ਅਨਸਰਟੇਨ ਲਿਆਜ਼ੋਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨਸਰਟੇਨ ਲਿਆਜ਼ੋਨਜ਼ (ਅੰਗਰੇਜ਼ੀ: Uncertain Liaisons) ਅੰਗਰੇਜ਼ੀ ਵਿੱਚ ਛਪੀ ਲੇਖਾਂ ਦੀ ਕਿਤਾਬ ਹੈ ਜੋ ਸੈਕਸ(ਕਾਮੁਕ ਸਬੰਧਾਂ) ਬਾਰੇ ਭਾਰਤ ਦੇ ਸ਼ਹਿਰਾਂ ਵਿੱਚ ਵਸਦੇ ਮਰਦਾਂ ਤੇ ਔਰਤਾਂ ਦੀ ਸੋਚਣੀ ਨੂੰ ਉਜਾਗਰ ਕਰਦੀ ਹੈ। ਇਸ ਕਿਤਾਬ ਦਾ ਸੰਪਾਦਨ ਖੁਸ਼ਵੰਤ ਸਿੰਘ ਅਤੇ ਸ਼ੋਬਾ-ਡੇ ਨੇ ਕੀਤਾ ਹੈ। ਇਸ ਅੰਦਰ ਸ਼ੋਭਾ-ਡੇ, ਇੰਦਰਾਨੀ-ਐਕਥ, ਰਿੰਕੀ ਭੱਟਾਚਾਰਿਆ, ਇੰਦਿਰਾ ਜੈਸਿੰਘ, ਪ੍ਰਕਾਸ਼ ਕੋਠਾਰੀ, ਮੁਲਕ ਰਾਜ ਆਨੰਦ, ਐਮ.ਐਫ ਹੁਸੈਨ, ਮਹੇਸ਼-ਭੱਟ, ਫ਼ਰੈਂਕ-ਸਈਮੋਸ, ਅਸ਼ੋਕ ਰੋਵ ਕਵੀ, ਪੁਰੂ ਪੀ ਦਾਸ ਤੇ ਖੁਸ਼ਵੰਤ ਸਿੰਘ ਵਰਗੇ ਮਸ਼ਹੂਰ ਹਸਤੀਆਂ ਦੇ ਸੈਕਸ ਬਾਰੇ ਲੇਖ ਸ਼ਾਮਲ ਹਨ।

ਸਾਰ[ਸੋਧੋ]

ਇਹ ਸਾਰੇ ਲੇਖ ਸੈਕਸ ਬਾਰੇ ਜਿਹਨਾਂ ਅਹਿਮ ਮੁਦਿਆਂ ਤੇ ਕੇਂਦ੍ਰਿਤ ਹਨ,ਉਹਨਾਂ ਵਿੱਚ ਸ਼ਾਮਲ ਹਨ:

  1. ਕੀ ਉਹ ਇੱਸਨੂੰ ਗੰਦਾ ਕੰਮ ਸਮਝਦੇ ਹਨ?
  2. ਕੀ ਉਹ ਆਪਣੀਆਂ ਸੈਕਸੀ ਖਾਹਿਸ਼ਾਂ ਤੇ ਲੋੜਾਂ ਬਾਰੇ ਖੁਲੇ ਵਿੱਚਾਰ ਰਖਦੇ ਹਨ?
  3. ਉਹਨਾਂ ਦੀਆਂ ਸੈਕਸੀ ਉਡਾਰੀਆਂ ਕੀ ਹਨ?
  4. ਸ਼ਾਦੀ ਤੋਂ ਬਾਹਰ ਸੈਕਸ ਤੇ ਅਜੇਹੇ ਸੈਕਸੀ ਤਜਰਬਿਆਂ ਬਾਰੇ ਉਹ ਕਿਵੇਂ ਸੋਚਦੇ ਹਨ ?
  5. ਉਹ ਆਪਣੇ ਸੈਕਸ ਜੋੜੀਦਾਰ ਨੂੰ ਕਿਸ ਪੱਧਰ ਦਾ ਸਮਝਦੇ ਹਨ ?
  6. ਕੀ ਉਹ ਵਧੇਰੇ ਜੋੜੀਦਾਰਾਂ ਨਾਲ ਸੈਕਸੀ ਸਬੰਧਾਂ ਦੇ ਹਾਮੀ ਹਨ? ਜਦੋਂ ਉਹ ਆਪਣੇ ਜੋੜੀਦਾਰ ਨਾਲ ਸੈਕਸ ਕਰ ਰਹੇ ਹੁੰਦੇ ਹਨ ਤਾ ਕੀ ਉਸ ਵਿੱਚ ਪਿਆਰ ਵੀ ਸ਼ਾਮਲ ਹੁੰਦਾ ਹੈ?
  7. ਕੀ ਉਹਨਾਂ ਨੂੰ ਸੈਕਸੀ ਰੋਗਾਂ ਬਾਰੇ ਜਾਣਕਾਰੀ ਹੈ ਤੇ ਉਹ ਹਮੇਸ਼ਾ ਸੁਰਿੱਖਤ ਸੈਕਸ ਹੀ ਕਰਦੇ ਹਨ?