ਨੀਲ ਪੋਸਟਮੈਨ
ਨੀਲ ਪੋਸਟਮੈਨ | |
---|---|
ਤਸਵੀਰ:Neil Postman.jpg | |
ਜਨਮ | |
ਮੌਤ | ਅਕਤੂਬਰ 5, 2003 ਨਿਊ ਯਾਰਕ, ਨਿਊ ਯਾਰਕ, U.S. | (ਉਮਰ 72)
ਪੇਸ਼ਾ | ਲੇਖਕ,ਪ੍ਰੋਫੈਸਰ |
ਜੀਵਨ ਸਾਥੀ | ਸ਼ੈਲੀ ਰੋਜ਼ |
ਨੀਲ ਪੋਸਟਮੈਨ (8 ਮਾਰਚ 1931 – 5 ਅਕਤੂਬਰ 2003) ਅਮਰੀਕੀ ਲੇਖਕ ਤੇ ਸੱਭਿਆਚਾਰਕ ਆਲੋਚਕ ਸੀ। ਨੀਲ ਪੋਸਟਮੈਨ 40 ਤੋਂ ਜਿਆਦਾ ਸਾਲ ਨਿਊ ਯਾਰਕ ਯੂਨੀਵਰਸਿਟੀ ਨਾਲ ਜੁੜਿਆ ਰਿਹਾ। ਨੀਲ ਪੋਸਟਮੈਨ ਦੇ ਮੌਤ 2003 ਵਿੱਚ ਫੇਫੜਿਆਂ ਦੇ ਕੈਂਸਰ ਨਾਲ ਹੋਈ।
ਜੀਵਨ
[ਸੋਧੋ]ਨੀਲ ਪੋਸਟਮੈਨ ਦਾ ਜਨਮ ਨਿਊ ਯਾਰਕ ਵਿੱਚ 8 ਮਾਰਚ 1931 ਨੂੰ ਹੋਇਆ। ਇਥੇ ਹੀ ਉਸ ਨੇ ਆਪਣੀ ਜਿਆਦਾ ਜਿੰਦਗੀ ਬਤੀਤ ਕੀਤੀ।[1] 1953 ਵਿੱਚ ਉਸ ਨੇ ਨਿਊ ਯਾਰਕ ਦੀ ਸਟੇਟ ਯੂਨੀਵਰਸਿਟੀ ਤੋਂ ਆਪਣੀ ਗਰੈਜ਼ੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਸਟੇਟ ਯੂਨੀਵਰਸਿਟੀ ਵਿੱਚ ਉਹ ਬਾਸਕਟਬਾਲ ਦਾ ਖਿਡਾਰੀ ਵੀ ਰਿਹਾ।
ਟੈਕਨੋਪੌਲੀ
[ਸੋਧੋ]1992 ਵਿੱਚ ਨੀਲ ਪੋਸਟਮੈਨ ਦੀ ਕਿਤਾਬ Technopoly: the Surrender of Culture to Technology ਪਬਲਿਸ਼ ਹੋਈ। ਜਿਸ ਵਿੱਚ ਉਹ ਟੈਕਨੋਪੌਲੀ ਦੀਆਂ ਵਿਸ਼ੇਸ਼ਤਾਵਾਂ ਤੇ ਵਿਕਾਸ ਬਾਰੇ ਚਾਨਣਾ ਪਾਉਂਦਾ ਹੈ। ਪੋਸਟਮੈਨ ਟੈਕਨੋਪੌਲੀ ਨੂੰ ਇੱਕ ਅਜਿਹੇ ਸਮਜ ਦੇ ਰੂਪ ਵਿੱਚ ਚਿਰਤਦਾ ਹੈ ਜਿਹੜਾ ਵਿਸ਼ਵਾਸ ਕਰਦਾ ਹੈ ਕੀ ਤਕਨੀਕੀ ਹਿਸਾਬ-ਕਿਤਾਬ ਹਰ ਤਰਾਂ ਨਾਲ ਮਨੁੱਖੀ ਵਿਚਾਰਾਂ ਤੋਂ ਵਧਕੇ ਹੈ। ਲੋਕਾਂ ਦੇ ਮਾਮਲੇ ਮਾਹਿਰਾਂ ਦੁਆਰਾ ਨਿਰਦੇਸ਼ਤ ਤੇ ਨਿਯੋਯਿਤ ਕੀਤੇ ਜਾਂਦੇ ਹਨ।[2]
ਪੋਸਟਮੈਨ ਤਰਕ ਦਿੰਦਾ ਹੈ ਕੀ ਯੂਨਾਇਟਡ ਸਟੇਟ ਇਕੋ ਇੱਕ ਅਜਿਹਾ ਦੇਸ਼ ਹੈ ਜੋ ਟੈਕਨੋਪੌਲੀ ਵਿੱਚ ਵਿਕਸਿਤ ਹੋ ਚੁਕਾ ਹੈ। ਉਹ ਦਾਆਵਾ ਕਰਦਾ ਹੈ ਯੂਨਾਇਟਡ ਸਟੇਟ ਵਿੱਚ ਟੈਕਨੋਪੌਲੀ ਦਾ ਹੜ ਆਇਆ ਹੋਇਆ ਹੈ।ਉਸ ਨੇ ਤਕਾਨਾਲੋਜੀ ਦਾ ਹੇਠਲਾ ਪੱਧਰ ਨਹੀਂ ਦੇਖਿਆ। ਇਹ ਬਹੁਤ ਖਤਰਨਾਕ ਹੈ ਕਿ ਟੈਕਨੋਪੌਲੀ ਬਹੁਤ ਜਿਆਦਾ ਤਕਾਨਾਲੋਜੀ ਅਤੇ ਜਾਣਕਾਰੀ ਚਾਹੁੰਦੀ ਹੈ।[3]
Technopoly: the Surrender of Culture to Technology (ਨੀਲ ਪੋਸਟਮੈਨ ਦੇ ਸੱਭਿਆਚਾਰ ਬਾਰੇ ਕਿਤਾਬ)
[ਸੋਧੋ]ਨੀਲ ਪੋਸਟਮੈਨ ਨੇ ਸੱਭਿਆਚਾਰ ਵਿੱਚ ਟੈਕਨੋਪੌਲੀ ਦੇ ਸਿਧਾਂਤ ਨੂੰ ਪੇਸ਼ ਕੀਤਾ।ਉਸ ਨੇ ਤਕਨਾਲੋਜੀ ਦੇ ਅਧਾਰ ਤੇ ਟੈਕਨੋਪੌਲੀ ਵਿੱਚ ਤਿਨ ਤਰਾਂ ਦਾ ਸੱਭਿਆਚਾਰ ਮਨਿਆ ਹੈ ਜੋ ਕੇ ਹੇਠ ਲਿਖੇ ਅਨੁਸਾਰ ਹਨ-
- ਟੂਲ ਯੂਜ਼ਿੰਗ ਕਲਚਰ
- ਟੈਕਨੋਕਰੈਸੀਜ
- ਟੈਕਨੋਪੌਲੀ
ਨੀਲ ਪੋਸਟਮੈਨ ਨੇ ਇਹਨਾਂ ਤਿੰਨਾ ਕਿਸਮਾਂ ਰਾਹੀਂ ਪੜਾਅ ਸਹਿ ਪੜਾਅ ਸੱਭਿਆਚਾਰ ਨੂੰ ਪ੍ਰਭਾਸ਼ਿਤ ਕੀਤਾ
ਹਵਾਲੇ
[ਸੋਧੋ]- ↑ "A teacher's life: Remembering Neil Postman". thevillager.com. Archived from the original on 2017-10-18. Retrieved 2015-11-15.
{{cite web}}
: Unknown parameter|dead-url=
ignored (|url-status=
suggested) (help) - ↑ (Postman, 1992. p.51)
- ↑ Howard P. Segal, "Review", The Journal of American History, vol.79, no.4 (March 1993), p.1695-1697