ਸਮੱਗਰੀ 'ਤੇ ਜਾਓ

ਸ੍ਰੀਰੰਗਪਟਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ੍ਰੀਰੰਗਪਟਨ ਜਾਂ ਸ਼੍ਰੀਰੰਗਾਪਟਨਮ (ਕੰਨੜ: ಶ್ರೀರಂಗಪಟ್ಟಣ) ਟੀਪੂ ਸੁਲਤਾਨ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਰੰਗਾਪਟਨਮ ਮੈਸੂਰ ਤੋਂ 20 ਕੁ ਕਿਲੋਮੀਟਰ ਦੂਰ ਹੈ। ਇਹ ਬੰਗਲੌਰ ਤੋਂ ਮੈਸੂਰ ਨੂੰ ਜਾਂਦਿਆਂ ਰਸਤੇ ਤੋਂ ਥੋੜ੍ਹਾ ਹਟ ਕੇ ਕਾਵੇਰੀ ਨਦੀ ਦੇ ਕਿਨਾਰੇ ਸਥਿਤ ਹੈ। ਇੱਥੇ ਸੁੰਦਰ ਬਾਗ਼ ਵਿੱਚ ਬਣਿਆ ਉਸ ਦਾ ਸਮਰ ਪੈਲੇਸ, ਨੱਕਾਸ਼ੀ ਅਤੇ ਮੀਨਾਕਾਰੀ ਦਾ ਅਦਭੁੱਤ ਨਮੂਨਾ ਹੈ। ਮੁੱਖ ਭਵਨ ਤੋਂ ਕਾਫ਼ੀ ਉਰ੍ਹੇ ਡਿਉੜੀ ਹੈ ਜਿਸ ਦੀਆਂ ਪੌੜੀਆਂ ਉਤਰ ਕੇ ਬਾਗ਼ ਸ਼ੁਰੂ ਹੁੰਦਾ ਹੈ। ਪੈਲੇਸ ਦੀ ਦੁਮੰਜ਼ਿਲੀ ਇਮਾਰਤ ਨੂੰ ਚਾਰੇ ਪਾਸਿਓਂ ਚਟਾਈਆਂ ਨਾਲ ਢਕਿਆ ਹੋਇਆ ਹੈ ਤਾਂ ਕਿ ਗਰਮੀ ਅੰਦਰ ਨਾ ਜਾਵੇ। ਇਸ ਦੇ ਚਾਰੇ ਪਾਸੇ ਵਰਾਂਡਾ ਹੈ। ਮਹਿਲ ਅੰਦਰ ਹਰੇ ਰੰਗ ਦੀਆਂ ਦੀਵਾਰਾਂ ’ਤੇ ਮੀਨਾਕਾਰੀ ਦਾ ਕੰਮ ਬੜੀ ਬਾਰੀਕੀ ਅਤੇ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਟੀਪੂ ਸੁਲਤਾਨ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਇਸ ਮਹੱਲ ਵਿੱਚ ਲੱਗੀਆਂ ਹੋਈਆਂ ਹਨ। ਮਹੱਲ ਦੀਆਂ ਤਸਵੀਰਾਂ ਖਿੱਚਣ ਦੀ ਮਨਾਹੀ ਹੈ। ਮਹੱਲ ਦੇ ਆਸੇ-ਪਾਸੇ ਸੁੰਦਰ ਬਾਗ਼ ਬੜਾ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਦੋ ਪਾਸੇ ਰਸਤਾ ਹੈ ਅਤੇ ਵਿਚਕਾਰ ਪਾਣੀ ਦਾ ਪ੍ਰਬੰਧ ਤੇ ਪੌਦਿਆਂ ਦੀ ਸਜਾਵਟ ਤਾਜ ਮਹੱਲ ਦੀ ਤਰਜ਼ ’ਤੇ ਹੈ।

ਧਾਰਮਿਕ ਅਹਿਮੀਅਤ

[ਸੋਧੋ]
ਰੰਗਾਨਾਥਸਵਾਮੀ ਮੰਦਰ

ਇੱਥੇ ਪ੍ਰਸਿੱਧ ਰੰਗਾਨਾਥਸਵਾਮੀ ਮੰਦਰ ਸਥਿਤ ਹੈ ਜਿਸ ਨਾਮ ਤੋਂ ਸ਼ਹਿਰ ਦਾ ਨਾਮ ਪਿਆ ਹੈ।