ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਮਈ
ਦਿੱਖ
- 1570 – ਦੁਨੀਆ ਦਾ ਪਹਿਲਾ ਐਟਲਸ ਪ੍ਰਕਾਸਿਤ ਹੋਇਆ ਜਿਸ ਵਿੱਚ 70 ਦੇਸ਼ਾ ਦੇ ਨਕਸ਼ੇ ਸਨ।
- 1772 – ਸਮਾਜ ਸੁਧਾਰਕ ਰਾਜਾ ਰਾਮਮੋਹਨ ਰਾਏ ਦਾ ਜਨਮ।
- 1892 – ਇੰਗਲੈਂਡ ਦੇ ਇੱਕ ਦੰਦਾਂ ਦੇ ਡਾਕਟਰ ਵਾਸ਼ਿੰਗਟਨ ਸ਼ੇਫੀਲਡ ਨੇ ਟੁੱਥ ਪੇਸਟ ਦੀ ਕਾਢ ਕੱਢੀ।
- 1908 – ਅਮਰੀਕਾ ਵਿੱਚ ਰਾਇਟ ਭਰਾ ਨੇ 'ਫ਼ਲਾਇੰਗ ਮਸ਼ੀਨ' ਪੇਟੇਂਟ ਕਰਵਾਈ। ਇਸ ਤੋਂ ਪੂਰਾ ਹਵਾਈ ਜਹਾਜ਼ ਬਣਨ ਦਾ ਮੁੱਢ ਬੱਝਾ।
- 1914 – ਕਾਮਾਗਾਟਾਮਾਰੂ ਬਿਰਤਾਂਤ ਵਾਲਾ ਜਹਾਜ਼ ਵੈਨਕੂਵਰ ਪੁੱਜਾ।
- 1919 – ਕਰਤਾਰ ਸਿੰਘ ਝੱਬਰ ਨੂੰ ਫਾਂਸੀ ਅਤੇ ਉਸ ਦੇ ਸਤਾਰਾਂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ।
- 1973 – ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਵਾਟਰਗੇਟ ਘੋਟਾਲਾ 'ਚ ਆਪਣੀ ਭੂਮਿਕਾ ਸਵੀਕਾਰ ਕੀਤੀ।
- 1988 – ਭਾਰਤ ਨੇ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ।