ਖ਼ੁਸ਼ਵੰਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਖੁਸ਼ਵੰਤ ਸਿੰਘ ਤੋਂ ਰੀਡਿਰੈਕਟ)
Jump to navigation Jump to search

ਖੁਸ਼ਵੰਤ ਸਿੰਘ ਬਹੁਤ ਵਧੀਆ ਲੇਖਕ ਸੀ।

ਖ਼ੁਸ਼ਵੰਤ ਸਿੰਘ
Khushwantsingh.jpg
ਨਵੀਂ ਦਿੱਲੀ ਵਿੱਚ ਖ਼ੁਸ਼ਵੰਤ ਸਿੰਘ
ਜਨਮ ਖੁਸ਼ਾਲ ਸਿੰਘ
(1915-02-02)2 ਫਰਵਰੀ 1915
ਹਦਾਲੀ, ਬਰਤਾਨਵੀ ਭਾਰਤ (ਮੌਜੂਦਾ ਸਰਗੋਧਾ ਜਿਲ੍ਹਾ, ਪਾਕਿਸਤਾਨ)
ਮੌਤ 20 ਮਾਰਚ 2014(2014-03-20) (ਉਮਰ 99)
ਰਾਸ਼ਟਰੀਅਤਾ ਭਾਰਤੀ
ਅਲਮਾ ਮਾਤਰ ਸੇਂਟ ਸਟੀਫਨ ਕਾਲਜ, ਦਿੱਲੀ
ਕਿੰਗਜ਼ ਕਾਲਜ ਲੰਡਨ
ਪੇਸ਼ਾ ਪੱਤਰਕਾਰ, ਲੇਖਕ, ਇਤਿਹਾਸਕਾਰ
ਸਾਥੀ ਕਵਲ ਮਲਿਕ
ਦਸਤਖ਼ਤ
KhushwantSinghAutograph Eng.jpg

ਖ਼ੁਸਵੰਤ ਸਿੰਘ (2 ਫ਼ਰਵਰੀ 1915 - 20 ਮਾਰਚ 2014) ਇੱਕ ਭਾਰਤੀ ਨਾਵਲਕਾਰ, ਪੱਤਰਕਾਰ ਅਤੇ ਇਤਿਹਾਸਕਾਰ ਸਨ।[1] ਉਹਨਾਂ ਦਾ ਹਫ਼ਤਾਵਾਰੀ ਕਾਲਮ, ਵਿਦ ਮੈਲਿਸ ਟੁਵਾਰਡਜ਼ ਵੱਨ ਐਂਡ ਆਲ, ਦੇਸ਼ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲ਼ਾ ਕਾਲਮ ਸੀ ਜੋ ਕਈ ਰੋਜ਼ਾਨਾ ਅੰਗਰੇਜ਼ੀ ਅਖ਼ਬਾਰਾਂ ਵਿੱਚ ਛਪਦਾ ਸੀ; ਜਿਹਨਾਂ ਵਿੱਚ ''ਹਿੰਦੁਸਤਾਨ ਟਾਈਮਜ਼'', ਦ ਟੈਲੀਗ੍ਰਾਫ਼ ਅਤੇ ਦ ਪਾਇਨੀਅਰ ਆਦਿ ਦੇ ਨਾਂ ਸ਼ਾਮਲ ਹਨ। 70 ਅਤੇ 80ਵਿਆਂ ਵਿੱਚ ਉਹ ਕਈ ਅਖ਼ਬਾਰਾਂ ਅਤੇ ਰਸਾਲਿਆਂ ਦੇ ਸੰਪਾਦਕ ਵੀ ਰਹੇ। ਉਹ ਪਦਮ ਭੂਸ਼ਣ (1974) ਅਤੇ ਪਦਮ ਵਿਭੂਸ਼ਣ (2007) ਖ਼ਿਤਾਬ ਵੀ ਹਾਸਲ ਕਰ ਚੁੱਕੇ ਹਨ।

ਮੁੱਢਲਾ ਜੀਵਨ[ਸੋਧੋ]

ਸਿੰਘ ਦਾ ਜਨਮ 2 ਫ਼ਰਵਰੀ 1915 ਨੂੰ ਬਰਤਾਨਵੀ ਪੰਜਾਬ ਵਿੱਚ ਹਡਾਲੀ (ਹੁਣ ਖ਼ੁਸ਼ਬ ਜ਼ਿਲਾ, ਪਾਕਿਸਤਾਨੀ ਪੰਜਾਬ) ਵਿਖੇ ਇੱਕ ਸਿੱਖ ਪਰਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਅਤੇ ਚਾਚਾ ਉੱਜਲ ਸਿੰਘ (1895–1985) ਪੰਜਾਬ ਅਤੇ ਤਾਮਿਲ ਨਾਡੂ ਦੇ ਸਾਬਕਾ ਗਵਰਨਰ ਸਨ। ਉਹਨਾਂ ਨੇ ਸਕੂਲ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਹਾਸਲ ਕੀਤੀ ਜਿਸ ਦੇ ਬਾਅਦ ਉਹ ਗਵਰਨਮੈਂਟ ਕਾਲਜ ਲਾਹੌਰ ਚਲੇ ਗਏ। ਇਸ ਤੋਂ ਬਾਅਦ ਬਰਤਾਨੀਆ ਵਿੱਚ ਕੈਂਬਰਿਜ ਯੂਨੀਵਰਸਿਟੀ ਅਤੇ ਇਨਰ ਟੇਂਪਲ ਵਿੱਚ ਪੜ੍ਹਨ ਦੇ ਬਾਅਦ ਉਹਨਾਂ ਨੇ ਵਾਪਸ ਲਾਹੌਰ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਭਾਰਤ ਦੀ ਵੰਡ ਦੇ ਬਾਅਦ ਉਹ ਆਪਣੇ ਖ਼ਾਨਦਾਨ ਸਮੇਤ ਦਿੱਲੀ ਆ ਵਸੇ। ਉਹ ਕੁ ਅਰਸਾ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਵਿੱਚ ਸਿਫ਼ਾਰਤੀ ਅਹੁਦਿਆਂ ਉੱਤੇ ਵੀ ਤਾਇਨਾਤ ਰਹੇ ਪਰ ਛੇਤੀ ਹੀ ਉਹਨਾਂ ਨੇ ਸਰਕਾਰੀ ਨੌਕਰੀ ਛੱਡ ਦਿੱਤੀ।

ਪੱਤਰਕਾਰ ਵਜੋਂ1951 ਵਿੱਚ ਇਹਨਾਂ ਨੇ ਆਲ ਇੰਡੀਆ ਰੇਡੀਉ ਵਿੱਚ ਪੱਤਰਕਾਰ ਵਜੋਂ ਨੌਕਰੀ ਹਾਸਲ ਕਰ ਲਈ ਜਿੱਥੋਂ ਉਹਨਾਂ ਦੇ ਜ਼ਬਰਦਸਤ ਕੈਰੀਅਰ ਦੀ ਸ਼ੁਰੂਆਤ ਹੋਈ। ਉਹ ਭਾਰਤ ਦੇ ਮਸ਼ਹੂਰ ਅੰਗਰੇਜ਼ੀ ਰਸਾਲੇ ‘ਇਲਸਟ੍ਰੇਟਿਡ ਵੀਕਲੀ’ ਦੇ ਐਡੀਟਰ ਰਹੇ ਅਤੇ ਉਹਨਾਂ ਦੇ ਦੌਰ ਵਿੱਚ ਇਹ ਰਸਾਲਾ ਸ਼ੋਹਰਤ ਦੀਆਂ ਬੁਲੰਦੀਆਂ ਉੱਤੇ ਪਹੁੰਚ ਗਿਆ। ਸਿੰਘ ਹਿੰਦੁਸਤਾਨ ਟਾਈਮਜ਼ ਦੇ ਐਡੀਟਰ ਵੀ ਰਹੇ ਅਤੇ ਤਕਰੀਬਨ ਹਰ ਮਸ਼ਹੂਰ ਮੁਲਕੀ ਅਤੇ ਗ਼ੈਰ-ਮੁਲਕੀ ਅਖ਼ਬਾਰਾਂ ਲਈ ਕਾਲਮ ਲਿਖੇ।[ਸੋਧੋ]

ਰਚਨਾਵਾਂ[ਸੋਧੋ]

ਪੁਸਤਕਾਂ[ਸੋਧੋ]

Wiki letter w.svg ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਕਹਾਣੀ ਸੰਗ੍ਰਹਿ[ਸੋਧੋ]

  • The Mark of Vishnu and Other Stories. London, Saturn Press, 1950.
  • The Voice of God and Other Stories. Bombay, Jaico, 1957.
  • A Bride for the Sahib and Other Stories. New Delhi, Hind, 1967.
  • Black Jasmine. Bombay, Jaico, 1971
  • The Collected Stories. N.p., Ravi Dayal, 1989.
  • The Portrait of a Lady
  • The Strain
  • Success Mantra
  • A Love Affair।n London
  • ना काहू से दोस्‍ती ना काहू से बैर

ਹਵਾਲੇ[ਸੋਧੋ]

  1. "Khushwant Singh's Journalism: The।llustrated Weekly of।ndia". Sepiamutiny.com. ਅਗਸਤ 4, 2006. Retrieved ਨਵੰਬਰ 15, 2012.  Check date values in: |access-date=, |date= (help); External link in |publisher= (help)
  2. Singh, Khushwant (1963). A History of the Sikhs. Princeton University Press. 
  3. Singh, Khushwant (1966). A History of the Sikhs (2 ed.). Princeton University Press. 
  4. Singh, Khushwant (2004). A History of the Sikhs: 1469-1838 (2, illustrated ed.). Oxford University Press. p. 434. ISBN 9780195673081. Retrieved July 2009.  Check date values in: |access-date= (help)
  5. Singh, Khushwant (2005). A History of the Sikhs: 1839-2004 (2, illustrated ed.). Oxford University Press. p. 547. ISBN 9780195673098. Retrieved July 2009.  Check date values in: |access-date= (help)