ਜ਼ਫ਼ਰ ਇਕਬਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ਫ਼ਰ ਇਕਬਾਲ (ਸ਼ਾਹਮੁਖੀ, ظفر اقبال) ਉਰਦੂ ਕਵੀ ਹੈ। ਉਸਦਾ ਜਨਮ 27 ਸਤੰਬਰ 1932 ਨੂੰ ਬਹਾਵਲ ਨਗਰ, ਪੰਜਾਬ (ਬ੍ਰਿਟਿਸ਼ ਭਾਰਤ) ਵਿੱਚ ਹੋਇਆ। ਕਾਵਿ ਦੀ ਗ਼ਜ਼ਲ ਸਿਨਫ਼ ਵਿਚ ਮਕਬੂਲੀਅਤ ਖੱਟਣ ਵਾਲਾ ਜ਼ਫ਼ਰ ਇਕਬਾਲ ਪਾਕਿਸਤਾਨੀ ਸਾਹਿਤਕ ਪਿੜ ਦੀ ਅਹਿਮ ਹਸਤੀ ਹੈ।

ਜ਼ਫ਼ਰ ਇਕਬਾਲ
ਜਨਮ1932
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਲੇਖਕ
ਵਕੀਲ
ਪੱਤਰਪ੍ਰੇਰਕ
ਰਿਸ਼ਤੇਦਾਰਆਫ਼ਤਾਬ ਇਕਬਾਲ (ਪੁੱਤਰ)
ਪੁਰਸਕਾਰਪ੍ਰਾਈਡ ਪਰਫ਼ਾਰਮੈਂਸ ਅਵਾਰਡ (1999)
ਹਿਲਾਲ ਏ ਇਮਤਿਆਜ਼ (2014)

ਜੀਵਨ ਅਤੇ ਪ੍ਰਾਪਤੀਆਂ[ਸੋਧੋ]

ਜ਼ਫਰ ਇਕਬਾਲ ਦਾ ਜਨਮ ਬਹਾਵਲਨਗਰ, ਪੰਜਾਬ ਵਿੱਚ ਹੋਇਆ ਸੀ ਜਿੱਥੇ ਉਸਦੇ ਨਾਨਾ-ਨਾਨੀ ਰਹਿੰਦੇ ਸਨ। ਫਿਰ ਉਸਨੇ ਮੁੱਢਲੀ ਵਿੱਦਿਆ ਓਕਰਾ, ਪੰਜਾਬ ਵਿੱਚ ਪ੍ਰਾਪਤ ਕੀਤੀ ਜੋ ਕਿ ਉਸਦਾ ਜੱਦੀ ਸ਼ਹਿਰ ਹੈ ਅਤੇ ਬਾਅਦ ਵਿੱਚ ਆਪਣੀ ਕਾਲਜ ਦੀ ਪੜ੍ਹਾਈ ਲਈ ਲਾਹੌਰ ਚਲਾ ਗਿਆ।[1] ਉਸਦੀ ਕਵਿਤਾ ਮੁੱਖ ਤੌਰ ਤੇ ਗ਼ਜ਼ਲ ਦੀ ਵਿਧਾ ਵਿੱਚ ਹੈ। ਉਸ ਦੀ ਗ਼ਜ਼ਲ ਦਾ ਵਿਧਾ ਰਵਾਇਤੀ ਉਰਦੂ ਕਾਵਿ ਨਾਲੋਂ ਬਿਲਕੁਲ ਵੱਖਰੀ ਹੈ। ਉਹ ਪੇਸ਼ੇ ਵਜੋਂ ਵਕੀਲ ਹੈ। ਪਰ ਕੁਝ ਉਰਦੂ ਅਖਬਾਰਾਂ ਵਿੱਚ ਨਿਯਮਿਤ ਰੂਪ ਵਿੱਚ ਯੋਗਦਾਨ ਪਾਉਂਦਾ ਰਹਿੰਦਾ ਹੈ।

ਰਵਾਇਤੀ ਕਵੀਆਂ ਦੇ ਵਿਪਰੀਤ, ਜ਼ਫ਼ਰ ਦੀ ਕਵਿਤਾ ਅਲੌਕਿਕ ਦੀ ਬਜਾਏ ਲੋਕਿਕ ਪਿਆਰ ਦਰਸਾਉਂਦੀ ਹੈ। ਡਾ. ਤਬੱਸਮ ਕਸ਼ਮੀਰੀ ਨੇ ਉਨ੍ਹਾਂ ਨੂੰ ਸਾਹਿਤ ਦੀ 20 ਵੀਂ ਸਦੀ ਦਾ ਨਵੀਨੀਕਰਣ ਕਿਹਾ। ਪੰਜਾਬ ( ਪਾਕਿਸਤਾਨ) ਦੇ ਸਾਬਕਾ ਮੁੱਖ ਮੰਤਰੀ ਹਨੀਫ਼ ਰਮਾਏ ਜੋ ਇੱਕ ਲੇਖਕ ਵੀ ਸਨ ਅਤੇ ਇੱਕ ਪ੍ਰਸਿੱਧ ਸਾਹਿਤ ਆਲੋਚਕ ਵੀ ਉਸਨੂੰ ਇੱਕ ਨਵੀਂ ਸੁਰ ਅਤੇ ਨਵੀਂ ਧਾਰਨਾਵਾਂ ਦਾ ਕਵੀ ਕਹਿੰਦੇ ਹਨ।[2]

ਕਵੀ ਹੋਣ ਦੇ ਨਾਲ-ਨਾਲ, ਉਹ 35 ਸਾਲਾਂ ਤੋਂ ਵੱਖ-ਵੱਖ ਅਖ਼ਬਾਰਾਂ ਲਈ ਕਾਲਮ ਲੇਖਕ ਰਿਹਾ ਹੈ। ਇਹ ਧਿਆਨ ਵਿੱਚ ਰੱਖਦਿਆਂ ਕਿ ਉਹ ਆਪਣੀ ਜ਼ਿਆਦਾਤਰ ਬਾਲਗ ਜ਼ਿੰਦਗੀ ਲਈ ਇੱਕ ਪੇਸ਼ੇਵਰ ਵਕੀਲ ਵੀ ਰਿਹਾ ਹੈ, ਇਹ ਛੋਟੀਆਂ ਪ੍ਰਾਪਤੀਆਂ ਨਹੀਂ ਹਨ। ਉਸਨੇ ਪਹਿਲਾਂ ਓਕਾਰਾ ਅਤੇ ਫਿਰ ਲਾਹੌਰ ਵਿੱਚ 2003 ਤੱਕ ਵਕੀਲ ਵਜੋਂ ਅਭਿਆਸ ਕੀਤਾ। ਜਦੋਂ ਉਸਦੇ ਦਿਲ ਦੀ ਬਾਈਪਾਸ ਸਰਜਰੀ ਹੋਈ ਤਾਂ ਉਸਨੇ ਵਕਾਲਤ ਛੱਡ ਦਿੱਤੀ।

ਜ਼ਫਰ ਇਕਬਾਲ ਦਾ ਪੁੱਤਰ ਆਫ਼ਤਾਬ ਇਕਬਾਲ ਵੀ ਅਖਬਾਰ ਦਾ ਚੰਗਾ ਕਾਲਮ ਲੇਖਕ ਹੈ। ਇਸਦੇ ਨਾਲ ਹੀ ਆਫ਼ਤਾਬ ਪਾਕਿਸਤਾਨ ਵਿੱਚ ਇੱਕ ਮਸ਼ਹੂਰ ਟੀਵੀ ਐਂਕਰ ਵੀ ਹੈ।

ਪੁਰਸਕਾਰ[ਸੋਧੋ]

  • 2014 ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਹਿਲਾਲ ਏ ਇਮਤਿਆਜ਼ ਅਵਾਰਡ (ਕ੍ਰੇਸੈਂਟ ਆਫ ਐਕਸੀਲੈਂਸ ਅਵਾਰਡ)। [3]
  • 1999 ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਪ੍ਰਾਈਡ ਪਰਫ਼ਾਰਮੈਂਸ ਅਵਾਰਡ।

ਕਾਵਿ ਸੰਗ੍ਰਹਿ[ਸੋਧੋ]

  • ਤਾਮਜੀਦ
  • ਤਕਵੀਮ
  • ਤਾਸ਼ਕਿਲ
  • ਤਾਜਵਾਜ
  • ਤਵਾਰੀਦ
  • ਘਾਹ ਹਨੂਮਾਨ
  • ਅਬ ਤਕ
  • ਗੁਲ ਆਫ਼ਤਾਬ

ਪੁਸਤਕਾਂ[ਸੋਧੋ]

  • ਆਬ-ਏ-ਰਾਵਨ [4]
  • ਗੁਲਾਫਤਬ
  • ਰਤਬ-ਓ-ਯਬੀਸ
  • ਘੁਬਾਰਾਲੂਦ ਸਿਮਟੌਂ ਕਾ ਸੁਰਗ [4]
  • ਸਰ- ਏ-ਆਮ
  • ਆਈਬ-ਓ-ਹੁਨਰ
  • ਵਹਿਮ-ਓ-ਗੁਮਾਨ

ਕਾਵਿ-ਨਮੂਨਾ[ਸੋਧੋ]

ਕਹੀ ਬਰੂਟੀ ਫੁਲੀ ਆ,ਹਰ ਹਨੇਰੀ ਝੁੱਲੀ ਆ,
ਨੰਗ ਨਜ਼ਰ ਨੂੰ ਚੁਭੇ ਨੀ,ਰੰਗ ਤਲੀ ਵਿੱਚ ਖੁਭੇ ਨੀ|
ਅੰਨੇ ਹਨੇਰ ਨਜ਼ਰ ਦੇ ਸਾਵੇ,ਸ਼ੀਸ਼ਾ ਹਰਿਆ ਭਰਿਆ,
ਦੁਸ਼ਮਣ ਮਾਰ ਮੁਕਾਵਣ ਵਾਲਾ ਆਪਣੇ ਆਪ ਤੋਂ

ਜ਼ਫ਼ਰ ਪੁਰਾਣੇ ਮੁਹਾਵਰਿਆਂ ਨੂੰ ਤੋੜ ਕੇ ਨਵਾਂ ਮੁਹਵਰਾ ਸਿਰਜਦਾ ਹੈ| ਪ੍ਚਲਿਤ ਭਾਸ਼ਾ ਵਿੱਚ ਰੱਤ ਦੇ ਅਥਰੂ, ਲਾਲ ਹਨੇਰੀ, ਕਾਲੀ ਹਨੇਰੀ, ਕਾਲੀ ਉਦਾਸੀ ਆਦਿ ਕਿਹਾ ਜਾਂਦਾ ਸੀ| ਵਾਸਤਿਵ ਵਿੱਚ ਜ਼ਫ਼ਰ ਪ੍ਚਲਿਤ ਭਸ਼ਾਈ-ਮੁਹਵਰਿਆਂ ਦੇ ਪ੍ਰਯੋਗ ਕਰਨ ਦੀ ਥਾਂ ਉਹਨਾਂ ਨੂੰ ਬਦਲ ਕੇ ਜਾਂ ਉਲਟਾ ਵੇਖਣ ਦਾ ਆਦੀ ਹੈ-

ਖਾਕੀ ਫੁਲ ਗੁਲਾਬ ਦੇ ਖਿੜ ਹਵਾ ਦੀ ਲਹਿਰ ਤੇ,
ਨੀਲਮ ਨੀਲ ਅਸਮਾਨ ਤੇ ਬਣਿਆ ਪਤਾ ਪਾਸ ਦਾ|
ਕਿਥੇ ਅਗ ਦਾ ਫੁਲ ਖਿੜਿਆ ਕਿਥੇ ਉਸਦੀ ਖੁਸ਼ਬੋਈ,
ਅੰਦਰੇ-ਅੰਦਰ ਚੀਕਾਂ ਮਾਰੇ ਸਾਵੀ ਪੀਲੀ ਲੋ|

ਅੱਗ ਦੇ ਫੁੱਲ ਸਾਵੀ ਲੋ,ਖਾਕੀ ਫੁੱਲ ਗੁਲਾਬ ਦੇ ਪ੍ਚਲਿਤ ਨਹੀਂ। ਜ਼ਫ਼ਰ ਇਕਬਾਲ ਦੇ ਸ਼ੇਅਰਾਂ ਵਿੱਚ ਏਨੀ ਮੌਲਿਕਤਾ ਤੇ ਸੱਜਰਾਪਨ ਹੈ ਕਿ ਇਹਨਾਂ ਦਾ ਮੁਹਾਂਦਰਾ ਕਿਸੇ ਨਾਲ ਵੀ ਨਹੀਂ ਮਿਲਦਾ।

ਅੰਦਰ-ਅੰਦਰੇ ਇਕ-ਮਿਕ ਹੋਈ ਚਿਕੜ ਤੇ ਖੁਸ਼ਬੋਈ,
ਕਚੀ ਮਿਟੀ ਉਤੇ ਪੱਕਾ ਬਦਲ ਵਰਿਆ|
ਪੱਤ ਪੁਰਾਣੇ ਹੋ ਕੇ ਆਪੇ ਝੜਦੇ ਪਏ ਨੇ,
ਰੁਖ ਰਾਂਗਲੀ ਰਾਹ ਦੇ ਤਾਅਨੇ ਦੇਣ ਹਵਾ ਨੂੰ|

ਜ਼ਫ਼ਰ ਦੀਆਂ ਜਿਆਦਾਤਰ ਗਜ਼ਲਾਂ ਬਹੁ-ਪਰਤਾਂ ਸਿਰਜਦੀਆਂ ਹਨ। ਉਸ ਦੀਆਂ ਗਜ਼ਲਾਂ ਫਿਕਰ ਦੀ ਉਪਜ ਹਨ ਜਿਕਰ ਦੀ ਪੈਦਾਵਾਰ ਨਹੀਂ। ਇਸੇ ਲਈ ਇਹਨਾਂ ਵਿੱਚ ਤੀਬਰ ਅਨੁਭੂਤੀ ਉਪਲਬਧ ਹੈ।

ਅਖਾਂ ਅੰਦਰ ਵੇਖ ਲਈ ਸੂਰਤ ਚੜਦੀ ਰੁੱਤ ਦੀ,
ਨੰਗੀ ਅਲਫ਼ ਖਲਾਰ ਕੇ ਸ਼ੀਸ਼ੇ ਵਰਗੀ ਜਾਨ|

ਜ਼ਫ਼ਰ ਦੀ ਇੱਕ ਗਜ਼ਲ 'ਸਵੇਰਾ'ਲਾਹੌਰ ਵਿੱਚ ਛਪੀ ਸੀ ਜਿਸਦਾ ਮਤਲਾ ਸੀ-

ਹਥ ਲਾਵਣ ਏ ਨਾਲ ਹੀ ਸਾਹ ਲੈਂਦੀ ਏ ਉਭੇ ਨੀ,
ਕੀ ਵਡਾਸੈਂ ਦੰਦੀਆਂ,ਕੀ ਛਿਕਵਾ ਸੈਂ ਬੁਬੇ ਨੀ |
ਲਗਦੀ ਜਾਂਦੀ ਗਲੀ ਚੋਂ ਫੜ੍ ਕੇ ਅੰਦਰ ਸੁਟ ਲਈ,
ਉਸਦੇ ਲਖ ਸਵਾਲ ਸਨ ਮੇਰਾ ਇਕ ਜਵਾਬ!

ਹਵਾਲੇ[ਸੋਧੋ]

  1. Naseer Ahmad (2 April 2009). "Zafar Iqbal speaks out on Poetry". Dawn (newspaper). Retrieved 24 February 2018.
  2. Naseer Ahmad (2 April 2009). "Zafar Iqbal speaks out on Poetry". Dawn (newspaper). Retrieved 24 February 2018.
  3. Honouring the distinguished: President approves national civil awards The Express Tribune (newspaper), Published 14 August 2013, Retrieved 27 February 2018
  4. 4.0 4.1 Naseer Ahmad (2 April 2009). "Zafar Iqbal speaks out on Poetry". Dawn (newspaper). Retrieved 24 February 2018.