ਹਾਕੂਤੋ ਜੈਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਕੂਤੋ ਜੈਲੀ
Hakuto peach jelly
ਸਰੋਤ
ਸੰਬੰਧਿਤ ਦੇਸ਼ਜਪਾਨ
ਖਾਣੇ ਦਾ ਵੇਰਵਾ
ਖਾਣਾਮਿਠਾਈ
ਪਰੋਸਣ ਦਾ ਤਰੀਕਾਠੰਡਾ
ਮੁੱਖ ਸਮੱਗਰੀਪੀਚ ਅਤੇ ਖਣਿਜ ਪਾਣੀ

ਹਾਕੂਤੋ ਜੈਲੀ (白桃 ゼ リ ー?) ਇੱਕ ਮੌਸਮੀ ਜਪਾਨੀ ਮਿਠਆਈ ਜੋ ਕੀ ਸਿਰਫ ਗਰਮੀ ਵਿੱਚ ਹੀ ਉਪਲੱਬਧ ਹੁੰਦੀ ਹੈ।[1] ਇਸਨੂੰ ਓਕਯਾਮਾ ਦੇ ਹਾਕੂਤੋ ਦੇ ਪੀਚ ਖਣਿਜ ਪਾਣੀ ਨਾਲ ਬਣਾਇਆ ਜਾਂਦਾ ਹੈ। ਇਸਦੀ ਬਨਾਵਟ ਬਰੀ ਹੀ ਨਰਮ ਅਤੇ ਮੱਖਮਲੀ ਹੁੰਦੀ ਹੈ। ਇਸਦੀ ਮਹਿਕ ਅਤੇ ਸਵਾਦ ਪੀਚ ਵਾਲਾ ਹੁੰਦਾ ਹੈ। ਹਾਕੂਤੋ ਜੈਲੀ ਆੜੂ ਦੇ ਆਕਾਰ ਵਾਲੇ ਡਿੱਬੇ ਵਿੱਚ ਦਿੱਤੀ ਜਾਂਦੀ ਹੈ।[2] ਹਾਕੂਤੋ ਜੈਲੀ ਨੂੰ ਕਿਊਬ ਦੇ ਆਕਾਰ ਵਿੱਚ ਕੱਟ ਕੇ ਜਾਂ ਕੰਟੇਨਰ ਵਿੱਚੋਂ ਚਮਚੇ ਨਾਲ ਖਾਧਾ ਜਾਂਦਾ ਹੈ. ਇਸਨੂੰ ਠੰਡਾ ਹੀ ਖਾਇਆ ਜਾਂਦਾ ਹੈ। ਇਸਦੇ ਮੌਸਮੀ ਮਿਠਆਈ ਹੋਣ ਕਰਕੇ, ਹਾਕੂਤੋ ਜੈਲੀ ਦਾ ਸੁਆਦ ਹਰ ਸਾਲ ਅਲੱਗ ਤਰਾਂ ਦਾ ਹੁੰਦਾ ਹੈ। ਹਾਕੂਤੋ ਜੈਲੀ ਬਹੁਤ ਹੀ ਮਹਿੰਗੀ ਹੁੰਦੀ ਹੈ।[3]

ਹਵਾਲੇ[ਸੋਧੋ]

  1. Hakuto jelly in Japan[permanent dead link]
  2. Hakuto jelly in Paris
  3. "Hakuto jelly in London". Archived from the original on 2010-08-17. Retrieved 2016-07-20. {{cite web}}: Unknown parameter |dead-url= ignored (|url-status= suggested) (help)