ਸਮੱਗਰੀ 'ਤੇ ਜਾਓ

ਪਰਿੰਦਿਆਂ ਦੀ ਕਾਨਫਰੰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਰਿੰਦਿਆਂ ਦੀ ਕਾਨਫਰੰਸ, ਪੇਂਟਿੰਗ: ਹਬੀਬ ਅੱਲਾਚੱਕੀ ਰੋਹਣਾ, ਕੇਂਦਰ ਵਿੱਚ ਸੱਜੇ, ਦੂਜੇ ਪੰਛੀਆਂ ਨੂੰ ਸੂਫ਼ੀ ਮਾਰਗ ਸਮਝਾ ਰਿਹਾ ਹੈ।

ਪਰਿੰਦਿਆਂ ਦੀ ਕਾਨਫਰੰਸ (Persian: منطق الطیر, Mantiqu 't-Tayr, 1177) ਲਗਪਗ 4500 ਸਤਰਾਂ ਦਾ ਭਾਸ਼ਾ ਵਿੱਚ ਫਰੀਦ ਉਦ-ਦੀਨ ਅੱਤਾਰ ਦਾ ਲਿਖਿਆ ਮਹਾਕਾਵਿ ਹੈ। ਇਸ ਫ਼ਾਰਸੀ ਲਿਖਤ ਦਾ ਪੰਜਾਬੀ ਅਨੁਵਾਦ 'ਪੰਛੀਆਂ ਦੀ ਮਜਲਿਸ' ਨਾਮ ਨਾਲ਼ ਜਗਦੀਪ ਸਿੰਘ ਫ਼ਰੀਦਕੋਟ ਦਾ ਕੀਤਾ ਮਿਲਦਾ ਹੈ।

ਇਸ ਕਾਵਿ ਵਿੱਚ, ਦੁਨੀਆ ਦੇ ਪੰਛੀ ਇਹ ਫੈਸਲਾ ਕਰਨ ਲਈ ਸਭਾ ਕਰਦੇ ਹਨ ਕਿ ਉਹਨਾਂ ਦਾ ਰਾਜਾ ਕੌਣ ਹੋਵੇ। ਉਹਨਾਂ ਸਭਨਾਂ ਵਿੱਚੋਂ ਸਿਆਣਾ,ਚੱਕੀਰਾਹਾ, ਸੁਝਾ ਦਿੰਦਾ ਹੈ ਕਿ ਉਹਨਾਂ ਨੂੰ ਦੰਤ ਕਥਾਈ ਸੀਮੁਰਗ਼ (ਮਿਥਹਾਸਕ ਪਰਸੀਅਨ ਪਰਿੰਦਾ ਜੋ ਮੌਟੇ ਤੌਰ 'ਤੇ ਪੱਛਮ ਦੇ ਫੋਏਨਿਕਸ ਦੇ ਸਮਾਨ ਹੁੰਦਾ ਹੈ) ਦੀ ਤਲਾਸ ਕਰਨੀ ਚਾਹੀਦੀ ਹੈ। ਚੱਕੀਰਾਹਾ ਪਰਿੰਦਿਆਂ ਦੀ ਅਗਵਾਈ ਕਰਦਾ ਹੈ, ਜਿਹਨਾਂ ਵਿੱਚੋਂ ਹਰੇਕ ਕਿਸੇ ਮਨੁੱਖੀ ਨੁਕਸ ਦੀ ਨੁਮਾਇੰਦਗੀ ਕਰਦਾ ਹੈ ਜਿਹੜਾ ਬੰਦੇ ਨੂੰ ਬੁੱਧ ਨਹੀਂ ਬਣਨ ਦਿੰਦਾ। ਮੰਜ਼ਲ ਤੇ ਪਹੁੰਚਣ ਲਈ ਉਹਨਾਂ ਨੂੰ ਸੱਤ ਘਾਟੀਆਂ ਪਾਰ ਕਰਨੀਆਂ ਪੈਂਦੀਆਂ ਹਨ। ਜਦੋਂ ਅਖੀਰ ਤੀਹ ਪਰਿੰਦਿਆਂ ਦਾ ਟੋਲਾ ਸੀਮੁਰਗ਼ ਦੀ ਬਸਤੀ ਪਹੁੰਚਦਾ ਹੈ, ਉਥੇ ਬੱਸ ਇੱਕ ਝੀਲ ਹੈ, ਜਿਸ ਵਿੱਚ ਉਹ ਆਪਣਾ ਹੀ ਅਕਸ ਵੇਖਦੇ ਹਨ।

ਭਾਸ਼ਾ ਵਿੱਚ ਬਿਹਤਰੀਨ ਕਵਿਤਾ ਹੋਣ ਦੇ ਇਲਾਵਾ, ਇਹ ਕਿਤਾਬ ਦੋ ਸ਼ਬਦਾਂ - ਸੀਮੁਰਗ਼ (ਮਿਥਹਾਸਕ ਪਰਸੀਅਨ ਪਰਿੰਦਾ) ਅਤੇ ਸੀ ਮੁਰਗ਼ (ਫ਼ਾਰਸੀ ਤੋਂ ਅਰਥ ਬਣਿਆ ਤੀਹ ਪਰਿੰਦੇ) ਦੇ ਵਿੱਚਕਾਰ ਚਲਾਕੀ ਵਾਲੀ ਖੇਲ ਉੱਤੇ ਮੁਨੱਸਰ ਹੈ।

ਚਿੱਤਰ

[ਸੋਧੋ]

ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ, ਨਿਊਯਾਰਕ ਵਿੱਚ ਸੰਗ੍ਰਹਿ। ਅੰਦਾਜ਼ਨ l600 ਮਿਤੀ ਦੀ ਇੱਕ ਸਚਿੱਤਰ ਹਥਲਿਖਤ ਤੋਂ ਫ਼ੋਲੀਓ। ਸਾਬਾ ਦੇ ਹਬੀਬਲਾਹ (ਅੰਦਾਜ਼ਨ 1590-1610 ਦਰਮਿਆਨ ਸਰਗਰਮ) ਦੀਆਂ ਸਿਆਹੀ ਵਿਚ, ਅਪਾਰਦਰਸ਼ੀ ਪਾਣੀ-ਰੰਗ, ਕਾਗਜ਼ ਤੇ ਸੋਨੇ ਅਤੇ ਚਾਂਦੀ ਵਿੱਚ 25,4 x 11,4 ਸਮ ਮਾਪ ਦੀਆਂ ਪੇਂਟਿੰਗਾਂ।[1]

ਹਵਾਲੇ

[ਸੋਧੋ]