ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/2 ਫ਼ਰਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਿਊ ਦਾ ਕਿਲ੍ਹਾ
ਦਿਊ ਦਾ ਕਿਲ੍ਹਾ

ਦਿਊ ਦੀ ਲੜਾਈ ਸੰਨ 1509 ਵਿੱਚ ਹੋਈ। ਇਹ ਲੜਾਈ ਗੋਆ ਦੇ ਨੇੜੇ ਭਾਰਤੀ ਦੀ ਗੁਜਰਾਤ ਰਿਆਸਤ ਦੇ ਸੁਲਤਾਨ ਦੀ ਫ਼ੌਜ, ਪੁਰਤਗਾਲੀ ਸਾਮਰਾਜ ਦੀ ਫ਼ੌਜ ਅਤੇ ਟਰਕੀ (ਔਟੋਮਨ ਬਾਦਸ਼ਾਹ ਮਮਲੂਕ ਬੁਰਜੀ) ਦੀਆਂ ਫ਼ੌਜਾਂ ਵਿਚ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿਚ ਪੁਰਤਗਾਲੀ ਕਾਮਯਾਬ ਹੋਏ ਤੇ ਔਟੋਮਨ ਬਾਦਸ਼ਾਹ ਮਮਲੂਕ ਦੀਆਂ ਫ਼ੌਜਾਂ ਹਾਰ ਕੇ ਵਾਪਸ ਮੁੜ ਗਈਆਂ। ਇਸ ਨਾਲ ਗੋਆ, ਦਮਨ ਤੇ ਦਿਊ ਇਲਾਕੇ ਵਿਚ ਪੁਰਤਗਾਲ ਦੀ ਪੱਕੀ ਹਕੂਮਤ ਕਾਇਮ ਹੋ ਗਈ। ਜੇ ਮਮਲੂਕ ਜਿੱਤ ਜਾਂਦਾ ਤਾਂ ਉਸ ਨੇ ਮੁਗ਼ਲਾਂ ਤੋਂ ਵੀ ਉਨ੍ਹਾਂ ਦੀ ਹਕੂਮਤ ਖੋਹ ਲੈਣੀ ਸੀ। ਉਦੋਂ ਔਟੋਮਨ ਸਾਮਰਾਜ ਦੀਆਂ ਹੱਦਾਂ ਅਫ਼ਗ਼ਾਨਿਸਤਾਨ ਤੋਂ ਸਪੇਨ ਤਕ ਸਨ ਤੇ ਇਹ ਦੁਨੀਆਂ ਦਾ ਸੱਭ ਤੋਂ ਵੱਡਾ ਸਾਮਰਾਜ ਸੀ।