ਨੀਲ ਪੋਸਟਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਲ ਪੋਸਟਮੈਨ
ਤਸਵੀਰ:Neil Postman.jpg
ਜਨਮ ਮਾਰਚ 8, 1931(1931-03-08)
ਨਿਊ ਯਾਰਕ, ਨਿਊ ਯਾਰਕ, U.S.
ਮੌਤ ਅਕਤੂਬਰ 5, 2003(2003-10-05) (ਉਮਰ 72)
ਨਿਊ ਯਾਰਕ, ਨਿਊ ਯਾਰਕ, U.S.
ਪੇਸ਼ਾ ਲੇਖਕ,ਪੋ੍ਫੈਸਰ
ਸਾਥੀ ਸ਼ੈਲੀ ਰੋਜ਼

ਨੀਲ ਪੋਸਟਮੈਨ (8 ਮਾਰਚ 1931 – 5 ਅਕਤੂਬਰ 2003) ਅਮਰੀਕੀ ਲੇਖਕ ਤੇ ਸਭਿਆਚਾਰਕ ਆਲੋਚਕ ਸੀ। ਨੀਲ ਪੋਸਟਮੈਨ 40 ਤੋਂ ਜਿਆਦਾ ਸਾਲ ਨਿਊ ਯਾਰਕ ਯੂਨੀਵਰਸਿਟੀ ਨਾਲ ਜੁੜਿਆ ਰਿਹਾ। ਨੀਲ ਪੋਸਟਮੈਨ ਦੇ ਮੌਤ 2003 ਵਿੱਚ ਫੇਫੜਿਆਂ ਦੇ ਕੈਂਸਰ ਨਾਲ ਹੋਈ।

ਜੀਵਨ[ਸੋਧੋ]

ਨੀਲ ਪੋਸਟਮੈਨ ਦਾ ਜਨਮ ਨਿਊ ਯਾਰਕ ਵਿੱਚ 8 ਮਾਰਚ 1931 ਨੂੰ ਹੋਇਆ। ਇਥੇ ਹੀ ਉਸ ਨੇ ਆਪਣੀ ਜਿਆਦਾ ਜਿੰਦਗੀ ਬਤੀਤ ਕੀਤੀ।[1]1953 ਵਿਚ ਉਸ ਨੇ ਨਿਊ ਯਾਰਕ ਦੀ ਸਟੇਟ ਯੂਨੀਵਰਸਿਟੀ ਤੋਂ ਆਪਣੀ ਗਰੈਜ਼ੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਸਟੇਟ ਯੂਨੀਵਰਸਿਟੀ ਵਿੱਚ ਉਹ ਬਾਸਕਟਬਾਲ ਦਾ ਖਿਡਾਰੀ ਵੀ ਰਿਹਾ।

ਟੈਕਨੋਪੌਲੀ[ਸੋਧੋ]

1992 ਵਿਚ ਨੀਲ ਪੋਸਟਮੈਨ ਦੀ ਕਿਤਾਬ Technopoly: the Surrender of Culture to Technology ਪਬਲਿਸ਼ ਹੋਈ। ਜਿਸ ਵਿੱਚ ਉਹ ਟੈਕਨੋਪੌਲੀ ਦੀਆਂ ਵਿਸ਼ੇਸ਼ਤਾਵਾਂ ਤੇ ਵਿਕਾਸ ਬਾਰੇ ਚਾਨਣਾ ਪਾਉਂਦਾ ਹੈ। ਪੋਸਟਮੈਨ ਟੈਕਨੋਪੌਲੀ ਨੂੰ ਇੱਕ ਅਜਿਹੇ ਸਮਜ ਦੇ ਰੂਪ ਵਿੱਚ ਚਿਰਤਦਾ ਹੈ ਜਿਹੜਾ ਵਿਸ਼ਵਾਸ਼ ਕਰਦਾ ਹੈ ਕੀ ਤਕਨੀਕੀ ਹਿਸਾਬ-ਕਿਤਾਬ ਹਰ ਤਰਾਂ ਨਾਲ ਮਨੁੱਖੀ ਵਿਚਾਰਾਂ ਤੋਂ ਵਧਕੇ ਹੈ। ਲੋਕਾਂ ਦੇ ਮਾਮਲੇ ਮਾਹਿਰਾਂ ਦੁਆਰਾ ਨਿਰਦੇਸ਼ਤ ਤੇ ਨਿਯੋਯਿਤ ਕੀਤੇ ਜਾਂਦੇ ਹਨ।[2]

ਪੋਸਟਮੈਨ ਤਰਕ ਦਿੰਦਾ ਹੈ ਕੀ ਯੂਨਾਇਟਡ ਸਟੇਟ ਇਕੋ ਇੱਕ ਅਜਿਹਾ ਦੇਸ਼ ਹੈ ਜੋ ਟੈਕਨੋਪੌਲੀ ਵਿਚ ਵਿਕਸਿਤ ਹੋ ਚੁਕਾ ਹੈ। ਉਹ ਦਾਆਵਾ ਕਰਦਾ ਹੈ ਯੂਨਾਇਟਡ ਸਟੇਟ ਵਿਚ ਟੈਕਨੋਪੌਲੀ ਦਾ ਹੜ ਆਇਆ ਹੋਇਆ ਹੈ।ਉਸ ਨੇ ਤਕਾਨਾਲੋਜੀ ਦਾ ਹੇਠਲਾ ਪੱਧਰ ਨਹੀਂ ਦੇਖਿਆ। ਇਹ ਬਹੁਤ ਖਤਰਨਾਕ ਹੈ ਕਿ ਟੈਕਨੋਪੌਲੀ ਬਹੁਤ ਜਿਆਦਾ ਤਕਾਨਾਲੋਜੀ ਅਤੇ ਜਾਣਕਾਰੀ ਚਾਹੁੰਦੀ ਹੈ।[3]

Technopoly: the Surrender of Culture to Technology (ਨੀਲ ਪੋਸਟਮੈਨ ਦੇ ਸਭਿਆਚਾਰ ਬਾਰੇ ਕਿਤਾਬ)[ਸੋਧੋ]

ਨੀਲ ਪੋਸਟਮੈਨ ਨੇ ਸਭਿਆਚਾਰ ਵਿਚ ਟੈਕਨੋਪੌਲੀ ਦੇ ਸਿਧਾਂਤ ਨੂੰ ਪੇਸ਼ ਕੀਤਾ।ਉਸ ਨੇ ਤਕਨਾਲੋਜੀ ਦੇ ਅਧਾਰ ਤੇ ਟੈਕਨੋਪੌਲੀ ਵਿਚ ਤਿਨ ਤਰਾਂ ਦਾ ਸਭਿਆਚਾਰ ਮਨਿਆ ਹੈ ਜੋ ਕੇ ਹੇਠ ਲਿਖੇ ਅਨੁਸਾਰ ਹਨ-

  1. ਟੂਲ ਯੂਜ਼ਿੰਗ ਕਲਚਰ
  2. ਟੈਕਨੋਕਰੈਸੀਜ
  3. ਟੈਕਨੋਪੌਲੀ

ਨੀਲ ਪੋਸਟਮੈਨ ਨੇ ਇਹਨਾਂ ਤਿੰਨਾ ਕਿਸਮਾਂ ਰਾਹੀਂ ਪੜਾਅ ਸਹਿ ਪੜਾਅ ਸਭਿਆਚਾਰ ਨੂੰ ਪ੍ਰਭਾਸ਼ਿਤ ਕੀਤਾ

ਹਵਾਲੇ[ਸੋਧੋ]

  1. "A teacher's life: Remembering Neil Postman". thevillager.com. 
  2. (Postman, 1992. p.51)
  3. Howard P. Segal, "Review", The Journal of American History, vol.79, no.4 (March 1993), p.1695-1697