ਪਰਿੰਦਿਆਂ ਦੀ ਕਾਨਫਰੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਰਿੰਦਿਆਂ ਦੀ ਕਾਨਫਰੰਸ, ਪੇਂਟਿੰਗ: ਹਬੀਬ ਅੱਲਾਚੱਕੀ ਰੋਹਣਾ, ਕੇਂਦਰ ਵਿੱਚ ਸੱਜੇ, ਦੂਜੇ ਪੰਛੀਆਂ ਨੂੰ ਸੂਫ਼ੀ ਮਾਰਗ ਸਮਝਾ ਰਿਹਾ ਹੈ।

ਪਰਿੰਦਿਆਂ ਦੀ ਕਾਨਫਰੰਸ (ਫ਼ਾਰਸੀ: منطق الطیر, Mantiqu 't-Tayr, 1177) ਲਗਪਗ 4500 ਸਤਰਾਂ ਦਾ ਭਾਸ਼ਾ ਵਿੱਚ ਫਰੀਦ ਉਦ-ਦੀਨ ਅੱਤਾਰ ਦਾ ਲਿਖਿਆ ਮਹਾਕਾਵਿ ਹੈ। ਇਸ ਫ਼ਾਰਸੀ ਲਿਖਤ ਦਾ ਪੰਜਾਬੀ ਅਨੁਵਾਦ 'ਪੰਛੀਆਂ ਦੀ ਮਜਲਿਸ' ਨਾਮ ਰ ਜਗਦੀਪ ਸਿੰਘ ਫ਼ਰੀਦਕੋਟ ਦਾ ਕੀਤਾ ਮਿਲਦਾ ਹੈ।

ਇਸ ਕਾਵਿ ਵਿੱਚ, ਦੁਨੀਆਂ ਦੇ ਪੰਛੀ ਇਹ ਫੈਸਲਾ ਕਰਨ ਲਈ ਸਭਾ ਕਰਦੇ ਹਨ ਕਿ ਉਨ੍ਹਾਂ ਦਾ ਰਾਜਾ ਕੌਣ ਹੋਵੇ। ਉਨ੍ਹਾਂ ਸਭਨਾਂ ਵਿੱਚੋਂ ਸਿਆਣਾ,ਚੱਕੀਰਾਹਾ, ਸੁਝਾ ਦਿੰਦਾ ਹੈ ਕਿ ਉਨ੍ਹਾਂ ਨੂੰ ਦੰਤ ਕਥਾਈ ਸੀਮੁਰਗ਼ (ਮਿਥਹਾਸਕ ਪਰਸੀਅਨ ਪਰਿੰਦਾ ਜੋ ਮੌਟੇ ਤੌਰ ਤੇ ਪੱਛਮ ਦੇ ਫੋਏਨਿਕਸ ਦੇ ਸਮਾਨ ਹੁੰਦਾ ਹੈ) ਦੀ ਤਲਾਸ ਕਰਨੀ ਚਾਹੀਦੀ ਹੈ। ਚੱਕੀਰਾਹਾ ਪਰਿੰਦਿਆਂ ਦੀ ਅਗਵਾਈ ਕਰਦਾ ਹੈ, ਜਿਹਨਾਂ ਵਿੱਚੋਂ ਹਰੇਕ ਕਿਸੇ ਮਨੁੱਖੀ ਨੁਕਸ ਦੀ ਨੁਮਾਇੰਦਗੀ ਕਰਦਾ ਹੈ ਜਿਹੜਾ ਬੰਦੇ ਨੂੰ ਬੁੱਧ ਨਹੀਂ ਬਣਨ ਦਿੰਦਾ। ਮੰਜ਼ਲ ਤੇ ਪਹੁੰਚਣ ਲਈ ਉਨ੍ਹਾਂ ਨੂੰ ਸੱਤ ਘਾਟੀਆਂ ਪਾਰ ਕਰਨੀਆਂ ਪੈਂਦੀਆਂ ਹਨ। ਜਦੋਂ ਅਖੀਰ ਤੀਹ ਪਰਿੰਦਿਆਂ ਦਾ ਟੋਲਾ ਸੀਮੁਰਗ਼ ਦੀ ਬਸਤੀ ਪਹੁੰਚਦਾ ਹੈ, ਉਥੇ ਬੱਸ ਇੱਕ ਝੀਲ ਹੈ, ਜਿਸ ਵਿੱਚ ਉਹ ਆਪਣਾ ਹੀ ਅਕਸ ਵੇਖਦੇ ਹਨ।

ਭਾਸ਼ਾ ਵਿੱਚ ਬਿਹਤਰੀਨ ਕਵਿਤਾ ਹੋਣ ਦੇ ਇਲਾਵਾ, ਇਹ ਕਿਤਾਬ ਦੋ ਸ਼ਬਦਾਂ - ਸੀਮੁਰਗ਼ (ਮਿਥਹਾਸਕ ਪਰਸੀਅਨ ਪਰਿੰਦਾ) ਅਤੇ ਸੀ ਮੁਰਗ਼ (ਫ਼ਾਰਸੀ ਤੋਂ ਅਰਥ ਬਣਿਆ ਤੀਹ ਪਰਿੰਦੇ) ਦੇ ਵਿੱਚਕਾਰ ਚਲਾਕੀ ਵਾਲੀ ਖੇਲ ਉੱਤੇ ਮੁਨੱਸਰ ਹੈ।

ਚਿੱਤਰ[ਸੋਧੋ]

ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ, ਨਿਊਯਾਰਕ ਵਿੱਚ ਸੰਗ੍ਰਹਿ। ਅੰਦਾਜ਼ਨ l600 ਮਿਤੀ ਦੀ ਇੱਕ ਸਚਿੱਤਰ ਹਥਲਿਖਤ ਤੋਂ ਫ਼ੋਲੀਓ। ਸਾਬਾ ਦੇ ਹਬੀਬਲਾਹ (ਅੰਦਾਜ਼ਨ 1590-1610 ਦਰਮਿਆਨ ਸਰਗਰਮ) ਦੀਆਂ ਸਿਆਹੀ ਵਿਚ, ਅਪਾਰਦਰਸ਼ੀ ਪਾਣੀ-ਰੰਗ, ਕਾਗਜ਼ ਤੇ ਸੋਨੇ ਅਤੇ ਚਾਂਦੀ ਵਿੱਚ 25,4 x 11,4 ਸਮ ਮਾਪ ਦੀਆਂ ਪੇਂਟਿੰਗਾਂ।[1]

ਹਵਾਲੇ[ਸੋਧੋ]