ਵਕਰੋਕਤੀਜੀਵਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਕਰੋਕਤੀਜੀਵਿਤੰ ਅਚਾਰੀਆ ਕੁੰਤਕ ਦਾ ਰਚਿਆ ਇੱਕੋ ਇੱਕ ਸੰਸਕ੍ਰਿਤ ਗਰੰਥ ਹੈ। ਇਹ ਵੀ ਅਧੂਰਾ ਹੀ ਮਿਲਦਾ ਹੈ।

ਕੁੰਤਕ ਵਕ੍ਰੋਕਤੀ ਨੂੰ ਕਵਿਤਾ ਦੀ ਜਿੰਦ (ਜਾਨ, ਪ੍ਰਾਣ, ਆਤਮਾ) ਮੰਨਦੇ ਹਨ। ਵਕਰੋਕਤੀਜੀਵਿਤ ਵਿੱਚ ਵਕ੍ਰੋਕਤੀ ਨੂੰ ਹੀ ਕਵਿਤਾ ਦੀ ਆਤਮਾ ਮੰਨਿਆ ਗਿਆ ਹੈ ਜਿਸਦਾ ਹੋਰ ਆਚਾਰੀਆਂ ਨੇ ਖੰਡਨ ਕੀਤਾ ਹੈ। ਪੂਰੇ ਗਰੰਥ ਵਿੱਚ ਵਕ੍ਰੋਕਤੀ ਦੇ ਸਰੂਪ ਅਤੇ ਸੁਭਾਅ ਦਾ ਬਹੁਤ ਹੀ ਪ੍ਰੌਢ ਅਤੇ ਗਹਿਰ-ਗੰਭੀਰ ਵਿਵੇਚਨ ਹੈ। ਵਕ੍ਰੋਕਤੀ ਦਾ ਮਤਲਬ ਹੈ ਵਦੈਗਧਿਅਭੰਗੀਭਣਿਤੀ (वदैग्ध्यभंगीभणिति), ਅਰਥਾਤ ਆਮ ਪ੍ਰਚਲਿਤ ਲੋਕ ਭਾਸ਼ਾ ਤੋਂ ਭਿੰਨ ਵਿਲੱਖਣ ਭਾਸ਼ਾਈ ਪ੍ਰਯੋਗ।

ਕੁੰਤਕ[ਸੋਧੋ]

 ਆਚਾਰੀਆ ਕੁੰਤਕ ਭਾਰਤੀ ਕਾਵਿ-ਸ਼ਾਸਤਰ ਦੇ ਪ੍ਰਮਾਣਿਕ ਵਿਦਵਾਨ ਹਨ। ਉਹ ਕਸ਼ਮੀਰ ਦੇ ਰਹਿਣ ਵਾਲੇ ਸਨ। ਵਕ੍ਰੋਕਤੀਜੀਵਿਤ ਉਨ੍ਹਾਂ ਦਾ ਪ੍ਸਿੱਧ ਗ੍ਰੰਥ ਹੈ। ਉਨ੍ਹਾਂ ਦੇ ਇਸ ਗ੍ਰੰਥ ਨਾਲ ਭਾਰਤੀ ਕਾਵਿ-ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਦਾ ਵਕ੍ਰੋਕਤੀ ਦੀ ਸਥਾਪਨਾ ਹੋਈ ਸੀ।[1]

ਕੁੰਤਕ ਨੇ ਵਕ੍ਰੋਕਤੀ ਨੂੰ ਕਾਵਿ ਦੀ ਆਤਮਾ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ:

"ਆਮ ਪ੍ਸਿੱਧ ਕਥਨ ਤੋਂ ਵੱਖਰੀ ਵਿਚਿਤ੍ ਅਦਭੁਤ ਵਰਣਨ ਸ਼ੈਲੀ ਹੀ ਵਕ੍ਰੋਕਤੀ ਹੈ।[2]"

ਆਚਾਰੀਆ ਕੁੰਤਕ ਨੂੰ 'ਕੁੰਨਤਕ' ਵੀ ਕਹਿੰਦੇ ਹਨ। ਰਾਜਾਨਕ ਉਨ੍ਹਾਂ ਦੀ ਉਪਾਧੀ ਸੀ। ਕੁੰਤਕ ਦਾ ਸਮਾਂ ਰਾਜਸ਼ੇਖਰ ਤੋਂ ਬਾਅਦ ਦਾ ਹੈ। ਸਾਹਿਤ ਦੇ ਖੇਤਰ ਵਿੱਚ ਕੁੰਤਕ ਨੇ ਵਕ੍ਰੋਕਤੀਜੀਵਿਤ ਗ੍ਰੰਥ ਲਿਖ ਕੇ ਆਪਣਾ ਇੱਕ ਨਵੀਨ ਸਿਧਾਂਤ ਸਥਾਪਿਤ ਕਰਨ ਦੀ ਚੇਸ਼ਟਾ ਕੀਤੀ ਹੈ। ਕੁੰਤਕ ਦੀ ਪ੍ਸਿੱਧੀ ਵਕ੍ਰੋਕਤੀਜੀਵਿਤ ਗ੍ਰੰਥ ਨਾਲ ਹੈ। ਬਦਕਿਸਮਤੀ ਨਾਲ ਇਹ ਗ੍ਰੰਥ ਅਧੂਰਾ ਹੀ ਪ੍ਰਾਪਤ ਹੋਇਆ ਹੈ। ਪਰੰਤੂ ਇਸਦੇ ਉਪਲੱਬਧ ਅੰਸ਼ਾ ਤੋਂ ਹੀ ਕੁੰਤਕ ਦੀ ਮੌਲਿਕਤਾ ਅਰਥਾਤ ਸੂਖਮ ਵਿਵੇਚਨ ਸ਼ੈਲੀ ਦਾ ਪ੍ਰਾਪਤ ਅਨੁਮਾਨ ਮਿਲਦਾ ਹੈ।[3] ਕੁੰਤਕ ਨੇ ਵਕ੍ਰੋਕਤੀ ਦਾ ਸਿਧਾਂਤ ਦੇ ਕੇ ਸਾਹਿਤ ਦੀ ਪ੍ਕਿਰਤੀ ਨੂੰ ਵਧੇਰੇ ਗਹਿਰਾਈ ਵਿੱਚ ਸਮਝਣ ਦੀ ਸੋਝੀ ਬਖਸ਼ੀ ਹੈ।[4]

ਵਕ੍ਰੋਕਤੀਜੀਵਿਤ[ਸੋਧੋ]

ਵਕ੍ਰੋਕਤੀਜੀਵਿਤ ਗ੍ਰੰਥ ਚਾਰ ਉਨਮੇਸ਼ਾ ਵਿੱਚ ਵੰਡਿਆ ਹੋਇਆ ਹੈ। ਇਹ ਗ੍ਰੰਥ ਕਾਰਿਕਾ, ਵਿ੍ੱਤੀ ਉਦਾਹਰਣ - ਤਿੰਨ ਰੂਪਾਂ'ਚ ਰਚਿਤ ਹੈ। ਇਸ ਵਿੱਚ ਇੱਕ ਸੌ ਪੈਂਹਟ ਕਾਰਿਕਾਵਾਂ ਹਨ। ਇਸ ਗ੍ਰੰਥ ਵਿਚਲੀਆ ਉਦਾਹਰਣਾਂ ਕੁਝ ਕੁੰਤਕ ਦੀਆਂ ਆਪਣੀਆਂ ਅਤੇ ਬਾਕੀ ਦੂਜੀਆਂ ਰਚਨਾਵਾਂ 'ਚੋ ਸੰਗ੍ਰਹਿਤ ਹਨ। ਡਾ. ਪੀ.ਵੀ.ਕਾਣੇ ਦਾ ਮਤ ਹੈ ਕਿ ਉਦਾਹਰਣ ਵੀ ਕੁੰਤਕ ਰਚਿਤ ਹੀ ਹਨ। ਇਹਨਾਂ ਦਾ ਇਹ ਮਤ ਠੀਕ ਨਹੀਂ ਜਾਪਦਾ ਹੈ ਕਿਉਂਕਿ ਕੁੱਝ  ਉਦਾਹਰਣਾਂ ਸਪਸ਼ਟ ਰੂਪ 'ਚ ਪ੍ਰਾਚੀਨ ਕਾਵਿ ਗ੍ਰੰਥਾਂ 'ਚੋ ਉੱਧਿ੍ਤ ਜਾਪਦੇ ਹਨ। ਹਾਂ ਕੁੱਝ ਉਦਾਹਰਣਾਂ ਦੀ ਰਚਨਾ ਕੁੰਤਕ ਦੀ ਵੀ ਹੋ ਸਕਦੀ ਹੈ।

ਵਿਸ਼ੈ- ਵਸਤੂ:[ਸੋਧੋ]

ਇਸ ਗ੍ਰੰਥ ਦਾ ਵਿਸ਼ਾ ਚਾਰ ਉਨਮੇਸ਼ਾ ਵਿੱਚ ਵੰਡਿਆ ਹੋਇਆ ਹੈ -

ਉਨਮੇਸ਼ -1: ਇਸ ਵਿੱਚ ਅੱਠਵੰਜ਼ਾ ਕਾਰਿਕਾਵਾਂ ਹਨ। ਇਸ ਵਿੱਚ ਮੰਗਲਾਚਰਣ, ਕਾਵਿ-ਪ੍ਯੋਜਨ, ਕਾਵਿ ਅਤੇ ਸਾਹਿਤ, ਕਾਵਿ-ਲਕਸ਼ਣ, ਵਕ੍ਰੋਕਤੀ ਦਾ ਸਰੂਪ ਅਤੇ ਉਸਦੇ ਛੇ ਪ੍ਮੁੱਖ ਭੇਦ ਹਨ। ਇਸ ਤੋਂ ਇਲਾਵਾ ਓਜ, ਪ੍ਸਾਦ, ਮਾਧੁਰਯ ਆਦਿ ਗੁਣਾਂ ਦਾ ਵਿਵੇਚਨ ਹੈ।

ਉਨਮੇਸ਼-2: ਇਸ ਵਿੱਚ ਪੈਂਤੀ ਕਾਰਿਕਾਵਾਂ ਹਨ। ਇਸ ਵਿੱਚ ਵਕ੍ਰੋਕਤੀ ਦੇ ਪਹਿਲੇ - ਵਰਣਵਿਨਿਆਸਵਕ੍ਤਾ, ਪਦਪੂਰਵਾਰਧਵਕ੍ਤਾ, ਪਦਰਾਰਧਵਕ੍ਤਾ - ਤਿੰਨ ਭੇਦ ਹਨ। ਇਨ੍ਹਾਂ ਭੇਦਾਂ ਦਾ ਵੀ ਵਿਵੇਚਨ ਸ਼ਾਮਿਲ ਹੈ।

ਉਨਮੇਸ਼-3: ਇਸ ਵਿੱਚ ਛਿਆਲੀ ਕਾਰਿਕਾਵਾਂ ਹਨ। ਇਸ ਵਿੱਚ ਵਕ੍ਰੋਕਤੀ ਦੇ ਚੌਥੇ ਭੇਦ ਵਾਕਵੈਚਿਤਰਯਵਕ੍ਤਾ ਦਾ ਭੇਦ-ਉਪਭੇਦਸਹਿਤ ਵਿਵੇਚਨ, ਵਸਤੂਵਕ੍ਤਾ ਅਤੇ ਅਰਥਾਲੰਕਾਰਾਂ ਦਾ ਵਿਵੇਚਨ ਹੈ।

ਉਨਮੇਸ਼ -4: ਇਸ ਵਿੱਚ ਛੱਬੀ ਕਾਰਿਕਾਵਾਂ ਹਨ। ਇਸ ਤੋਂ ਇਲਾਵਾ ਵਕ੍ਰੋਕਤੀ ਦੇ ਪੰਜਵੇਂ-ਛੇਵੇਂ-ਪ੍ਕਰਣਵਕ੍ਤਾ, ਪ੍ਬੰਧਵਕ੍ਤਾ-ਭੇਦਾਂ ਦਾ ਭੇਦ -ਉਪਭੇਦਸਹਿਤ ਵਿਵੇਚਨ ਵੀ ਮੌਜੂਦ ਹੈ।

[5]

  1. ਕੌਰ, ਡਾ. ਰਵਿੰਦਰ (2011). ਵਕ੍ਰੋਕਤੀ ਜੀਵਿਤ ਕੁੰਤਕ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. ISBN 81-302-0272-7.
  2. ਧਾਲੀਵਾਲ, ਪ੍ਰੇਮ ਪ੍ਕਾਸ਼ ਸਿੰਘ (2012). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਮਦਾਨ ਬੁੱਕ ਹਾਉਸ. p. 156.
  3. ਤਿਵਾੜੀ, ਡਾ. ਸਚਿਯਨੰਦ. ਸੰਸਕ੍ਰਿਤ ਸਾਹਿਤਯ ਕਾ ਇਤਿਹਾਸ. ਪਟਿਆਲਾ: ਪ੍ਰਭਾਤ ਬੁੱਕ ਡਿਸਟਰੀਬਿਊਸ.
  4. ਸੇਖੋਂ, ਰਾਜਿੰਦਰ ਸਿੰਘ (2016). ਆਲੋਚਨਾ ਅਤੇ ਪੰਜਾਬੀ ਆਲੋਚਨਾ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 59.
  5. ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 337 ਤੋਂ 338. ISBN 978-81-302-0462-8.