ਅਰਥਸ਼ਾਸਤਰ (ਪੁਸਤਕ)
ਅਰਥਸ਼ਾਸਤਰ (ਸੰਸਕ੍ਰਿਤ: अर्थशास्त्र, IAST: Arthaśāstra)) ਰਾਜ ਨੀਤੀ, ਆਰਥਿਕ ਨੀਤੀ ਅਤੇ ਫੌਜੀ ਰਣਨੀਤੀ ਬਾਰੇ ਸੰਸਕ੍ਰਿਤ ਵਿੱਚ ਲਿਖੀ ਇੱਕ ਪ੍ਰਾਚੀਨ ਭਾਰਤੀ ਲਿਖਤ ਹੈ।[1] ਇਹ ਕਈ ਸਦੀਆਂ ਵਿੱਚ ਕਈ ਲੇਖਕਾਂ ਦਾ ਕੀਤਾ ਕੰਮ ਜਾਪਦਾ ਹੈ। ਪਰ ਕੌਟਲਿਆ, ਵਿਸਨੂੰਗੁਪਤ ਅਤੇ ਚਾਣਕਿਆ ਦੇ ਤੌਰ 'ਤੇ ਜਾਣੇ ਜਾਂਦੇ ਵਿਦਵਾਨ ਨੂੰ ਇਸ ਪਾਠ ਦਾ ਲੇਖਕ ਮੰਨਿਆ ਜਾਂਦਾ ਹੈ। ਉਹ ਤਕਸ਼ਿਲਾ ਵਿਖੇ ਇੱਕ ਅਧਿਆਪਕ ਅਤੇ ਸਮਰਾਟ ਚੰਦਰਗੁਪਤ ਮੌਰਿਆ ਦਾ ਸਰਪ੍ਰਸਤ ਸੀ।
ਇਤਿਹਾਸ
[ਸੋਧੋ]ਹਾਲਾਂਕਿ ਕੁਝ ਪ੍ਰਾਚੀਨ ਲੇਖਕਾਂ ਨੇ ਆਪਣੇ ਗ੍ਰੰਥਾਂ ਵਿੱਚ ਅਰਥ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ ਹਨ ਅਤੇ ਕੌਟਿਲਿਅ ਦਾ ਚਰਚਾ ਕੀਤਾ ਹੈ, ਫਿਰ ਵੀ ਇਹ ਗਰੰਥ ਲੁਪਤ ਹੋ ਚੁੱਕਿਆ ਸੀ। 1904 ਵਿੱਚ ਤੰਜੋਰ ਦੇ ਇੱਕ ਪੰਡਤ ਨੇ ਭੱਟਸਵਾਮੀ ਦੇ ਅਪੂਰਣ ਟੀਕੇ ਦੇ ਨਾਲ ਅਰਥ ਸ਼ਾਸਤਰ ਦਾ ਹਥਲਿਖਤ ਖਰੜਾ ਮੈਸੂਰ ਰਾਜ ਲਾਇਬ੍ਰੇਰੀ ਦੇ ਪ੍ਰਧਾਨ ਸ਼੍ਰੀ ਆਰ ਸ਼ਾਮ ਸ਼ਾਸਤਰੀ ਨੂੰ ਦਿੱਤਾ। ਸ਼੍ਰੀ ਸ਼ਾਸਤਰੀ ਨੇ ਪਹਿਲਾਂ ਇਸਦਾ ਅੰਸ਼ਕ ਤੌਰ 'ਤੇ ਅੰਗਰੇਜ਼ੀ ਭਾਸ਼ਾਂਤਰ 1905 ਵਿੱਚ ਇੰਡੀਅਨ ਐਂਟਿਕਵੇਰੀ ਅਤੇ ਮੈਸੂਰ ਰਿਵਿਊ (1906 - 1909) ਵਿੱਚ ਪ੍ਰਕਾਸ਼ਿਤ ਕੀਤਾ। ਇਸਦੇ ਬਾਅਦ ਇਸ ਗਰੰਥ ਦੇ ਦੋ ਹਥਲਿਖਤ ਖਰੜੇ ਮਿਊਨਿਖ ਲਾਇਬਰੇਰੀ ਵਿੱਚੋਂ ਪ੍ਰਾਪਤ ਹੋਏ ਅਤੇ ਇੱਕ ਸ਼ਾਇਦ ਕਲਕੱਤਾ ਵਿੱਚੋਂ। ਉਸ ਤੋਂ ਬਾਅਦ ਸ਼ਾਮ ਸ਼ਾਸਤਰੀ, ਗਣਪਤੀ ਸ਼ਾਸਤਰੀ, ਯਦੁਵੀਰ ਸ਼ਾਸਤਰੀ ਆਦਿ ਦੁਆਰਾ ਅਰਥ ਸ਼ਾਸਤਰ ਦੇ ਕਈ ਸੰਸਕਰਣ ਪ੍ਰਕਾਸ਼ਿਤ ਹੋਏ। ਸ਼ਾਮ ਸ਼ਾਸਤਰੀ ਦੁਆਰਾ ਅੰਗਰੇਜ਼ੀ ਭਾਸ਼ਾਂਤਰ ਦਾ ਚੌਥਾ ਸੰਸਕਰਣ (1929) ਪ੍ਰਮਾਣਿਕ ਮੰਨਿਆ ਜਾਂਦਾ ਹੈ। ਕਿਤਾਬ ਦੇ ਪ੍ਰਕਾਸ਼ਨ ਦੇ ਨਾਲ ਹੀ ਭਾਰਤ ਅਤੇ ਪਛਮੀ ਦੇਸ਼ਾਂ ਵਿੱਚ ਹਲਚਲ ਜਿਹੀ ਮੱਚ ਗਈ ਕਿਉਂਕਿ ਇਸ ਵਿੱਚ ਸ਼ਾਸਨ-ਵਿਗਿਆਨ ਦੇ ਉਹਨਾਂ ਅਨੌਖੇ ਤੱਤਾਂ ਦਾ ਵਰਣਨ ਸੀ, ਜਿਹਨਾਂ ਦੇ ਸੰਬੰਧ ਵਿੱਚ ਭਾਰਤੀਆਂ ਨੂੰ ਉੱਕਾ ਅਨਭਿਜ ਸਮਝਿਆ ਜਾਂਦਾ ਸੀ। ਪਛਮੀ ਵਿਦਵਾਨ ਫਲੀਟ, ਜੌਲੀ ਆਦਿ ਨੇ ਇਸ ਕਿਤਾਬ ਨੂੰ ਇੱਕ ‘ਅਤਿਅੰਤ ਮਹੱਤਵਪੂਰਨ’ ਗਰੰਥ ਦੱਸਿਆ ਅਤੇ ਇਸਨੂੰ ਭਾਰਤ ਦੇ ਪ੍ਰਾਚੀਨ ਇਤਹਾਸ ਦੇ ਨਿਰਮਾਣ ਵਿੱਚ ਪਰਮ ਸਹਾਇਕ ਸਾਧਨ ਸਵੀਕਾਰ ਕੀਤਾ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist., Quote: "(...) is classically expressed in Indian literature in the Arthashastra of Kautilya";
Siva Kumar, N.; Rao, U. S. (April 1996). "Guidelines for value based management in Kautilya's Arthashastra". Journal of Business Ethics. 15 (4): 415–423. doi:10.1007/BF00380362., Quote: "The paper develops value based management guidelines from the famous Indian treatise on management, Kautilya's Arthashastra.";
Phadnis, N. Y. (2012). "Contribution of Ancient Indian Ethos in Developing Global Mindset in Leadership and Management". Proceedings of International Conference on Business Management & IS. 1. Archived from the original on 2016-10-05. Retrieved 2016-10-13.{{cite journal}}
: Invalid|ref=harv
(help); Unknown parameter|dead-url=
ignored (|url-status=
suggested) (help), Quote: "(...) the doctrines and ideas from the ancient Indian scriptures like Vedanta, Bhagavad Gita, Kautilya’s Arthashastra etc (...).";
Gautam, Pradeep Kumar (2014). "Kautilya's Arthashastra and the Panchatantra: A Comparative Evaluation". World Affairs: The Journal of International Issues. 18 (2): 64–72.{{cite journal}}
: Invalid|ref=harv
(help), Quote: "This article compares the ancient Indian text the Arthashastra with the famous animal fables of the Panchatantra and (...).";
Muniapan, Balakrishnan (2008). "Kautilya's Arthashastra and Perspectives on Organizational Management". Asian Social Science. 4 (1). Archived from the original on 2016-10-05. Retrieved 2016-10-13.{{cite journal}}
: Invalid|ref=harv
(help); Unknown parameter|dead-url=
ignored (|url-status=
suggested) (help), Quote: "This paper explores the Arthashastra of Kaultilya, an ancient Indian literature (4th Century B.C.); and (...)"
<ref>
tag defined in <references>
has no name attribute.