ਸਮੱਗਰੀ 'ਤੇ ਜਾਓ

ਕੁੰਤਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਵਿ ਦੀ ਪਰਿਭਾਸ਼ਾ ਕੁੰਤਕ ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ਉਹ ਕਸ਼ਮੀਰ ਦਾ ਵਸਨੀਕ ਸੀ ਵਕ੍ਰੋਕਤੀ ਜੀਵਿਤ ਉਸਦਾ ਪ੍ਸਿੱਧ ਗ੍ਰੰਥ ਹੈ। ਉਸਦੇ ਇਸ ਗ੍ਰੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪਰਦਾਇ ਵਕ੍ਰੋਕਤੀ, ਦੀ ਸਥਾਪਨਾ ਹੋਈ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕ੍ਰੋਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ਇਸ ਦਾ ਵਿਕਾਸ ਕੁੰਤਕ ਨੇ ਇਸ ਗ੍ਰੰਥ ਵਿੱਚ ਕੀਤਾ ਸੀ।[1]

ਆਚਾਰੀਆ ਕੁੰਤਕ

ਕਾਵਿ-ਸ਼ਾਸਤਰ ਦੇ ਇੱਕ ਮੌਲਕ ਵਿਦਵਾਨ ਸਨ। ਇਹ ਅਭਿਧਾਵਾਦੀ ਆਚਾਰੀਆ ਸਨ ਜਿਹਨਾਂ ਦੀ ਨਜ਼ਰ ਵਿੱਚ ਅਭਿਧਾ ਸ਼ਕਤੀ ਹੀ ਕਵੀ ਦੇ ਇੱਛਿਤ ਮਤਲਬ ਦੇ ਪ੍ਰਗਟਾ ਲਈ ਪੂਰੀ ਤਰ੍ਹਾਂ ਸਮਰਥ ਹੁੰਦੀ ਹੈ। ਉਹ ਕਸ਼ਮੀਰ ਦੇ ਸਨ ਪਰ ਉਹਨਾਂ ਦਾ ਕਾਲ ਨਿਸ਼ਚਿਤ ਤੌਰ 'ਤੇ ਗਿਆਤ ਨਹੀਂ। ਉਹਨਾਂ ਦੀ ਇੱਕਮਾਤਰ ਰਚਨਾ ਵਕਰੋਕਤੀਜੀਵਿਤ ਹੈ ਜੋ ਅਧੂਰੀ ਹੀ ਮਿਲਦੀ ਹੈ। ਭਾਵ ਟੇਢੇ ਢੰਗ ਨਾਲ ਗੱਲ ਕੁੰਤਕ ਅਲੰਕਾਰ ਸ਼ਾਸਤਰ ਦਾ ਮੂਲ ਚਿੰਤਕ ਅਤੇ ਵਿਦਵਾਨ ਸੀ। ਉਹ ਇੱਕ ਅਭਿਧਾਵਾਦੀ ਆਚਾਰੀਆ ਸੀ ਜਿਸ ਦੀ ਦ੍ਰਿਸ਼ਟੀ ਵਿੱਚ ਕੇਵਲ ਅਭਿਧਾ ਸ਼ਕਤੀ ਹੀ ਕਵੀ ਦੇ ਲੋੜੀਂਦੇ ਅਰਥਾਂ ਨੂੰ ਪਹੁੰਚਾਉਣ ਦੇ ਸਮਰੱਥ ਹੈ। ਉਹਨਾਂ ਦੀ ਮਿਆਦ ਨਿਸ਼ਚਤ ਤੌਰ ਤੇ ਨਹੀਂ ਜਾਣੀ ਜਾਂਦੀ. ਪਰ ਵੱਖ-ਵੱਖ ਅਲੰਕਾਰ ਗ੍ਰੰਥਾਂ ਦੇ ਅੰਦਰੂਨੀ ਪ੍ਰਮਾਣਾਂ ਦੇ ਆਧਾਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਦਸਵੀਂ ਸਦੀ ਈਸਵੀ ਦੇ ਆਸ-ਪਾਸ ਹੋਇਆ ਹੋਵੇਗਾ।

ਕੁੰਤਕ ਉਹ ਆਚਾਰੀਆ ਸੀ ਜਿਸ ਨੇ ਅਭਿਧਾ ਦੀ ਸਰਵ ਸ਼ਕਤੀਮਾਨ ਸ਼ਕਤੀ ਨੂੰ ਸਵੀਕਾਰ ਕੀਤਾ ਸੀ। ਪਰ ਇਹ ਅਭਿਧਾ ਕੋਈ ਤੰਗ ਮੂਲ ਸ਼ਬਦਾਵਲੀ ਨਹੀਂ ਹੈ। ਅਭਿਧਾ ਦੇ ਵਿਆਪਕ ਦਾਇਰੇ ਵਿੱਚ, ਲਕਸ਼ਨਾ ਅਤੇ ਯੁਸ਼ਨਾ ਨੂੰ ਵੀ ਪੂਰੀ ਤਰ੍ਹਾਂ ਸਮਝਿਆ ਜਾਂਦਾ ਹੈ। ਸੰਕੇਤ ਸ਼ਬਦ ਦੋਨਾਂ ਕਿਸਮਾਂ ਦੇ ਸ਼ਬਦਾਂ ਦਾ ਪ੍ਰਤੀਕ ਹੈ, ਪ੍ਰਦਰਸ਼ਕ ਅਤੇ ਪ੍ਰਗਟਾਵੇ। ਦੋਵਾਂ ਦਾ ਇੱਕੋ ਜਿਹਾ ਧਾਰਮਿਕ ਚਿੰਨ੍ਹ ਹੈ।

ਉਸਦੀ ਇੱਕੋ ਇੱਕ ਰਚਨਾ ਵਕਰੋਕਤਜੀਵਤ ਹੈ ਜੋ ਅਧੂਰੀ ਉਪਲਬਧ ਹੈ। ਉਹ ਝਿੜਕ ਨੂੰ ਕਵਿਤਾ ਦਾ ‘ਜੀਵ’ (ਜੀਵਨ, ਆਤਮਾ) ਮੰਨਦਾ ਹੈ। ਵਕ੍ਰੋਕਿਤੀਜੀਵਿਤ ਵਿਚ ਵਕ੍ਰੋਕਿਤੀ ਨੂੰ ਹੀ ਕਾਵਿ ਦੀ ਆਤਮਾ ਮੰਨਿਆ ਗਿਆ ਹੈ, ਜਿਸ ਦਾ ਖੰਡਨ ਹੋਰ ਆਚਾਰੀਆਂ ਨੇ ਕੀਤਾ ਹੈ। ਸਮੁੱਚੀ ਪੁਸਤਕ ਵਿਚ ਆਲੋਚਨਾ ਦੇ ਪ੍ਰਕਿਰਤੀ ਅਤੇ ਕਿਸਮਾਂ ਦੀ ਬੜੀ ਪ੍ਰਪੱਕ ਅਤੇ ਵਿਦਵਤਾ ਭਰਪੂਰ ਚਰਚਾ ਹੈ। ਵਕ੍ਰੋਕਤੀ ਦਾ ਅਰਥ ਹੈ ਵਦੈਗਧਿਆਭੰਗੀਭਾਨਤੀ (ਆਮ ਲੋਕਾਂ ਦੁਆਰਾ ਵਰਤੇ ਜਾਣ ਵਾਲੇ ਵਾਕ ਤੋਂ ਇਕਵਚਨ ਕਥਨ ਦੀ ਕਿਸਮ)

ਵਕਰੋਕ੍ਤਿਰੇਵ ਵੈਦਗ੍ਧ੍ਯਭਙ੍ਗੀਭਨਿਤਿਰੁਚ੍ਯਤੇ ।

ਕਾਵਿ ਰਚਨਾ ਦੇ ਹੁਨਰ ਨੂੰ ਵੈਦਗਧਿਆ ਜਾਂ ਵਿਦਵਤਾ ਕਿਹਾ ਜਾਂਦਾ ਹੈ। ਭੰਗੀ ਦਾ ਅਰਥ ਹੈ - ਵੱਖਰਾ, ਚਮਤਕਾਰ ਜਾਂ ਚਾਰੂਤਾ। ਭਨਿਤੀ ਦਾ ਅਰਥ ਹੈ ਕਥਨ ਦੀ ਕਿਸਮ। ਇਸ ਤਰ੍ਹਾਂ ਵਕ੍ਰੋਕਤੀ ਦਾ ਅਰਥ ਕਥਨ ਦੀ ਕਿਸਮ ਹੈ ਜੋ ਕਾਵਿ ਰਚਨਾ ਦੇ ਹੁਨਰ ਤੋਂ ਪੈਦਾ ਹੋਣ ਵਾਲੇ ਚਮਤਕਾਰ ਉੱਤੇ ਨਿਰਭਰ ਕਰਦਾ ਹੈ।

"ਕੁੰਤਕ ਆਚਾਰਯ ਸੰਸਕ੍ਰਿਤ ਕਾਵਿ-ਸ਼ਾਸਤਰ ਦੇ ਮਹਾਨ ਅਤੇ ਮਾਨਯੋਗ ਆਚਾਰਯਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦਾ ਸਮਾਂ ਲਗਭਗ ਦਸਵੀਂ ਸਦੀ ਮੰਨਿਆ ਜਾਂਦਾ ਹੈ। ਉਹ ਕਸ਼ਮੀਰ ਦੇ ਵਸਨੀਕ ਸਨ ਅਤੇ ਉਸੇ ਸਮੇਂ ਦੇ ਪ੍ਰਸਿੱਧ ਆਚਾਰਯ ਆਨੰਦਵਰਧਨ ਅਤੇ ਅਭਿਨਵਗੁਪਤ ਦੇ ਸਮਕਾਲੀ ਜਾਣੇ ਜਾਂਦੇ ਹਨ। ਉਸ ਯੁੱਗ ਵਿੱਚ ਕਸ਼ਮੀਰ ਭਾਰਤੀ ਗਿਆਨ-ਪਰੰਪਰਾ, ਕਲਾ, ਦਰਸ਼ਨ ਅਤੇ ਕਾਵਿ ਦਾ ਕੇਂਦਰ ਮੰਨਿਆ ਜਾਂਦਾ ਸੀ, ਜਿਸਦਾ ਪ੍ਰਭਾਵ ਕੁੰਤਕ ਦੇ ਵਿਚਾਰਾਂ ਅਤੇ ਸਿਧਾਂਤਾਂ ‘ਤੇ ਵੀ ਡੂੰਘਾ ਪਿਆ। ਕੁੰਤਕ ਆਚਾਰੀਆ ਨੇ ਕਾਵਿ-ਸੌਂਦਰਯ ਦੀ ਵਿਲੱਖਣ ਵਿਆਖਿਆ ਕਰਕੇ ਭਾਰਤੀ ਕਾਵਿ ਸ਼ਾਸਤਰ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਹਨਾ ਦਾ ਵਿਸ਼ੇਸ਼ ਸਿਧਾਂਤ ਵਕ੍ਰੋਕਿਤੀ ਸਿਧਾਂਤ ਅੱਜ ਵੀ ਕਾਵਿ-ਵਿਗਿਆਨ ਦੇ ਖੇਤਰ ਵਿੱਚ ਬਹੁਤ ਮਹੱਤਵ ਰੱਖਦਾ ਹੈ। “ਵਕ੍ਰੋਕਿਤੀ ਜੀਵਿਤਮ” ਉਹਨਾਂ ਦੀ ਇਕੋ ਉਪਲਬਧ ਪ੍ਰਸਿੱਧ ਰਚਨਾ ਹੈ, ਜਿਸ ਨੇ ਉਹਨਾਂ ਨੂੰ ਕਾਵਿ-ਦੁਨੀਆ ਵਿੱਚ ਅਮਰਤਾ ਪ੍ਰਦਾਨ ਕੀਤੀ। ਵਕ੍ਰੋਕਿਤੀ ਸ਼ਬਦ ਦਾ ਅਰਥ ਹੀ ਅਜਿਹੀ ਕਲਾ-ਪੂਰਨ ਅਤੇ ਅਨੋਖੀ ਅਭਿਵਿਅਕਤੀ ਹੈ ਜੋ ਸਧਾਰਨ ਅਤੇ ਸਿੱਧੀ ਰੀਤ ਨਾਲੋਂ ਬਿਲਕੁਲ ਵੱਖਰੀ ਤੇ ਸੁੰਦਰ ਹੋਵੇ। ਕੁੰਤਕ ਮੰਨਦੇ ਸਨ ਕਿ ਕਵਿਤਾ ਦੀ ਸਾਰੀ ਸੁੰਦਰਤਾ ਉਸ ਦੀ ਵਿਲੱਖਣ ਵਾਕ-ਅਭਿਵਿਅਕਤੀ ‘ਤੇ ਟਿਕੀ ਹੋਈ ਹੈ। ਉਹਦੇ ਅਨੁਸਾਰ ਕਵਿਤਾ ਨੂੰ ਕਵਿਤਾ ਬਣਾਉਂਦਾ ਗੁਣ ਨਾ ਕੇਵਲ ਅਲੰਕਾਰ ਹੈ, ਨਾ ਹੀ ਕੇਵਲ ਭਾਵ; ਸਗੋਂ ਸੁੰਦਰ ਅਤੇ ਨਵੀਂ ਰਚਨਾ ਵਾਲੀ ਵਾਕ-ਸ਼ੈਲੀ ਹੈ, ਜੋ ਪਾਠਕ ਦੇ ਮਨ ਵਿੱਚ ਚਮਤਕਾਰੀ ਅਨੁਭਵ ਪੈਦਾ ਕਰਦੀ ਹੈ। ਕੁੰਤਕ ਨੇ ਵਕ੍ਰਤਾ ਨੂੰ ਛੇ ਪੱਧਰਾਂ ਵਿੱਚ ਵੰਡ ਕੇ ਸਮਝਾਇਆ — ਵਰਣ-ਵਕ੍ਰਤਾ, ਪਦ-ਵਕ੍ਰਤਾ, ਵਾਕ੍ਯ-ਵਕ੍ਰਤਾ, ਪ੍ਰਕਰਣ-ਵਕ੍ਰਤਾ, ਪ੍ਰਬੰਧ-ਵਕ੍ਰਤਾ ਅਤੇ ਅਰਥ-ਵਕ੍ਰਤਾ। ਇਹ ਛੇ ਪੜਾਅ ਕਵਿਤਾ ਦੇ ਅੱਖਰ ਤੋਂ ਲੈ ਕੇ ਪੂਰੇ ਪ੍ਰਬੰਧ ਤੱਕ ਸੁੰਦਰਤਾ ਦੇ ਵੱਖ-ਵੱਖ ਰੂਪਾਂ ਨੂੰ ਦਰਸਾਉਂਦੇ ਹਨ। ਉਹਦੇ ਅਨੁਸਾਰ ਸਧਾਰਨ ਵਿਚਾਰ ਵੀ ਜਦੋਂ ਵਕ੍ਰਤਾ ਰੂਪ ਵਿੱਚ ਪ੍ਰਗਟ ਹੁੰਦੇ ਹਨ ਤਾਂ ਉਹ ਕਲਾ ਦੇ ਰੂਪ ਵਿੱਚ ਬਦਲ ਜਾਂਦੇ ਹਨ। ਕੁੰਤਕ ਦੀ ਕਾਵਿ-ਦ੍ਰਿਸ਼ਟੀ ਦੇਂਦੀ ਹੈ ਕਿ ਕਲਾਤਮਕ ਅਭਿਵਿਅਕਤੀ ਰਾਹੀਂ ਹੀ ਕਵੀ ਆਪਣੇ ਭਾਵਾਂ ਨੂੰ ਰਸਮਈ ਅਤੇ ਉੱਚ ਅਨੁਭਵ ਦੇ ਰੂਪ ਵਿੱਚ ਪੇਸ਼ ਕਰ ਸਕਦਾ ਹੈ। ਕਵਿਤਾ ਵਿੱਚ ਚਮਤਕਾਰ, ਨਵੀਂ ਸੋਚ ਅਤੇ ਸ਼ੈਲੀ ਦੀ ਸੁੰਦਰਤਾ ਦਾ ਮਿਲਾਪ ਕਾਵਿ ਨੂੰ ਆਨੰਦਮਈ ਬਣਾਉਂਦਾ ਹੈ ।

ਪ੍ਰਸਿੱਧ ਗ੍ਰੰਥ:

[ਸੋਧੋ]

ਵਕ੍ਰੋਕਤੀ ਜੀਵਿਤ ਆਚਾਰੀਆ ਕੁੰਤਕ ਦਾ ਪ੍ਰਸਿੱਧ ਗ੍ਰੰਥ ਹੈ। ਇਹ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਸਾਹਿਤ ਸਿਧਾਂਤ ਦਾ ਆਧਾਰ ਗ੍ਰੰਥ ਹੈ। ਇਸ ਦਾ ਪੰਜਾਬੀ ਅਨੁਵਾਦ ਪ੍ਰੋ. ਰਵਿੰਦਰ ਕੌਰ ਨੇ ਕੀਤਾ ਹੈ।[2]

ਰਸ ਬਾਰੇ ਉਲੇਖ

[ਸੋਧੋ]

ਰਸ ਸਰੂਪ ਦੇ ਵਿਸ਼ੇ ਵਿੱਚ ਕੁੰਤਕ ਨੇ ਕੋਈ ਉਲੇਖ ਵਿਚਾਰ ਪ੍ਰਸਤੁਤ ਨਹੀਂ ਕੀਤਾ, ਇੱਥੋਂ ਤੱਕ ਕਿ ਕਾਵਿ ਵਿੱਚ ਉਸਦੀ ਮਹੱਤਤਾ ਜਾਂ ਉਤਪਾਦਨ ਦਾ ਸੰਬੰਧ ਹੈ। ਕੁੰਤਕ ਉਸ ਤੋਂ ਪੂਰਣ ਸਹਿਮਤ ਹਨ। ਕੁੰਤਕ ਦੀ ਪ੍ਰਕਰਣ ਵਕਰਤਾ / ਪ੍ਰਬੰਧ ਵਕਰਤਾ ਵਿੱਚ ਚਮਤਕਾਰ ਦਾ ਆਧਾਰ ਰਸ ਹੀ ਹੈ।[3]

ਕੁੰਤਕ ਅਨੁਸਾਰ ਵਕ੍ਰੋਕਤੀ ਸਿਧਾਂਤ

[ਸੋਧੋ]

ਕੁੰਤਕ ਦੇ ਅਨੁਸਾਰ ਵਕ੍ਰੋਕਤੀ ਲਈ ਜਰੂਰੀ ਗੁਣ ਇਹ ਹੈ ਕਿ ਉਕਤੀ (ਕਥਨ ਸ਼ੈਲੀ) ਵਿੱਚ ਸਰੋਤੇ ਦੇ ਮਨ ਨੂੰ ਪ੍ਸ਼ੰਨ ਜਾਂ ਰਸਮਗਨ (ਰਸਲੀਨ) ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਵਕ੍ਰੋਕਤੀ ਦੁਆਰਾ ਮਨ ਦੇ ਪ੍ਸ਼ੰਨ ਹੋਣ ਦੀ ਅਵਸਥਾ ਹੀ ਇਸਦਾ ਸਬੂਤ ਹੈ ਕਿ ਵਕ੍ਰੋਕਤੀ ਦਾ ਮਨੋਰਥ ਸਫ਼ਲ ਹੈ। ਇਉ ਕੁੰਤਕ ਦੁਆਰਾ ਵਰਣਨ ਕੀਤੀ ਵਕ੍ਰੋਕਤੀ ਵਿੱਚ ਤਿੰਨ ਗੁਣਾਂ ਦਾ ਹੋਣਾ ਜਰੂਰੀ ਹੈ:-

(1) ਆਮ ਲੋਕਾਂ ਵਿੱਚ ਪ੍ਚਲਤ ਸ਼ਬਦ - ਅਰਥ

ਦੇ ਪ੍ਯੋਗ ਤੋਂ ਵੱਖਰਤਾ,

(2) ਕਵੀ ਪ੍ਤਿਭਾ ਤੋਂ ਉਤਪੰਨ ਚਮਤਕਾਰ,

(3) ਭਾਵੁਕ ਵਿਅਕਤੀ ਦੇ ਹਿਰਦੇ ਨੂੰ ਰਸ -

ਮਗਨ ਕਰਨ ਦੀ ਸ਼ਕਤੀ।[4]

ਵਕ੍ਰੋਕਤੀ ਸਿਧਾਂਤ

[ਸੋਧੋ]

ਵਕ੍ਰੋਕਤੀ ਦਾ ਸ਼ਾਬਦਿਕ ਅਰਥ ਹੈ "ਟੇਢਾ ਕਥਨ"। ਕੁੰਤਕ ਵਕ੍ਰੋਕਤੀ ਨੂੰ ਕਾਵਿ(ਸਾਹਿਤ) ਦੀ ਆਤਮਾ ਮੰਨਦਾ ਹੈ ਅਤੇ ਉਸਨੇ ਇਸ ਦੇ 6 ਭੇਦ ਦੱਸੇ ਹਨ:-

  1. ਵਰਣ-ਵਕ੍ਰਤਾ
  2. ਸ਼ਬਦ-ਵਕ੍ਰਤਾ
  3. ਪਿਛੇਤਰ-ਵਕ੍ਰਤਾ
  4. ਵਾਕ-ਵਕ੍ਰਤਾ
  5. ਪ੍ਰਕਰਣ-ਵਕ੍ਰਤਾ
  6. ਪ੍ਰਬੰਧ-ਵਕ੍ਰਤਾ


  1. ਵਰਣ ਵਕ੍ਰਤਾ:- ਕੁੰਤਕ ਨੇ ਸਾਹਿਤ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਵਰਣ ਤੋਂ ਵਕ੍ਰੋਕਤੀ ਦੇ ਪ੍ਰਭਾਵ ਦੀ ਚਰਚਾ ਕੀਤੀ ਹੈ। ਕਾਵਿ ਵਿਚ ਵਰਣਾਂ ਦੇ ਜੋੜ ਮੇਲ ਨਾਲ ਜੋ ਸੁਹਜਾਤਮਕ ਆਨੰਦ ਜਾਂ ਚਮਤਕਾਰ ਪੈਦਾ ਹੁੰਦਾ ਹੈ, ਉਸ ਨੂੰ ਵਰਣ ਵਕ੍ਰਤਾ ਕਿਹਾ ਜਾਂਦਾ ਹੈ।
  1. ਸ਼ਬਦ ਵਕ੍ਰਤਾ:- ਵਕ੍ਰੋਕਤੀ ਦੀ ਦੂਜੀ ਕਿਸਮ ਸ਼ਬਦ ਵਕ੍ਰਤਾ ਹੈ ਪਰੰਤੂ ਆਚਾਰੀਆ ਕੁੰਤਕ ਨੇ ਇਸ ਦੀ ਥਾਂ "ਪਦਪੂਰਵਾਰਧ ਵਕ੍ਰਤਾ" ਸ਼ਬਦ ਦਾ ਪ੍ਰਯੋਗ ਕੀਤਾ ਹੈ। ਜਿਸ ਦਾ ਅਰਥ‍‍ ਹੈ-ਕਾਵਿ ਵਿਚ ਵਿਸ਼ਰਾਮ ਚਿੰਨ੍ਹਾਂ ਤੋਂ ਪਹਿਲਾਂ ਹੋਣ ਵਾਲੀ ਵਕ੍ਰਤਾ। ਕੁੰਤਕ ਨੇ 'ਸ਼ਬਦ ਦੀ ਥਾਂ' 'ਪਦ' ਸੰਕਲਪ ਦੀ ਵਰਤੋਂ ਕੀਤੀ ਹੈ।
  1. ਪਿਛੇਤਰ ਵਕ੍ਰਤਾ:- ਪਿਛੇਤਰ ਵਕ੍ਰਤਾ,ਵਕ੍ਰੋਟਤੀ ਦਾ ਤੀਸਰਾ ਭੇਦ ਹੈ, ਜਿਸ ਨੂੰ ਕੁੰਤਕ ਨੇ 'ਪਦ ਪ੍ਰਸਾਰਨ ਵਕ੍ਰਤਾ' ਕਿਹਾ ਹੈ। ਜਦੋਂ ਕਵੀ ਸਾਧਾਰਨ ਬੋਲ ਚਾਲ ਦੀ ਭਾਸ਼ਾ ਵਿਚ ਵਾਧੂ ਪਿਛੇਤਰ ਲਗਾ ਕੇ ਅਨੋਖਾ ਸ਼ਬਦ ਚਮਤਕਾਰ ਪੈਦਾ ਕਰੇ ਤਾਂ ਇਸ ਨੂੰ ਪਿਛੇਤਰ ਵਕ੍ਰਤਾ ਕਹਿੰਦੇ ਹਨ। ਪੰਜਾਬੀ ਕਾਵਿ ਸਾਹਿਤ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਬੁਲ੍ਹੇ ਸ਼ਾਹ ਆਦਿ ਕਵੀਆਂ ਨੇ 'ੜ' ਧੁਨੀ ਨੂੰ ਪਿਛੇਤਰ ਵਜੋਂ ਵਰਤ ਕੇ ਪਦ ਪਰਾਰਧ ਵਕ੍ਰਤਾ ਦੀ ਸਿਰਜਣਾ ਕੀਤੀ ਹੈ।
  1. ਵਾਕ ਵਕ੍ਰਤਾ:- ਆਚਾਰੀਆ ਕੁੰਤਕ ਨੇ ਵਾਕ ਵਕ੍ਰਤਾ ਤੋਂ ਭਾਵ ਅਰਥ ਵਕ੍ਰਤਾ ਤੋਂ ਲਿਆ ਹੈ। ਅਰਥ ਵਕ੍ਰਤਾ,ਵਾਕ ਵਕ੍ਰਤਾ ਅਤੇ ਵਸਤੂ ਵਕ੍ਰਤਾ ਇਕੋ ਭੇਦ ਹੈ। ਵਾਕ ਵਕ੍ਰਤਾ ਵਿਚ ਅਰਥ ਦੀ ਪ੍ਰਧਾਨਤਾ ਹੋਣ ਕਰਕੇ ਆਚਾਰੀਆ ਕੁੰਤਕ ਵਾਕ ਵਕ੍ਰਤਾ ਵਿਚ ਵਾਚ ਅਰਥ ਜਾਂ ਵਸਤੂ ਵਕ੍ਰਤਾ ਹੀ ਸਵੀਕਾਰ ਕਰਦੇ ਹਨ।ਇਸ ਲਈ ਵਸਤੂ ਵਕ੍ਰਤਾ ਜਾ ਵਾਕ ਵਕ੍ਰਤਾ ਇਕੋ ਹੀ ਗੱਲ ਹੈ। ਕੁੰਤਕ ਨੇ ਵਾਕ ਵਕ੍ਰਤਾ ਦੇ ਅੱਗੇ ਦੋ ਭੇਦ ਦੱਸੇਂ ਹਨ;

(ੳ) ਸ਼ਹਸਾ ਵਕ੍ਰਤਾ:- ਜਦੋਂ ਕਵੀ ਆਪਣੀ ਸਹਿਜ ਪ੍ਰਤਿਭਾ ਦੇ ਨਾਲ ਕਾਵਿ ਵਿਚ ਵੱਡੇ ਚਮਤਕਾਰ ਨੂੰ ਸਿਰਜਦਾ ਹੈ। (ਅ) ਅਹਾਰੀਯ ਵਕ੍ਰਤਾ:- ( ਬਣਾਵਟੀ ਵਕ੍ਰਤਾ) ਜਦੋਂ ਕਵੀ ਆਪਣੀ ਚਤੁਰਤਾ ਜਾਂ ਅਭਿਆਸ ਦੁਆਰਾ ਕਾਵਿ ਵਿਚ ਚਮਤਕਾਰ ਪੈਦਾ ਕਰਦਾ ਹੈ।

  1. ਪ੍ਰਕਰਣ ਵਕ੍ਰਤਾ:- ਕਿਸੇ ਥਾਂ ਦੇ ਪ੍ਰਸੰਗ ਵਿਚ ਕੋਈ ਤਬਦੀਲੀ ਕਰਕੇ ਕਲਪਨਾ ਦਾ ਪ੍ਰਯੋਗ ਕਰਕੇ ਕਵੀ ਕੋਈ ਮੋਲਿਕ ਉਦਭਾਵਨਾ ਕਰਦਾ ਹੈ ਤਾਂ ਇਕ ਅਨੂਠਾ ਸਵਾਦ ਆਉਂਦਾ ਹੈ। ਇਸ ਨੂੰ ਪ੍ਰਕਰਣ ਵਕ੍ਰਤਾ ਦਾ ਨਾਂ ਦਿੱਤਾ ਜਾਂਦਾ ਹੈ।
  1. ਪ੍ਰਬੰਧ ਵਕ੍ਰਤਾ:- ਇਸ ਵਿਚ ਰਚਨਾ ਦੇ ਕਿਸੇ ਇੱਕ ਅੰਗ ਜਾਂ ਉਪਾਂਗ ਬਾਰੇ ਹੀ ਧਿਆਨ ਨਹੀਂ ਰੱਖਿਆ ਜਾਂਦਾ ਸਗੋਂ ਰਚਨਾ ਨੂੰ ਸਮੁੱਚੇ ਰੂਪ ਵਿਚ ਵਿਲੱਖਣ ਰੱਖਿਆ ਜਾਂਦਾ ਹੈ। ਆਧੁਨਿਕ ਸਮੀਖਿਆ ਪੱਧਰੀ ਦੀ ਸੰਰਚਨਾਵਾਦੀ ਥਿਊਰੀ ਇਸ ਸਿਧਾਂਤ ਉੱਤੇ ਨਿਰਭਰ ਜਾਪਦੀ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਦੋਹਾਂ ਵਿਚ ਸਮਾਨਤਾ ਰਚਨਾ ਵਿਧੀ ਜਾਂ ਰਚਨਾ ਸਮਗਰੀ ਤੱਕ ਹੀ ਸੀਮਤ ਨਹੀਂ ਸਗੋਂ ਰਚਨਾ ਦੇ ਸਮੁੱਚੇ ਰੂਪ - ਆਕਾਰ ਉੱਤੇ ਹੈ।

ਹਵਾਲੇ

[ਸੋਧੋ]
  1. ਕੌਰ, ਡਾਂ.ਰਵਿੰਦਰ (2011). ਵਕੋ੍ਕਤੀ ਜੀਵਿਤ ਕੁੰਤਕ. ਪਟਿਆਲਾ: ਪੈਲਟੀਨਮ ਕੰਪਿਊਟਰਜ਼,ਪਟਿਆਲਾ. p. 3. ISBN [[Special:BookSources/81-302-0272-ਰਫਛਫਛਘਛ 7|81-302-0272-ਰਫਛਫਛਘਛ 7]]. {{cite book}}: Check |isbn= value: invalid character (help); line feed character in |isbn= at position 20 (help)
  2. ਕੌਰ, ਡਾਂ .ਰਵਿੰਦਰ (2011). ਵਕੋ੍ਕਤੀ ਜੀਵਿਤ ਕੁੰਤਕ. ਪਟਿਆਲਾ: ਪੈਲਟੀਨਮ ਕੰਪਿਊਟਰਜ਼,ਪਟਿਆਲਾ. p. 4. ISBN 81-302-0272-7.
  3. ਉਪ੍ਤੀ, ਥਾਨੇਸ਼ਚੰਦ੍. ਧਵਨਿਿਆਲੋਕ. ISBN 277718. {{cite book}}: Check |isbn= value: length (help)
  4. ਧਾਲੀਵਾਲ, ਡਾ. ਪੇ੍ਮ ਪ੍ਕਾਸ਼ ਸਿਘ (2012). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਮਦਾਨ ਪਬਲਿਕੇਸਨਜ਼,ਪਟਿਆਲਾ. p. 156.