ਜ਼ਫ਼ਰ ਇਕਬਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰਮੁੱਖ ਗਜ਼ਲਕਾਰ ਮੰਨਿਆ ਜਾਂਦਾ ਹੈ। ਜ਼ਫ਼ਰ ਇਕਬਾਲ ਨੇ ਬਹੁਤ ਪੁਸਤਕਾਂ ਲਿਖੀਆਂ ਜਿਹਨਾਂ ਵਿਚੋਂ ਕੁੱਝ ਇਉਂ ਹਨ-ਹਰੇ-ਹਰੇਨੇ,ਸਵੇਰਾ ਸੁਰਤਾਲ ਆਦਿ ਹਨ| ਗਜ਼ਲ = ਗਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ| ਗਜ਼ਲ ਦਾ ਨਿਕਾਸ ਅਰਬੀ ਭਾਸ਼ਾ ਦੇ ਪ੍ਰਸਿੱਦ ਕਵਿ ਰੂਪ ਕਸੀਦੇ ਵਿਚੋਂ ਹੋਇਆ ਮੰਨਿਆ ਜਾਂਦਾ ਹੈ|ਜਦੋਂ ਇਰਾਨੀਆਂ ਨੇ ਅਰਬ ਵਿਜੇ ਕਰ ਲਿਆ ਤਾਂ ਉਹਨਾਂ ਦੇ ਸੱਭਿਅਕ ਤੇ ਸਾਹਿਤਕ ਅਦਾਨ-ਪ੍ਦਾਨ ਸਮੇਂ ਈਰਾਨੀਆਂ ਨੂੰ ਕਸੀਦੇ ਦਾ ਇੱਕ ਭਾਗ ਬੁਹਤ ਚੰਗਾ ਲੱਗਾ ਜਿਸ ਨੂੰ ਤਸ਼ਬੀਬ ਕਿਹਾ ਜਾਂਦਾ ਹੈ। ਤਸ਼ਬੀਬ ਵਾਲੇ ਭਾਗ ਨੂੰ ਉਹਨਾਂ ਨੇ ਗਜ਼ਲ ਦਾ ਰੂਪ ਦੇ ਦਿਤਾ| ਗਜ਼ਲ:ਖੂਬਸੂਰਤ ਜਵਾਨ ਇਸਤਰੀਆਂ ਨਾਲ ਗੱਲਾਂ ਕਰਨ ਦਾ ਇੱਕ ਵਸੀਲਾ ਹੈ| ਗਜ਼ਲ ਦੇ ਲੇਖਕਾਂ ਨੇ ਵੱਖਰੇ-ਵੱਖਰੇ ਅਰਥ ਕੱਢੇ ਹਨ,ਜਿਵੇਂ ਅਰਬੀ ਵਿੱਚ ਗ+ਜ਼ਲ ਤੇ ਗਜ਼+ਲ ਦੋ ਵੱਖ-ਵੱਖ ਸ਼ਬਦ ਹਨ|ਪਹਿਲੇ ਦੇ ਅਰਬ ਇਸਤਰੀਆਂ ਨਾਲ ਕਲਪਨਾ ਵਿੱਚ ਗੱਲਾਂ ਕਰਨਾ ਤੇ ਦੂਸਰੇ ਦਾ ਅਰਥ ਰੇਸ਼ਮ ਦੀ ਰਸੀ ਵੱਟਣਾ ਹੈ|

[1] ਇੱਕ ਹੋਰ ਰਵਇਤ ਦੇ ਅਨੁਸਾਰ ਲੋਕਾਂ ਦਾ ਖਿਆਲ ਹੈ,ਕਿ ਅਰਥ ਦੇਸ਼ ਵਿੱਚ ਗਜਾਲ ਨਾਂ ਦਾ ਆਦਮੀ ਰਹਿਦਾ ਸੀ,ਉਹ ਸਦਾ ਆਸ਼ਕਾਨਾ ਸ਼ੇਅਰ ਕਿਹਾ ਜਾਂਦਾ ਸੀ| ਸਾਰੀ ਉਮਰ ਉਸ ਨੇ ਹੁਸਨੋ ਇਸ਼ਕ ਤੇ ਇਸ਼ਕਬਾਜੀ ਵਿੱਚ ਗੁਜਾਰੀ ਇਸ ਲਈ ਗਜ਼ਲ ਉਸ ਦੇ ਨਾਂ ਨਾਲ ਜੋੜ ਦਿਤੀ ਗਈ|

ਗਜ਼ਲ ਸਤਵੀਂ ਸਦੀ ਵਿੱਚ ਅਰਬ ਅੰਦਰ ਵਜੂਦ ਵਿੱਚ ਆਈ ਮੰਨੀ ਜਾਂਦੀ ਹੈ|

ਜ਼ਫ਼ਰ ਇਕਬਾਲ ਅੱਜ ਤੋਂ 20/25ਵਰੇ ਪਹਿਲਾਂ ਗਜ਼ਲ ਦਾ ਉਹ ਨਿਰਸੰਦੇਹ ਮੋਢੀ ਗਜ਼ਲਗੋ ਸੀ|ਜਿਸ ਨੇ ਸਾਰੀਆਂ ਗਜ਼ਲਾਂ ਪਿੰਗਲ ਦੇ ਛੰਦ ਅਧੀਨ ਲਿਖੀਆਂ ਸਨ| [2] ਗਜ਼ਲਾਂ 1963 ਦੇ 'ਸੁਰਤਾਲ' ਵਿੱਚ ਪ੍ਕਾਸ਼ਿਤ ਕਰਕੇ ਨਾਲ ਇੱਕ ਨੋਟ ਵੀ ਪ੍ਕਾਸ਼ਿਤ ਕੀਤਾ,ਕਿ ਜ਼ਫ਼ਰ ਇਕਬਾਲ ਆਧੁਨਿਕ ਪੰਜਾਬੀ-ਉਰਦੂ ਗਜ਼ਲ ਦਾ ਇੰਡੋ-ਪਾਕਿ ਵਿੱਚ ਮੋਢੀ ਸ਼ਾਇਰ ਹੈ|ਉਸਦੀ ਪੁਸਤਕ 'ਹਰੇ ਹਨੇਰੇ' ਗਜ਼ਲ ਸ਼ਪੀ| [3]

ਅੰਦਰ ਸਿੰਮਦੇ ਰਹਿਣਗੇ ਅਥਰੂ ਸਾਵੇ ਜਿਸਮ ਦੇ, 
ਨਪੀ ਘੁਟੀ ਰਹੇਗੀ ਸਾਵਣ ਸਾਰ ਸੁਗੰਧ|
ਕਿਸੇ ਹੋਰ ਦੇ ਨਾਂ ਦੀ ਤਖਤੀ ਬਹਾਰ ਲਗੀ ਹੋਈ,
ਭਿਜਾ ਹੋਇਆ ਹਰੀ ਉਦਾਸੀ ਵਿੱਚ ਕੋਠੀ ਦਾ ਲਾਅਨ|

ਸਾਵੇ ਅੱਥਰੂ ਤੇਤੇ ਹਰੀ ਉਦਾਸੀ ਇੱਕ ਹੀ ਕੈਫਿਅਤ ਦੇ ਦੋ ਰੁਖ ਹਨ,ਏਸੇ ਕੈਫਿਅਤ ਦੀ ਹੋਰ ਤਸਵੀਰ ਦੇਖਣ ਨੂੰ ਮਿਲਦੀ ਹੈ -

ਕਹੀ ਬਰੂਟੀ ਫੁਲੀ ਆ,ਹਰ ਹਨੇਰੀ ਝੁੱਲੀ ਆ,
ਨੰਗ ਨਜ਼ਰ ਨੂੰ ਚੁਭੇ ਨੀ,ਰੰਗ ਤਲੀ ਵਿੱਚ ਖੁਭੇ ਨੀ|
ਅੰਨੇ ਹਨੇਰ ਨਜ਼ਰ ਦੇ ਸਾਵੇ,ਸ਼ੀਸ਼ਾ ਹਰਿਆ ਭਰਿਆ,
ਦੁਸ਼ਮਣ ਮਾਰ ਮੁਕਾਵਣ ਵਾਲਾ ਆਪਣੇ ਆਪ ਤੋਂ ਡਰਿਆ|

ਜਿਉਂ-ਜਿਉਂ ਆਸੀਂ ਉਸਦੇ ਸ਼ੇਅਰਾਂ ਵਿੱਚ ਸਾਵੇ ਰੰਗ ਦੇ ਕੋਡਾਂ ਦਾ ਅਧਿਐਨ ਕਰਦੇ ਆਂ ਤਾਂ ਗੱਲ ਸਾਫ ਹੁੰਦੀ ਜਾਦੀ ਏ|ਜ਼ਫ਼ਰ ਪੁਰਾਣੇ ਮੁਹਾਵਰਿਆਂ ਨੂੰ ਤੋੜ ਕੇ ਨਵਾਂ ਮੁਹਵਰਾ ਸਿਰਜਦਾ ਹੈ| ਪ੍ਚਲਿਤ ਭਾਸ਼ਾ ਵਿੱਚ ਰੱਤ ਦੇ ਅਥਰੂ,ਲਾਲ ਹਨੇਰੀ,ਕਾਲੀ ਹਨੇਰੀ,ਕਾਲੀ ਉਦਾਸੀ,ਆਦਿ ਕਿਹਾ ਜਾਂਦਾ ਸੀ|ਵਾਸਤਿਵ ਵਿੱਚ ਜ਼ਫ਼ਰ ਪ੍ਚਲਿਤ-ਭਸ਼ਾਈ-ਮੁਹਵਰਿਆਂ ਦੇ ਪ੍ਯੋਗ ਕਰਨ ਦੀ ਥਾਂ ਉਹਨਾਂ ਨੂੰ ਬਦਲ ਕੇ ਜਾਂ ਉਲਟਾ ਵੇਖਣ ਦਾ ਆਦਿ ਹੈ|

ਖਾਕੀ ਫੁਲ ਗੁਲਾਬ ਦੇ ਖਿਡ ਹਵਾ ਦੀ ਲਹਿਰ ਟੇ,
ਨੀਲਮ ਨੀਲ ਅਸਮਾਨ ਤੇ ਬਣਿਆ ਪਤਾ ਪਾਸ ਦਾ|
ਕਿਥੇ ਅਗ ਦਾ ਫੁਲ ਖਿੜਿਆ ਕਿਥੇ ਉਸਦੀ ਖੁਸ਼ਬੋਈ,
ਅੰਦਰੇ-ਅੰਦਰ ਚੀਕਾਂ ਮਾਰੇ ਸਾਵੀ ਪੀਲੀ ਲੋ|

ਅੱਗ ਦੇ ਫੁੱਲ ਸਾਵੀ ਲੋ,ਖਾਕੀ ਫੁੱਲ ਗੁਲਾਬ ਦੇ ਪ੍ਚਲਿਤ ਨਹੀਂ| ਜ਼ਫ਼ਰ ਇਕਬਾਲ ਦੇ ਸ਼ੇਅਰਾਂ ਵਿੱਚ ਏਨੀ ਮੋਲਿਕਤਾ ਤੇ ਸੱਜਰਾਪਨ ਹੈ ਕਿ ਇਹਨਾਂ ਦਾ ਮੁਹਾਂਦਰਾ ਕਿਸੇ ਨਾਲ ਵੀ ਨਹੀਂ ਮਿਲਦਾ|


ਅੰਦਰ-ਅੰਦਰੇ ਇਕ-ਮਿਕ ਹੋਈ ਚਿਕੜ ਤੇ ਖੁਸ਼ਬੋਈ,
ਕਚੀ ਮਿਟੀ ਉਤੇ ਪਕਾ ਬਦਲ ਵਰਿਆ|
ਪੁਤ ਪੁਰਾਣੇ ਹੋ ਕੇ ਆਪੇ ਝੜਦੇ ਪਏ ਨੇ,
ਰੁਖ ਰਾਂਗਲੀ ਰਾਹ ਦੇ ਤਾਅਨੇ ਦੇਣ ਹਵਾ ਨੂੰ|

ਜ਼ਫ਼ਰ ਦੀਆਂ ਜਿਆਦਾਤਰ ਗਜ਼ਲਾਂ ਬਹੁ-ਪਰਤਾਂ ਅਰਥ ਚਾਰਾ ਸਿਰਜਦੀਆਂ ਹਨ| ਉਸ ਦੀਆਂ ਗਜ਼ਲਾਂ ਫਿਕਰ ਦੀ ਉਪਜ ਹਨ ਜਿਕਰ ਦੀ ਪੈਦਾਵਾਰ ਨਹੀਂ|ਇਸੇ ਲਈ ਇਹਨਾਂ ਵਿੱਚ ਤੀਬਰ ਅਨੁਭੂਤੀ ਉਪਲਬਧ ਹੈ|

ਅਖਾਂ ਅੰਦਰ ਵੇਖ ਲਈ ਸੂਰਤ ਚਡਦੀ ਰੁਤ ਦੀ,
ਨੰਗੀ ਅਲਫ ਖਲਾਰ ਦੀ ਕੇ ਸ਼ੀਸ਼ੇ ਵਰਗੀ ਜਾਨ|

ਜ਼ਫ਼ਰ ਦੀਆਂ ਸਭ ਗਜ਼ਲਾਂ ਹੀ ਬੁਹਤ ਅਯਾਮੀ ਹਨ| ਉਸਦੀਆਂ ਗਜ਼ਲਾਂ ਦੀਆਂ ਤੋਂ ਬਹੁਤ ਹੀ ਨੀਵੀਂ ਪਧਰ ਦੀਆਂ ਹਨ-ਜਿਵੇਂ

ਗਲ ਕਪਡਾ ਮੂੰਹ ਘਾਹ ਬਈ ਵਾਹ,
ਵਾਹਵਾ ਨਿਬਡੀ ਵਾਹ ਬਈ ਵਾਹ| (ਪੰਨਾ.80-81)
ਪਾਟਨ ਆਏ ਰਸਤੇ ਭਾ ਜੀ,
ਕਿਧਰੇ ਆਈ ਏ ਕਾਕੇ ਭਾ ਜੀ| (ਪੰਨਾ.85-86)
ਸੁਣ ਬੇਬੇ ਕੁਝ ਕਹੁ ਬੇਬੇ,
ਆ ਬਿਸ ਮਿਲਾਂ ਬੁਹ ਬੇਬੇ| (ਪੰਨਾ.97-98)
ਵਾ ਕਿਧਰੇ ਨਾ ਵਗੇ |
ਕੋਈ.ਪਤਾ ਨਾ ਲਗੇ|
ਕਿਧਰੇ ਲਈ ਜਾਂਦੇ ਉ,
ਸਾਰੀਆਂ ਢਗੀਆਂ ਢਗੇ| (ਪੰਨਾ.100)

ਪਾਰ ਦੁਸਾਰ ਕਰੇਲੇ |
ਅੰਦਰ.ਬਾਹਰ ਕਰੇਲੇ |
ਆਲੇ-ਦੁਆਲੇ ਭਿੰਡੀਆਂ |
ਅਖ ਵਿਚਕਾਰ ਕਰੇਲੇ | (ਪੰਨਾ.105)

ਅਜਿਹੀਆਂ ਹਾਸੋ ਹੀਵੀਆਂ ਗਜ਼ਲਾਂ ਕਵੀ ਦੇ ਵਿਸ਼ੇ ਹਨ|ਜ਼ਫ਼ਰ ਦੀ ਇੱਕ ਗਜ਼ਲ 'ਸਵੇਰਾ'ਲਾਹੌਰ ਵਿੱਚ ਛਪੀ ਸੀ ਜਿਸਦਾ ਮਤਲਾ ਸੀ-

ਹਥ ਲਾਵਣ ਏ ਨਾਲ ਹੀ ਸਾਹ ਲੈਂਦੀ ਏ ਉਭੇ ਨੀ,
ਕੀ ਵਡਾਸੈਂ ਦੰਦੀਆਂ,ਕੀ ਛਿਕਵਾ ਸੈਂ ਬੁਬੇ ਨੀ |
ਲਗਦੀ ਜਾਂਦੀ ਗਲੀ ਚੋਂ ਫੜ੍ ਕੇ ਅੰਦਰ ਸੁਟ ਲਈ,
ਉਸਦੇ.ਲਖ.ਸਵਾਲ ਸਨ ਮੇਰਾ ਇਕ. ਜਵਾਬ!

ਇਸ ਸੰਗ੍ਰਹਿ ਦੀਆਂ ਸਾਰੀਆਂ ਗਜ਼ਲਾਂ ਬੈਂਤ ਖੁਰਦ ਜਾਂ ਹਰੀ ਗੀਤ ਛੰਦ ਵਿੱਚ ਕਹੀਆਂ ਗਈਆਂ ਹਨ |ਕਈ ਥਾਵਾਂ ਤੇ ਸ਼ੇਅਰ ਬਹਿਰ ਤੋਂ ਖਾਰਜ ਹਨ |

ਹਵਾਲੇ[ਸੋਧੋ]

  1. ਜਗਤਾਰ (ਡਾ.)ਪਾਕਿਸਤਾਨ ਪੰਜਾਬੀ ਕਾਵਿ ਦਾ ਆਲੋਚਨਾਤਮ ਅਧਿਐਨ 2007 ਪਂਨਾ 172
  2. ਡਾ. ਹਰਬੰਸ ਸਿੰਘ ਧੀਮਾਨ 1998 ਪੰਨਾ 27
  3. ਜਗਤਾਰ (ਡਾ.)ਪਾਕਿਸਤਾਨੀ ਪੰਜਾਬੀ ਕਾਵਿ ਦਾ ਆਲੋਚਨਾਤਮ ਅਧਿਐਨ 1947ਤੋਂ 2005- 2007 ਪੰਨਾ173-176