਂ ਦਾ ਚਾਰਜ ਉਲਟੇ ਚਿੰਨਾ ਵਾਲਾ ਹੁੰਦਾ ਹੈ; ਅੱਪ ਕਿਸਮ ਦੇ ਐਂਟੀਕਿੁਆਰਕ -2/3 e ਚਾਰਕ ਰੱਖਦੇ ਹਨ ਅਤੇ ਡਾਉਨ ਕਿਸਮ ਦੇ ਕੁਆਰਕ +1/3 ਚਾਰਕ ਰੱਖਦੇ ਹਨ । ਕਿਉਂਕਿ ਕਿਸੇ ਹੈਡ੍ਰੌਨ ਦਾ ਬਿਜਲੲੀ ਚਾਰਜ ਇਸਦੇ ਰਚਣ ਵਾਲੇ ਕੁਆਰਕਾਂ ਦੇ ਚਾਰਜਾਂ ਦਾ ਜੋੜ ਹੁੰਦਾ ਹੈ, ਇਸ ਲਈ ਸਾਰੇ ਹੈਡ੍ਰੌਨਾਂ ਦਾ ਚਾਰਜ ਇੰਟਜਰ (ਪੂਰਨ ਅੰਕ) ਚਾਰਜ ਹੁੰਦਾ ਹੈ: ਤਿੰਨ ਕੁਆਰਕਾਂ ਦਾ ਮੇਲ (ਬੇਰੌਨ), ਤਿੰਨ ਐਂਟੀਕੁਆਰਕਾਂ (ਐਂਟੀਬੇਰੌਨ) ਦਾ ਮੇਲ, ਜਾਂ ਇੱਕ ਕੁਆਰਕ ਅਤੇ ਇੱਕ ਐਂਟੀਕੁਆਰਕ (ਮੀਜ਼ੌਨ) ਹਮੇਸ਼ਾਂ ਹੀ ਇੰਟਜਰ ਚਾਰਜ ਵਿੱਚ ਹੁੰਦਾ ਹੈ। ਉਦਾਹਰਨ ਦੇ ਤੌਰ ਤੇ, ਪਰਮਾਣੂ ਨਾਭਿਕੀ ਦੇ ਹੈਡ੍ਰੌਨ ਰਚਣਹਾਰੇ, ਨਿਊਟ੍ਰੌਨਾਂ ਅਤੇ ਪ੍ਰੋਟੌਨਾਂ ਦਾ ਕ੍ਰਮਵਾਰ 0 e ਅਤੇ +1 e ਚਾਰਜ ਹੁੰਦਾ ਹੈ; ਨਿਊਟ੍ਰੌਨ ਦੋ ਡਾਊਨ ਕੁਆਰਕਾਂ ਅਤੇ ਇੱਕ ਅੱਪ ਕੁਆਰਕ ਨਾਲ ਬਣਿਆ ਹੁੰਦਾ ਹੈ, ਅਤੇ ਪ੍ਰੋਟੌਨ ਦੋ ਅੱਪ ਕੁਆਰਕਾਂ ਅਤੇ ਇੱਕ ਡਾਊਨ ਕੁਆਰਕ ਨਾਲ ਬਣੇ ਹੁੰਦੇ ਹਨ ।

ਸਪਿੱਨ(ਘੁਮਾਵ)[ਸੋਧੋ]

ਸਪਿੱਨ(ਘੁਮਾਵ), ਮੁਢਲੇ ਕਣਾਂ ਦੀ ਇੱਕ ਅੰਦਰੂਨੀ ਵਿਸ਼ੇਸ਼ਤਾ ਹੈ, ਅਤੇ ਇਸਦੀ ਦਿਸ਼ਾ ਇੱਕ ਸੁਤੰਤਰਤਾ ਦਾ ਮਹੱਤਵਪੂਰਨ ਦਰਜਾ (ਡਿਗਰੀ ਔਫ ਫਰੀਡਮ) ਹੈ। ਇਸ ਨੂੰ ਕਦੇ-ਕਦੇ ਕਿਸੇ ਵਸਤੂ ਦਾ ਅਾਪਣੇ ਖੁਦ ਦੇ ਧੁਰੇ ਦੁਆਲੇ ਘੁੰਮਣਾ ਸਮਝਿਆ ਜਾਣ ਕੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ (ਜਿਸ ਕਾਰਨ ਇਸਨੂੰ ਸਪਿੱਨ(ਘੁਮਾਵ) ਕਹੰਦੇ ਹਨ), ਬੇਸ਼ੱਕ ਇਹ ਧਾਰਨਾ ੳੁਪ-ਪਰਮਾਣੂ ਪੈਮਾਨੇ ਉੱਤੇ ਕੁੱਝ ਨਾ ਕੁੱਝ ਗਲਤ ਦਿਸ਼ਾ-ਨਿਰਦੇਸ਼ ਕਰਨ ਵਾਲੀ ਹੈ ਕਿਉਂਕਿ ਮੁਢਲੇ ਕਣ ਬਿੰਦੂ-ਵਰਗੇ ਮੰਨੇ ਜਾਂਦੇ ਹਨ ।

ਸਪਿੱਨ ਨੂੰ ਕਿਸੇ ਵੈਕਟਰ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ ਜਿਸਦੀ ਲੰਬਾਈ ਸੋਧੇ ਹੋਈ(ਰਿਡਿੳੂਸਡ) ਪਲੈਂਕ ਸਥਿਰਾਂਕ (ਕੌਨਸਟੈਂਟ) ħ ("ਐੱਚ ਬਾਰ" ਦੇ ਰੂਪ ਵਿੱਚ ਉੱਚਾਰਣ ਕੀਤਾ ਜਾਣ ਵਾਲਾ) ਦੀਆਂ ੲਿਕਾੲੀਅਾਂ ਵਿੱਚ ਨਾਪੀ ਜਾਂਦੀ ਹੈ। ਕੁਆਰਕਾਂ ਲਈ, ਕਿਸੇ ਧੁਰੇ ਦੀ ਦਿਸ਼ਾ ਵਿੱਚ ਸਪਿੱਨ ਵੈਕਟਰ ਕੰਪੋਨੈਂਟ (ਹਿੱਸਾ ਜਾਂ ਅੰਸ਼) ਸਿਰਫ +ħ/2 ਜਾਂ −ħ/2 ਮੁੱਲ ਹੀ ਦੇ ਸਕਦਾ ਹੈਲ ਇਸ ਕਾਰਣ ਲਈ ਕੁਆਰਕਾਂ ਨੂੰ ਸਪਿੱਨ-½ ਕਣਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਕਿਸੇ ਦਿੱਤੇ ਹੋਏ ਧੁਰੇ (ਐਕਸਿਸ) ਦੀ ਦਿਸ਼ਾ ਵਿੱਚ- ਪ੍ਰੰਪਰਾ ਕਾਰਨ z ਧੁਰੇ ਦੇ ਨਾਲ ਨਾਲ- ਸਪਿੱਨ ਦੇ ਅੰਸ਼ ਨੂੰ ਅਕਸਰ + ½ ਮੁੱਲ ਲਈ ਅੱਪ ਤੀਰ ↑ਰਾਹੀਂ, ਅਤੇ ਮੁੱਲ – ½ ਲਈ ਡਾਊਨ ਤੀਰ ↓ ਰਾਹੀਂ ਲਿਖਿਆ ਜਾਂਦਾ ਹੈ, ਜੋ ਕਿਸੇ ਫਲੇਵਰ ਲਈ ਚਿੰਨ੍ਹ ਤੋਂ ਬਾਦ ਲਿਖਿਆ ਜਾਂਦਾ ਹੈ।

ਕਮਜ਼ੋਰ ਪਰਸਪਰ ਕ੍ਰਿਆ[ਸੋਧੋ]

ਉੱਪਰ ਦੀ ਦਿਸ਼ਾ ਵਿੱਚ ਸਮੇਂ ਦੇ ਪ੍ਰਵਾਹ ਨਾਲ ਹੋ ਰਹੇ β-ਡਿਕੇਅ ਦਾ ਫੇਨਮੈਨ ਚਿੱਤਰ । (ਹੇਠਾਂ ਚਰਚਿਤ ਕੀਤਾ ਗਿਆ) CKM ਮੈਟ੍ਰਿਕਸ ਇਸ ਅਤੇ ਹੋਰ ਕੁਆਰਕ ਡਿਕੇਆਂ ਦੀ ਸੰਭਾਵਨਾ(ਪ੍ਰੋਬੇਬਿਲਟੀ) ਨੂੰ ਸੰਕੇਤਬੱਧ(ਐੱਨਕੋਡ) ਕਰਦਾ ਹੈ

ਇੱਕ ਫਲੇਵਰ ਦਾ ਇੱਕ ਕੁਆਰਕ ਦੂਜੇ ਫਲੇਵਰ ਦੇ ਕੁਆਰਕ ਵਿੱਚ ਸਿਰਫ਼ ਕਮਜ਼ੋਰ ਪਰਸਪਰ ਕ੍ਰਿਆ ਰਾਹੀਂ ਹੀ ਬਦਲ ਸਕਦਾ ਹੈ, ਜੋ ਕਣ ਭੌਤਿਕ ਵਿਗਿਆਨ ਦੀਆਂ ਚਾਰ ਮੁੱਢਲੀਆਂ ਪਰਸਪਰ ਕ੍ਰਿਆਵਾਂ ਵਿੱਚੋਂ ਇੱਕ ਹੈ। ਇੱਕ W ਬੋਸੌਨ ਨੂੰ ਸੋਖ ਕੇ ਜਾਂ ਬਾਹਰ ਸੁੱਟ ਕੇ , ਕੋਈ ਵੀ ਅੱਪ ਕਿਸਮ ਦਾ ਕੁਆਰਕ (ਅੱਪ, ਚਾਰਮ ਅਤੇ ਟੌਪ ਕੁਆਰਕ), ਕਿਸੇ ਵੀ ਡਾਊਨ ਕਿਸਮ ਦੇ ਕੁਆਰਕ (ਡਾਊਨ, ਸਟ੍ਰੇਂਜ, ਅਤੇ ਬੌਟਮ ਕੁਆਰਕ) ਵਿੱਚ ਬਦਲ ਸਕਦਾ ਹੈ, ਅਤੇ ਇਸੇ ਤਰਾਂ ਉਲਟ ਵੀ ਹੋ ਸਕਦਾ ਹੈ। ਇਹ ਫਲੇਵਰ ਪਰਿਵਰਤਨ ਯੰਤਰਾਵਲੀ (ਟਰਾਂਸਫੋਰਮੇਸ਼ਨ ਮਕੈਨਿਜ਼ਮ) β-ਡਿਕੇਅ ਦੀ ਰੇਡੀਓਐਕਟਿਵ ਕ੍ਰਿਆ ਲਈ ਜਿਮੇਵਾਰ ਹੈ, ਜਿਸ ਵਿੱਚ ਇੱਕ ਨਿਊਟ੍ਰੌਨ (n) ਇੱਕ ਪ੍ਰੋਟੌਨ (p), ਇੱਕ ਇਲੈਕਟ੍ਰੌਨ (e-), ਅਤੇ ਇੱਕ ਇਲੈਕਟ੍ਰੋਨ ਐਂਟੀਨਿਊਟ੍ਰੀਨੋ (ν ̅e) ਵਿੱਚ ਟੁੱਟ ਜਾਂਦਾ ਹੈ। ਅਜਿਹਾ ਉਦੋਂ ਵਾਪਰਦਾ ਹੈ ਜਦੋਂ ਨਿਊਟੌਨ (udd) ਵਿਚਲੇ ਦੋ ਵਿੱਚੋਂ ਇੱਕ ਡਾਊਨ ਕੁਆਰਕ, ਇੱਕ ਵਰਚੁਅਲ W- ਬੋਸੌਨ ਬਾਹਰ ਕੱਢ ਕੇ, ਇੱਕ ਅੱਪ ਕੁਆਰਕ ਵਿੱਚ ਬਦਲ ਜਾਂਦਾ ਹੈ, ਜਿਸ ਨਾਲ ਓਹ ਨਿਊਟ੍ਰੌਨ ਇੱਕ ਪ੍ਰੋਟੌਨ (uud) ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਫੇਰ W- ਬੋਸੌਨ ਇੱਕ ਇਲੈਕਟ੍ਰੌਨ ਅਤੇ ਇੱਕ ਇਲੈਕਟ੍ਰੌਨ ਐਂਟੀਨਿਊਟ੍ਰੀਨੋ ਵਿੱਚ ਟੁੱਟ (ਰਿਸ) ਜਾਂਦਾ ਹੈ।

n → p + e− + ν-e (β ਡੀਕੇਅ, ਹੈਡ੍ਰੌਨ ਧਾਰਨਾ)

udd → uud + e− + ν-e (β ਡੀਕੇਅ, ਕੁਆਰਕ ਧਾਰਨਾ)


ਦੋਵੇਂ ਪ੍ਰਕ੍ਰਿਆਵਾਂ, β ਡੀਕੇਅ ਅਤੇ ਉਲਟ β ਡੀਕੇਅ ਵਾਲੀ ਉਲਟ ਪ੍ਰਕ੍ਰਿਆ ਚਿਕਿਤਸਕ ਉਪਯੋਗਾਂ ਜਿਵੇਂ ਪੌਜ਼ੀਟ੍ਰੌਨ ਇਮਿਸ਼ਨ ਟੋਮੋਗ੍ਰਾਫੀ (PET), ਅਤੇ ਨਿਊਟ੍ਰੀਨੋ ਜਾਂਚ ਪੜਤਾਲ ਵਾਲੇ ਪ੍ਰਯੋਗਾਂ ਵਿੱਚ ਰੋਜ਼ਾਨਾ ਵਰਤੀਆਂ ਜਾਂਦੀਆਂ ਹਨ।

ਛੇ ਕੁਅਰਕਾਂ ਦਰਮਿਆਨ ਕਮਜ਼ੋਰ ਪਰਸਪਰ ਕ੍ਰਿਆ ਦੀਆਂ ਤਾਕਤਾਂ । ਰੇਖਾਵਾਂ ਦੇ ਗੂੜ੍ਹਪਣ CKM ਮੈਟ੍ਰਿਕਸ ਦੇ ਤੱਤਾਂ ਰਾਹੀਂ ਨਿਰਧਾਰਿਤ ਹੁੰਦੇ ਹਨ

ਜਦੋਂਕਿ ਸਾਰੇ ਕੁਅਰਕਾਂ ਲਈ ਫਲੇਵਰ ਪਰਿਵਰਤਨ ਦੀ ਪ੍ਰਕਿਰਿਆ ਉਹੀ ਹੁੰਦੀ ਹੈ, ਤਾਂ ਹਰੇਕ ਕੁਆਰਕ ਅਪਣੀ ਖੁਦ ਦੀ ਪੀੜੀ ਦੇ ਕੁਆਰਕ ਵਿੱਚ ਬਦਲ ਜਾਣ ਲਈ ਇੱਕ ਤਰਜੀਹ ਰੱਖਦਾ ਹੈ। ਸਾਰੀਆਂ ਫਲੇਵਰ ਵਟਾਂਦਰਾ ਤਬਦੀਲੀਆਂ ਨੂੰ ਇੱਕ ਗਣਿਤਿਕ ਸਾਰਣੀ(ਟੇਬਲ) ਰਾਹੀਂ ਦਰਸਾਇਆ ਜਾਂਦਾ ਹੈ, ਜਿਸਨੂੰ ਕਾਬਿੱਬੋ-ਕੋਬਾਯਾਸ਼ੀ-ਮਾਸਕਾਵਾ ਮੈਟ੍ਰਿਕਸ (CKM ਮੈਟ੍ਰਿਕਸ) ਕਹਿੰਦੇ ਹਨ । ਯੂਨਾਇਟਰਟੀ ਲਈ ਮਜਬੂਰ ਕਰਦੇ ਹੋਏ, CKM ਮੈਟ੍ਰਿਕਸ ਦੀਆਂ ਇੰਦਰਾਜਾਂ(ਅੈਂਟਰੀਅਾਂ) ਦੇ ਲਗਪਗ ਸੰਖੇਪ ਮੁੱਲ ਇਸ ਤਰ੍ਹਾ ਹਨ:

ਜਿੱਥੇ Vij ਕਿਸੇ ਕੁਆਰਕ ਦੇ i ਫਲੇਵਰ ਨੂੰ j ਫਲੇਵਰ (ਜਾਂ ਉਲਟ) ਵਾਲੇ ਕੁਆਰਕ ਵਿੱਚ ਬਦਲ ਜਾਣ ਦੀ ਤਰਜੀਹ ਪੇਸ਼ ਕਰਦਾ ਹੈ |

ਲੈਪਟੌਨਾਂ (ਉੱਪਰ ਵਾਲੇ β-ਡਿਕੇਅ ਚਿੱਤਰ ਉੱਤੇ W ਬੋਸੌਨ ਦੇ ਸੱਜੇ ਪਾਸੇ) ਲਈ ਇੱਕ ਬਰਾਬਰ ਦੀ ਕਮਜ਼ੋਰ ਪਰਸਪਰ ਕ੍ਰਿਆ ਹੋਂਦ ਰੱਖਦੀ ਹੈ, ਜਿਸਨੂੰ ਪੌਂਟੇਕੋਰਵੋ-ਮਾਕੀ-ਨਾਕਾਗਾਵਾ-ਸਾਕਾਤਾ (PMNS ਮੈਟ੍ਰਿਕਸ) ਕਹਿੰਦੇ ਹਨ । ਦੋਵੇਂ CKM ਅਤੇ PMNS ਮੈਟ੍ਰਿਕਸ ਸਾਰੇ ਫਲੇਵਰ ਪਰਿਵਰਤਨ ਦਰਸਾ ਦਿੰਦੇ ਹਨ, ਪਰ ਦੋਹਾਂ ਦਰਮਿਆਨ ਸਬੰਧ ਅਜੇ ਸਪੱਸ਼ਟ ਨਹੀਂ ਹਨ ।

ੲਿਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]