ਗੁਰੂ ਨਾਨਕ ਕਾਲਜ ਕਿੱਲਿਆਂਵਾਲੀ
ਅੰਗ੍ਰੇਜ਼ੀ ਵਿੱਚ ਮਾਟੋ | ਵਿਦਿਆ ਵੀਚਾਰੀ ਤਾਂ ਪਰਉਪਕਾਰੀ |
---|---|
ਕਿਸਮ | ਸਰਕਾਰੀ ਸਹਾਇਤਾ ਪ੍ਰਾਪਤ |
ਪ੍ਰਿੰਸੀਪਲ | ਡਾ. ਸੁਰਿੰਦਰ ਸਿੰਘ ਠਾਕੁਰ |
ਟਿਕਾਣਾ | , , |
ਕੈਂਪਸ | ਸ਼ਹਿਰੀ |
ਮਾਨਤਾਵਾਂ | ਪੰਜਾਬ ਯੂਨੀਵਰਸਿਟੀ |
ਵੈੱਬਸਾਈਟ | http://www.gnckillianwali.com/ |
ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਜੋ ਕਿ ਜ਼ਿਲ੍ਹਾ ਮੁਕਤਸਰ, ਪੰਜਾਬ, ਭਾਰਤ ਅਤੇ ਆਸ ਪਾਸ ਇਲਾਕੇ ਦੀ ਮੋਹਰੀ ਵਿੱਦਿਅਕ ਸੰਸਥਾ ਹੈ। ਇਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਦੇ ਹਨ। ਇਹ ਕਾਲਜ ਮਾਲਵਾ ਖਿੱਤੇ ਦਾ ਮੋਹਰੀ ਕਾਲਜ ਹੈ।
ਵਿਦਿਆਰਥੀ
[ਸੋਧੋ]ਇਸ ਕਾਲਜ ਦੇ ਸਾਬਕਾ ਵਿਦਿਆਰਥੀ ਬਹੁਤ ਸਾਰੇ ਅਦਾਰਿਆਂ ਅਤੇ ਕਲਾ ਖੇਤਰ ਵਿੱਚ ਸਰਗਰਮ ਹਨ। [1]
ਸੱਭਿਆਚਾਰਕ ਸਰਗਰਮੀਆਂ
[ਸੋਧੋ]ਵਿਦਿਆਰਥੀਆਂ ਨੂੰ ਸਾਡੀ ਅਮੀਰ ਵਿਰਾਸਤ ਨਾਲ ਜੋੜਨ ਲਈ ਵੱਖ-ਵੱਖ ਕਲਾ ਮੁਕਾਬਲਿਆਂ ਰਾਹੀਂ ਪ੍ਰੋਤਸਾਹਿਤ ਕੀਤਾ ਜਾਂਦਾ ਹੈ । [2]
ਫੈਕਲਟੀ
[ਸੋਧੋ]ਇਸ ਕਾਲਜ ਨੂੰ ਜਿਨ੍ਹਾਂ ਅਧਿਆਪਕਾਂ ਤੇ ਮਾਣ ਹੈ ਉਨ੍ਹਾਂ ਵਿੱਚ ਡਾ. ਜੇ.ਐਸ.ਆਨੰਦ ਦਾ ਨਾਂ ਆਉਂਦਾ ਹੈ ।ਅੰਗਰੇਜ਼ੀ ਸਾਹਿਤ ਦੇ ਪ੍ਰੋ. ਦੇ ਰੂਪ ‘ਚ ਡਾ.ਜੇ.ਐਸ.ਆਨੰਦ ਨੇ ਅਧਿਆਪਨ ਦਾ ਕਾਰਜ 1979 ‘ਚ ਗੁਜਰਾਂਵਾਲਾ ਗੁਰੂ ਨਾਨਕ ਖਾਂਲਸਾ ਕਾਲਜ, ਲੁਧਿਆਣਾ ਤੋਂ ਆਰੰਭ ਕੀਤਾ।ਇਸ ਤੋਂ ਬਾਅਦ 1981 ‘ਚ ਉਨ੍ਹਾਂ ਦੀ ਪੱਕੀ ਨਿਯੁਕਤੀ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ‘ਚ ਹੋ ਗਈ ਅਤੇ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਪੇਂਡੂ ਖੇਤਰ ਦੇ ਇਸ ਕਾਲਜ ‘ਚ ਪੇਂਡੂ ਪਿੱਛੋਕੜ ਦੇ ਵਿਦਿਆਥੀਆਂ ਨੂੰ 19 ਵਰ੍ਹੇ ਬੜੀ ਨਿਪੁਨੰਤਾ ਨਾਲ ਅੰਗਰੇਜ਼ੀ ਪੜ੍ਹਾਈ। ਸੰਨ 2000 ‘ਚ ਡਾ.ਆਨੰਦ ਡੀ.ਏ.ਵੀ. ਕਾਲਜ, ਬਠਿੰਡਾ ‘ਚ ਆ ਗਏ। ਇੱਥੇ ਰਹਿੰਦਿਆਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਠਿੰਡਾ ਤੇ ਜੈਤੋ ਸਥਿਤ ਖੇਤਰੀ ਕੇਂਦਰਾਂ ਅਤੇ ਇੰਦਰਾ ਗਾਂਧੀ ਓਪਨ ਨੈਸ਼ਨਲ ਯੂਨੀਵਰਸਿਟੀ ਦੇ ਬਠਿੰਡਾ ਕੇਂਦਰ ‘ਚ ਵੀ ਐਮ.ਏ. ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜਾਂਉਂਦੇ ਰਹੇ ਸਨ। [3]
ਮੈਗਜ਼ੀਨ
[ਸੋਧੋ]ਕਾਲਜ ਵੱਲੋਂ ਹਰ ਵਰ੍ਹੇ ਸਾਹਿਤਕ ਮੈਗਜ਼ੀਨ 'ਨਾਨਕ ਜੋਤ'ਪ੍ਰਕਾਸ਼ਿਤ ਕੀਤਾ ਜਾਂਦਾ ਹੈ ।[4]