ਪ੍ਰੋਗਰਾਮਿੰਗ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਇੱਕ ਪ੍ਰੋਗਰਾਮਿੰਗ ਭਾਸ਼ਾ ਇੱਕ ਬਣਾਵਟੀ ਭਾਸ਼ਾ ਹੁੰਦੀ ਹੈ, ਜਿਸ ਨੂੰ ਕਿ ਸੰਗਣਨਾਵਾਂ ਨੂੰ ਕਿਸੇ ਮਸ਼ੀਨ (ਵਿਸ਼ੇਸ਼ ਤੌਰ ’ਤੇ ਇੱਕ ਕੰਪਿਊਟਰ) ਨੂੰ ਅਭਿਵਿਅਕਤ ਕਰਨ ਲਈ ਡਿਜਾਈਨ ਕੀਤਾ ਜਾਂਦਾ ਹੈ। ਪ੍ਰੋਗਰਾਮਿੰਗ ਭਾਸ਼ਾਵਾਂ ਦਾ ਪ੍ਰਯੋਗ ਅਸੀ ਪ੍ਰੋਗਰਾਮ ਲਿਖਣ ਦੇ ਲਈ, ਕਲਨ ਵਿਧੀਆਂ ਨੂੰ ਠੀਕ ਰੂਪ ਨਾਲ ਵਿਅਕਤ ਕਰਨ ਦੇ ਲਈ, ਜਾਂ ਮਨੁੱਖੀ ਸੰਚਾਰ ਦੇ ਇੱਕ ਸਾਧਨ ਦੇ ਰੂਪ ਵਿੱਚ ਵੀ ਕਰ ਸਕਦੇ ਹਾਂ।

ਮਸ਼ੀਨੀ ਭਾਸ਼ਾ[ਸੋਧੋ]

ਮਸ਼ੀਨੀ ਭਾਸ਼ਾ ਹੀ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਕੰਪਿਊਟਰ ਸਮਝ ਸਕਦਾ ਹੈ। ਕੰਪਿਊਟਰ ਨੂੰ ਸਾਰੀਆਂ ਹਦਾਇਤਾਂ ਸਿਰਫ ਸਿਫਰ(0) ਅਤੇ ਇੱਕ(1) ਵਿਚ ਹੀ ਦਿਤੀਆਂ ਜਾਂਦੀਆਂ ਹਨ। ਮਸ਼ੀਨੀ ਭਾਸ਼ਾ ਲੈਵਲ 2 ਵਾਲੀ ਭਾਸ਼ਾ ਹੈ ਜਿਸ ਵਿਚ ਇਹੀ ਦੋ ਅੰਕ ਵਰਤੇ ਜਾਂਦੇ ਹਨ। ਇਸ ਭਾਸ਼ਾ ਵਿਚ ਦਿਤੀਆਂ ਹੋਈਆਂ ਹਦਾਇਤਾਂ ਨੂੰ ਕੰਪਿਊਟਰ ਬਹੁਤ ਛੇਤੀ ਸਮਝਦਾ ਹੈ ਅਤੇ ਇਹਨਾਂ ਨੂੰ ਕੰਮ ਵਿੱਚ ਲਿਆਉਂਦਾ ਹੈ। ਮਸ਼ੀਨੀ ਭਾਸ਼ਾ ਵਿੱਚ ਪ੍ਰੋਗ੍ਰਾਮ ਤਿਆਰ ਕਰਨ ਦੇ ਲਈ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਟਾ ਅਤੇ ਹਦਾਇਤਾਂ ਸਿਫਰ ਅਤੇ ਇੱਕ ਵਿਚ ਸੰਭਾਲੇ ਜਾਂਦੇ ਹਨ, ਇਸ ਕਰਕੇ ਇਸਨੂੰ ਮਨੁੱਖ ਇਸਨੂੰ ਆਸਾਨੀ ਨਾਲ ਨਹੀ ਪੜ ਸਕਦਾ। ਇਹ ਇੱਕ ਬਾਇਨਰੀ ਭਾਸ਼ਾ, ਇਹੀ ਇਸਨੂੰ ਪੜਨ ਅਤੇ ਲਿਖਣ ਵਿੱਚ ਬਹੁਤ ਜਿਆਦਾ ਔਖਾ ਬਣਾਉਦੀ ਹੈ। ਇਸ ਭਾਸ਼ਾ ਦੀ ਕੋਡਿੰਗ ਅਤੇ ਡੀਕੋਡਿੰਗ ਵਿੱਚ ਬਹੁਤ ਜ਼ਿਆਦਾ ਸਮਾਂ ਲਗਦਾ ਹੈ। ਪ੍ਰੋਗ੍ਰਾਮ ਤਿਆਰ ਕਰਨ ਦੇ ਲਈ ਬਹੁਤ ਜਿਆਦਾ ਕੋਡਿੰਗ ਕਰਨੀ ਪੈਂਦੀ ਹੈ ਜਿਸ ਕਰਨ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਹਨ ਅਤੇ ਇਹੀ ਪ੍ਰੋਗ੍ਰਾਮ ਨਾ ਚੱਲਣ ਦਾ ਕਾਰਨ ਬਣਦੀਆਂ ਹਨ।

ਅਸੈਮਬਲੀ ਭਾਸ਼ਾ[ਸੋਧੋ]

ਅਸੈਮਬਲੀ ਭਾਸ਼ਾ ਦੀ ਵਰਤੋਂ ਇਸ ਕਰਕੇ ਸ਼ੁਰੂ ਹੋਈ ਕਿਉਂਕਿ ਇਸ ਵਿਚ ਪ੍ਰੋਗ੍ਰਾਮ ਲਿਖਣੇ ਬਾਇਨਰੀ ਭਾਸ਼ਾ ਨਾਲੋਂ ਸੌਖੇ ਸਨ। ਇਸਨੂੰ ਭਾਸ਼ਾ ਨੂੰ ਵਰਤਣ ਦਾ ਢੰਗ ਅਤੇ ਇਸਨੂੰ ਯਾਦ ਕਰਨਾ ਬਹੁਤ ਜਿਆਦਾ ਸੌਖਾ ਹੈ। ਇਸ ਭਾਸ਼ਾ ਵਿਚ ਸਿਫਰ (0) ਅਤੇ ਇੱਕ (1) ਦੀ ਥਾਂ ਕੋਡ ਵਰਤੇ ਜਾਂਦੇ ਹਨ। ਕੋਡ ਹਦਾਇਤਾਂ ਦੇ ਅਧਾਰਿਤ ਹੁੰਦੇ ਹਨ। ਜਿਵੇਂ ਕਿ ਦੋ ਅੰਕਾਂ ਨੂੰ ਜੋੜਨ ਲਈ ਕੋਡ ਦਿੱਤਾ ਗਿਆ ਹੈ: ADD (A, B), ਇਸ ਵਿੱਚ A ਅਤੇ B ਓਹ ਸ਼ਬਦ ਹਨ ਜਿਹਨਾਂ ਨੂੰ ਜੋੜਿਆ ਜਾਣਾ ਹੈ। ADD ਇੱਕ ਨਿਰਦੇਸ਼ ਹੈ ਜਿਸ ਦਾ ਅਰਥ ਜੋੜ ਹੈ। ਇਸ ਵਿਚ ਵੀ ਕੋਈ ਸ਼ੰਕਾ ਨਹੀ ਕਿ ਸਿਫਰ (0) ਅਤੇ ਇੱਕ (1) ਦੇ ਮੇਲ ਨਾਲ ਬਣੇ ਪ੍ਰੋਗ੍ਰਾਮ ਇੱਕ ਪ੍ਰਕਾਰ ਕੋਡਾਂ ਵਿੱਚ ਲਿਖੇ ਹੋਏ ਪ੍ਰੋਗਰਾਮਾਂ ਸਾਰਥਕ ਤੇ ਸਮਝਣਯੋਗ ਹਨ। ਪਰ ਅਸੈਬਲੀ ਭਾਸ਼ਾ ਨੂੰ ਮਨੁੱਖ ਤਾਂ ਬਹੁਤ ਆਸਾਨੀ ਨਾਲ ਸਮਝ ਸਕਦਾ ਹੈ ਪਰ ਇਹ ਭਾਸ਼ਾ ਕੰਪਿਊਟਰ ਦੀ ਸਮਝ ਵਿਚੋਂ ਬਿਲਕੁਲ ਬਾਹਰ ਹੈ। ਇਸਨੂੰ ਕੰਪਿਊਟਰ ਦੀ ਸਮਝ ਵਿੱਚ ਲਿਆਉਣ ਦੇ ਲੈ ਅਸੈਂਮਬਲਰ ਨਾਮ ਦੇ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਫਟਵੇਅਰ ਇਸ ਭਾਸ਼ਾ ਦੇ ਕੋਡਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰ ਦਿੰਦਾ ਹੈ। ਇਸ ਭਾਸ਼ਾ ਵਿਚ ਪ੍ਰੋਗ੍ਰਾਮ ਲਿਖਣ ਦੇ ਬਹੁਤ ਸਾਰੇ ਲਾਭ ਹਨ ਕਿਓਂਕਿ ਪ੍ਰੋਗ੍ਰਾਮ ਲਿਖਦੇ ਸਮੇਂ ਗਲਤੀਆਂ ਘੱਟ ਹੁੰਦੀਆਂ ਹਨ। ਪ੍ਰੋਗਰਾਮਾਂ ਦੇ ਕੋਡਾਂ ਦੀ ਲੰਬਾਈ ਘੱਟ ਹੁੰਦੀ ਹੈ ਇਸ ਕਰਕੇ ਗਲਤੀਆਂ ਜਲਦ ਹੀ ਫੜੀਆਂ ਜਾਂਦੀਆਂ ਹਨ ਅਤੇ ਇਹਨਾਂ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ।

ਹਾਈ ਲੈਵਲ ਭਾਸ਼ਾ[ਸੋਧੋ]

ਮਸ਼ੀਨੀ ਭਾਸ਼ਾ ਅਤੇ ਅਸੈਮਬਲੀ ਭਾਸ਼ਾ ਹੇਠ ਪੱਧਰ ਦੀਆਂ ਭਾਸ਼ਾਵਾਂ ਹਨ। ਇਹਨਾਂ ਭਾਸ਼ਾਵਾਂ ਦੀਆਂ ਹਦਾਇਤਾਂ ਯਾਦ ਕਰਨੀਆਂ ਪੈਂਦੀਆਂ ਸਨ ਅਤੇ ਪ੍ਰੋਗ੍ਰਾਮ ਲਿਖਣ ਵੇਲੇ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਸਨ। ਇਸ ਲਈ ਕਿਸੇ ਵੀ ਪ੍ਰੋਗਰਾਮ ਦਾ ਨਿਰਮਾਨ ਕਰਨ ਲੈ ਇੱਕ ਇਜਿਹਿ ਭਾਸ਼ਾ ਦੀ ਖੋਜ ਕੀਤੀ ਜੋ ਕਿ ਯਾਦ ਕਰਨ ਵਿੱਚ ਬਿਲਕੁਲ ਸਰਲ ਸੀ ਅਤੇ ਇਹ ਲਗਭਗ ਅੰਗ੍ਰੇਜ਼ੀ ਨਾਲ ਹੀ ਮੇਲ ਖਾਂਦੀ ਸੀ। ਕੁਝ ਹਾਈ ਲੈਵਲ ਭਾਸ਼ਾਵਾਂ ਬੇਸਿਕ, ਫੋਰਟਾਨ, ਪਾਸਕਲ, ਕੋਬੋਲ, ਆਦਿ ਹਨ। ਇਹ ਵੀ ਅੰਗ੍ਰੇਜ਼ੀ ਭਾਸ਼ਾ ਵਾਂਗ ਹੀ ਹੁੰਦੀਆਂ ਹਨ। ਪਰ ਕੰਪਿਊਟਰ ਇਸ ਭਾਸ਼ਾ ਨੂੰ ਵੀ ਸਮਝ ਨਹੀ ਸਕਦਾ, ਇਸ ਕਰਕੇ ਇਸ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕੰਪਾਇਲਰ ਅਤੇ ਇੰਟਰਪ੍ਰੇਟਰ ਵਰਗੇ ਸਾਫਟਵੇਅਰ ਇਹਨਾਂ ਭਾਸ਼ਾਵਾਂ ਨੂੰ ਤਬਦੀਲ ਕਰਦੇ ਹਨ। ਇਸ ਭਾਸ਼ਾ ਵਿੱਚ ਪ੍ਰੋਗ੍ਰਾਮ ਬਣਾਉਣ ਦੇ ਅਨੇਕਾਂ ਫਾਇਦੇ ਹਨ ਜਿਵੇਂ ਕਿ ਇਸ ਭਾਸ਼ਾ ਵਿੱਚ ਲਿਖਿਆ ਪ੍ਰੋਗ੍ਰਾਮ ਹੋਰ ਕੰਪਿਊਟਰਾਂ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਭਾਸ਼ਾ ਵਿਚ ਲਿਖੇ ਪ੍ਰੋਗ੍ਰਾਮ ਦੀ ਕੋਡਿੰਗ ਬਹੁਤ ਛੋਟੀ ਹੁੰਦੀ ਹੈ ਅਤੇ ਜਲਦ ਹੀ ਗਲਤੀਆਂ ਨੂੰ ਕੜਿਆ ਜਾ ਸਕਦਾ ਹੈ। ਹੁਣ ਤੱਕ ਬਹੁਤ ਸਾਰੀਆਂ ਹਾਈ ਲੈਵਲ ਭਾਸ਼ਾਵਾਂ ਦੀ ਖੋਜ ਜੋ ਚੁੱਕੀ ਹੈ। ਸੀ ਅਤੇ ਸੀ++ ਬਹੁਤ ਹੀ ਜਿਆਦਾ ਮਹਤਵਪੂਰਣ ਭਾਸ਼ਾਵਾਂ ਹਨ ਜੋ ਕੀ ਗੁੰਝਲਡਾਰ ਸਾਫਟਵੇਅਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਕਿਸੇ ਵੀ ਵਿਗਿਆਨਿਕ ਪ੍ਰੋਯੋਗਾਂ ਵਿੱਚ ਫੋਰਟਾਨ ਭਾਸ਼ਾ ਨੂੰ ਹੀ ਜਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਹਰੇਕ ਭਾਸ਼ਾ ਇੱਕ ਦੂਰੀ ਤੋਂ ਬਹੁਤ ਭਿੰਨ ਹੁੰਦੀ ਹੈ ਅਤੇ ਇਹਨਾਂ ਦੀ ਸ਼ਬਦਾਬਲੀ ਵੀ ਵੱਖਰੀ ਹੁੰਦੀ ਹੈ।

ਫੋਰਟੈਨ[ਸੋਧੋ]

ਕੋਬੋਲ[ਸੋਧੋ]

ਬੇਸਿਕ[ਸੋਧੋ]

ਪੀ.ਐੱਲ/1[ਸੋਧੋ]

ਸੀ ਅਤੇ ਸੀ ਪਲੱਸ-ਪਲੱਸ[ਸੋਧੋ]

ਜਾਵਾ[ਸੋਧੋ]

ਇਨ੍ਹਾਂ ਨੂੰ ਵੀ ਵੇਖੋ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png