ਸੀਮੁਰਗ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੁਖ਼ਾਰਾ ਦੇ ਨਾਦਿਰ ਦੀਵਾਨ-ਬੇਗ਼ੀ ਮਦਰਸੇ ਦੇ ਬਾਹਰ ਸੀਮੁਰਗ਼ ਦਾ ਇੱਕ ਚਿਚਿੱਤਰ
ਸੀਮੁਰਗ਼ ਸਾਸਾਨੀ ਸਾਮਰਾਜ ਦਾ ਇੱਕ ਰਾਜ ਚਿੰਨ੍ਹ ਸੀ

ਸੀਮੁਰਗ਼ (ਫ਼ਾਰਸੀ: ur) ਜਾਂ ਅਨਕ਼ਾ (ਫ਼ਾਰਸੀ: ur) ਈਰਾਨ ਦੀਆਂ ਪ੍ਰਾਚੀਨ ਮਿਥ-ਕਥਾਵਾਂ ਵਿੱਚ ਇੱਕ ਅਜਿਹੇ ਵੱਡੇ ਉੱਡਣ ਵਾਲੇ ਮਾਦਾ ਪ੍ਰਾਣੀ ਦਾ ਨਾਮ ਸੀ ਜੋ ਆਪਣੇ ਤਰਸ, ਉਦਾਰਤਾ ਅਤੇ ਗਿਆਨ ਲਈ ਜਾਣੀ ਜਾਂਦੀ ਸੀ। ਇਸਦੇ ਪੰਖਾਂ ਨਾਲ ਹਰ ਰੋਗ ਅਤੇ ਸੱਟ ਠੀਕ ਹੋ ਜਾਂਦੀ ਸੀ ਅਤੇ ਇਸਦੇ ਪ੍ਰਭਾਵ ਨਾਲ ਜ਼ਮੀਨ, ਪਾਣੀ, ਅਕਾਸ਼ ਅਤੇ ਪ੍ਰਾਣੀ-ਜਗਤ ਵਿੱਚ ਸ਼ਾਂਤੀ ਫੈਲਦੀ ਸੀ। ਇਸ ਪੰਛੀ ਨੂੰ ਮੱਧ ਏਸ਼ੀਆ ਦੇ ਤੁਰਕੀ ਲੋਕਾਂ ਦੁਆਰਾ ਅਤੇ ਭਾਰਤ ਦੇ ਕੁੱਝ ਭਾਗਾਂ ਵਿੱਚ ਵੀ ਮੰਨਿਆ ਜਾਂਦਾ ਸੀ।[1] ਸੀਮੁਰਗ​ ਨੂੰ ਕਰਕਸ, 'ਸੇਮੁਰਗ਼', ਸੇਮਰੁਗ਼, ਸਮਰੁਕ ਅਤੇ ਸਮਰਨ ਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ।[2][3]

ਹਵਾਲੇ[ਸੋਧੋ]

  1. An Anglo-Indian dictionary: a glossary of Indian terms used in English, and of such English or other non-Indian terms as have obtained special meanings in India, George Clifford Whitworth, pp. 294, Kegan, Paul, Trench & Co, 1885, ... Simurgh [Hindustani] - A fabulous bird ...
  2. Juan Eduardo Cirlot, A Dictionary of Symbols, Courier Dover Publications, 2002, p.253
  3. Der Artikel in the Encyclopedia of Bashkortostan