ਸਮੱਗਰੀ 'ਤੇ ਜਾਓ

ਪ੍ਰੋਗਰਾਮਿੰਗ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇੱਕ ਪ੍ਰੋਗਰਾਮਿੰਗ ਭਾਸ਼ਾ ਇੱਕ ਬਣਾਵਟੀ ਭਾਸ਼ਾ ਹੁੰਦੀ ਹੈ, ਜਿਸ ਨੂੰ ਕਿ ਸੰਗਣਨਾਵਾਂ ਨੂੰ ਕਿਸੇ ਮਸ਼ੀਨ (ਵਿਸ਼ੇਸ਼ ਤੌਰ ’ਤੇ ਇੱਕ ਕੰਪਿਊਟਰ) ਨੂੰ ਅਭਿਵਿਅਕਤ ਕਰਨ ਲਈ ਡਿਜਾਈਨ ਕੀਤਾ ਜਾਂਦਾ ਹੈ। ਪ੍ਰੋਗਰਾਮਿੰਗ ਭਾਸ਼ਾਵਾਂ ਦਾ ਪ੍ਰਯੋਗ ਅਸੀਂ ਪ੍ਰੋਗਰਾਮ ਲਿਖਣ ਦੇ ਲਈ, ਕਲਨ ਵਿਧੀਆਂ ਨੂੰ ਠੀਕ ਰੂਪ ਨਾਲ ਵਿਅਕਤ ਕਰਨ ਦੇ ਲਈ, ਜਾਂ ਮਨੁੱਖੀ ਸੰਚਾਰ ਦੇ ਇੱਕ ਸਾਧਨ ਦੇ ਰੂਪ ਵਿੱਚ ਵੀ ਕਰ ਸਕਦੇ ਹਾਂ।

ਮਸ਼ੀਨੀ ਭਾਸ਼ਾ

[ਸੋਧੋ]

ਮਸ਼ੀਨੀ ਭਾਸ਼ਾ ਹੀ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਕੰਪਿਊਟਰ ਸਮਝ ਸਕਦਾ ਹੈ। ਕੰਪਿਊਟਰ ਨੂੰ ਸਾਰੀਆਂ ਹਦਾਇਤਾਂ ਸਿਰਫ ਸਿਫਰ(0) ਅਤੇ ਇੱਕ(1) ਵਿੱਚ ਹੀ ਦਿਤੀਆਂ ਜਾਂਦੀਆਂ ਹਨ। ਮਸ਼ੀਨੀ ਭਾਸ਼ਾ ਲੈਵਲ 2 ਵਾਲੀ ਭਾਸ਼ਾ ਹੈ ਜਿਸ ਵਿੱਚ ਇਹੀ ਦੋ ਅੰਕ ਵਰਤੇ ਜਾਂਦੇ ਹਨ। ਇਸ ਭਾਸ਼ਾ ਵਿੱਚ ਦਿਤੀਆਂ ਹੋਈਆਂ ਹਦਾਇਤਾਂ ਨੂੰ ਕੰਪਿਊਟਰ ਬਹੁਤ ਛੇਤੀ ਸਮਝਦਾ ਹੈ ਅਤੇ ਇਹਨਾਂ ਨੂੰ ਕੰਮ ਵਿੱਚ ਲਿਆਉਂਦਾ ਹੈ। ਮਸ਼ੀਨੀ ਭਾਸ਼ਾ ਵਿੱਚ ਪ੍ਰੋਗ੍ਰਾਮ ਤਿਆਰ ਕਰਨ ਦੇ ਲਈ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਟਾ ਅਤੇ ਹਦਾਇਤਾਂ ਸਿਫਰ ਅਤੇ ਇੱਕ ਵਿੱਚ ਸੰਭਾਲੇ ਜਾਂਦੇ ਹਨ, ਇਸ ਕਰਕੇ ਇਸਨੂੰ ਮਨੁੱਖ ਇਸਨੂੰ ਆਸਾਨੀ ਨਾਲ ਨਹੀਂ ਪੜ ਸਕਦਾ। ਇਹ ਇੱਕ ਬਾਇਨਰੀ ਭਾਸ਼ਾ, ਇਹੀ ਇਸਨੂੰ ਪੜਨ ਅਤੇ ਲਿਖਣ ਵਿੱਚ ਬਹੁਤ ਜਿਆਦਾ ਔਖਾ ਬਣਾਉਦੀ ਹੈ। ਇਸ ਭਾਸ਼ਾ ਦੀ ਕੋਡਿੰਗ ਅਤੇ ਡੀਕੋਡਿੰਗ ਵਿੱਚ ਬਹੁਤ ਜ਼ਿਆਦਾ ਸਮਾਂ ਲਗਦਾ ਹੈ। ਪ੍ਰੋਗ੍ਰਾਮ ਤਿਆਰ ਕਰਨ ਦੇ ਲਈ ਬਹੁਤ ਜਿਆਦਾ ਕੋਡਿੰਗ ਕਰਨੀ ਪੈਂਦੀ ਹੈ ਜਿਸ ਕਰਨ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਹਨ ਅਤੇ ਇਹੀ ਪ੍ਰੋਗ੍ਰਾਮ ਨਾ ਚੱਲਣ ਦਾ ਕਾਰਨ ਬਣਦੀਆਂ ਹਨ।

ਅਸੈਮਬਲੀ ਭਾਸ਼ਾ

[ਸੋਧੋ]

ਅਸੈਮਬਲੀ ਭਾਸ਼ਾ ਦੀ ਵਰਤੋਂ ਇਸ ਕਰਕੇ ਸ਼ੁਰੂ ਹੋਈ ਕਿਉਂਕਿ ਇਸ ਵਿੱਚ ਪ੍ਰੋਗ੍ਰਾਮ ਲਿਖਣੇ ਬਾਇਨਰੀ ਭਾਸ਼ਾ ਨਾਲੋਂ ਸੌਖੇ ਸਨ। ਇਸਨੂੰ ਭਾਸ਼ਾ ਨੂੰ ਵਰਤਣ ਦਾ ਢੰਗ ਅਤੇ ਇਸਨੂੰ ਯਾਦ ਕਰਨਾ ਬਹੁਤ ਜਿਆਦਾ ਸੌਖਾ ਹੈ। ਇਸ ਭਾਸ਼ਾ ਵਿੱਚ ਸਿਫਰ (0) ਅਤੇ ਇੱਕ (1) ਦੀ ਥਾਂ ਕੋਡ ਵਰਤੇ ਜਾਂਦੇ ਹਨ। ਕੋਡ ਹਦਾਇਤਾਂ ਦੇ ਅਧਾਰਿਤ ਹੁੰਦੇ ਹਨ। ਜਿਵੇਂ ਕਿ ਦੋ ਅੰਕਾਂ ਨੂੰ ਜੋੜਨ ਲਈ ਕੋਡ ਦਿੱਤਾ ਗਿਆ ਹੈ: ADD (A, B), ਇਸ ਵਿੱਚ A ਅਤੇ B ਓਹ ਸ਼ਬਦ ਹਨ ਜਿਹਨਾਂ ਨੂੰ ਜੋੜਿਆ ਜਾਣਾ ਹੈ। ADD ਇੱਕ ਨਿਰਦੇਸ਼ ਹੈ ਜਿਸ ਦਾ ਅਰਥ ਜੋੜ ਹੈ। ਇਸ ਵਿੱਚ ਵੀ ਕੋਈ ਸ਼ੰਕਾ ਨਹੀਂ ਕਿ ਸਿਫਰ (0) ਅਤੇ ਇੱਕ (1) ਦੇ ਮੇਲ ਨਾਲ ਬਣੇ ਪ੍ਰੋਗ੍ਰਾਮ ਇੱਕ ਪ੍ਰਕਾਰ ਕੋਡਾਂ ਵਿੱਚ ਲਿਖੇ ਹੋਏ ਪ੍ਰੋਗਰਾਮਾਂ ਸਾਰਥਕ ਤੇ ਸਮਝਣਯੋਗ ਹਨ। ਪਰ ਅਸੈਬਲੀ ਭਾਸ਼ਾ ਨੂੰ ਮਨੁੱਖ ਤਾਂ ਬਹੁਤ ਆਸਾਨੀ ਨਾਲ ਸਮਝ ਸਕਦਾ ਹੈ ਪਰ ਇਹ ਭਾਸ਼ਾ ਕੰਪਿਊਟਰ ਦੀ ਸਮਝ ਵਿਚੋਂ ਬਿਲਕੁਲ ਬਾਹਰ ਹੈ। ਇਸਨੂੰ ਕੰਪਿਊਟਰ ਦੀ ਸਮਝ ਵਿੱਚ ਲਿਆਉਣ ਦੇ ਲੈ ਅਸੈਂਮਬਲਰ ਨਾਮ ਦੇ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਫਟਵੇਅਰ ਇਸ ਭਾਸ਼ਾ ਦੇ ਕੋਡਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰ ਦਿੰਦਾ ਹੈ। ਇਸ ਭਾਸ਼ਾ ਵਿੱਚ ਪ੍ਰੋਗ੍ਰਾਮ ਲਿਖਣ ਦੇ ਬਹੁਤ ਸਾਰੇ ਲਾਭ ਹਨ ਕਿਓਂਕਿ ਪ੍ਰੋਗ੍ਰਾਮ ਲਿਖਦੇ ਸਮੇਂ ਗਲਤੀਆਂ ਘੱਟ ਹੁੰਦੀਆਂ ਹਨ। ਪ੍ਰੋਗਰਾਮਾਂ ਦੇ ਕੋਡਾਂ ਦੀ ਲੰਬਾਈ ਘੱਟ ਹੁੰਦੀ ਹੈ ਇਸ ਕਰਕੇ ਗਲਤੀਆਂ ਜਲਦ ਹੀ ਫੜੀਆਂ ਜਾਂਦੀਆਂ ਹਨ ਅਤੇ ਇਹਨਾਂ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ।

ਉੱਚ-ਪੱਧਰੀ ਭਾਸ਼ਾ

[ਸੋਧੋ]

ਮਸ਼ੀਨੀ ਭਾਸ਼ਾ ਅਤੇ ਅਸੈਮਬਲੀ ਭਾਸ਼ਾ ਹੇਠ ਪੱਧਰ ਦੀਆਂ ਭਾਸ਼ਾਵਾਂ ਹਨ। ਇਹਨਾਂ ਭਾਸ਼ਾਵਾਂ ਦੀਆਂ ਹਦਾਇਤਾਂ ਯਾਦ ਕਰਨੀਆਂ ਪੈਂਦੀਆਂ ਸਨ ਅਤੇ ਪ੍ਰੋਗਰਾਮ ਲਿਖਣ ਵੇਲੇ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਸਨ। ਇਸ ਲਈ ਕਿਸੇ ਵੀ ਪ੍ਰੋਗਰਾਮ ਦਾ ਨਿਰਮਾਣ ਕਰਨ ਲਈ ਇੱਕ ਅਜਿਹੀ ਭਾਸ਼ਾ ਦੀ ਖੋਜ ਕੀਤੀ ਜੋ ਕਿ ਯਾਦ ਕਰਨ ਵਿੱਚ ਬਿਲਕੁਲ ਸਰਲ ਸੀ ਅਤੇ ਇਹ ਲਗਭਗ ਅੰਗਰੇਜ਼ੀ ਨਾਲ ਹੀ ਮੇਲ ਖਾਂਦੀ ਸੀ। ਕੁਝ ਉੱਚ-ਪੱਧਰੀ ਭਾਸ਼ਾਵਾਂ ਬੇਸਿਕ, ਫੋਰਟਾਨ, ਪਾਸਕਲ, ਕੋਬੋਲ, ਆਦਿ ਹਨ। ਇਹ ਵੀ ਅੰਗਰੇਜ਼ੀ ਭਾਸ਼ਾ ਵਾਂਗ ਹੀ ਹੁੰਦੀਆਂ ਹਨ। ਪਰ ਕੰਪਿਊਟਰ ਇਸ ਭਾਸ਼ਾ ਨੂੰ ਵੀ ਸਮਝ ਨਹੀਂ ਸਕਦਾ, ਇਸ ਕਰਕੇ ਇਸ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕੰਪਾਇਲਰ ਅਤੇ ਇੰਟਰਪ੍ਰੇਟਰ ਵਰਗੇ ਸਾਫਟਵੇਅਰ ਇਹਨਾਂ ਭਾਸ਼ਾਵਾਂ ਨੂੰ ਤਬਦੀਲ ਕਰਦੇ ਹਨ। ਇਸ ਭਾਸ਼ਾ ਵਿੱਚ ਪ੍ਰੋਗਰਾਮ ਬਣਾਉਣ ਦੇ ਅਨੇਕਾਂ ਫਾਇਦੇ ਹਨ ਜਿਵੇਂ ਕਿ ਇਸ ਭਾਸ਼ਾ ਵਿੱਚ ਲਿਖਿਆ ਪ੍ਰੋਗਰਾਮ ਹੋਰ ਕੰਪਿਊਟਰਾਂ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਭਾਸ਼ਾ ਵਿੱਚ ਲਿਖੇ ਪ੍ਰੋਗਰਾਮ ਦੀ ਕੋਡਿੰਗ ਬਹੁਤ ਛੋਟੀ ਹੁੰਦੀ ਹੈ ਅਤੇ ਜਲਦ ਹੀ ਗਲਤੀਆਂ ਨੂੰ ਫੜਿਆ ਜਾ ਸਕਦਾ ਹੈ। ਹੁਣ ਤੱਕ ਬਹੁਤ ਸਾਰੀਆਂ ਉੱਚ-ਪੱਧਰੀ ਭਾਸ਼ਾਵਾਂ ਦੀ ਖੋਜ ਜੋ ਚੁੱਕੀ ਹੈ। ਸੀ ਅਤੇ ਸੀ++ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਭਾਸ਼ਾਵਾਂ ਹਨ ਜੋ ਕੀ ਗੁੰਝਲਦਾਰ ਸਾਫਟਵੇਅਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਕਿਸੇ ਵੀ ਵਿਗਿਆਨਿਕ ਪ੍ਰੋਯੋਗਾਂ ਵਿੱਚ ਫੋਰਟਾਨ ਭਾਸ਼ਾ ਨੂੰ ਹੀ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਹਰੇਕ ਭਾਸ਼ਾ ਇੱਕ ਦੂਰੀ ਤੋਂ ਬਹੁਤ ਭਿੰਨ ਹੁੰਦੀ ਹੈ ਅਤੇ ਇਹਨਾਂ ਦੀ ਸ਼ਬਦਾਬਲੀ ਵੀ ਵੱਖਰੀ ਹੁੰਦੀ ਹੈ।

ਫੋਰਟੈਨ

[ਸੋਧੋ]

ਕੋਬੋਲ

[ਸੋਧੋ]

ਬੇਸਿਕ

[ਸੋਧੋ]

ਪੀ.ਐਲ/1

[ਸੋਧੋ]

ਸੀ ਅਤੇ ਸੀ++

[ਸੋਧੋ]

ਜਾਵਾ

[ਸੋਧੋ]

ਇਨ੍ਹਾਂ ਨੂੰ ਵੀ ਵੇਖੋ

[ਸੋਧੋ]