ਸਮੱਗਰੀ 'ਤੇ ਜਾਓ

ਰਾਏਪੁਰ ਚੋਬਦਾਰਾਂ

ਗੁਣਕ: 30°33′19″N 76°07′12″E / 30.555214°N 76.120006°E / 30.555214; 76.120006
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਏਪੁਰ ਚੋਬਦਰਾਂ
ਪਿੰਡ
ਰਾਏਪੁਰ ਚੋਬਦਰਾਂ is located in ਪੰਜਾਬ
ਰਾਏਪੁਰ ਚੋਬਦਰਾਂ
ਰਾਏਪੁਰ ਚੋਬਦਰਾਂ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਰਾਏਪੁਰ ਚੋਬਦਰਾਂ is located in ਭਾਰਤ
ਰਾਏਪੁਰ ਚੋਬਦਰਾਂ
ਰਾਏਪੁਰ ਚੋਬਦਰਾਂ
ਰਾਏਪੁਰ ਚੋਬਦਰਾਂ (ਭਾਰਤ)
ਗੁਣਕ: 30°33′19″N 76°07′12″E / 30.555214°N 76.120006°E / 30.555214; 76.120006
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਤਹਿਗੜ੍ਹ ਸਾਹਿਬ
ਉੱਚਾਈ
268 m (879 ft)
ਆਬਾਦੀ
 (2011 ਜਨਗਣਨਾ)
 • ਕੁੱਲ711
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
147203
ਟੈਲੀਫ਼ੋਨ ਕੋਡ01763******
ਵਾਹਨ ਰਜਿਸਟ੍ਰੇਸ਼ਨPB:48 PB:23
ਨੇੜੇ ਦਾ ਸ਼ਹਿਰਅਮਲੋਹ

ਰਾਏਪੁਰ ਚੋਬਦਾਰਾਂ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਅਤੇ ਤਹਿਸੀਲ ਅਮਲੋਹ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਫ਼ਤਹਿਗੜ੍ਹ ਸਾਹਿਬ ਤੋਂ ਪੱਛਮ ਵੱਲ 18 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 62ਕਿਲੋਮੀਟਰ ਦੀ ਦੂਰੀ ਤੇ ਹੈ। ਰਾਏਪੁਰ ਚੋਬਦਾਰਾਂ ਪਿੰਡ ਦੇ ਉੱਤਰ ਵੱਲ ਖੰਨਾ ਤਹਿਸੀਲ, ਪੂਰਬ ਵੱਲ ਫਤਹਿਗੜ੍ਹ ਸਾਹਿਬ ਤਹਿਸੀਲ, ਪੂਰਬ ਵੱਲ ਸਰਹਿੰਦ ਤਹਿਸੀਲ, ਉੱਤਰ ਵੱਲ ਸਮਰਾਲਾ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਨੇੜੇ ਦੇ ਸ਼ਹਿਰ

[ਸੋਧੋ]

ਖੰਨਾ, ਗੋਬਿੰਦਗੜ੍ਹ, ਅਮਲੋਹ,ਸਰਹਿੰਦ ਫਤਿਹਗੜ੍ਹ ਸਾਹਿਬ, ਨਾਭਾ ਰਾਏਪੁਰ ਚੋਬਦਾਰਾਂ ਦੇ ਨੇੜੇ ਦੇ ਸ਼ਹਿਰ ਹਨ। ਇਹ ਪਿੰਡ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ। ਲੁਧਿਆਣਾ ਜ਼ਿਲ੍ਹਾ ਖੰਨਾ ਸ਼ਹਿਰ ਇਸ ਪਿੰਡ ਦੇ ਉੱਤਰ ਵੱਲ ਹੈ।

ਅਬਾਦੀ

[ਸੋਧੋ]

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਰਾਏਪੁਰ ਚੋਬਦਾਰਾਂ ਪਿੰਡ ਦੀ ਕੁੱਲ ਆਬਾਦੀ 711 ਹੈ ਅਤੇ ਘਰਾਂ ਦੀ ਗਿਣਤੀ 137 ਹੈ। ਔਰਤਾਂ ਦੀ ਆਬਾਦੀ 46.0% ਹੈ। ਪਿੰਡ ਦੀ ਸਾਖਰਤਾ ਦਰ 65.7% ਹੈ ਅਤੇ ਔਰਤਾਂ ਦੀ ਸਾਖਰਤਾ ਦਰ 28.6% ਹੈ।

ਧਾਰਮਿਕ ਸਥਾਨ

[ਸੋਧੋ]

ਪਿੰਡ ਵਿੱਚ ਗੁਰੂਦੁਆਰਾ ਸਾਹਿਬ ਅਤੇ ਮੰਦਰ ਵੀ ਹਨ।ਪਿੰਡ ਵਿੱਚ ਸੰਤ ਨਮੋਨਾਥ ਜੀ ਮਹਾਰਾਜ ਦਾ ਡੇਰਾ ਹੈ। ਜਿਥੇ ਹਮੇਸ਼ਾ ਪਾਠ ਪੂਜਾ ਚਲਦੀ ਰਹਿੰਦੀ ਹੈ। ਇਥੇ ਸ਼ਿਵਰਾਤਰੀ ਦਾ ਪੁਰਬ ਬਹੁਤ ਧੂਮਧਾਮ ਨਾਲ਼ ਮਨਾਇਆ ਜਾਦਾ ਹੈ।

ਹਵਾਲੇ

[ਸੋਧੋ]

https://fatehgarhsahib.nic.in/