ਜੋਤੀ ਬਾਸੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਤੀ ਬਾਸੂ
ਪੱਛਮੀ ਬੰਗਾਲ ਦੇ ਛੇਵੇਂ ਮੁੱਖ ਮੰਤਰੀ
ਦਫ਼ਤਰ ਵਿੱਚ
21 ਜੂਨ 1977 – 6 ਨਵੰਬਰ 2000
ਤੋਂ ਪਹਿਲਾਂਸਿਧਾਰਥ ਸ਼ੰਕਰ ਰੇ
ਤੋਂ ਬਾਅਦਬੁੱਧਦੇਵ ਭੱਟਾਚਾਰੀਆ
ਨਿੱਜੀ ਜਾਣਕਾਰੀ
ਜਨਮ(1914-07-08)8 ਜੁਲਾਈ 1914
ਕਲਕੱਤਾ, ਬੰਗਾਲ, ਬ੍ਰਿਟਿਸ਼ ਇੰਡੀਆ
ਮੌਤ17 ਜਨਵਰੀ 2010(2010-01-17) (ਉਮਰ 95)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਕੌਮੀਅਤIndian
ਸਿਆਸੀ ਪਾਰਟੀਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ)
ਜੀਵਨ ਸਾਥੀਬਸੰਤੋ ਬਾਸੂ (1940–1942)
ਕਮਲਾ ਬਾਸੂ (1948–2003)
ਰਿਹਾਇਸ਼ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਅਲਮਾ ਮਾਤਰਪ੍ਰੈਜੀਡੈਂਸੀ ਕਾਲਜ, ਕੋਲਕਾਤਾ
ਕਿੱਤਾਰਾਜਨੇਤਾ
ਵੈੱਬਸਾਈਟwww.jyotibasu.net
As of 17 ਜਨਵਰੀ, 2010
ਸਰੋਤ: Communist Party of India (Marxist)

ਜੋਤੀ ਬਾਸੂ (8 ਜੁਲਾਈ 1914 - 17 ਜਨਵਰੀ 2010)[1] ਪੱਛਮੀ ਬੰਗਾਲ, ਭਾਰਤ ਤੋਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨਾਲ ਸਬੰਧਤ ਇੱਕ ਬੰਗਾਲੀ ਸਿਆਸਤਦਾਨ ਸੀ। ਉਸਨੇ 1977 ਤੋਂ ਲੈ ਕੇ 2000 ਤੱਕ ਪੱਛਮ ਬੰਗਾਲ ਰਾਜ ਦਾ ਮੁੱਖ ਮੰਤਰੀ ਰਹਿਕੇ ਭਾਰਤ ਦੇ ਸਭ ਤੋਂ ਲੰਬੇ ਸਮਾਂ ਤੱਕ ਮੁੱਖ ਮੰਤਰੀ ਬਣੇ ਰਹਿਣ ਦਾ ਕੀਰਤੀਮਾਨ ਸਥਾਪਤ ਕੀਤਾ। ਉਹ 1964 ਤੋਂ 2008 ਤੱਕ ਸੀਪੀਐਮ ਦੀ ਪੋਲਿਟਬਿਊਰੋ ਦਾ ਮੈਂਬਰ ਰਿਹਾ।

ਮੁਢਲੀ ਜ਼ਿੰਦਗੀ[ਸੋਧੋ]

ਜੋਤੀ ਬਸੁ ਦਾ ਜਨਮ 8 ਜੁਲਾਈ 1914 ਨੂੰ ਕਲਕੱਤੇ ਦੇ ਇੱਕ ਉੱਚ ਮੱਧ ਵਰਗ ਬੰਗਾਲੀ ਪਰਵਾਰ ਵਿੱਚ ਜੋਤੀ ਕਿਰਨ ਬਸੁ ਵਜੋਂ ਹੋਇਆ। ਉਸ ਦੇ ਪਿਤਾ ਨਿਸ਼ਿਕਾਂਤ ਬਸੁ, ਢਾਕਾ ਜ਼ਿਲ੍ਹਾ, ਪੂਰਬੀ ਬੰਗਾਲ (ਹੁਣ ਬੰਗਲਾਦੇਸ਼ ਵਿੱਚ) ਦੇ ਬਾਰਦੀ ਪਿੰਡ ਵਿੱਚ ਇੱਕ ਡਾਕਟਰ ਸਨ। ਉਸ ਦੀ ਮਾਂ ਹੇਮਲਤਾ ਬਸੁ ਇੱਕ ਘਰੇਲੂ ਔਰਤ ਸੀ। ਬਸੁ ਦੀ ਸਕੂਲੀ ਸਿੱਖਿਆ 1920 ਵਿੱਚ ਧਰਮਤਲਾ, ਕਲਕੱਤਾ (ਹੁਣ ਕੋਲਕਾਤਾ) ਦੇ ਲੋਰੇਟੋ ਸਕੂਲ ਵਿੱਚ ਸ਼ੁਰੂ ਹੋਈ, ਜਿੱਥੇ ਉਸ ਦੇ ਪਿਤਾ ਨੇ ਉਸ ਦਾ ਨਾਮ ਛੋਟਾ ਕਰ ਕੇ ਜੋਤੀ ਬਸੁ ਕਰ ਦਿੱਤਾ। 1925 ਵਿੱਚ ਸੇਂਟ ਜੇਵੀਅਰ ਸਕੂਲ ਵਿੱਚ ਜਾਣ ਤੋਂ ਪਹਿਲਾਂ ਬਸੁ ਨੇ ਹਿੰਦੂ ਕਾਲਜ (1855 ਵਿੱਚ ਪ੍ਰੈਜੀਡੇਂਸੀ ਕਾਲਜ ਦੇ ਰੂਪ ਵਿੱਚ ਤਬਦੀਲ) ਵਿੱਚ ਅੰਗਰੇਜ਼ੀ ਆਨਰਜ਼ ਨਾਲ ਬੀਏ ਕੀਤੀ। 1935 ਵਿੱਚ ਬਸੁ ਕਨੂੰਨ ਦੀ ਉੱਚ ਪੜ੍ਹਾਈ ਲਈ ਇੰਗਲੈਂਡ ਰਵਾਨਾ ਹੋ ਗਿਆ, ਜਿੱਥੇ ਗਰੇਟ ਬ੍ਰਿਟੇਨ ਦੀ ਕਮਿਊਨਿਸਟ ਪਾਰਟੀ ਦੇ ਸੰਪਰਕ ਵਿੱਚ ਆਉਣ ਬਾਅਦ ਉਸ ਨੇ ਰਾਜਨੀਤਕ ਖੇਤਰ ਵਿੱਚ ਕਦਮ ਰੱਖਿਆ। ਇੱਥੇ ਨਾਮਵਰ ਮਾਰਕਸਵਾਦੀ ਦਾਰਸ਼ਨਿਕ ਅਤੇ ਲੇਖਕ ਰਜਨੀ ਪਾਮ ਦੱਤ ਤੋਂ ਪ੍ਰਭਾਵਿਤ ਹੋਏ। 1940 ਵਿੱਚ ਬਸੁ ਨੇ ਆਪਣੀ ਸਿੱਖਿਆ ਮੁਕੰਮਲ ਕੀਤੀ ਅਤੇ ਵਕੀਲ ਦੇ ਰੂਪ ਵਿੱਚ ਮਿਡਿਲ ਟੈਂਪਲ ਤੋਂ ਪ੍ਰਾਤਰਤਾ ਹਾਸਲ ਕੀਤੀ। ਇਸ ਸਾਲ ਉਹ ਭਾਰਤ ਪਰਤ ਆਇਆ। ਜਦੋਂ ਸੀਪੀਆਈ ਨੇ 1944 ਵਿੱਚ ਉਸ ਨੂੰ ਰੇਲਵੇ ਕਰਮਚਾਰੀਆਂ ਦੇ ਵਿੱਚ ਕੰਮ ਕਰਨ ਲਈ ਕਿਹਾ ਤਾਂ ਬਸੁ ਟ੍ਰੇਡ ਯੂਨੀਅਨ ਸਰਗਰਮੀਆਂ ਵਿੱਚ ਜੁੱਟ ਗਿਆ। ਬੀਐਨਰੇਲਵੇ ਕਰਮਚਾਰੀ ਸੰਘ ਅਤੇ ਬੀਡੀ ਰੇਲ ਰੋਡ ਕਰਮਚਾਰੀ ਸੰਘ ਦੇ ਇੱਕ ਹੋਣ ਦੇ ਬਾਅਦ ਬਸੁ ਸੰਘ ਦਾ ਜਨਰਲ ਸਕੱਤਰ ਬਣਿਆ।

ਹਵਾਲੇ[ਸੋਧੋ]

  1. Obituary: Jyoti Basu 17 January 2010 BBC News.