ਨਿਰੰਕਾਰੀ
ਨਿਰਮਾਣ | 1790ਵਿਆਂ ਵਿੱਚ |
---|---|
ਟਿਕਾਣਾ |
|
ਲੀਡਰ | ਨਿਰੰਕਾਰੀ |
ਨਿਰੰਕਾਰੀ (Punjabi: ਨਿਰੰਕਾਰੀ, ਹਿੰਦੀ: निरंकारी, English: Followers of the Formless One) ਸਿੱਖ ਮੱਤ ਵਿੱਚ ਇੱਕ ਸੁਧਾਰਵਾਦੀ ਲਹਿਰ ਹੈ।[1]
ਮੁੱਢ
[ਸੋਧੋ]ਨਿਰੰਕਾਰੀ ਸੰਪ੍ਰਦਾ ਦੀ ਸਥਾਪਨਾ ਇੱਕ ਸਹਿਜਧਾਰੀ ਸਿੱਖ ਅਤੇ ਸਰਾਫਾ ਵਪਾਰੀ ਬਾਬਾ ਦਿਆਲ ਸਿੰਘ (1785-1855) ਨੇ ਕੀਤੀ ਸੀ।[2]
ਬਾਬਾ ਦਿਆਲ ਦੇ ਉੱਤਰਾਧਿਕਾਰੀ, ਬਾਬਾ ਦਰਬਾਰ ਸਿੰਘ, ਨੇ ਬਾਬਾ ਦਿਆਲ ਦੀਆਂ ਸਿੱਖਿਆਵਾਂ ਇਕੱਤਰ ਕੀਤੀਆਂ ਅਤੇ ਰਾਵਲਪਿੰਡੀ ਦੇ ਬਾਹਰ ਨਿਰੰਕਾਰੀ ਭਾਈਚਾਰੇ ਸਥਾਪਿਤ ਕੀਤੇ।ਸਾਹਿਬ ਰੱਤਾ ਜੀ (1870-1909) ਦੀ ਅਗਵਾਈ ਦੌਰਾਨ, ਨਿਰੰਕਾਰੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਜਾਣ ਦਾ ਅਨੁਮਾਨ ਹੈ।[2] ਕੁਝ ਮੈਂਬਰ ਚੌਥੇ ਨਿਰੰਕਾਰੀ ਆਗੂ ਬਾਬਾ ਗੁਰਦਿੱਤ ਸਿੰਘ ਦੇ ਅਧੀਨ, ਸਿੰਘ ਸਭਾ ਲਹਿਰ, ਇੱਕ ਸਿੱਖ ਧਰਮ ਸੁਰਜੀਤੀ ਲਹਿਰ ਵਿੱਚ ਸ਼ਾਮਲ ਹੋ ਗਏ।
1929 ਵਿੱਚ ਨਿਰੰਕਾਰੀਆਂ ਵਿੱਚੋਂ ਸੰਤ ਨਿਰੰਕਾਰੀ ਮਿਸ਼ਨ ਦਾ ਗਠਨ ਹੋ ਗਿਆ। ਮਿਸ਼ਨ ਗੁਰੂ ਗ੍ਰੰਥ ਸਾਹਿਬ ਦੇ ਬਾਅਦ ਜੀਵਤ ਗੁਰੂ ਵਿੱਚ ਇਸ ਦੇ ਵਿਸ਼ਵਾਸ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਸੀ। ਗਰੁੱਪ ਨੇ ਬਾਅਦ ਵਿੱਚ ਆਪਣੀ ਵੱਖਰੀ ਅਧਿਆਤਮਿਕ ਲਹਿਰ ਵਿਕਸਤ ਕਰ ਲਈ। 1947 ਵਿੱਚ ਭਾਰਤ ਦੀ ਵੰਡ ਦੇ ਦੇ ਵਕਤ, ਨਿਰੰਕਾਰੀਆਂ ਨੇ, ਰਾਵਲਪਿੰਡੀ ਜੋ ਉਦੋਂ ਪਾਕਿਸਤਾਨ ਦਾ ਹਿੱਸਾ ਬਣ ਚੁੱਕਾ ਸੀ, ਵਿਚਲਾ ਆਪਣਾ ਕੇਂਦਰ ਛੱਡ ਦਿੱਤਾ ਅਤੇ ਵੰਡ ਦੇ ਭਾਰਤੀ ਪਾਸੇ ਆਪਣੇ ਆਪ ਨੂੰ ਸਥਾਪਿਤ ਕੀਤਾ।
ਬਾਬਾ ਦਿਆਲ ਸਿੰਘ
[ਸੋਧੋ]ਬਾਬਾ ਦਿਆਲ ਸਿੰਘ (1783-1855) ਸਿੱਖ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦੇ ਨਤੀਜੇ ਵਜੋਂ, ਸਿੱਖ ਦਬਦਬਾ ਦੇ ਅਰਸੇ ਦੌਰਾਨ ਹੋਇਆ। ਬਾਬਾ ਦਿਆਲ ਨੇ ਮਹਿਸੂਸ ਕੀਤਾ ਕਿ ਫੌਜੀ ਸਫਲਤਾਵਾ ਨਾਮ ਜਪੋ ਦੇ ਅਭਿਆਸ ਦੁਆਰਾ ਅਕਾਲ ਪੁਰਖ ਦਾ ਸਿਮਰਨ ਕਰਨ ਦੇ ਸਿੱਖ ਫਰਜ਼ ਤੋਂ ਭਟਕ ਰਹੇ ਸਨ। ਫਿਰ ਬਾਬਾ ਦਿਆਲ ਨੇ ਸਿੱਖ ਧਰਮ ਵਿੱਚ ਹੋਰ ਧਾਰਮਿਕ ਪਰੰਪਰਾਵਾਂ ਦੇ ਘੁਲਮਿਲ ਜਾਣ ਵਿਰੁੱਧ ਪ੍ਰਚਾਰ ਕੀਤਾ, ਅਰਥਾਤ, ਉਹਦੀ ਚਿੰਤਾ ਸੀ ਕਿ ਮੂਰਤੀ-ਪੂਜਾ ਦਾ ਹਿੰਦੂ ਅਭਿਆਸ ਸਿੱਖ ਧਰਮ ਵਿੱਚ ਵਧੇਰੇ ਹੀ ਵਧੇਰੇ ਪ੍ਰਚਲਿਤ ਹੁੰਦਾ ਜਾ ਰਿਹਾ ਸੀ, ਅਤੇ ਇਸ ਲਈ ਬਾਬਾ ਦਿਆਲ ਨੇ ਅਕਾਲ ਪੁਰਖ ਦੇ ਗੁਣ ਰੂਪ ਰਹਿਤ ਜਾਂ ਨਿ ਰੰ ਕਾਰ, ਤੇ ਜ਼ੋਰ ਦਿੱਤਾ, ਜਿਸ ਤੋਂ ਲਹਿਰ ਦਾ ਇਹ ਨਾਮ ਪਿਆ। ਕਹਿੰਦੇ ਹਨ ਬਾਬਾ ਦਿਆਲ 18 ਸਾਲ ਦੀ ਉਮਰ ਦਾ ਸੀ ਜਦੋਂ ਉਸਨੂੰ ਗਿਆਨ ਦਾ ਅਨੁਭਵ ਹੋਇਆ ਅਤੇ ਉਸ ਨੂੰ ਇੱਕ ਅਵਾਜ਼ ਸੁਣਾਈ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਸਮਾਜ ਵਿੱਚ ਬ੍ਰਾਹਮਣੀ ਰਸਮਾਂ (ਕਰਮ ਕਾਂਡ) ਦਾ ਬੇਹਿਸਾਬ ਦਾਖ਼ਲਾ ਹੋਇਆ। ਅੰਗਰੇਜ਼ਾਂ ਦਾ ਰਾਜ ਆਉਣ ਮਗਰੋਂ ਇਸ ਵਿੱਚ ਹੋਰ ਵਾਧਾ ਹੋਇਆ। ਬ੍ਰਾਹਮਣੀ ਅਸਰ ਵਿਰੁੱਧ ਪਹਿਲੀ ਜੱਦੋ-ਜਹਿਦ ਪੋਠੋਹਾਰ ਦੇ ਬਾਬਾ ਦਿਆਲ ਸਿੰਘ (1783-1855) ਨੇ ਸ਼ੁਰੂ ਕੀਤੀ ਸੀ। ਉਸ ਨੇ 1851 ਵਿੱਚ ਰਾਵਲਪਿੰਡੀ ਵਿੱਚ ਨਿਰੰਕਾਰੀ ਦਰਬਾਰ ਦੀ ਨੀਂਹ ਰੱਖੀ। ਉਸ ਨੇ ਸਿੱਖਾਂ ਦੀ ਜ਼ਿੰਦਗੀ ਵਿਚੋਂ ਬ੍ਰਾਹਮਣੀ ਰੀਤੀ ਰਿਵਾਜ ਹੀ ਨਹੀਂ ਸਗੋਂ ਸਾਰੇ ਕਰਮ ਕਾਂਡ ਕੱਢਣ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ। ਉਸ ਨੇ ਅੱਗ ਦੁਆਲੇ ਫੇਰੇ, ਸਰਾਧ, ਸੂਤਕ-ਪਾਤਕ, ਮਹੂਰਤ ਵਗੈਰਾ ਨੂੰ ਸਿੱਖੀ ਵਿਚੋਂ ਜਲਾਵਤਨ ਕੀਤਾ। ਉਸ ਦੀ ਮੌਤ 30 ਜਨਵਰੀ, 1855 ਦੇ ਦਿਨ ਹੋਈ। ਉਸ ਮਗਰੋਂ ਉਸ ਦਾ ਪੁੱਤਰ ਦਰਬਾਰਾ ਸਿੰਘ ਨਿਰੰਕਾਰੀ ਦਰਬਾਰ ਦਾ ਮੁਖੀ ਬਣਿਆ। ਦਰਬਾਰਾ ਸਿੰਘ ਬਹੁਤ ਤੇਜ਼ ਸ਼ਖ਼ਸ ਸੀ। ਉਸ ਨੇ ਨਿਰੰਕਾਰੀ ਲਹਿਰ ਦਾ ਖ਼ੂਬ ਪ੍ਰਚਾਰ ਕੀਤਾ। ਜਿਥੇ ਦਿਆਲ ਸਿੰਘ ਦਾ ਦਾਇਰਾ ਸਿਰਫ਼ ਰਾਵਲਪਿੰਡੀ ਅਤੇ ਇਸ ਦੇ ਨੇੜੇ-ਤੇੜੇ ਦਾ ਇਲਾਕਾ ਰਿਹਾ ਸੀ ਉਥੇ ਦਰਬਾਰਾ ਸਿੰਘ ਨੇ ਇਸ ਲਹਿਰ ਨੂੰ ਦੂਰ-ਦੂਰ ਤਕ ਫੈਲਾਉਣ ਵਾਸਤੇ ਅਣਥੱਕ ਕੋਸ਼ਿਸ਼ਾਂ ਕੀਤੀਆਂ।
ਲਾਵਾਂ ਦੀ ਸ਼ੁਰੂਆਤ
[ਸੋਧੋ]ਉਸ ਵੇਲੇ ਤਕ ਸਿੱਖਾਂ ਵਿੱਚ ਦੋ ਤਰ੍ਹਾਂ ਨਾਲ ਵਿਆਹ ਹੋਇਆ ਕਰਦੇ ਸਨ, ਜਿਹੜੇ ਗੁਰਮਤਿ ਦੇ ਧਾਰਨੀ ਸਨ ਉਹ ਲਾੜਾ ਅਤੇ ਲਾੜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜਾ ਕਰ ਕੇ ਸੰਗਤ ਦੀ ਮਨਜ਼ੂਰੀ ਨਾਲ ਸਿਰਫ਼ ਅਰਦਾਸ ਕਰ ਕੇ ਹੀ ਅਨੰਦ ਕਾਰਜ ਕਰਿਆ ਕਰਦੇ ਸਨ ਤੇ ਕੋਈ ਸੂਝਵਾਨ ਸਿੱਖ ਉਹਨਾਂ ਨੂੰ ਪਤੀ ਪਤਨੀ ਦੇ ਰਿਸ਼ਤੇ ਬਾਰੇ ਸਿੱਖਿਆ ਦਿਆ ਕਰਦਾ ਸੀ। ਸਿੱਖ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸੂਹੀ ਵਿੱਚ ਆਏ ਲਾਵਾਂ ਦੇ ਸ਼ਬਦ ਦਾ ਕੀਰਤਨ ਵੀ ਕਰਿਆ ਕਰਦੇ ਸਨ। ਦੂਜੇ ਪਾਸੇ ਕੁੱਝ ਸਿੱਖ ਜੋ ਉਦਾਸੀਆਂ ਅਤੇ ਨਿਰਮਲਿਆਂ ਦੇ ਅਸਰ ਹੇਠ ਸਨ, ਉਹ ਉਹਨਾਂ ਦੀ ਸਿੱਖਿਆ ਮੁਤਾਬਕ ਹਿੰਦੂ ਰੀਤੀ ਨਾਲ ਵੇਦੀ ਦੇ ਦੁਆਲੇ ਸਪਤਪਦੀ (ਸੱਤ ਫੇਰੇ) ਲੈ ਕੇ ਵਿਆਹ ਕਰਿਆ ਕਰਦੇ ਸਨ। ਦਰਬਾਰਾ ਸਿੰਘ ਨਿਰੰਕਾਰੀ ਨੇ ਹਿੰਦੂ ਸਪਤਪਦੀ ਦਾ ਸਿੱਖੀ ਵਿੱਚ ਨਾਜਾਇਜ਼ ਦਖ਼ਲ ਖ਼ਤਮ ਕਰਨ ਵਾਸਤੇ ਇੱਕ ਨਵਾਂ ਤਰੀਕਾ ਲਭਿਆ। ਉਸ ਨੇ ਅੱਗ ਦੁਆਲੇ ਫੇਰੇ ਲੈਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੁਆਲੇ ਲਾਵਾਂ ਲੈਣ ਦੀ ਰੀਤ ਚਲਾ ਦਿਤੀ। ਇਸ ਨਾਲ ਹੀ ਸਪਤਪਦੀ ਦੀ ਥਾਂ ਚਾਰਪਦੀ (ਚਾਰ ਲਾਵਾਂ) ਕਰ ਦਿਤੀਆਂ। ਉਸ ਨੇ ਇਹ ਲਾਂਵਾਂ ਲੈਂਦਿਆਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸੂਹੀ ਵਿੱਚ ਆਏ ਲਾਵਾਂ ਦੇ ਸ਼ਬਦ ਦਾ ਕੀਰਤਨ ਵੀ ਸ਼ੁਰੂ ਕਰਵਾ ਦਿਤਾ। ਇਸ ਸਮੇਂ ਉਸ ਨੇ ਅੰਮਿ੍ਤਸਰ ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਆਗੂਆਂ ਨਾਲ ਵੀ ਰਾਬਤਾ ਬਣਾਇਆ ਅਤੇ ਇਸ ਰੀਤੀ ਦੇ ਪ੍ਰਚਾਰ ਵਾਸਤੇ ਰਾਜ਼ੀ ਕਰ ਲਿਆ। ਉਹਨਾਂ ਨੇ ਇਸ ਰੀਤੀ ਨਾਲ ਵਿਆਹ ਕਰਨ ਵਾਸਤੇ 15 ਅਪ੍ਰੈਲ, 1861 ਦਾ ਦਿਨ ਚੁਣਿਆ। ਇਸ ਦਿਨ ਬੂਟਾ ਸਿੰਘ ਅਤੇ ਮੀਰਾ ਦੇਈ (ਪੁਤਰੀ ਕਰਮ ਸਿੰਘ) ਦਾ ਵਿਆਹ ਅਕਾਲ ਤਖ਼ਤ ਸਾਹਿਬ 'ਤੇ ਗੁਰੂ ਗ੍ਰੰਥ ਸਾਹਿਬ ਦੁਆਲੇ ਚਾਰ ਲਾਵਾਂ ਪੜ੍ਹਦਿਆਂ ਫੇਰਿਆਂ ਨਾਲ ਕੀਤਾ ਜਾਣਾ ਸੀ। ਇਸ ਦੌਰਾਨ ਉਦਾਸੀ ਤੇ ਨਿਰਮਲੇ ਪੁਜਾਰੀਆਂ ਨੇ ਅਸਰ ਪਾ ਕੇ ਅਕਾਲ ਤਖ਼ਤ ਦੇ ਸਰਬਰਾਹ ਨੂੰ ਅਜਿਹਾ ਨਾ ਕਰਨ ਵਾਸਤੇ ਮਨਾ ਲਿਆ। ਖ਼ੈਰ ਦਰਬਾਰਾ ਸਿੰਘ ਨੂੰ ਮਜਬੂਰੀ ਵਿੱਚ ਇਹ ਵਿਆਹ ਅਕਾਲ ਤਖ਼ਤ ਸਾਹਿਬ ਦੀ ਜਗ੍ਹਾ ਦਰਬਾਰ ਸਾਹਿਬ ਦੇ ਨੇੜੇ ਠਾਕੁਰ ਦਿਆਲ ਸਿੰਘ ਦੇ ਬੁੰਗੇ ਵਿੱਚ ਕਰਨਾ ਪਿਆ। ਇਸ ਮਗਰੋਂ ਹੋਰ ਵੀ ਸਿੱਖ ਇਸ ਤਰੀਕੇ ਨਾਲ ਵਿਆਹ ਕਰਨ ਲੱਗ ਪਏ। ਦਰਬਾਰਾ ਸਿੰਘ ਦੀ ਗੁਰੂ ਗ੍ਰੰਥ ਸਾਹਿਬ ਦੁਆਲੇ ਫੇਰਿਆਂ ਦੀ ਰਸਮ ਹੌਲੀ-ਹੌਲੀ ਬਹੁਤ ਸਾਰੇ ਸਿੱਖਾਂ ਨੇ ਮਨਜ਼ੂਰ ਕਰ ਲਈ; ਭਾਵੇਂ ਕਾਫ਼ੀ ਅਨੰਦ ਕਾਰਜ ਅਜੇ ਵੀ ਸਿਰਫ਼ ਅਰਦਾਸ ਨਾਲ ਹੀ ਹੋਇਆ ਕਰਦੇ ਸਨ। ਦਰਬਾਰਾ ਸਿੰਘ ਆਪਣੇ ਜ਼ਮਾਨੇ ਵਿੱਚ ਬਹੁਤ ਹਰਮਨ ਪਿਆਰਾ ਹੋ ਗਿਆ ਸੀ। 13 ਫ਼ਰਵਰੀ, 1870 ਦੇ ਦਿਨ ਉਹ ਚੜ੍ਹਾਈ ਕਰ ਗਿਆ। ਮਗਰੋਂ ਦਰਬਾਰਾ ਸਿੰਘ ਤੋਂ ਚੌਥੀ ਪੁਸਤ ਵਿੱਚ ਡਾ. ਮਾਨ ਸਿੰਘ ਨਿਰੰਕਾਰੀ ਵੀ ਸਿੱਖਾਂ ਵਿੱਚ ਬਹੁਤ ਸਤਿਕਾਰਤ ਸ਼ਖ਼ਸੀਅਤ ਰਹੇ।
ਹਵਾਲੇ
[ਸੋਧੋ]- ↑ "Nirankari". Encyclopedia Britannica. Retrieved 20 December 2014.
- ↑ 2.0 2.1 McLeod, W.H. Textual Sources for the Study of Sikhism Manchester University Press ND, 1984