ਅੰਮ੍ਰਿਤਾ ਪ੍ਰੀਤਮ
ਅੰਮ੍ਰਿਤਾ ਪ੍ਰੀਤਮ | |
|---|---|
![]() 1948 ਵਿੱਚ ਪ੍ਰਤੀਮ | |
| ਜਨਮ | ਅੰਮ੍ਰਿਤਾ ਕੌਰ 31 ਅਗਸਤ 1919 ਗੁਜਰਾਂਵਾਲਾ, ਪੰਜਾਬ ਪ੍ਰਾਂਤ, ਬ੍ਰਿਟਿਸ਼ ਇੰਡੀਆ (ਹੁਣ ਪੰਜਾਬ, ਪਾਕਿਸਤਾਨ) |
| ਮੌਤ | 31 ਅਕਤੂਬਰ 2005 (ਉਮਰ 86) ਦਿੱਲੀ, ਭਾਰਤ |
| ਕਿੱਤਾ | ਨਾਵਲਕਾਰ, ਕਵੀ, ਨਿਬੰਧਕਾਰ |
| ਰਾਸ਼ਟਰੀਅਤਾ | ਭਾਰਤੀ |
| ਕਾਲ | 1936–2005 |
| ਸ਼ੈਲੀ | ਕਵਿਤਾ, ਵਾਰਤਕ, ਸਵੈ-ਜੀਵਨੀ |
| ਵਿਸ਼ਾ | ਭਾਰਤ ਦੀ ਵੰਡ, ਔਰਤਾਂ, ਸੁਪਨਾ |
| ਸਾਹਿਤਕ ਲਹਿਰ | ਰੋਮਾਂਸ-ਪ੍ਰਗਤੀਵਾਦ |
| ਪ੍ਰਮੁੱਖ ਕੰਮ | ਪਿੰਜਰ (ਨਾਵਲ) ਅੱਜ ਆਖਾਂ ਵਾਰਿਸ ਸ਼ਾਹ ਨੂੰ (ਕਵਿਤਾ) ਸੁਨੇਹੜੇ (ਕਵਿਤਾ) |
| ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਪੁਰਸਕਾਰ (1956) ਪਦਮ ਸ਼੍ਰੀ (1969) ਭਾਰਤੀ ਗਿਆਨਪੀਠ (1982) ਸ਼ਤਾਬਦੀ ਸਨਮਾਨ (2000) ਪਦਮ ਵਿਭੂਸ਼ਣ (2004) |
| ਜੀਵਨ ਸਾਥੀ | ਪ੍ਰੀਤਮ ਸਿੰਘ |
| ਸਾਥੀ | ਇਮਰੋਜ਼ |
| ਬੱਚੇ | 2 |
| ਸੰਸਦ ਮੈਂਬਰ, ਰਾਜ ਸਭਾ | |
| ਦਫ਼ਤਰ ਵਿੱਚ 12 ਮਈ 1986 – 11 ਮਈ 1992 | |
| ਹਲਕਾ | ਨਾਮਜ਼ਦ |
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005)[1] ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ।[2][3][4] ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ।[5] ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ[6] ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।[7] ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ।[8] ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।[9]
ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਦਿੰਦੀ ਹੈ।[10] ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।[11]
1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਉਹ ਲਾਹੌਰ ਤੋਂ ਹਿੰਦੁਸਤਾਨ ਆ ਗਈ।
1956 ਵਿੱਚ ਅੰਮ੍ਰਿਤਾ ਨੂੰ ਆਪਣੀ ਕਾਵਿ ਪੁਸਤਕ 'ਸੁਨੇਹੜੇ' ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਇਹ ਸਨਮਾਨ ਲੈਣ ਵਾਲੀ ਉਹ ਪਹਿਲੀ ਔਰਤ ਬਣੀ।[12] 1982 ਵਿੱਚ ਉਸਨੂੰ ਆਪਣੀ ਕਾਵਿ ਪੁਸਤਕ 'ਕਾਗਜ਼ ਤੇ ਕੈਨਵਸ' ਲਈ ਭਾਰਤ ਦੇ ਸਭ ਤੋਂ ਵੱਡੇ ਸਾਹਿਤਕ ਇਨਾਮਾਂ ਵਿੱਚੋਂ ਇੱਕ “ਗਿਆਨਪੀਠ ਇਨਾਮ”, ਨਾਲ ਸਨਮਾਨਿਤ ਕੀਤਾ ਗਿਆ, ਜਿਸਨੂੰ ਜਿੱਤਣ ਵਾਲੀ ਉਹ ਪਹਿਲੀ ਪੰਜਾਬੀ ਲੇਖਿਕਾ ਸੀ।[12] 1969 ਵਿੱਚ ਇਸਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਤੇ 2004 ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।[13]
ਬਚਪਨ
[ਸੋਧੋ]ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਤੇ ਮਾਤਾ ਰਾਜ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ।[14] ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ। ਅੰਮ੍ਰਿਤਾ ਨੇ ਕਾਫ਼ੀਏ, ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਆਪ ਦੀ ਮਾਤਾ ਨੇ ਚਾਰ ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਜਦੋਂ ਉਹ ਗਿਆਰਾਂ ਸਾਲਾਂ ਦੀ ਸੀ ਤਾਂ ਉਸਦੀ ਮਾਂ ਦੀ ਮੌਤ ਹੋ ਗਈ। ਪਿਤਾ ਨੇ 16 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਰਕੇ ਆਪਣੀ ਪਤਨੀ ਦੀ ਜ਼ੁਬਾਨ ਪੁਗਾਈ ਅਤੇ ਆਪਣਾ ਫਰਜ਼ ਨਿਭਾਇਆ। ਇਹ ਵਿਆਹ 1936 ਵਿੱਚ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਇਆ।[15] ਇਸ ਵਿਆਹ ਤੋਂ ਬਾਅਦ ਹੀ ਉਸ ਨੇ ਉਪਨਾਮ 'ਪ੍ਰੀਤਮ' ਆਪਣੇ ਪਤੀ ਤੋਂ ਲਿਆ। ਉਹ ਆਪਣੇ ਵਿਆਹੁਤਾ ਜੀਵਨ ਨਾਲ ਖੁਸ਼ ਨਹੀਂ ਸੀ ਅਤੇ ਉਸ ਨੇ ਆਪਣੇ ਪਤੀ ਨੂੰ 1960 ਵਿੱਚ ਛੱਡ ਦਿੱਤਾ।[16]
ਸਿੱਖਿਆ
[ਸੋਧੋ]ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ ਅੱਠਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਦਸਵੀਂ ਪਾਸ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ। 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ.ਲਿਟ ਦੀ ਆਨਰੇਰੀ ਡਿਗਰੀ ਮਿਲੀ ਅਤੇ ਉਸਨੂੰ ਆਜ਼ਾਦ ਭਾਰਤ ਵਿੱਚ ਪਦਮ ਸ੍ਰੀ ਦੀ ਉਪਾਧੀ ਨਾਲ ਨਿਵਾਜਿਆ ਗਿਆ। ਅੰਮ੍ਰਿਤਾ ਦਾ ਬਚਪਨ ਲਾਹੌਰ ਵਿਖੇ ਗੁਜ਼ਰਿਆ ਤੇ ਸਿੱਖਿਆ ਵੀ ਉਥੇ ਹੀ ਹੋਈ। ਇਸਨੇ ਛੋਟੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਕਵਿਤਾ, ਕਹਾਣੀ ਅਤੇ ਨਿਬੰਧ ਲਿਖੇ। ਇਸਦੀਆਂ ਪੰਜਾਹ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ[ਹਵਾਲਾ ਲੋੜੀਂਦਾ]। ਉਸ ਦੀਆਂ ਮਹੱਤਵਪੂਰਨ ਰਚਨਾਵਾਂ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਈਆਂ ਹਨ।
ਵਿਆਹੁਤਾ ਜੀਵਨ
[ਸੋਧੋ]ਅੰਮ੍ਰਿਤਾ ਪ੍ਰੀਤਮ ਨੇ ਦੋ ਬੱਚੇ ਪੁੱਤਰ ਨਵਰਾਜ ਅਤੇ ਪੁੱਤਰੀ ਕੰਦਲਾ ਨੂੰ ਜਨਮ ਦਿੱਤਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਅਤੇ ਫਿਰ ਦਿੱਲੀ ਆ ਗਈ।
ਸ਼ੌਕ
[ਸੋਧੋ]ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਉਸਨੂੰ ਸੰਗੀਤ, ਫ਼ੋਟੋਗਰਾਫ਼ੀ ਅਤੇ ਟੈਨਿਸ ਖੇਡਣ ਦਾ ਵੀ ਸ਼ੌਕ ਸੀ।
ਸਾਹਿਤਿਕ ਜੀਵਨ
[ਸੋਧੋ]ਅੰਮ੍ਰਿਤਾ ਪ੍ਰੀਤਮ ਦਾ ਪਹਿਲਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ, 'ਅੰਮ੍ਰਿਤ ਲਹਿਰਾਂ' ਸੀ।[17]
ਉਹ ਪੰਜਾਬੀ ਦੇ ਸਭ ਤੋਂ ਹਰਮਨ ਪਿਆਰੇ ਲੇਖਕਾਂ ਵਿੱਚੋਂ ਇੱਕ ਸੀ। ਪੰਜਾਬ ਦੇ ਗੁਜਰਾਂਵਾਲੇ ਜਿਲ੍ਹੇ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿੱਤਰੀ ਮੰਨਿਆ ਜਾਂਦਾ ਹੈ[ਹਵਾਲਾ ਲੋੜੀਂਦਾ]। ਉਸ ਨੇ ਕੁੱਲ ਮਿਲਾਕੇ ਲਗਭੱਗ 100 ਕਿਤਾਬਾਂ ਲਿਖੀਆਂ ਹਨ[18] ਜਿਨ੍ਹਾਂ ਵਿੱਚ ਉਨ੍ਹਾਂ ਦੀ ਆਤਮਕਥਾ ਰਸੀਦੀ ਟਿਕਟ ਵੀ ਸ਼ਾਮਿਲ ਹੈ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਸਾਹਿਤਕਾਰਾਂ ਵਿਚੋਂ ਸਨ ਜਿਨ੍ਹਾਂ ਦੀਆਂ ਰਚਨਾਵਾਂ ਦਾ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ। ਉਸ ਨੇ ਕਈ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਠੰਢੀਆਂ ਕਿਰਨਾਂ’ 1935 ਵਿੱਚ ਪ੍ਰਕਾਸ਼ਿਤ ਹੋਇਆ। ਉਸ ਨੇ ਵੀਅਤਨਾਮ, ਰੂਸ, ਯੂਗੋਸਲਾਵੀਆ, ਹੰਗਰੀ, ਰੋਮਾਨੀਆ ਅਤੇ ਬੁਲਗਾਰੀਆ ਦੇਸ਼ਾਂ ਦੀ ਯਾਤਰਾ ਵੀ ਕੀਤੀ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ, ਕਾਵਿ ਸੰਗ੍ਰਹਿ ’ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।
ਕੰਨੜ ਸਾਹਿਤ ਸੰਮੇਲਨ ਵਿੱਚ ਇਸਨੂੰ 1978 ਵਿੱਚ ਸਨਮਾਨਿਤ ਕੀਤਾ ਗਿਆ। 1982 ਵਿੱਚ ਉਸਨੂੰ' ਕਾਗਜ਼ ਤੇ ਕੈਨਵਸ' ਕਾਵਿ-ਸੰਗ੍ਰਹਿ ਲਈ ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। 1960 ਵਿੱਚ ਅੰਮ੍ਰਿਤਾ ਆਪਣੇ ਪਤੀ ਤੋਂ ਵੱਖ ਹੋ ਗਈ, ਫਿਰ ਜੀਵਨ ਦੇ ਆਖ਼ਰੀ 40 ਸਾਲ ਇਮਰੋਜ਼ ਨਾਲ ਬਿਤਾਏ। ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਮਾਲਕ ਸੀ। ਉਸ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ।[19]
ਮੌਤ
[ਸੋਧੋ]31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਦੇਹਾਂਤ ਹੋ ਗਿਆ।
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਜੈ ਸ੍ਰੀ (1946)
- ਡਾਕਟਰ ਦੇਵ (1949), (ਹਿੰਦੀ, ਗੁਜਰਾਤੀ, ਮਲਯਾਲਮ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
- ਪਿੰਜਰ (1950), (ਹਿੰਦੀ, ਉਰਦੂ, ਗੁਜਰਾਤੀ, ਮਲਯਾਲਮ, ਮਰਾਠੀ, ਕੋਂਕਣੀ, ਅੰਗਰੇਜ਼ੀ, ਫਰਾਂਸੀਸੀ ਅਤੇ ਸਰਬੋਕਰੋਸ਼ਿਆਈ ਵਿੱਚ ਅਨੁਵਾਦ)
- ਆਲ੍ਹਣਾ (1952), (ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
- ਅੱਸ਼ੂ (1958), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
- ਇੱਕ ਸਵਾਲ (1959), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
- ਬੁਲਾਵਾ (1960), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
- ਬੰਦ ਦਰਵਾਜ਼ਾ (1961), (ਹਿੰਦੀ, ਕੰਨੜ, ਸਿੰਧੀ, ਮਰਾਠੀ ਅਤੇ ਉਰਦੂ ਵਿੱਚ ਅਨੁਵਾਦ)
- ਰੰਗ ਦਾ ਪੱਤਾ (1963), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
- ਇੱਕ ਸੀ ਅਨੀਤਾ (1964), (ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਿੱਚ ਅਨੁਵਾਦ)
- ਚੱਕ ਨੰਬਰ ਛੱਤੀ (1964), (ਹਿੰਦੀ, ਅੰਗਰੇਜ਼ੀ, ਸਿੰਧੀ ਅਤੇ ਉਰਦੂ ਵਿੱਚ ਅਨੁਵਾਦ)
- ਧਰਤੀ ਸਾਗਰ ਤੇ ਸਿੱਪੀਆਂ (1965), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
- ਦਿੱਲੀ ਦੀਆਂ ਗਲੀਆਂ (1968), (ਹਿੰਦੀ ਵਿੱਚ ਅਨੁਵਾਦ)
- ਧੁੱਪ ਦੀ ਕਾਤਰ (1969)
- ਏਕਤੇ ਏਰਿਅਲ (1969), (ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ)
- ਜਲਾਵਤਨ (1970), (ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ)
- ਯਾਤਰੀ (1971), (ਹਿੰਦੀ, ਕੰਨੜ, ਅੰਗਰੇਜ਼ੀ, ਬਾਂਗਲਾ ਅਤੇ ਸਰਬੋਕਰੋਟ ਵਿੱਚ ਅਨੁਵਾਦ)
- ਜੇਬ ਕਤਰੇ (1971), (ਹਿੰਦੀ, ਉਰਦੂ, ਅੰਗਰੇਜ਼ੀ, ਮਲਯਾਲਮ ਅਤੇ ਕੰਨੜ ਵਿੱਚ ਅਨੁਵਾਦ)
- ਪੱਕੀ ਹਵੇਲੀ (1972), (ਹਿੰਦੀ ਵਿੱਚ ਅਨੁਵਾਦ)
- ਅੱਗ ਦੀ ਲਕੀਰ (1974), (ਹਿੰਦੀ ਵਿੱਚ ਅਨੁਵਾਦ)
- ਕੱਚੀ ਸੜਕ (1975), (ਹਿੰਦੀ ਵਿੱਚ ਅਨੁਵਾਦ)
- ਕੋਈ ਨਹੀਂ ਜਾਣਦਾ (1975), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
- ਇਹ ਸੱਚ ਹੈ (1977), (ਹਿੰਦੀ, ਬੁਲਗਾਰਿਅਨ ਅਤੇ ਅੰਗਰੇਜੀ ਵਿੱਚ ਅਨੁਵਾਦ)
- ਦੂਸਰੀ ਮੰਜ਼ਿਲ (1977), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
- ਤੇਹਰਵਾਂ ਸੂਰਜ (1978), (ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
- ਉਨਿੰੰਜਾ ਦਿਨ (1979), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
- ਕੋਰੇ ਕਾਗਜ਼ (1982), (ਹਿੰਦੀ ਵਿੱਚ ਅਨੁਵਾਦ)
- ਹਰਦੱਤ ਦਾ ਜ਼ਿੰਦਗੀਨਾਮਾ (1982), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
ਕਹਾਣੀ ਸੰਗ੍ਰਹਿ
[ਸੋਧੋ]- ਛੱਤੀ ਵਰ੍ਹੇ ਬਾਅਦ (1943)
- ਕੁੰਜੀਆਂ (1944)
- ਆਖ਼ਰੀ ਖ਼ਤ (1956)
- ਗੋਜਰ ਦੀਆਂ ਪਰੀਆਂ (1960)
- ਚਾਨਣ ਦਾ ਹਉਕਾ (1962)
- ਜੰਗਲੀ ਬੂਟੀ (1969)
- ਹੀਰੇ ਦੀ ਕਣੀ
- ਲਾਤੀਯਾਂ ਦੀ ਛੋਕਰੀ
- ਪੰਜ ਵਰ੍ਹੇ ਲੰਮੀ ਸੜਕ
- ਇੱਕ ਸ਼ਹਿਰ ਦੀ ਮੌਤ
- ਤੀਜੀ ਔਰਤ
ਆਤਮਕਥਾ
[ਸੋਧੋ]- ਰਸੀਦੀ ਟਿਕਟ (1976)
- ਕਾਲਾ ਗੁਲਾਬ (1968)
- Shadow of word's (2004)
ਕਾਵਿ-ਸੰਗ੍ਰਹਿ
[ਸੋਧੋ]- ਠੰਢੀਆਂ ਕਿਰਨਾਂ (1934)
- ਅੰਮ੍ਰਿਤ ਲਹਿਰਾਂ (1936)
- ਜਿਉਂਦਾ ਜੀਵਨ (1938)
- ਤ੍ਰੇਲ ਧੋਤੇ ਫੁੱਲ (1941)
- ਓ ਗੀਤਾਂ ਵਾਲਿਓ (1942)
- ਅੰਮੜੀ ਦਾ ਵਿਹੜਾ
- ਬੱਦਲਾਂ ਦੇ ਪੱਲੇ ਵਿੱਚ (1943)
- ਸੰਝ ਦੀ ਲਾਲੀ (1943)
- ਨਿੱਕੀ ਜਿਹੀ ਸੌਗਾਤ (1944)
- ਲੋਕ ਪੀੜ (1944)
- ਪੱਥਰ ਗੀਟੇ (1946)
- ਲੰਮੀਆਂ ਵਾਟਾਂ, 1949
- ਮੈਂ ਤਵਾਰੀਖ਼ ਹਾਂ ਹਿੰਦ ਦੀ (1950)
- ਸਰਘੀ ਵੇਲਾ, (1951)
- ਮੇਰੀ ਚੋਣਵੀਂ ਕਵਿਤਾ (1952)
- ਸੁਨੇਹੜੇ (1955 - ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ)
- ਅਸ਼ੋਕਾ ਚੇਤੀ (1957)
- ਕਸਤੂਰੀ (1959)
- ਨਾਗਮਣੀ (1964)
- ਛੇ ਰੁੱਤਾਂ (1969)
- ਮੈਂ ਜਮਾਂ ਤੂੰ (1977)
- ਲਾਮੀਆਂ ਵਤਨ
- ਕਾਗਜ਼ ਤੇ ਕੈਨਵਸ (ਗਿਆਨਪੀਠ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ)
ਗਦ ਰਚਨਾਵਾਂ
[ਸੋਧੋ]- ਕਿਰਮਿਚੀ ਲਕੀਰਾਂ
- ਕਾਲ਼ਾ ਗੁਲਾਬ
- ਅੱਗ ਦੀਆਂ ਲਕੀਰਾਂ (1969)
- ਇਕੀ ਪੱਤੀਆਂ ਦਾ ਗੁਲਾਬ , ਸਫਰਨਾਮਾ (1973)
- ਔਰਤ: ਇੱਕ ਦ੍ਰਿਸ਼ਟੀਕੋਣ (1975)
- ਇੱਕ ਉਦਾਸ ਕਿਤਾਬ (1976)
- ਆਪਣੇ - ਆਪਣੇ ਚਾਰ ਵਰੇ (1978)
- ਕਿਹੜੀ ਜ਼ਿੰਦਗੀ ਕਿਹੜਾ ਸਾਹਿਤ (1979)
- ਕੱਚੇ ਅੱਖਰ (1979)
- ਇੱਕ ਹੱਥ ਮਹਿੰਦੀ ਇੱਕ ਹੱਥ ਛੱਲਾ (1980)
- ਮੁਹੱਬਤਨਾਮਾ (1980)
- ਮੇਰੇ ਕਾਲ ਮੁਕਤ ਸਮਕਾਲੀ (1980)
- ਸ਼ੌਕ ਸੁਰਾਹੀ (1981)
- ਕੜੀ ਧੁੱਪ ਦਾ ਸਫ਼ਰ (1982)
- ਅੱਜ ਦੇ ਕਾਫਰ (1982)
ਸਾਰੀਆਂ ਹਿੰਦੀ ਵਿੱਚ ਅਨੁਵਾਦ
ਸਫਰਨਾਮਾ
[ਸੋਧੋ]- ਬਾਰੀਆਂ ਝਰੋਖੇ (1961)
ਹੋਰ
[ਸੋਧੋ]- ਬਲ ਬਲ ਦੀਵੜਿਆ
- ਅਦਨ ਬਾਗ਼ ਦੇ ਯੋਗੀ
ਮਾਨ-ਸਨਮਾਨ
[ਸੋਧੋ]- ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ “ਸੁਨੇਹੜੇ” ਕਾਵਿ-ਸੰਗ੍ਰਹਿ ਤੇ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ।
- 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ।
- 1969 ਵਿਚ ਭਾਰਤ ਸਰਕਾਰ ਦੁਆਰਾ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ।
- ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।
- ਕੰਨੜ ਸਾਹਿਤ ਸੰਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਇਨਾਮ ਮਿਲਿਆ।
- 1982 ਵਿੱਚ ਉਸ ਨੂੰ "ਕਾਗਜ ਤੇ ਕੈਨਵਸ" ਕਾਵਿ ਸੰਗ੍ਰਹਿ ਤੇ ਗਿਆਨ ਪੀਠ ਐਵਾਰਡ ਦਿੱਤਾ ਗਿਆ।
- 1988 ਵਿੱਚ ਬਲਗਾਰਿਆ ਵੈਰੋਵ ਇਨਾਮ (ਅੰਤਰਾਸ਼ਟਰੀ)
- 2005 ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦੇ ਦੂਜੇ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[20]
ਗੈਲਰੀ
[ਸੋਧੋ]-
ਅੰਮ੍ਰਿਤਾ ਪ੍ਰੀਤਮ 1969 ਵਿੱਚ
-
ਅੰਮ੍ਰਿਤਾ ਪ੍ਰੀਤਮ
-
ਅੰਮ੍ਰਿਤਾ ਪ੍ਰੀਤਮ 1979 ਵਿੱਚ
ਹਵਾਲੇ
[ਸੋਧੋ]- ↑ "Amrita Pritam: A poet passionate about the suffering of her Punjabi people". The Guardian. 4 November 2005.
- ↑ "Amrita Pritam, the First Modern Punjabi Poet". Sahapedia (in ਅੰਗਰੇਜ਼ੀ). Retrieved 2022-03-20.
- ↑ "Amrita Pritam 100th Birth Anniversary: 5 Memorable Books by the Poet, Novelist". News18. Retrieved 2020-09-05.
- ↑ "Amrita Pritam: 'I wanted to write at all costs, and I did'". Mintlounge (in ਅੰਗਰੇਜ਼ੀ). 2020-08-30. Archived from the original on 2022-03-20. Retrieved 2022-03-20.
- ↑ "ਅੰਮ੍ਰਿਤਾ ਪ੍ਰੀਤਮ : ਪੰਜਾਬੀ ਕਵਿਤਾ". Punjabi Kavita. Retrieved 2025-11-14.
- ↑ "ਅੰਮ੍ਰਿਤਾ ਪ੍ਰੀਤਮ". ਪੰਜਾਬੀ ਪੀਡੀਆ. 2014-01-17. Retrieved 2025-11-14.
- ↑ Amrita Pritam: A great wordsmith in Punjab’s literary history ਡੇਲੀ ਟਾਈਮਸ (ਪਾਕਿਸਤਾਨ), 14 ਨਵੰਬਰ 2005.
- ↑ "ਅੰਮ੍ਰਿਤਾ ਪ੍ਰੀਤਮ". ਪੰਜਾਬੀ ਪੀਡੀਆ. 2014-01-17. Retrieved 2025-11-14.
- ↑ "10 facts about Amrita Pritam her fans would want to know". The Times of India. 2019-08-31. Retrieved 2025-11-14.
- ↑ "The legend of Amrita Pritam lives on through her poems and stories". Hindustan Times (in ਅੰਗਰੇਜ਼ੀ). 2019-08-31. Retrieved 2020-09-05.
- ↑ "The Tribune - Magazine section - Saturday Extra". www.tribuneindia.com. Retrieved 2020-09-05.
- ↑ 12.0 12.1 "Amrita Pritam in the eyes of prominent Punjabi writers". Hindustan Times (in ਅੰਗਰੇਜ਼ੀ). 2018-08-31. Retrieved 2022-03-20.
- ↑ "Remembering Amrita Pritam on the poet's 99th birth anniversary". Hindustan Times (in ਅੰਗਰੇਜ਼ੀ). 2018-08-31. Retrieved 2022-03-20.
- ↑ "ਜਨਮ ਦਿਨ ਵਿਸ਼ੇਸ਼: ਪੰਜਾਬੀ-ਦੀ-ਰਹਿਬਰ ਅੰਮ੍ਰਿਤਾ ਪ੍ਰੀਤਮ". PTC News. 2018-08-31. Retrieved 2026-03-22.
- ↑ "ਪੁਰਾਲੇਖ ਕੀਤੀ ਕਾਪੀ". Archived from the original on 2021-06-24. Retrieved 2021-06-16.
{{cite web}}: Unknown parameter|dead-url=ignored (|url-status=suggested) (help) - ↑ https://timesofindia.indiatimes.com/life-style/books/features/10-facts-about-amrita-pritam-her-fans-would-want-to-know/photostory/70911761.cms?picid=70911790
- ↑ https://timesofindia.indiatimes.com/life-style/books/features/10-facts-about-amrita-pritam-her-fans-would-want-to-know/photostory/70911761.cms?picid=70911786
- ↑ https://timesofindia.indiatimes.com/life-style/books/features/10-facts-about-amrita-pritam-her-fans-would-want-to-know/photostory/70911761.cms?picid=70912059
- ↑ "ਅੰਮ੍ਰਿਤਾ ਪ੍ਰੀਤਮ ਨੂੰ ਸਮਝਦਿਆਂ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-01. Archived from the original on 2022-11-09. Retrieved 2018-09-04.
{{cite news}}: Cite has empty unknown parameter:|dead-url=(help) - ↑ ਪੰਜਾਬੀ ਟ੍ਰਿਬਿਊਨ
ਬਾਹਰੀ ਕੜੀਆਂ
[ਸੋਧੋ]- Amrita Pritam at Gadya Kosh Archived 2016-12-20 at the Wayback Machine. (her prose work in Devanagari script)
- Amrita Pritam and her Works at South Asian Women's Network (Sawnet)
- Amrita Pritam 1919-2005-a tribute by Raza Rumi
- Poems by Amrita Pritam at Kavitayan( Archived 2009-10-26 at the Wayback Machine. 2009-10-25)
- ਵੀਡੀਓ ਕੜੀਆਂ
- CS1 errors: unsupported parameter
- CS1 errors: empty unknown parameters
- ਬਿਨਾਂ ਸਰੋਤ ਵਾਲੇ ਬਿਆਨਾਂ ਵਾਲੇ ਲੇਖ
- Articles with unsourced statements
- ਪੰਜਾਬੀ ਸਾਹਿਤ
- ਪੰਜਾਬੀ-ਭਾਸ਼ਾ ਕਵੀ
- ਪੰਜਾਬੀ ਨਾਵਲਕਾਰ
- ਸਾਹਿਤ ਅਕਾਦਮੀ ਇਨਾਮ ਜੇਤੂ
- ਪੰਜਾਬੀ ਵਿੱਚ ਸਾਹਿਤ ਅਕਾਦਮੀ ਇਨਾਮ ਜੇਤੂ
- ਗਿਆਨਪੀਠ ਇਨਾਮ ਜੇਤੂ
- ਭਾਰਤੀ ਨਾਰੀਵਾਦੀ
- ਜਨਮ 1919
- ਮੌਤ 2005
- ਮਹਿਲਾ ਹਫ਼ਤਾ 2022 ਵਿੱਚ ਸੋਧੇ ਗਏ ਲੇਖ
- ਸਿੱਖ ਲੇਖਕ
- ਲਾਹੌਰ ਦੇ ਕਵੀ
- ਗੁਜਰਾਂਵਾਲਾ ਦੇ ਲੋਕ
- ਪੰਜਾਬੀ ਲੋਕ
- ਦਿੱਲੀ ਦੇ ਲੇਖਕ
- ਭਾਰਤੀ ਸਿੱਖ
