ਨਿਰਪਿੰਦਰ ਸਿੰਘ ਰਤਨ
ਦਿੱਖ
ਨਿਰਪਿੰਦਰ ਸਿੰਘ ਰਤਨ | |
---|---|
ਜਨਮ | 28 ਸਤੰਬਰ 1943 ਅੰਮ੍ਰਿਤਸਰ ,ਪੰਜਾਬ, ਭਾਰਤ |
ਮੌਤ | ਨਵੰਬਰ 13, 2023 | (ਉਮਰ 80)
ਕਿੱਤਾ | ਭਾਰਤ ਸਰਕਾਰ ਦੇ ਸਾਬਕਾ ਆਈ. ਏ. ਐਸ.ਅਧਿਕਾਰੀ ਅਤੇ ਸਾਹਿਤਕਾਰ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਕਾਲ | 1960ਵਿਆਂ ਤੋਂ ਹੁਣ ਤੱਕ |
ਸ਼ੈਲੀ | ਕਹਾਣੀ,ਨਾਵਲ ਨਜ਼ਮ,ਸੰਸਮਰਣ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਤੀਸਰਾ ਬਨਵਾਸ |
ਨਿਰਪਿੰਦਰ ਸਿੰਘ ਰਤਨ ਪੰਜਾਬੀ ਕਵੀ ਅਤੇ ਲੇਖਕ ਹਨ।ਉਹਨਾ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਵਿੱਚ ਹੋਇਆ। ਉਹ ਲੇਖਕ ਹੋਣ ਦੇ ਨਾਲ ਨਾਲ ਭਾਰਤੀ ਪ੍ਰਸ਼ਾਸ਼ਕੀ ਸੇਵਾ (ਆਈ.ਏ.ਐਸ.) ਅਧਿਕਾਰੀ ਰਹੇ। ਉਹ ਅਜਕਲ ਚੰਡੀਗੜ੍ਹ ਵਿਖੇ ਰਹਿ ਰਹੇ ਹਨ ਅਤੇ ਸਾਹਿਤਕ ਸਮਾਗਮਾ ਵਿੱਚ ਸਰਗਰਮੀ ਨਾਲ ਭਾਗ ਲੈਂਦੇ ਰਹਿੰਦੇ ਹਨ।
ਰਚਨਾਵਾਂ
[ਸੋਧੋ]ਉਹ ਪੰਜਾਬੀ ਦੇ ਕਵੀ, ਕਹਾਣੀਕਾਰ, ਜੀਵਨੀ ਵਾਰਤਕ ਲੇਖਕ ਅਤੇ ਜੀਵਨੀ ਲੇਖਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਦਰਜਨ ਦੇ ਕਰੀਬ ਕਿਤਾਬਾਂ ਛਪੀਆਂ ਹਨ। ਇਸ ਵਿੱਚ ਤਿੰਨ ਕਾਵਿ ਸੰਗ੍ਰਹਿ, ਤਿੰਨ ਕਹਾਣੀ ਸੰਗ੍ਰਹਿ, ਤਿੰਨ ਜੀਵਨੀ ਦੀਆਂ ਪੁਸਤਕਾਂ ਹਨ। ਇਨ੍ਹਾਂ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ
- ਇਕ ਅਫ਼ਸਰ ਦਾ ਜਨਮ
- ਸ਼ੇਰਾਂ ਦਾ ਵਾਨ
- ਇਕ ਦਰਵੇਸ਼ ਮੰਤਰੀ
- ਚੁਰਾਸੀ ਦੇ ਚੱਕਰ
- ਆਰਜ਼ੀ ਫ਼ਾਇਲ
- ਸਾਹਾਂ ਦੀ ਪੱਤਰੀ
- ਰਤਨ ਕੋਠੜੀ ਖੁਲ੍ਹੀ ਅਨੂਪਾ
- ਤੀਸਰਾ ਬਨਵਾਸ (ਕਾਵਿ ਸੰਗ੍ਰਹਿ)[1]
- ਜੋ ਹਲਾਹਲ ਪੀਂਵਦੇ (ਕਾਵਿ ਸੰਗ੍ਰਹਿ)
- ਮੇਰੀ ਪਹਿਲੀ ਕਮਾਈ (ਯਾਦਾਂ)
- ਕਤਰਨ ਕਤਰਨ ਯਾਦਾਂ