ਨਿੰਦਰ ਗਿੱਲ
ਨਿੰਦਰ ਗਿੱਲ | |
---|---|
ਜਨਮ | ਨੱਥਾ ਸਿੰਘ ਗਿੱਲ ਪਿੰਡ ਜੰਡਾਲੀ, ਤਹਿਸੀਲ ਪਾਇਲ, ਲੁਧਿਆਣਾ, ਪੰਜਾਬ, ਭਾਰਤ |
ਕਿੱਤਾ | ਨਾਵਲਕਾਰ |
ਨਿੰਦਰ ਗਿੱਲ (ਜਨਮ .....- ਮੌਤ 13 ਨਵੰਬਰ 2022[1]) ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਸੀ। ਉਹ ਪੰਜਾਬ ਦੇ 1980ਵਿਆਂ ਦੇ ਸੰਕਟ ਦੇ ਦਿਨਾਂ ਨੂੰ ਆਪਣੇ ਕੁਝ ਨਾਵਲਾਂ ਵਿੱਚ ਚਿਤਰਣ ਦੇ ਤਕੜੇ ਉਪਰਾਲੇ ਕਰ ਕੇ ਜਾਣਿਆ ਜਾਂਦਾ ਹੈ।[2]
ਜੀਵਨ
[ਸੋਧੋ]ਨਿੰਦਰ ਗਿੱਲ ਦਾ ਜੱਦੀ ਪਿੰਡ ਜੰਡਾਲੀ, ਤਹਿਸੀਲ ਪਾਇਲ, ਲੁਧਿਆਣਾ ਸੀ। ਉਹ ਪੰਜਾਬ ਸਰਕਾਰ ਦੇ ਲੋਕਲ ਆਡਿਟ ਵਿਭਾਗ ਵਿੱਚ ਬਤੌਰ ਆਡੀਟਰ ਉਹ ਲੰਮਾ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਰਿਹਾ[1]। ਸਾਲ 1994 ਵਿੱਚ ਸੇਵਾ-ਮੁਕਤ ਹੋਣ ਦੇ ਬਾਅਦ ਉਹ ਸਵੀਡਨ ਚਲਾ ਗਿਆ। ਨਿੰਦਰ ਗਿੱਲ ਨੇ ਸਵੀਡਨ ਵਿੱਚ 30 ਸਾਲ ਦਾ ਲੰਮਾ ਸਮਾਂ ਗੁਜ਼ਾਰਿਆ।[3]
ਸਾਹਿਤਕ ਸਰਗਰਮੀਆਂ
[ਸੋਧੋ]ਨਿੰਦਰ ਗਿੱਲ ਦੀ ਪ੍ਰੇਰਨਾ ਤੇ ਉਤਸ਼ਾਹ ਨਾਲ ਵਿੱਚ ਪੀ ਏ ਯੂ ਸਾਹਿੱਤ ਸਭਾ ਦੀ ਸਥਾਪਨਾ ਕੀਤੀ ਗਈ [4]।ਉਸ ਨੂੰ ਸਾਹਿਤ ਦੀ ਸਿਰਜਣਾ ਕਰਨ ਦੀ ਚੇਟਕ ਸੰਨ 1975 ਵਿੱਚ ਉਸ ਸਮੇਂ ਲੱਗੀ ਜਦੋਂ ਨਕਸਲਵਾਦੀ ਲਹਿਰ ਜ਼ੋਰਾਂ ’ਤੇ ਸੀ। ਓਦੋਂ ਉਸ ਦੀ ਪਹਿਲੀ ਪੁਸਤਕ ‘ਜ਼ਿੰਦਗੀ ਦੇ ਇਸ਼ਤਿਹਾਰ’ ਛਪੀ ਸੀ।[5] ਉਸ ਨੇ ਸਵੀਡਿਸ਼ ਕਵਿਤਾ ਬਾਰੇ ਪੁਸਤਕ ‘ਸਵੀਡਿਸ਼ ਕਵਿਤਾ’ ਲਿਖੀ ਹੈ। ਉਸ ਨੇ ਸਵੀਡਿਸ਼ ਪੰਜਾਬੀ ਡਿਕਸ਼ਨਰੀ ਵੀ ਤਿਆਰ ਕੀਤੀ।[5]
ਲਿਖਤਾਂ
[ਸੋਧੋ]ਨਾਵਲ
[ਸੋਧੋ]- ਪੈਂਡੇ (1979)
- ਪੰਜਾਬ 84
- ਚੋਣ ਹਲਕਾ ਪਾਇਲ[6]
- ਦਹਿਸ਼ਤ ਦੇ ਦਿਨਾਂ ਵਿਚ (1989)
- ਵਿੱਚ ਵਿਚਾਲੇ (2009)
- ਉਹ ਤਿੰਨ ਦਿਨ (2005)
- ਪਲ ਪਲ ਮਰਨਾ
- ਦਾਸਤਾਂ ਦਲਿਤਾਂ ਦੀ
- ਗਿਰ ਰਿਹਾ ਗਿਰਾਫ਼
ਕਹਾਣੀ ਸੰਗ੍ਰਹਿ
[ਸੋਧੋ]- ਜ਼ਿੰਦਗੀ ਦੇ ਇਸ਼ਤਿਹਾਰ
- ਸਹਿਮਤੀ ਤੋਂ ਬਾਅਦ
- ਸੁੰਨ ਸਰਾਂ[7]
- ਕਥਾ ਪੰਜਾਬ ਪੈਂਡੇ
- ਅਸੀਂ ਜਿਉਂਦੇ ਅਸੀਂ ਜਾਗਦੇ (ਤਰਲੋਚਨ ਝਾਂਡੇ ਨਾਲ ਮਿਲ ਕੇ ਸੰਪਾਦਿਤ)
ਹਵਾਲੇ
[ਸੋਧੋ]- ↑ 1.0 1.1 "ਪੰਜਾਬੀ ਭਵਨ ਜੁੜੇ ਪੰਜਾਬੀ ਲੇਖਕਾਂ ਵੱਲੋਂ ਪੰਜਾਬੀ ਨਾਵਲਕਾਰ ਨਿੰਦਰ ਗਿੱਲ ਦੇ ਸੁਰਗਵਾਸ ਹੋਣ ਤੇ ਅਫ਼ਸੋਸ ਦਾ ਪ੍ਰਗਟਾਵਾ". World Punjabi Times (in ਅੰਗਰੇਜ਼ੀ (ਅਮਰੀਕੀ)). 2022-11-13. Archived from the original on 2022-11-15. Retrieved 2022-11-15.
- ↑ The carnage that shook society - The Hindu
- ↑ admin (2022-11-14). "ਪੰਜਾਬੀ ਨਾਵਲਕਾਰ ਤੇ ਕਹਾਣੀਕਾਰ ਨਿੰਦਰ ਗਿੱਲ ਦਾ ਦੇਹਾਂਤ". ਪੰਜਾਬ ਹਿਤੈਸ਼ੀ ਮੁਹਿੰਮਕਾਰੀ ਅਵਾਜ਼ - Punjabi Online Newspaper (in ਅੰਗਰੇਜ਼ੀ (ਅਮਰੀਕੀ)). Retrieved 2022-11-15.
- ↑ "ਪੰਜਾਬੀ ਭਵਨ ਜੁੜੇ ਪੰਜਾਬੀ ਲੇਖਕਾਂ ਵੱਲੋਂ ਪੰਜਾਬੀ ਨਾਵਲਕਾਰ ਨਿੰਦਰ ਗਿੱਲ ਦੇ ਸੁਰਗਵਾਸ ਹੋਣ ਤੇ ਅਫ਼ਸੋਸ ਦਾ ਪ੍ਰਗਟਾਵਾ". World Punjabi Times (in ਅੰਗਰੇਜ਼ੀ (ਅਮਰੀਕੀ)). 2022-11-13. Archived from the original on 2022-11-15. Retrieved 2022-11-15.
- ↑ 5.0 5.1 Service, Tribune News. "ਨਾਵਲਕਾਰ ਨਿੰਦਰ ਗਿੱਲ ਨਾਲ ਰੂਬਰੂ". Tribuneindia News Service. Archived from the original on 2022-11-15. Retrieved 2022-11-15.
- ↑ [1][permanent dead link]
- ↑ Seminar on story book