ਨਰਸੀ ਮਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਰਸਿੰਘ ਮਹਿਤਾ
ਜਨਮ
ਨਰਸਿੰਘ

c. 1409
ਮੌਤc. 1488

ਨਰਸੀ ਮਹਿਤਾ (ਗੁਜਰਾਤੀ: નરસિંહ મહેતા) ਜਾਂ ਨਰਸਿੰਘ ਮਹਿਤਾ ਗੁਜਰਾਤੀ ਭਗਤੀ ਸਾਹਿਤ ਦੀ ਪ੍ਰਮੁੱਖ ਹਸਤੀ ਸੀ। ਉਸ ਦੀ ਰਚਨਾ ਅਤੇ ਸ਼ਖਸੀਅਤ ਦੀ ਮਹੱਤਤਾ ਦੇ ਸਮਾਨ ਸਾਹਿਤ ਦੇ ਇਤਿਹਾਸ ਗਰੰਥਾਂ ਵਿੱਚ ਨਰਸਿੰਘ-ਮੀਰਾ-ਯੁੱਗ ਨਾਮ ਤੋਂ ਇੱਕ ਆਜਾਦ ਕਾਵਿਕਾਲ ਦਾ ਨਿਰਧਾਰਣ ਕੀਤਾ ਗਿਆ ਹੈ ਜਿਸਦੀ ਮੁੱਖ ਵਿਸ਼ੇਸ਼ਤਾ ਭਾਵਪ੍ਰਵਣ ਕ੍ਰਿਸ਼ਨ ਭਗਤੀ ਤੋਂ ਪ੍ਰੇਰਿਤ ਪਦਾਂ ਦੀ ਸਿਰਜਣਾ ਹੈ। ਕਵੀ ਦੇ ਰੂਪ ਵਿੱਚ ਗੁਜਰਾਤੀ ਸਾਹਿਤ ਵਿੱਚ ਨਰਸੀ ਦਾ ਲੱਗਪਗ ਉਹੀ ਸਥਾਨ ਹੈ ਜੋ ਹਿੰਦੀ ਵਿੱਚ ਸੂਰਦਾਸ ਦਾ। "ਵੈਸ਼ਣਵ ਜਨ ਤੋ ਤੈਨੇ ਕਹੀਏ ਜੇ ਪੀੜ ਪਰਾਈ ਜਾਣੇ ਰੇ," ਸਤਰ ਨਾਲ ਸ਼ੁਰੂ ਹੋਣ ਵਾਲਾ ਮਸ਼ਹੂਰ ਭਜਨ ਨਰਸੀ ਮਹਿਤਾ ਦਾ ਹੀ ਹੈ। ਨਰਸੀ ਨੇ ਇਸ ਵਿੱਚ ਵੈਸ਼ਣਵ ਧਰਮ ਦੇ ਸਾਰਤੱਤ ਨੂੰ ਪਿਰੋ ਕੇ ਆਪਣੀ ਗਿਆਨ ਦ੍ਰਿਸ਼ਟੀ ਅਤੇ ਸਹਿਜ ਮਾਨਵੀਅਤਾ ਦੀ ਪਛਾਣ ਦਿੱਤੀ ਹੈ। ਨਰਸੀ ਦੀ ਇਸ ਸਾਊ ਵੈਸ਼ਣਵ ਭਗਤੀ ਦਾ ਪ੍ਰਭਾਵ ਗੁਜਰਾਤ ਵਿੱਚ ਅੱਜ ਤੱਕ ਮਿਲਦਾ ਹੈ।

ਜੀਵਨੀ[ਸੋਧੋ]

ਇਸ ਸਮੇਂ ਦੌਰਾਨ ਰਸਮੀ ਇਤਿਹਾਸਕ ਦਸਤਾਵੇਜ਼ਾਂ ਦੀ ਘਾਟ ਕਾਰਨ ਨਰਸਿੰਘ ਮਹਿਤਾ ਬਾਰੇ ਜੋ ਕੁਝ ਵੀ ਜਾਣਿਆ ਜਾਂਦਾ ਹੈ, ਉਹ ਉਸ ਦੀਆਂ ਆਪਣੀਆਂ ਰਚਨਾਵਾਂ ਅਤੇ ਕਾਵਿ ਰਚਨਾਵਾਂ ਤੋਂ ਲਿਆ ਗਿਆ ਹੈ। ਨਰਸਿੰਘ ਮਹਿਤਾ ਦੀ ਜੀਵਨੀ ਬਾਰੇ ਅਤਿਰਿਕਤ ਸਮਝ ਅਗਲੇ ਯੁੱਗਾਂ ਦੇ ਹੋਰ ਕਵੀਆਂ ਦੀਆਂ ਰਚਨਾਵਾਂ ਵਿੱਚ ਮਿਲਦੀ ਹੈ, ਕਿਉਂਕਿ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਨਰਸਿੰਘ ਮਹਿਤਾ ਦੀ ਸ਼ਖਸੀਅਤ ਅਤੇ ਉਸਦੇ ਜੀਵਨ ਦੀਆਂ ਕੁਝ ਖਾਸ ਘਟਨਾਵਾਂ ਦਾ ਵਿਸਥਾਰ ਵਿੱਚ ਵਰਣਨ ਕੀਤਾ ਗਿਆ ਹੈ।[1]

ਹਾਲਾਂਕਿ ਸਹੀ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਕੋਈ ਸਹਿਮਤੀ ਨਹੀਂ ਹੈ, ਇਹ ਮੰਨਿਆ ਜਾਂਦਾ ਹੈ ਕਿ ਨਰਸਿਮ੍ਹਾ ਦਾ ਜਨਮ 1414 ਵਿੱਚ ਹੋਇਆ ਸੀ ਅਤੇ 79 ਸਾਲ ਦੀ ਉਮਰ ਤੱਕ ਜੀਉਂਦਾ ਰਿਹਾ।[2] ਹਾਲਾਂਕਿ ਨਰਸਿੰਘ ਦੀਆਂ ਸਵੈ-ਜੀਵਨੀ ਰਚਨਾਵਾਂ ਜਾਂ ਬਾਅਦ ਦੇ ਕਵੀਆਂ ਦੀਆਂ ਰਚਨਾਵਾਂ ਵਿੱਚ ਕੋਈ ਖਾਸ ਤਾਰੀਖ ਦਾ ਜ਼ਿਕਰ ਨਹੀਂ ਹੈ, ਪਰ ਦਰਸਾਈਆਂ ਗਈਆਂ ਘਟਨਾਵਾਂ 15ਵੀਂ ਸਦੀ ਵਿੱਚ ਨਰਸਿੰਘ ਦੀ ਮੌਜੂਦਗੀ ਨੂੰ ਸਥਾਪਿਤ ਕਰਦੀਆਂ ਹਨ, ਖਾਸ ਤੌਰ 'ਤੇ ਮੰਡਲਿਕਾ III ਦੇ ਰਾਜ ਦੌਰਾਨ।[1]

ਹਵਾਲੇ[ਸੋਧੋ]

  1. 1.0 1.1 Dholakiya, Darshana (1994). Narsinh Mehta (in ਗੁਜਰਾਤੀ). Vallabh Vidyanagar: Sardar Patel University. pp. 8–20. OCLC 32204298.
  2. Munshi, Kanaiyalal (1935). Gujarata and its literature.