ਟਿੱਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧਰਤੀ ਤੋਂ ਆਪਣੇ ਆਪ ਉਭਰੇ ਉਸ ਥਾਂ ਨੂੰ, ਜੋ ਆਪਣੇ ਆਲੇ-ਦੁਆਲੇ ਦੇ ਤਲ ਨਾਲੋਂ ਉੱਚਾ ਹੋਵੇ, ਟਿੱਬਾ ਕਹਿੰਦੇ ਹਨ। ਟਿੱਬਾ ਮਿੱਟੀ ਰੇਤੇ ਦਾ ਢੇਰ ਹੁੰਦਾ ਹੈ। ਇਸ ਲਈ ਟਿੱਬੇ ਉੱਤੇ ਕੋਈ ਫਸਲ ਨਹੀਂ ਹੁੰਦੀ ਹੈ। ਇਸ ਤਰ੍ਹਾਂ ਟਿੱਬਾ ਇਕ ਗੈਰ ਉਪਜਾਊ ਧਰਤੀ ਹੁੰਦੀ ਹੈ। ਪਹਿਲਾਂ ਸਾਰੀ ਧਰਤੀ ਕੁਦਰਤੀ ਸੀ। ਕਿਤੇ ਜੰਗਲ ਹੁੰਦੇ ਸਨ।ਕਿਤੇ ਨੀਵੀਂ ਧਰਤੀ ਹੁੰਦੀ ਸੀ। ਕਿਤੇ ਟਿੱਬੇ ਹੁੰਦੇ ਸਨ। ਪਹਿਲਾਂ ਖੇਤੀ ਵੀ ਸਾਰੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਫਸਲਾਂ ਛੱਟੇ ਨਾਲ ਬੀਜੀਆਂ ਜਾਂਦੀਆਂ ਸਨ। ਫੇਰ ਖੂਹ ਲੱਗੇ। ਨਹਿਰਾਂ ਨਿਕਲੀਆਂ। ਜਿਮੀਂਦਾਰਾਂ ਨੇ ਥੋੜ੍ਹੀਆਂ-ਥੋੜ੍ਹੀਆਂ ਜ਼ਮੀਨਾਂ ਨੂੰ ਪੱਧਰ ਕਰ ਕੇ ਫਸਲਾਂ ਨੂੰ ਖੂਹਾਂ, ਨਹਿਰਾਂ ਦਾ ਪਾਣੀ ਲਾਉਣਾ ਸ਼ੁਰੂ ਕੀਤਾ। ਫੇਰ ਟਿਊਬਵੈੱਲ ਲੱਗੇ। ਬਿਜਲੀ ਵਾਲੇ ਟਿਊਬਵੈੱਲ ਲੱਗੇ। ਹਰੀ ਕ੍ਰਾਂਤੀ ਆਈ। ਜਿਮੀਂਦਾਰਾਂ ਨੇ ਫੇਰ ਟਿੱਬਿਆਂ ਦੀ ਮਿੱਟੀ/ਰੇਤ ਨੂੰ ਕਈ ਢੰਗਾਂ ਨਾਲ ਚੱਕਣਾ ਸ਼ੁਰੂ ਕੀਤਾ। ਘਰਾਂ ਵਿਚ ਮਿੱਟੀ/ਰੇਤ ਦੀ ਭਰਤ ਪਾਈ ਜਾਣ ਲੱਗੀ। ਟਿੱਬੇ ਦੀ ਸਾਰੀ ਮਿੱਟੀ/ਰੇਤ ਨੂੰ ਇਕ ਥਾਂ ਇਕੱਠਾ ਕਰਕੇ ਟਿੱਬੇ ਹੇਠੋਂ ਨਿਕਲੀ ਚੰਗੀ ਜ਼ਮੀਨ ਤੇ ਫਸਲਾਂ ਬੀਜੀਆਂ ਜਾਣ ਲੱਗੀਆਂ। ਟਿੱਬਿਆਂ ਦੀ ਮਿੱਟੀ/ਰੇਤ ਹੁਣ ਮੁੱਲ ਵਿਕਦੀ ਹੈ। ਪਰ ਹੁਣ ਟਿੱਬੇ ਹੀ ਕਿਸੇ ਕਿਸੇ ਪਿੰਡ ਰਹਿ ਗਏ ਹਨ। ਹੁਣ ਟਿੱਬਿਆਂ ਵਾਲੀ ਥਾਂ ਲਹਿ ਲਹਾਉਂਦੀਆਂ ਫ਼ਸਲਾਂ ਹੁੰਦੀਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.