ਸਮੱਗਰੀ 'ਤੇ ਜਾਓ

ਮਾਸਟਰ ਮੋਤਾ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਸਟਰ ਮੋਤਾ ਸਿੰਘ
ਜਨਮ(1888-02-28)28 ਫਰਵਰੀ 1888
ਪਾਤੜਾਂ ਜਲੰਧਰ ਪੰਜਾਬ
ਮੌਤ9 ਜਨਵਰੀ 1960(1960-01-09) (ਉਮਰ 71)
ਰਾਸ਼ਟਰੀਅਤਾਭਾਰਤੀ
ਪੇਸ਼ਾਅਜ਼ਾਦੀ ਘੁਲਾਟੀਆ
ਲਈ ਪ੍ਰਸਿੱਧਅਜ਼ਾਦੀ ਘੁਲਾਟੀਆ
Parentਗੁਪਾਲ ਸਿੰਘ

ਮਾਸਟਰ ਮੋਤਾ ਸਿੰਘ (28 ਫਰਵਰੀ 1888 - 9 ਜਨਵਰੀ 1960)[1] ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਪੰਜਾਬ ਵਿੱਚੋਂ ਉੱਠੀ ਬੱਬਰ ਅਕਾਲੀ ਲਹਿਰ ਦੇ ਬਾਨੀਆ ਵਿੱਚੋਂ ਇੱਕ ਸੀ।

ਜੀਵਨੀ

[ਸੋਧੋ]

ਮੋਤਾ ਸਿੰਘ, ਮਾਸਟਰ ਦਾ ਜਨਮ 28 ਫਰਵਰੀ ਨੂੰ 1888, ਜਲੰਧਰ ਦੇ 7 ਕਿਲੋਮੀਟਰ ਪੂਰਬ ਇੱਕ ਪਿੰਡ ਵਿੱਚ ਗੋਪਾਲ ਸਿੰਘ ਦੇ ਘਰ ਹੋਇਆ ਸੀ। ਉਸ ਦਾ ਦਾਦਾ, ਸਾਹਿਬ ਸਿੰਘ ਸਿੱਖ ਫ਼ੌਜ ਵਿੱਚ ਸਿਪਾਹੀ ਸੀ ਅਤੇ ਬ੍ਰਿਟਿਸ਼ ਦੇ ਵਿਰੁੱਧ ਲੜੇ ਸੀ। ਮੈਟ੍ਰਿਕ ਦਾ ਇਮਤਿਹਾਨ ਪਾਸ ਕਰਨ ਦੇ ਬਾਅਦ, ਮੋਤਾ ਸਿੰਘ ਨੇ ਇੱਕ ਜੂਨੀਅਰ ਅੰਗਰੇਜ਼-ਵਰਨੈਕੁਲਰ ਅਧਿਆਪਕ ਦੇ ਤੌਰ 'ਤੇ ਸਿਖਲਾਈ ਅਤੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੱਖ-ਵੱਖ ਸਕੂਲਾ ਚ ਸੇਵਾ ਕੀਤੀ। ਉਸ ਨੇ ਫਾਰਸੀ ਵਿੱਚ ਮੁਨਸ਼ੀ ਫਾਜਿਲ ਗਿਆਨੀ (ਪੰਜਾਬੀ ਵਿੱਚ ਆਨਰਜ਼) ਕੀਤੀ। ਇਹਨਾਂ ਨੇ ਮਾਝੇ ਆਲੇ ਦੀਵਾਨ ਨਾਲ ਜੁੜ ਪੰਜਾਬ ਵਿਚ ਕਈ ਥਾਂਵਾਂ ਤੇ ਮੁੰਡੇ ਕੁੜੀਆਂ ਲਈ ਖਾਲਸਾ ਸਕੂਲ ਵੀ ਸਥਾਪਤ ਕੀਤੇ ਅਤੇ ਪੜ੍ਹਾਇਆ ਵੀ।

ਸੰਘਰਸ਼

[ਸੋਧੋ]

ਮਾਸਟਰ ਜੀ ਦਾ ਰੁਝਾਨ ਪੰਜਾਬ ਵਿੱਚ ਆਜ਼ਾਦੀ ਲਈ ਗ਼ਦਰ ਲਹਿਰ ਪਾਸੇ ਨੂੰ ਹੋਇਆ। 1919 ਅਪ੍ਰੈਲ ਵਿੱਚ ਲਾਹੌਰ ਕੀਤੀ ਤਕਰੀਰ ਬਦਲੇ ਇਹਨਾਂ ਨੂੰ ਮਾਰਸ਼ਲ ਲਾਅ ਥੱਲੇ ਗ੍ਰਿਫ਼ਤਾਰ ਕੀਤਾ ਗਿਆ। ਜੇਲ ਵਿੱਚ ਪੱਗ ਬੰਨਣ ਤੇ ਪਾਬੰਦੀ ਹੋਣ ਕਰਕੇ , ਇਹਨਾਂ ਇਸ ਵਿਰੁੱਧ ਭੁਖ ਹੜਤਾਲ ਵੀ ਕੀਤੀ ਜਿਸ ਦੇ ਨਤੀਜ਼ੇ ਵਜੋਂ ਮਾਸਟਰ ਜੀ ਦੀ ਦਸੰਬਰ ਵਿੱਚ ਰਿਹਾਈ ਹੋਈ। ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਤਹਿਰੀਕ ਦੇ ਮੋਢੀਆਂ ਵਿਚੋਂ ਇੱਕ ਹੋਣ ਕਰਕੇ , ਤਰਤਾਰਨ ਤੇ ਨਨਕਾਣਾ ਸਾਹਿਬ ਦੇ ਵਾਪਰੇ ਸਾਕੇ ਨੇ ਇਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ।ਮਾਸਟਰ ਜੀ ਨੇ 1921 ਵਿੱਚ ਹੁਸ਼ਿਆਰਪੁਰ ਹੋਈ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਸਮੇਂ ਹੀ ਭਾਈ ਕਿਸ਼ਨ ਸਿੰਘ ਨਾਲ ਰਲ ਕੇ ਇੱਕ ਦਸਤਾ ਬਣਾਇਆ ,ਤਾਂ ਕਿ ਤਰਨਤਾਰਨ ਅਤੇ ਨਨਕਾਣਾ ਸਾਹਿਬ ਦੇ ਸਾਕਿਆਂ ਦੇ ਦੋਸ਼ੀਆਂ ਨੂੰ ਸੋਧਿਆ ਜਾ ਸਕੇ। ਇਹਨਾਂ ਦੇ ਬਹੁਤ ਸੱਜਣ ਫੜੇ ਜਾਣ ਕਰਕੇ ਇਹਨਾਂ ਨੂੰ ਰੂ-ਪੋਸ਼ ਹੋਣਾ ਪਿਆ।

ਬੱਬਰ ਅਕਾਲੀ

[ਸੋਧੋ]

ਮਾਸਟਰ ਮੋਤਾ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਬੱਬਰ ਅਕਾਲੀ ਜੱਥੇ ਦੀ ਨੀਂਹ ਰੱਖੀ। ਆਪ ਪਹਿਲਾ ਐਲਾਨ ਕਰ ਦਿੰਦੇ ਸਨ ਕਿ ਮੈਂ ਫਲਾਣੇ ਦਿਨ , ਫਲਾਣੀ ਸਟੇਜ ਤੇ ਬੋਲਾਂਗਾ ਆਪ ਨੇ ਭਾਸ਼ਣ ਕਰਕੇ ਨਿਕਲ ਜਾਣਾ ਤੇ ਪੁਲਿਸ ਨੇ ਹਥ ਮਲਦੀ ਰਹਿ ਜਾਂਦੀ। ਆਪ ਦੇ ਸਬੰਧ ਕਾਬੁਲ ਦੇ ਸ਼ਾਹੀ ਘਰਾਣੇ, ਰੂਸੀ ਦੇ ਕਮਿਊਨਿਸਟ ਨੇਤਾਵਾਂ ਤਕ ਸਥਾਪਤ ਕਰ ਲਏ ਜਿਸ ਕਰਕੇ ਬ੍ਰਿਟਿਸ਼ ਸਰਕਾਰ ਨੇ ਆਪ ਜੀ ਨੂੰ ਇਸ਼ਤਿਹਾਰੀ ਮੁਜ਼ਰਮ ਐਲਾਨ ਦਿੱਤਾ ਤੇ ਗ੍ਰਿਫ਼ਤਾਰੀ ਲਈ ਦੋ ਮੁਰੱਬੇ ਦਾ ਇਨਾਮ ਰੱਖਿਆ ਗਿਆ। 15 ਜੂਨ, 1922 ਨੂੰ ਮਾਸਟਰ ਜੀ ਤੇ ਦਫ਼ਾ 124 ਅਤੇ 153 ਦੀਆਂ ਧਾਰਾਵਾਂ ਲਾ ਕੇ ਨੂ ਗ੍ਰਿਫਤਾਰ ਕਰਕੇ ਕੀਤਾ, ਪੰਜ ਸਾਲ ਤੇ ਇਕ ਸਾਲ ਦੀ ਸਜਾ ਸੁਣਾ ਕੇ ਰਾਵਲਪਿੰਡੀ ਜੇਲ ਭੇਜਿਆ ਗਿਆ । ਫਿਰ ਪੂਨਾ ਜੇਲ ਵਿੱਚ ਰੱਖਿਆ ਗਿਆ। ਆਪ ਨੇ ਕੈਦ ਸਮੇਂ ਕਿਰਪਾਨ ਰੱਖਣ ਦੇ ਮਸਲੇ ਤੇ 105 ਦਿਨ ਦੀ ਭੁਖ ਹੜਤਾਲ ਕੀਤੀ ਤੇ ਸਰਕਾਰ ਨੂੰ ਝੁਕਾ ਕੇ ਦਿਖਾਇਆ। ਝੰਗ ਵਿਖੇ ਕਾਨਫਰੰਸ ਵਿੱਚ ਰਾਜਸੀ ਭਾਸ਼ਣ ਕਰਨ ਕਰਕੇ ਜਲੰਧਰ ਤੋਂ ਫਿਰ ਗ੍ਰਿਫਤਾਰ ਕਰ ਲਏ ਗਏ ਤੇ 1942-45 ਤੱਕ ਗੁਜਰਾਤ ਜੇਲ ਵਿੱਚ ਰਹੇ।

ਪੰਜਾਬ ਵਿਧਾਨ ਸਭਾ

[ਸੋਧੋ]

1952 ਵਿੱਚ ਕਾਂਗਰਸ ਦੀ ਟਿਕਟ ਤੇ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। ਪਰ ਕਾਂਗਰਸ ਦੀਆਂ ਪੰਜਾਬ ਮਾਰੂ ਨੀਤੀਆਂ ਨੂੰ ਵੇਖ ਕੇ ਉਹਨਾਂ ਨੇ ਇਸ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਲਿਆ । 1959 ਵਿੱਚ ਪ੍ਰਤਾਪ ਸਿੰਘ ਕੈਰੋਂ ਸਰਕਾਰ ਨੇ ਜਦ ਕਿਸਾਨਾਂ ਤੇ ਟੈਕਸ ਲਾਇਆ ਗਿਆ ਤਾਂ ਆਪ ਜਲੰਧਰ ਤੋਂ ਕਿਸਾਨ ਸਭਾ ਦੇ ਪ੍ਰਧਾਨ ਦੇ ਰੂਪ ਵਿੱਚ ਇਸ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ।

ਦਿਹਾਂਤ

[ਸੋਧੋ]

ਅਧਰੰਗ ਦਾ ਦੌਰਾ ਪੈਣ ਕਰਕੇ ਆਪ ਜਲੰਧਰ ਦੇ ਸਿਵਲ ਹਸਪਤਾਲ ਵਿੱਚ 9 ਜਨਵਰੀ 1960 ਨੂੰ ਸਦਾ ਲਈ ਅੱਖਾਂ ਮੀਟ ਗਿਆ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2015-07-16. Retrieved 2015-07-22. {{cite web}}: Unknown parameter |dead-url= ignored (|url-status= suggested) (help)