ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਆਧੁਨਿਕ ਪੰਜਾਬੀ ਕਵਿਤਾ ਵਿੱਚ ਪ੍ਰਗੀਤਵਾਦੀ ਰਚਨਾ ' ਪ੍ਗੀਤ ਦਾ ਅੰਗਰੇਜ਼ੀ ਸ਼ਬਦ 'ਲਿਰਿਕ'ਵੀਣਾਂ ਵਰਗੇ ਇੱਕ ਯੂਨਾਨੀ ਸੰਗੀਤਕ ਸਜ਼ਾ ਲਾਇਰ ਤੋਂ ਬਣਿਆ ਹੈਂ।ਲਿਰਿਕ ਦਾ ਸ਼ਾਬਦਿਕ ਅਰਥ ਹੈ'ਲਾਇਰ'ਤੇ ਗਾਈ ਜਾਣ ਵਾਲੀ ਕਿਸੇ ਕਾਵਿ ਰਚਨਾ ਤੋਂ ਹੈਂ।[1] ਪਰ ਸਮੇਂ ਨਾਲ ਲਿਰਿਕ ਦੇ ਸੰਕਲਪ ਵਿਚੋਂ ਸੰਗੀਤ ਘਟਦਾ ਗਿਆ ਤੇ ਕਾਵਿਕਤਾ ਜਮ੍ਹਾਂ ਹੁੰਦੀ ਗਈ।ਗੀਤ ਪ੍ਗੀਤ ਦਾ ਹੀ ਇੱਕ ਵਿਰਸਾ ਹੈ।ਬਹੁਤੀ ਵਾਰੀ ਗੀਤ ਨੂੰ ਪ੍ਗੀਤ ਦੇ ਅਰਥਾਂ ਵਿਂਚ ਹੀ ਲਿਆ ਜਾਂਦਾ ਹੈਂ।ਪਰ ਹੁਣ ਗੀਤ ਤੇ ਪ੍ਗੀਤ ਦੀ ਭਿੰਨਤਾ ਸੰਗੀਤਕਾਰ ਤੇ ਕਾਵਿਕਤਾ ਦੇ ਆਧਾਰ ਤੇ ਹੀ ਕੀਤੀ ਜਾਂਦੀ ਹੈਂ।

ਪ੍ਰਗਤੀ - ਸ਼ਬਦ ਅੰਗ੍ਰੇਜੀ ਭਾਸ਼ਾ ਦੇ ਪ੍ਰੋਗਰੇਸ( progress ) ਸ਼ਬਦ ਜਿਹੜਾ ਕਿ ਲਾਤੀਨੀ ਭਾਸ਼ਾ ਦੇ ਪ੍ਰੋ+ਗਰੇਡੀਅਰ ਤੋਂ ਬਣਿਆ ਹੈ।ਇਸ ਦਾ ਸਧਾਰਨ ਅਰਥ ਅਗੇ ਵਧਣਾ ਜਾਂ ਉਨਤੀ ਕਰਨਾ ਹੈ।ਪ੍ਰਗਤੀ ਦਾ ਸੰਸਕ੍ਰਿਤ ਮੂਲ 'ਗਮ' ਧਾਤੂ ਹੈ।ਇਸ ਦੇ ਅਰਥ ਹਨ ਅਗੇ ਵਧਣਾ,ਕਿਰਿਆਸ਼ੀਲ ਹੋਣਾ,ਸਟੇਟਿਕ ਦੀ ਥਾਂ ਤੇ ਡਾਇਨਮਿਕ ਹੋਣਾ,ਹਰਕਤ ਵਿੱਚ ਆਉਣਾ ਆਦਿ ਹੈ।ਇਸ ਪ੍ਰਕਾਰ ਪ੍ਰਗਤੀ ਸ਼ਬਦ ਦਾ ਦਾਇਰਾ ਵਿਸ਼ਾਲ ਤੇ ਵਿਸ੍ਰਤ੍ਰਿਤ ਹੈ। ਪ੍ਰਗਤੀਵਾਦ ਮਾਰਕਸਵਾਦ ਦਾ ਸਾਹਿਤਕ ਵਿਚਾਰਧ੍ਰਾਈ ਪਰਤੌ ਹੈ। ਰਾਜਨੀਤੀਕ ਖੇਤਰ ਦਾ ਸਮਾਜਵਾਦ ਸਾਹਿਤ ਵਿੱਚ ਪ੍ਰਗਤੀਵਾਦ ਦੀ ਸੰਗਿਆ ਦਾ ਰੂਪ ਧਾਰਣ ਕਰਦਾ ਹੈ। ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿਚਲੇ ਪ੍ਰਗਤੀ ਸ਼ਬਦ ਬਾਰੇ ਵਿਚਾਰ ਪ੍ਰਗਟਾਉਦੇ ਹੋਏ ਕੁਝ ਵਿਦਵਾਨ\ਸਹਿਤਕਾਰ ਇਸ ਨੂ ਸ਼ਪਸ਼ਟ ਤੇ ਪ੍ਰਤਖ ਰੂਪ ਵਿੱਚ ਮਾਰਕਸਵਾਦ ਨਾਲ ਸਬੰਧਤ ਕਰਦੇ ਹਨ। ਕੁਝ ਵਿਦਵਾਨ ਅਤੇ ਸਾਹਿਤਕਾਰ ਇਸ ਨੂੰ ਮਾਰਕਸਵਾਦ ਨਾਲੋਂ ਵਿਛੁੰਨਦਿਆ ਇਸ ਦੇ ਵਿਲਖਣ ਤੇ ਵਖਰੇ ਸੁਭਾਅ ਨੂੰ ਨਿਰਧਾਰਤ ਕਰਨ ਦਾ ਯਤਨ ਕੀਤਾ ਹੈ।

ਭਾਈ ਵੀਰ ਸਿੰਘ[ਸੋਧੋ]

ਆਧੁਨਿਕ ਪੰਜਾਬੀ ਕਾਵਿ ਦਾ ਆਰੰਭ ਭਾਈ ਵੀਰ ਸਿੰਘ ਨਾਲ ਹੁੰਦਾ ਹੈ।ਭਾਈ ਸਾਹਿਬ ਨੇ ਪ੍ਗੀਤ ਨੂੰ ਅਧਿਆਤਮਿਕ ਭਾਵਾਂ ਦੇ ਅਭਿਵਿਅੰਜਨ ਦਾ ਮਾਧਿਅਮ ਬਣਾਈ ਰੱਖਿਆ ਹੈ।ਉਹਨਾਂ ਨੇ ਗੀਤ,ਨਜ਼ਮ,ਰੁਂਬਾਈ ਤੇ ਗਜ਼ਲ ਆਦਿ ਪ ੍ਗੀਤਕ ਰੂਪਾਂ ਦੇ ਮਾਧਿਅਮ ਦੁਆਰਾ ਆਪਣੇ ਭਾਵਾਂ ਨੂੰ ਜੁਗਾੜ ਦਿੱਤੀ। ਬੁੱਲ੍ਹਾਂ ਅਧਖੁੱਲਿਆਂ ਨੂੰ ਹਾਏ ਮੇਰੇ ਬੁੱਲ੍ਹਾਂ ਅਧ ਮੀਟਿਆ ਨੂੰ, ਛੋਹ ਗਿਆ ਨੀ,ਲੱਗ ਗਿਆ ਨੀ, ਕੌਣ ਕੁਝ ਦਾ ਗਿਆ।[2] ਵੀਰ ਸਿੰਘ ਦੀ ਪ੍ਗੀਤ ਸਾਧਨਾ ਦਾ ਇੱਕ ਹੋਰ ਚਮਤਕਾਰ ਰੁਬਾਈ ਵਿਂਚ ਮਿਲਦਾ ਹੈ।ਭਾਈ ਵੀਰ ਸਿੰਘ ਆਪਣੀਆ ਰੁਬਾਈਆਂ ਵਿਂਚ ਮਨੁੱਖੀ ਜੀਵਨ ਦਾ ਕੋਈ ਦ੍ਰਿਸ਼ ਪੇਸ਼ ਕਰਦੈ ਪਾਠਕਾਂ ਨੂੰ ਕੋਈ ਨੈਤਿਕ ਉਪਦੇਸ਼ ਦਿੰਦਾ ਹੈ।

ਪ੍ਰੋ:ਮੋਹਨ ਸਿੰਘ[ਸੋਧੋ]

ਮੋਹਨ ਸਿੰਘ ਪੰਜਾਬੀ ਪ੍ਗੀਤ-ਪਰੰਪਰਾ ਵਿੱਚ ਇੱਕ ਨਵੀਂ ਲੜੀ ਨੂੰ ਤੋਰਨ ਵਾਲਾ ਕਵੀ ਹੈ।[3] ਮੋਹਨ ਸਿੰਘ ਨੇ ਆਪਣੀ ਪ੍ਗੀਤ-ਪਰੰਪਰਾ ਦਾ ਪ੍ਰਭਾਵ ਚੇਤਨਾ ਨਾਲ ਗ੍ਰਹਿਣ ਕੀਤਾ ਹੈਂ।ਇਕ ਤਾਂ ਕਾਵਿ ਵਿਧੀ ਦੁਆਰਾ ਅਤੇ ਦੂਜਾ ਭਾਸ਼ਾ ਪੱਧਰ ਉਪਰ। ਮੋਹਨ ਸਿੰਘ ਨੇ ਆਪਣੀ ਪ੍ਗੀਤ ਯਾਤਰਾ ਅਭਿਵਿਅਕਤੀ ਸੰਵੇਦਨਾ ਵਿਧੀ ਰਾਹੀਂ ਆਰੰਭ ਕੀਤੀ ਹੈਂ। ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ। ਖੋਲ੍ਹਣ ਲੱਗਿਆ ਪੇਚ ਇਸਦੇ, ਕਾਫ਼ਰ ਹੋ ਜੇ ਬੰਦਾ।

ਅੰਮ੍ਰਿਤਾ ਪ੍ਰੀਤਮ[ਸੋਧੋ]

ਅੰਮ੍ਰਿਤਾ ਪ੍ਰੀਤਮ ਨੇ ਪ੍ਰਾਪਤ ਪ੍ਗੀਤ-ਪਰੰਪਰਾ ਦਾ ਆਪਣੀ ਯੋਗਤਾ ਅਨੁਸਾਰ ਪ੍ਰਯੋਗ ਕੀਤਾ ਹੈ।ਉਸਦੇ ਪ੍ਗੀਤ ਕਾਵਿ ਦਾ ਆਰੰਭ ਬਿੰਦੂ ਪ੍ਗੀਤ ਦੀਆਂ ਪਰੰਪਰਾਗਤ ਵਿਧੀਆਂ ਹੀ ਹਨ।ਆਰੰਭ ਤੋਂ ਹੀ ਅੰਮ੍ਰਿਤਾ ਦਾ ਪ੍ਗੀਤ ਪਿਆਰ-ਗੀਤ ਹੈ।ਅੰਮ੍ਰਿਤਾ ਦੇ ਕਾਵਿ ਦਾ ਆਰੰਭ ਬਿੰਦੂ ਸੂਫ਼ੀ ਤੇ ਕਿੱਸਾ ਕਾਵਿ ਹੈ।ਇਸ਼ਕ ਨਾਲ ਸੰਬੰਧਿਤ ਨਾਰੀ ਸੰਵੇਦਨਾ ਉਹਦੀ ਮੂਲ ਪ੍ਰੇਰਣਾ ਹੈ। ਜਲਾਂ ਥਲਾਂ ਚੋ ਇੱਕ ਅਵਾਜ਼ ਹੋਕੇ, ਕਈ ਸੱਸੀਆ ਸੋਹਣੀਆਂ ਬੋਲ ਪਈਆਂ। ਇਕੋ ਵਾਜ਼ਿਦ ਮੇਰੀ ਨਹੀਉਂ ਵਾਜ ਇਕੋ, ਵਾਜ-ਵਾਜ ਚੋ ਹੋਣੀਆਂ ਬੋਲ ਪਈਆਂ।

ਹਰਿਭਜਨ ਸਿੰਘ[ਸੋਧੋ]

ਹਰਿਭਜਨ ਸਿੰਘ ਪੰਜਾਬੀ ਪ੍ਗੀਤ ਪਰੰਪਰਾ ਵਿੱਚ ਇੱਕ ਵਿਲੱਖਣ ਹਸਤਾਖ਼ਰ ਹੈ।ਇਸ ਪ੍ਗੀਤ ਕਵੀ ਦੀ ਪ੍ਗੀਤ ਸਿਰਜਣਾ ਨੇ ਪੰਜਾਬੀ ਕਾਵਿ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਹੈ।ਉਸਨੇ ਪ੍ਗੀਤ ਪਰੰਪਰਾ ਨੂੰ ਤੋਰਿਆ ਵੀ ਹੈ ਤੇ ਤੋੜਿਆ ਵੀ ਹੈ।ਹਰਿਭਜਨ ਸਿੰਘ ਨੇ ਕਿਸੇ ਪ੍ਰਯੋਜਨ ਤੋਂ ਮੁਕਤ ਹੋ ਕੇ ਨਿਰੋਲ ਕਾਵਿ ਸਾਰਥਿਕਤਾ ਦੀ ਪੱਧਰ ਪ੍ਗੀਤ ਸਿਰਜਣਾ ਕੀਤੀ ਹੈ।ਉਹ ਕਿਸੇ ਸਿਧਾਂਤ ਜਾਂ ਆਦਰਸ਼ ਨਾਲ ਪ੍ਰਤੀਬੱਧ ਨਹੀਂ ਹੈ। ਪਹਿਲੀ ਕਿਣ ਮਿਣ ਉਡ ਗਏ ਪੰਛੀ, ਆਲਣਿਆ ਵੱਲ ਸਾਰੇ। ਕਿਰਨ ਮਕਿਰਨੀ ਤੁਰ ਗਏ ਸਾਥੀ, ਛੰਡ ਮੈਨੂੰ ਵਿਚਕਾਰੇ।

ਹਵਾਲੇ[ਸੋਧੋ]

  1. ਪ੍ਗੀਤ ਚਿੰਤਨ,ਪਾਲ ਕੌਰ
  2. ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਬਿਕਰਮ ਸਿੰਘ ਘੁੰਮਣ ਤੇ ਹਰਭਜਨ ਸਿੰਘ ਭਾਟੀਆ
  3. ਪ੍ਗੀਤ ਚਿੰਤਨ, ਪਾਲ ਕੌਰ