ਕੁੰਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਵਿ ਦੀ ਪਰਿਭਾਸ਼ਾ ਕੁੰਤਕ ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ਉਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ਉਸਦਾ ਪ੍ਸਿੱਧ ਗ੍ੰਥ ਹੈ। ਉਸਦੇ ਇਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋਈ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ਇਸ ਦਾ ਵਿਕਾਸ ਕੁੰਤਕ ਨੇ ਇਸ ਗ੍ੰਥ ਵਿੱਚ ਕੀਤਾ ਸੀ।[1]

ਕੁੰਤਕ, ਕਾਵਿ-ਸ਼ਾਸਤਰ ਦੇ ਇੱਕ ਮੌਲਕ ਵਿਦਵਾਨ ਸਨ। ਇਹ ਅਭਿਧਾਵਾਦੀ ਆਚਾਰੀਆ ਸਨ ਜਿਹਨਾਂ ਦੀ ਨਜ਼ਰ ਵਿੱਚ ਅਭਿਧਾ ਸ਼ਕਤੀ ਹੀ ਕਵੀ ਦੇ ਇੱਛਿਤ ਮਤਲਬ ਦੇ ਪ੍ਰਗਟਾ ਲਈ ਪੂਰੀ ਤਰ੍ਹਾਂ ਸਮਰਥ ਹੁੰਦੀ ਹੈ। ਉਹ ਕਸ਼ਮੀਰ ਦੇ ਸਨ ਪਰ ਉਹਨਾਂ ਦਾ ਕਾਲ ਨਿਸ਼ਚਿਤ ਤੌਰ 'ਤੇ ਗਿਆਤ ਨਹੀਂ। ਉਹਨਾਂ ਦੀ ਇੱਕਮਾਤਰ ਰਚਨਾ ਵਕਰੋਕਤੀਜੀਵਿਤ ਹੈ ਜੋ ਅਧੂਰੀ ਹੀ ਮਿਲਦੀ ਹੈ।

ਪ੍ਸਿੱਧ ਗ੍ੰਥ:[ਸੋਧੋ]

ਵਕੋ੍ਕਤੀ ਜੀਵਿਤ ਆਚਾਰੀਆ ਕੁੰਤਕ ਦਾ ਪ੍ਸਿੱਧ ਗ੍ੰਥ ਹੈ। ਇਹ ਸੰਸ਼ਕਿ੍ਤ ਭਾਸ਼ਾ ਵਿੱਚ ਲਿਖਿਆ ਸਾਹਿਤ ਸਿਧਾਂਤ ਦਾ ਆਧਾਰ ਗ੍ੰਥ ਹੈ। ਇਸ ਦਾ ਪੰਜਾਬੀ ਅਨੁਵਾਦ ਪ੍ਰੋ. ਰਵਿੰਦਰ ਕੌਰ ਨੇ ਕੀਤਾ ਹੈ।[2]

ਰਸ ਬਾਰੇ ਉਲੇਖ[ਸੋਧੋ]

ਰਸ ਸਰੂਪ ਦੇ ਵਿਸ਼ੇ ਵਿੱਚ ਕੁੰਤਕ ਨੇ ਕੋਈ ਉਲੇਖ ਵਿਚਾਰ ਪ੍ਸਤੂਤ ਨਹੀਂ ਕੀਤਾ, ਇਥੋ ਤੱਕ ਕਿ ਕਾਵਿ ਵਿੱਚ ਉਸਦੀ ਮਹੱਤਤਾ ਜਾਂ ਉਤਪਾਦਨ ਦਾ ਸੰਬੰਧ ਹੈ। ਕੁੰਤਕ ਉਸ ਤੋਂ ਪੂਰਣ ਸਹਿਮਤ ਹਨ। ਕੁੰਤਕ ਦੀ ਪ੍ਕਰਣ ਵਕਰਤਾ / ਪ੍ਬੰਧ ਵਕਰਤਾ ਵਿੱਚ ਚਮਤਕਾਰ ਦਾ ਆਧਾਰ ਰਸ ਹੀ ਹੈ।[3]

ਕੁੰਤਕ ਅਨੁਸਾਰ ਵਕ੍ਰੋਕਤੀ ਸਿਧਾਂਤ[ਸੋਧੋ]

ਕੁੰਤਕ ਦੇ ਅਨੁਸਾਰ ਵਕੋ੍ਕਤੀ ਲਈ ਜਰੂਰੀ ਗੁਣ ਇਹ ਹੈ ਕਿ ਉਕਤੀ (ਕਥਨ ਸ਼ੈਲੀ) ਵਿੱਚ ਸਰੋਤੇ ਦੇ ਮਨ ਨੂੰ ਪ੍ਸ਼ੰਨ ਜਾਂ ਰਸਮਗਨ (ਰਸਲੀਨ) ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਵਕੋ੍ਕਤੀ ਦੁਆਰਾ ਮਨ ਦੇ ਪ੍ਸ਼ੰਨ ਹੋਣ ਦੀ ਅਵਸਥਾ ਹੀ ਇਸਦਾ ਸਬੂਤ ਹੈ ਕਿ ਵਕੋ੍ਕਤੀ ਦਾ ਮਨੋਰਥ ਸਫ਼ਲ ਹੈ। ਇਉ ਕੁੰਤਕ ਦੁਆਰਾ ਵਰਣਨ ਕੀਤੀ ਵਕੋ੍ਕਤੀ ਵਿੱਚ ਤਿੰਨ ਗੁਣਾਂ ਦਾ ਹੋਣਾ ਜਰੂਰੀ ਹੈ:-

(1) ਆਮ ਲੋਕਾਂ ਵਿੱਚ ਪ੍ਚਲਤ ਸ਼ਬਦ - ਅਰਥ

ਦੇ ਪ੍ਯੋਗ ਤੋਂ ਵੱਖਰਤਾ,

(2) ਕਵੀ ਪ੍ਤਿਭਾ ਤੋਂ ਉਤਪੰਨ ਚਮਤਕਾਰ,

(3) ਭਾਵੁਕ ਵਿਅਕਤੀ ਦੇ ਹਿਰਦੇ ਨੂੰ ਰਸ -

ਮਗਨ ਕਰਨ ਦੀ ਸ਼ਕਤੀ।[4]

ਵਕ੍ਰੋਕਤੀ ਸਿਧਾਂਤ[ਸੋਧੋ]

ਵਕ੍ਰੋਕਤੀ ਦਾ ਸ਼ਾਬਦਿਕ ਅਰਥ ਹੈ "ਟੇਢਾ ਕਥਨ"। ਕੁੰਤਕ ਵਕ੍ਰੋਕਤੀ ਨੂੰ ਕਾਵਿ(ਸਾਹਿਤ) ਦੀ ਆਤਮਾ ਮੰਨਦਾ ਹੈ ਅਤੇ ਉਸਨੇ ਇਸ ਦੇ 6 ਭੇਦ ਦੱਸੇ ਹਨ:-

  1. ਵਰਣ-ਵਕ੍ਰਤਾ
  2. ਸ਼ਬਦ-ਵਕ੍ਰਤਾ
  3. ਪਿਛੇਤਰ-ਵਕ੍ਰਤਾ
  4. ਵਾਕ-ਵਕ੍ਰਤਾ
  5. ਪ੍ਰਕਰਣ-ਵਕ੍ਰਤਾ
  6. ਪ੍ਰਬੰਧ-ਵਕ੍ਰਤਾ


  1. ਵਰਣ ਵਕ੍ਰਤਾ:- ਕੁੰਤਕ ਨੇ ਸਾਹਿਤ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਵਰਣ ਤੋਂ ਵਕ੍ਰੋਕਤੀ ਦੇ ਪ੍ਰਭਾਵ ਦੀ ਚਰਚਾ ਕੀਤੀ ਹੈ। ਕਾਵਿ ਵਿਚ ਵਰਣਾਂ ਦੇ ਜੋੜ ਮੇਲ ਨਾਲ ਜੋ ਸੁਹਜਾਤਮਕ ਆਨੰਦ ਜਾਂ ਚਮਤਕਾਰ ਪੈਦਾ ਹੁੰਦਾ ਹੈ, ਉਸ ਨੂੰ ਵਰਣ ਵਕ੍ਰਤਾ ਕਿਹਾ ਜਾਂਦਾ ਹੈ।
  1. ਸ਼ਬਦ ਵਕ੍ਰਤਾ:- ਵਕ੍ਰੋਕਤੀ ਦੀ ਦੂਜੀ ਕਿਸਮ ਸ਼ਬਦ ਵਕ੍ਰਤਾ ਹੈ ਪਰੰਤੂ ਆਚਾਰੀਆ ਕੁੰਤਕ ਨੇ ਇਸ ਦੀ ਥਾਂ "ਪਦਪੂਰਵਾਰਧ ਵਕ੍ਰਤਾ" ਸ਼ਬਦ ਦਾ ਪ੍ਰਯੋਗ ਕੀਤਾ ਹੈ। ਜਿਸ ਦਾ ਅਰਥ‍‍ ਹੈ-ਕਾਵਿ ਵਿਚ ਵਿਸ਼ਰਾਮ ਚਿੰਨ੍ਹਾਂ ਤੋਂ ਪਹਿਲਾਂ ਹੋਣ ਵਾਲੀ ਵਕ੍ਰਤਾ। ਕੁੰਤਕ ਨੇ 'ਸ਼ਬਦ ਦੀ ਥਾਂ' 'ਪਦ' ਸੰਕਲਪ ਦੀ ਵਰਤੋਂ ਕੀਤੀ ਹੈ।
  1. ਪਿਛੇਤਰ ਵਕ੍ਰਤਾ:- ਪਿਛੇਤਰ ਵਕ੍ਰਤਾ,ਵਕ੍ਰੋਟਤੀ ਦਾ ਤੀਸਰਾ ਭੇਦ ਹੈ, ਜਿਸ ਨੂੰ ਕੁੰਤਕ ਨੇ 'ਪਦ ਪ੍ਰਸਾਰਨ ਵਕ੍ਰਤਾ' ਕਿਹਾ ਹੈ। ਜਦੋਂ ਕਵੀ ਸਾਧਾਰਨ ਬੋਲ ਚਾਲ ਦੀ ਭਾਸ਼ਾ ਵਿਚ ਵਾਧੂ ਪਿਛੇਤਰ ਲਗਾ ਕੇ ਅਨੋਖਾ ਸ਼ਬਦ ਚਮਤਕਾਰ ਪੈਦਾ ਕਰੇ ਤਾਂ ਇਸ ਨੂੰ ਪਿਛੇਤਰ ਵਕ੍ਰਤਾ ਕਹਿੰਦੇ ਹਨ। ਪੰਜਾਬੀ ਕਾਵਿ ਸਾਹਿਤ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਬੁਲ੍ਹੇ ਸ਼ਾਹ ਆਦਿ ਕਵੀਆਂ ਨੇ 'ੜ' ਧੁਨੀ ਨੂੰ ਪਿਛੇਤਰ ਵਜੋਂ ਵਰਤ ਕੇ ਪਦ ਪਰਾਰਧ ਵਕ੍ਰਤਾ ਦੀ ਸਿਰਜਣਾ ਕੀਤੀ ਹੈ।
  1. ਵਾਕ ਵਕ੍ਰਤਾ:- ਆਚਾਰੀਆ ਕੁੰਤਕ ਨੇ ਵਾਕ ਵਕ੍ਰਤਾ ਤੋਂ ਭਾਵ ਅਰਥ ਵਕ੍ਰਤਾ ਤੋਂ ਲਿਆ ਹੈ। ਅਰਥ ਵਕ੍ਰਤਾ,ਵਾਕ ਵਕ੍ਰਤਾ ਅਤੇ ਵਸਤੂ ਵਕ੍ਰਤਾ ਇਕੋ ਭੇਦ ਹੈ। ਵਾਕ ਵਕ੍ਰਤਾ ਵਿਚ ਅਰਥ ਦੀ ਪ੍ਰਧਾਨਤਾ ਹੋਣ ਕਰਕੇ ਆਚਾਰੀਆ ਕੁੰਤਕ ਵਾਕ ਵਕ੍ਰਤਾ ਵਿਚ ਵਾਚ ਅਰਥ ਜਾਂ ਵਸਤੂ ਵਕ੍ਰਤਾ ਹੀ ਸਵੀਕਾਰ ਕਰਦੇ ਹਨ।ਇਸ ਲਈ ਵਸਤੂ ਵਕ੍ਰਤਾ ਜਾ ਵਾਕ ਵਕ੍ਰਤਾ ਇਕੋ ਹੀ ਗੱਲ ਹੈ। ਕੁੰਤਕ ਨੇ ਵਾਕ ਵਕ੍ਰਤਾ ਦੇ ਅੱਗੇ ਦੋ ਭੇਦ ਦੱਸੇਂ ਹਨ;

(ੳ) ਸ਼ਹਸਾ ਵਕ੍ਰਤਾ:- ਜਦੋਂ ਕਵੀ ਆਪਣੀ ਸਹਿਜ ਪ੍ਰਤਿਭਾ ਦੇ ਨਾਲ ਕਾਵਿ ਵਿਚ ਵੱਡੇ ਚਮਤਕਾਰ ਨੂੰ ਸਿਰਜਦਾ ਹੈ। (ਅ) ਅਹਾਰੀਯ ਵਕ੍ਰਤਾ:- ( ਬਣਾਵਟੀ ਵਕ੍ਰਤਾ) ਜਦੋਂ ਕਵੀ ਆਪਣੀ ਚਤੁਰਤਾ ਜਾਂ ਅਭਿਆਸ ਦੁਆਰਾ ਕਾਵਿ ਵਿਚ ਚਮਤਕਾਰ ਪੈਦਾ ਕਰਦਾ ਹੈ।

  1. ਪ੍ਰਕਰਣ ਵਕ੍ਰਤਾ:- ਕਿਸੇ ਥਾਂ ਦੇ ਪ੍ਰਸੰਗ ਵਿਚ ਕੋਈ ਤਬਦੀਲੀ ਕਰਕੇ ਕਲਪਨਾ ਦਾ ਪ੍ਰਯੋਗ ਕਰਕੇ ਕਵੀ ਕੋਈ ਮੋਲਿਕ ਉਦਭਾਵਨਾ ਕਰਦਾ ਹੈ ਤਾਂ ਇਕ ਅਨੂਠਾ ਸਵਾਦ ਆਉਂਦਾ ਹੈ। ਇਸ ਨੂੰ ਪ੍ਰਕਰਣ ਵਕ੍ਰਤਾ ਦਾ ਨਾਂ ਦਿੱਤਾ ਜਾਂਦਾ ਹੈ।
  1. ਪ੍ਰਬੰਧ ਵਕ੍ਰਤਾ:- ਇਸ ਵਿਚ ਰਚਨਾ ਦੇ ਕਿਸੇ ਇੱਕ ਅੰਗ ਜਾਂ ਉਪਾਂਗ ਬਾਰੇ ਹੀ ਧਿਆਨ ਨਹੀਂ ਰੱਖਿਆ ਜਾਂਦਾ ਸਗੋਂ ਰਚਨਾ ਨੂੰ ਸਮੁੱਚੇ ਰੂਪ ਵਿਚ ਵਿਲੱਖਣ ਰੱਖਿਆ ਜਾਂਦਾ ਹੈ। ਆਧੁਨਿਕ ਸਮੀਖਿਆ ਪੱਧਰੀ ਦੀ ਸੰਰਚਨਾਵਾਦੀ ਥਿਊਰੀ ਇਸ ਸਿਧਾਂਤ ਉੱਤੇ ਨਿਰਭਰ ਜਾਪਦੀ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਦੋਹਾਂ ਵਿਚ ਸਮਾਨਤਾ ਰਚਨਾ ਵਿਧੀ ਜਾਂ ਰਚਨਾ ਸਮਗਰੀ ਤੱਕ ਹੀ ਸੀਮਤ ਨਹੀਂ ਸਗੋਂ ਰਚਨਾ ਦੇ ਸਮੁੱਚੇ ਰੂਪ - ਆਕਾਰ ਉੱਤੇ ਹੈ।

ਹਵਾਲੇ[ਸੋਧੋ]

  1. ਕੌਰ, ਡਾਂ.ਰਵਿੰਦਰ (2011). ਵਕੋ੍ਕਤੀ ਜੀਵਿਤ ਕੁੰਤਕ. ਪਟਿਆਲਾ: ਪੈਲਟੀਨਮ ਕੰਪਿਊਟਰਜ਼,ਪਟਿਆਲਾ. p. 3. ISBN [[Special:BookSources/81-302-0272-ਰਫਛਫਛਘਛ 7|81-302-0272-ਰਫਛਫਛਘਛ 7]]. {{cite book}}: Check |isbn= value: invalid character (help); line feed character in |isbn= at position 20 (help)
  2. ਕੌਰ, ਡਾਂ .ਰਵਿੰਦਰ (2011). ਵਕੋ੍ਕਤੀ ਜੀਵਿਤ ਕੁੰਤਕ. ਪਟਿਆਲਾ: ਪੈਲਟੀਨਮ ਕੰਪਿਊਟਰਜ਼,ਪਟਿਆਲਾ. p. 4. ISBN 81-302-0272-7.
  3. ਉਪ੍ਤੀ, ਥਾਨੇਸ਼ਚੰਦ੍. ਧਵਨਿਿਆਲੋਕ. ISBN 277718. {{cite book}}: Check |isbn= value: length (help)
  4. ਧਾਲੀਵਾਲ, ਡਾ. ਪੇ੍ਮ ਪ੍ਕਾਸ਼ ਸਿਘ (2012). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਮਦਾਨ ਪਬਲਿਕੇਸਨਜ਼,ਪਟਿਆਲਾ. p. 156.