ਅੱਗ ਬੁਝਾਊ ਯੰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੰਤਰ

ਅੱਗ ਬੁਝਾਊ ਯੰਤਰ ਇੱਕ ਯੰਤਰ ਹੈ ਜੋ ਕਿਸੇ ਅਣਗਹਲੀ ਜਾਂ ਦੁਰਘਟਨਾ ਕਾਰਨ ਲੱਗੀ ਅੱਗ ਨੂੰ ਬੁਝਾਊਣ ਲਈ ਵਰਤਿਆ ਜਾਂਦਾ ਹੈ।ਜਦੋਂ ਕਿਸੇ ਇਮਾਰਤ ਨੂੰ ਅੱਗ ਲੱਗ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਵਾਲੇ ਆਪਣੀਆਂ ਗੱਡੀਆਂ ਪਾਣੀ ਨਾਲ ਭਰ ਕੇ ਲਿਆਉਂਦੇ ਹਨ ਅਤੇ ਵੱਡੇ ਵੱਡੇ ਪਾਈਪਾਂ ਨਾਲ ਅੱਗ ਬੁਝਾਉਣ ਲਈ ਅੱਗ ’ਤੇ ਪਾਣੀ ਪਾਉਂਦੇ ਹਨ। ਘਰ ਨੂੰ ਅੱਗ ਲੱਗ ਨੂੰ ਬਾਲਟੀਆਂ ਪਾਣੀ ਨਾਲ ਭਰ ਕੇ ਅੱਗ ’ਤੇ ਸੁੱਟਦੇ ਹਨ ਅਤੇ ਅੱਗ ’ਤੇ ਕਾਬੂ ਪਾਇਆ ਜਾ ਸਕਦਾ ਹੈ।[1]

ਅੱਗ ਕਿਵੇਂ ਲੱਗਦੀ[ਸੋਧੋ]

ਅੱਗ ਲੱਗਣ ਲਈ ਤਿੰਨ ਗੱਲਾਂ ਦਾ ਹੋਣਾ ਲਾਜ਼ਮੀ ਹੈ। ਅੱਗ ਲੱਗਣ ਲਈ ਜਲਣ ਵਾਲੀ ਵਸਤੂ ਜਿਵੇਂ ਲੱਕੜੀ, ਕੋਇਲਾ, ਕਾਗਜ਼, ਕੱਪੜਾ ਜਾਂ ਸੁੱਕਾ ਝਾੜ ਫੂਸ ਹੋਣਾ ਚਾਹੀਦਾ ਹੈ। ਅੱਗ ਲੱਗਣ ਲਈ ਆਕਸੀਜਨ ਦਾ ਉਪਲੱਬਧ ਹੋਣਾ ਜ਼ਰੂਰੀ ਹੈ। ਗਰਮੀ ਦਾ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਹਰ ਵਸਤੂ ਆਪਣੇ ਇੱਕ ਖ਼ਾਸ ਜਲਣ ਅੰਕ ’ਤੇ ਹੀ ਜਲਦੀ ਹੈ।

ਅੱਗ ਬੁਝਾਉਣ ਦੇ ਨਿਯਮ[ਸੋਧੋ]

ਆਕਸੀਜਨ ਦਾ ਈਂਧਣ (ਲੱਕੜੀ, ਕੋਇਲਾ ਜਾਂ ਕੱਪੜਾ) ਤਕ ਜਾਣਾ ਬੰਦ ਹੋ ਜਾਵੇ ਤਾਂ ਅੱਗ ਬੁਝ ਜਾਵੇਗੀ। ਈਂਧਣ ਦਾ ਜਲਣ ਅੰਕ ਘੱਟ ਕਰ ਦਿੱਤਾ ਜਾਵੇ ਤਾਂ ਵੀ ਅੱਗ ਬੁਝ ਜਾਵੇਗੀ। ਪਾਣੀ ਨਾਲ ਅੱਗ ਬੁਝਾਉਂਣਾ ਜਦੋਂ ਅੱਗ ਉੱਤੇ ਪਾਣੀ ਪਾਇਆ ਜਾਂਦਾ ਹੈ ਤਾਂ ਆਕਸੀਜਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਅੱਗ ਬੁਝ ਜਾਂਦੀ ਹੈ। ਦੂਜਾ ਕਾਰਨ ਹੈ ਕਿ ਪਾਣੀ ਗਰਮੀ ਨੂੰ ਸੋਖ ਲੈਂਦਾ ਹੈ। ਇਸ ਤਰ੍ਹਾਂ ਕਰਨ ਨਾਲ ਈਂਧਣ ਦਾ ਜਲਣ ਅੰਕ ਘੱਟ ਜਾਂਦਾ ਹੈ ਅਤੇ ਅੱਗ ਬੁਝ ਜਾਂਦੀ ਹੈ। ਪਾਣੀ ਪਾਉਣ ਨਾਲ ਈਂਧਣ ਦਾ ਜਲਣ ਅੰਕ ਛੇਤੀ ਘੱਟ ਜਾਂਦਾ ਹੈ ਅਤੇ ਅੱਗ ਬੁਝ ਜਾਂਦੀ ਹੈ।

ਤੇਲ ਦੀ ਅੱਗ[ਸੋਧੋ]

ਜੇਕਰ ਤੇਲ ਜਾਂ ਗ੍ਰੀਸ ਨਾਲ ਅੱਗ ਲੱਗੀ ਹੋਵੇ ਤਾਂ ਪਾਣੀ ਪਾਉਣ ਨਾਲ ਇਸ ਅੱਗ ਨੂੰ ਬੁਝਾਇਆ ਨਹੀਂ ਜਾ ਸਕਦਾ ਕਿਉਂਕਿ ਤੇਲ ਜਾਂ ਗ੍ਰੀਸ ਪਾਣੀ ਨਾਲੋਂ ਹਲਕੇ ਹੁੰਦੇ ਹਨ ਅਤੇ ਪਾਣੀ ਦੇ ਉੱਪਰ ਇਹ ਤੈਰਨ ਲੱਗ ਜਾਂਦੇ ਹਨ ਅਤੇ ਜਲਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਅੱਗ ਨੂੰ ਅੱਗ ਬੁਝਾਊ ਯੰਤਰਾਂ ਰਾਹੀਂ ਹੀ ਬੁਝਾ ਸਕਦੇ ਹਾਂ।

ਹਵਾਲੇ[ਸੋਧੋ]