ਕੇਰਲ ਐਕਸਪ੍ਰੈੱਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇਰਲ ਐਕਸਪ੍ਰੈੱਸ, ਭਾਰਤੀ ਰੇਲਵੇ ਦੇ ਇੱਕ ਸੁਪਰ ਫਾਸਟ ਐਕਸਪ੍ਰੈਸ ਰੇਲ ਗੱਡੀ ਹੈ ਜੋ ਕਿ ਨਵੀਂ ਦਿੱਲੀ ਅਤੇ ਤ੍ਰਿਵੇੰਦ੍ਰਮ ਦੇ ਮੱਧ ਵਿਚਕਾਰ ਚੱਲਦੀ ਹੈ। ਇਹ ਰਾਜਧਾਨੀ ਅਤੇ ਸ਼ਤਾਬਦੀ ਨੂੰ ਛੱਡ ਕੇ ਆਪਣੇ ਮਾਰਗ ਵਿੱਚ ਆਈ ਲਗਭਗ ਹਰ ਇੱਕ ਟ੍ਰੇਨ ਨੂੰ ਓਵਰਟੇਕ ਕਰਦੀ ਹੈ ਇਸ ਕਰਕੇ ਇਸ ਨੂੰ ਕਿੰਗਜ਼ ਆਫ ਓਵਰਟੇਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਨਵੀਂ ਦਿੱਲੀ ਅਤੇ ਤ੍ਰਿਵੇੰਦ੍ਰਮ ਦੇ ਵਿਚਕਾਰ 40 ਸਟੇਸ਼ਨਾ ਤੇ ਰੁਕਦੀ ਹੋਈ ਔਸਤ 60 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਹੈ ਅਤੇ 3,032 ਕਿਲੋਮੀਟਰ ਦੀ ਦੂਰੀ ਨੂੰ ਤਹਿ ਕਰਦੀ ਹੈ।[1] ਇਹ ਭਾਰਤ ਵਿੱਚ ਸਭ to ਲੰਬੇ ਸਮੇਂ to ਚਲਦੀ ਹੋਈ ਦੇਨਿਕ ਸੁਪਰ ਫਾਸ੍ਟ ਟ੍ਰੇਨ ਹੈ।

ਇਤਿਹਾਸ[ਸੋਧੋ]

ਇਸ ਦੀ ਸ਼ੁਰੂਆਤ ਸਾਲ 1976 ਵਿੱਚ ਕੇਰਲਾ-ਕਰਨਾਟਕ ਐਕਸਪ੍ਰੈਸ (ਕੇ.ਕੇ. ਐਕਸਪ੍ਰੈੱਸ) ਵਜੋਂ ਨਵੀਂ ਦਿੱਲੀ ਤੋਂ ਤ੍ਰਿਵਿੰਦਰਮ ਅਤੇ ਬੈਂਗਲੂਰ ਤੱਕ ਸ਼ੁਰੂ ਕੀਤੀ ਗਈ ਸੀ. ਸ਼ੁਰੂ ਵਿਚ, ਇਹ 46.5 ਘੰਟੇ ਵਿੱਚ ਆਪਣੀ ਪੂਰੀ ਯਾਤਰਾ ਨੂੰ ਪੂਰਾ ਕਰਦੀ ਸੀ, ਇਸ ਸਮੇਂ ਵਿੱਚ ਇਹ ਜੇਲੋਪੇਟਾ ਸਟੇਸ਼ਨ ਤੇ ਕੇਰਲ/ਕਰਨਟਾਕ ਕੋਚ ਦੇ ਲਿੰਕ/ਡਿਲੰਕ ਕਰਨ ਲਈ ਲੰਬੇ ਸਮੇਂ ਲਈ ਠਹਰਦੀ ਸੀ. 1980 ਵਿਚ, ਇਸ ਨੂੰ ਕੇਰਲ ਐਕਸਪ੍ਰੈੱਸ ਅਤੇ ਕਰਨਾਟਕ ਐਕਸਪ੍ਰੈਸ ਦੋ ਰੇਲਗਡੀਆਂ ਵਿੱਚ ਵੰਡਿਆ ਗਿਆ, ਜਿਸ ਵਿੱਚੋਂ ਕੇਰਲ ਐਕਸਪ੍ਰੈਸ ਪਲਵਲ ਸਟੇਸ਼ਨ ਤੇ ਇੱਕ ਹਿਸਾ ਮੇਨ੍ਗ੍ਲੋਰ ਵੱਲ ਚੱਲਦਾ ਸੀ. 1990 ਵਿਚ, ਮੰਗਲੌਰ ਦੇ ਵਾਸਤੇ ਇੱਕ ਵੱਖਰੀ ਰੇਲਗੱਡੀ ਸ਼ੁਰੂ ਕੀਤੀ ਗਈ, ਅਤੇ ਕੇਰਲ ਐਕਸਪ੍ਰੈੱਸ ਆਪਣੇ ਪੁਰਾਣੇ ਰੂਟ ਤੇ ਚੱਲਣ ਲਗੀ. ਇਹ ਸ਼ੁਰੂ ਵਿੱਚ ਇੱਕ ਗ਼ੈਰ-ਰੋਜ਼ਾਨਾ ਰੇਲ ਗੱਡੀ ਸੀ ਅਤੇ ਤਾਮਿਲਨਾਡੂ ਐਕਸਪ੍ਰੈਸ, ਆਂਧਰਾ ਪ੍ਰਦੇਸ਼ ਐਕਸਪ੍ਰੈਸ ਅਤੇ ਕਰਨਾਟਕ ਐਕਸਪ੍ਰੈਸ ਦੇ ਸਮੇਂ ਦੇ ਸ੍ਲਾਟ ਤੇ ਚਲਦੀ ਸੀ ਅਤੇ ਇੱਕ ਦੇਨਿਕ ਟ੍ਰੇਨ ਬਣਨ to ਬਾਦ ਇਸ ਨੂ ਆਪਣਾ ਸ੍ਲਾਟ ਮਿਲ ਗਿਆ[2]

ਸ਼ੁਰੂਆਤ ਵਿੱਚ ਇਸ ਦਾ ਨੰਬਰ 125/126 ਪਰ ਭਾਰਤੀ ਰੇਲਵੇ ਨੇ ਚਾਰ ਅੰਕਾਂ ਵਾਲੇ ਨੰਬਰਿੰਗ ਪ੍ਰਣਾਲੀ ਅਪਣਾਉਣ ਤੋਂ ਬਾਅਦ 1989 ਵਿੱਚ ਇਸ ਦਾ ਨੰਬਰ ਬਦਲ ਕੇ 2625/2626 ਕਰ ਦਿੱਤਾ ਗਿਆ. ਦਸੰਬਰ 2010 ਵਿੱਚ, ਭਾਰਤੀ ਰੇਲਵੇ ਨੇ ਪੰਜ ਅੰਕਾਂ ਵਾਲੇ ਨੰਬਰਿੰਗ ਪ੍ਰਣਾਲੀ ਨੂੰ ਅਪਣਾਇਆ ਜਿਸ ਅਨੁਸਾਰ ਕੇਰਲ ਐਕਸਪ੍ਰੈਸ ਦਾ ਵਰਤਮਾਨ ਵਿੱਚ 12625 ਉਪਰਲੇ ਸਫ਼ਰ ਲਈ ਅਤੇ 12626 ਹੇਠਲੇ ਸਫ਼ਰ ਲਈ ਨੰਬਰ ਹੈ।[3][4]

ਕੇਰਲਾ ਐਕਸਪ੍ਰੈੱਸ ਆਂਧਰਾ ਪ੍ਰਦੇਸ਼ ਨੂੰ ਏ ਪੀ ਐਕਸਪ੍ਰੈਸ ਨਾਲੋਂ ਵੱਧ ਕਵਰ ਕਰਦੀ ਹੈ, ਤਾਮਿਲਨਾਡੂ ਨੂੰ ਟੀ ਐਨ ਐਕਸਪ੍ਰੈਸ ਨਾਲੋਂ ਵੱਧ ਕਵਰ ਕਰਦੀ ਹੈ ਅਤੇ ਇਸ ਲਈ ਦਿੱਲੀ ਦੇ ਤਿੰਨ ਦੱਖਣ ਭਾਰਤੀ ਸੂਬਿਆਂ ਦੇ ਸਫਰ ਵਾਸਤੇ ਯਾਤਰੀਆਂ ਵੱਲੋਂ ਇਸ ਟ੍ਰੇਨ ਨੂੰ ਸਫਰ ਕਰਨ ਵਾਸਤੇ ਪਹਿਲ ਦਿਤੀ ਜਾਂਦੀ ਹੈ। ਬਦਕਿਸਮਤੀ ਨਾਲ ਹਾਲ ਹੀ ਦੇ ਸਾਲਾਂ ਵਿੱਚ ਕੇਰਲ ਐਕਸਪ੍ਰੈੱਸ ਨੂੰ ਟੀ ​​ਐਨ ਐਕਸਪ੍ਰੈਸ ਨਾਲੋਂ ਘੱਟ ਪ੍ਰਾਥਮਿਕਤਾ ਦਿੱਤੀ ਗਈ ਅਤੇ ਸਿਆਸੀ ਦਖਲ ਕਰਕੇ ਕ੍ਛੁਹ ਛੋਟੇ ਸਟੇਸ਼ਨਾ ਦੇ ਹਾਲਟ ਇਸ ਦੇ ਰੂਟ ਵਿੱਚ ਸ਼ਾਮਿਲ ਕੀਤੇ ਗਏ. ਉਦਾਹਰਣ ਦੇ ਤੌਰ 'ਤੇ, ਟੀ ਐਨ ਐਕਸਪ੍ਰੈਸ ਦੀ ਔਸਤਨ ਗਤੀ 67 ਕਿਲੋਗਰਾਮ ਹੈ ਜਦੋਂ ਕਿ ਕੇਰਲ ਕੇਵਲ 60 ਕਿ.ਮੀ ਹੈ।

ਲੰਮੀ ਦੂਰੀ ਦੇ ਮੁਸਾਫਿਰ ਰੇਲਵੇ ਬੋਰਡ to ਕੇਰਲਾ ਐਕਸਪ੍ਰੈਸ ਦੀ ਗਤੀ ਤੇਜ਼ ਕਰਨ ਦੀ ਮੰਗ ਕਰਦੇ ਹਨ, ਇਹ ਦੁਪਹਿਰ ਤੋਂ ਚਲ ਕੇ ਤੀਜੇ ਦਿਨ ਦੁਪਹਿਰ ਤੋਂ ਪਹਿਲਾਂ ਮੰਜ਼ਲ 'ਤੇ ਪਹੁੰਚ ਜਾਂਦੀ ਹੈ। ਕੇਰਲ ਐਕਸਪ੍ਰੈੱਸ ਵੈੱਕਮ ਰੇਲਵੇ ਸਟੇਸ਼ਨ 'ਤੇ ਰੁਕਣ ਵਾਲੀ ਇਕਲੋਤੀ ਐਕਸਪ੍ਰੈਸ ਰੇਲ ਗੱਡੀ ਹੈ।

ਕੋਚ[ਸੋਧੋ]

ਇਹ ਇੱਕ 24 ਕੋਚ ਵਾਲੀ ਰੇਲ ਹੈ ਜਿਸ ਵਿੱਚ 7 ਏਸੀ ਕੋਚ (2 ਦੋ ਟੀਅਰ ਏਸੀ, 5 ਥ੍ਰੀ ਟੀਅਰ ਏਸੀ), 2 ਐਸਲਰ ਕੋਚ, 2 ਜਨਰਲ ਕੋਚ ਅਤੇ ਇੱਕ ਪੈਂਟਰੀ ਕਾਰ ਸ਼ਾਮਲ ਹਨ। ਇਹ ਰੇਲਗੱਡੀ ਆਮ ਤੌਰ 'ਤੇ ਈਰੋਡ ਸ਼ੈਡ ਦੀ ਡਬਲਯੂਏਪੀ 4 ਦੁਆਰਾ ਖਿੱਚੀ ਜਾਂਦੀ ਹੈ ਅਤੇ ਇਸ ਦੀ 110 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਵੀ ਹੁੰਦੀ ਹੈ।

ਹਵਾਲੇ[ਸੋਧੋ]

  1. http://indiarailinfo.com/train/timetable/935/59/664
  2. "Altered Trains". IRFCA. {{cite web}}: Italic or bold markup not allowed in: |publisher= (help)
  3. "Kerala Express 12625 Time Table". cleartrip.com. Archived from the original on 8 ਸਤੰਬਰ 2015. Retrieved 26 June 2017. {{cite web}}: Unknown parameter |dead-url= ignored (help)
  4. "Railways migrate to 5-digit number scheme to monitor trains". Times of।ndia. 20 Dec 2010. Retrieved 29 Aug 2012. {{cite web}}: Italic or bold markup not allowed in: |publisher= (help)[permanent dead link]