ਸਮੱਗਰੀ 'ਤੇ ਜਾਓ

ਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਲੀਆਂ ਹਰਨਾਂ ਡੋਰੀਏਂ ਫਿਰਨਾ

ਮਲਵਈ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ ਦਾ ਸੰਰਨਹਿ

ਮਾਲਵਾ, ਮਲਵਈ ਤੇ ਮਲਵਈ ਲੋਕ ਗੀਤ

ਮਾਲਵਾ

ਪੰਜਾਬ ਦੇ ਉਸ ਭੁਗੋਲਿਕ ਖਿੱਤੇ ਨੂੰ ਜਿਥੇ ਪੰਜਾਬੀ ਦੀ ਇੱਕ ਉਪਭਾਸ਼ਾ, ਮਲਵਈ ਬੋਲੀ ਜਾਂਦੀ ਹੈ, ਮਾਲਵਾ ਕਹਿੰਦੇ ਹਨ। ਇਸ ਖੇਤਰ ਨੂੰ ਵੱਖ-ਵੱਖ ਨਾਂਵਾ ਨਾਲ ਪੁਕਾਰਿਆ ਜਾਂਦਾ ਹੈ।

ਮਲਵਈ ਦੇ ਗਿੱਧੇ ਦੀ ਢਾਂਣੀਆ

(ਛਪਾਰ ਦੇ ਮੇਲੇ ਦੇ ਪ੍ਰਸੰਗ ਵਿਚ)

ਪੰਜਾਬ ਦੇ ਬਹੁਤੇ ਲੋਕ ਨਾਚ ਕਿਸੇ ਵਿਸ਼ੇਸ਼ ਭੂੰ-ਖੰਡ ਸੱਭਿਆਚਾਰਕ ਖਿੱਤੇ, ਕਬੀਲੇ ਜਾਂ ਜਾਤੀਆਂ ਨਾਲ ਸੰਬੰਧਤ ਹਨ। ਇਹਨਾਂ ਜਾਤੀਆਂ ਦੀ ਇਤਿਹਾਸਿਕ ਪੈੜ ਅਤੇ ਲੋਕ-ਸੱਭਿਆਚਾਰਕ ਦੇ ਅਨੇਕਾਂ ਨਕਸ਼ ਇਹਨਾਂ ਦੇ ਨਾਚਾਂ ਵਿੱਚ ਸਾਂਭੇ ਪਏ ਹਨ। ਮਲਵਈ ਮਰਦਾਂ ਦਾ ਸਿੱਧਾ ਸਥਾਨਕ ਕਵੀਸ਼ਰਾਂ ਤੇ ਸ਼ਾਇਰਾ ਦੀਆਂ ਸ਼ੋਕੀਆ ਢਾਣੀਆਂ ਦੀ ਦੇਣ ਹੈ। ਮਰਦਾਂ ਦਾ ਇਹ ਗਿੱਧਾ ਟੋਲੀਆ ਬੰਨ੍ਹ ਕੇ ਪੈਂਦਾ ਹੈ ਇਹ ਟੋਲੀਆ ਵਿਆਹ ਦੇ ਮੌਕੇ ਜਾਂ ਮੇਲੇ ਮੁਸਾਹਵੇ ਸਮੇਂ ਗਿੱਧੇ ਦੇ ਪਿੜ ਵਿੱਚ ਜੁੜਦੀਆਂ ਹਨ।


ਜਿਵੇ: 

ਇਕ ਹਫਤੇ ਦਾ ਵਿਆਹ ਪਰਵਾਇਆ ਘਰ ਪੰਡਤਾ ਦੇ ਜਾ ਕੇ,

      ਸ਼ਗਨ ਵਿਚਾਰ ਕੇ ਉੱਠ ਗਿਆ ਲਾਗੀ ਸਾਰੀ ਗਲ ਸਮਝ ਕੇ

     ਤਿਆਰ ਰਹੀ ਹਰਨਾਮ ਸੁਇਰੀਆਂ ਜੰਨ ਨੂੰ ਕਹਿਣ ਬੁਲਾ ਕੇ

     ਵਿਆਹ ਵਿੱਚ ਦਿਨ ਥੋੜ੍ਹੇ ਵਟਣਾ ਦੇਣ ਮਲਾ ਕੇ..

  • ਲੰਮੀ ਬੋਲੀ

ਉਂਝ ਟੱਪਾ ਤੇ ਲੰਮੀ ਬੋਲੀ ਦੁਆਬੇ ਤੇ ਮਾਂਝੇ ਵਿੱਚ ਵੀ ਪ੍ਰਚਲਤ ਹਨ ਪਰ ਇਸ ਨੂੰ ਜਿੰਨੀ ਮਾਨਤਾ ਮਾਲਵੇ ਵਿੱਚ ਮਿਲੀ ਹੈ। ਉੱਨੀ ਦੂਜੇ ਖੇਤਰਾ ਵਿੱਚ ਨਹੀਂ ਬੋਲੀ ਦੇ ਨਿਭਾਉ ਸਮੇਂ ਤਾੜੀ, ਬੋਲ ਤੇ ਨਾਚ ਤਿੰਨੇ ਮਿਲਵੇ ਰੂਪ ਵਿੱਚ ਚਲੰਦ ਹਨ।

ਜਿਵੇ: 

ਢਾਈਆਂ - ਢਾਈਆਂ - ਢਾਈਆਂ

      ਜਿਉਣੇ ਮੌੜ ਦੀਆਂ ਸੰਭ ਰੰਗੀਆ ਭਰਜਾਈਆਂ

      ਉੱਚੇ ਟਿੱਬੇ ਗਈਆ ਰੇਤ ਨੂੰ

      ਪਾਣੀ ਤੋਂ ਮਰਨ ਤਿਹਾਈਆਂ

      ਪਾਣੀ ਮੰਗੇ ਦੁੱਧ ਦਿੰਦੀਆਂ

      ਜੱਗ ਜਿਉਣ ਵੱਡੀਆ ਭਰਜਾਈਆਂ

      ਰੋਹ ਦੀਏ ਕਿੱਕਰੇ ਨੀ ਤੇਰੇ ਨਾਲ ਪਰੀਤਾ ਪਾਈਆਂ

      ਅੱਗ ਗੱਡੀ ਨੂੰ ਲਾਕੇ ਡਾਕੂ ਲੁੱਟਦੇ

      ਹੁਣ ਹੋਗੀਆ ਤਕੜਾਈਆਂ

      ਹੋ ਲੈ ਨੀ ਬੱਲੀਏ

      ਕਬਰਾਂ ਯਾਰ ਦੀਆਂ ਆਈਆਂ

ਮਲਵਈ ਬੋਲੀ ਦੀ ਅੰਤਮ ਤੁਕ-ਤੋੜਾ- ਇਸ ਦੀ ਕੰਗਰੋੜ ਹੈ।

ਲੋਕ ਕਾਵਿ ਦਾ ਸਿਰਜਕ ਸ਼ਕਤੀ ਸਮੂਹ

ਲੋਕ ਗੀਤ ਦੀ ਸਿਰਜਨਾ ਸਬੰਧੀ ਕਈ ਤਰ੍ਹਾਂ ਦੇ ਰਹੱਸ ਹਾਲ ਵੀ ਬਣੇ ਹੋਏ ਹਨ ਬਹੁਤਿਆ ਦਾ ਵਿਚਾਰ ਹੈ ਕਿ ਲੋਕ ਗੀਤ ਸਮੂਹ ਵਿੱਚ ਬੈਠ ਕੇ ਸਮੂਹਕ ਰੂਪ ਵਿੱਚ ਰਚੇ ਜਾਂਦੇ ਹਨ ਤੇ ਕੁਝ ਹੋਰ ਵਿਦਵਾਨ ਲੋਕ ਗੀਤਾ ਨੂੰ ਗੁੰਮਨਾਮ ਕਵੀਆ ਦੀਆਂ ਗੁੰਮਨਾਮ ਰਚਨਾਵਾਂ ਕਹਿ ਕੇ ਬਸ ਕਰ ਦਿੰਦੇ ਹਨ। ਬਹੁਤੀ ਵਾਰ ਲੋਕ ਗੀਤਕਾਰ ਕਿਸੇ ਪਹਿਲੇ ਲੋਕ ਗੀਤ ਨੂੰ ਹੀ ਆਪਣੇ ਢੰਗ ਨਾਲ ਤੋੜਦਾ, ਘੜਦਾ ਸਿਰਜਦਾ ਜਾਂਦਾ ਹੈ।

     <Poem>ਨੱਕੇ ਛਡਦੇ ਨੇ ਮੈਂ ਤਿਆਰ ਬੋਲੀਆ ਕਰੀਆਂ

         ਬਹਿ ਕੇ ਸੁਣਨਗੀਆ ਇੰਦਰ ਲੋਕ ਦੀਆਂ ਪਰੀਆਂ.

         ਟੋਟੇ ਜੋੜਾ ਕਈ ਲੋਟ ਦੇ ਕਈ ਲੋਟ ਦੀਆਂ ਲੜੀਆਂ

        ਵੇਲੇ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆ..

ਮਲਵਈ ਬੋਲੀਆ ਨੂੰ ਮਰਦਾਂ ਤੇ ਔਰਤਾ ਦੀਆਂ ਦੋ ਸ਼੍ਰੇਣੀਆ ਵਿੱਚ ਰੱਖਣਾ ਇੱਕ ਮੋਟੀ ਜਿਹੀ ਵੰਡ ਹੈ। ਇਸ ਵੰਡ ਦਾ ਆਧਾਰ ਹੈ ਬੋਲੀਆ ਵਿੱਚ ਮਿਲਦਾ ਮਰਦਾਣਾਂ ਤੇ ਜਨਾਨਾ ਅਨੁਭਵ। ਮਲਵਈ ਬੋਲੀਆ ਦੇ ਬਹੁਤ ਵੱਡੇ ਭਾਰਾ ਦੀ ਮਰਦਾਣਾ ਤੇ ਜਨਾਨਾ ਹੋਣ ਦੀ ਸਪਸ਼ਟ ਪਛਾਣ ਹੈ ਖਾਸ ਕਰਕੇ ਮਲਵੈਣਾ ਦੇ ਗਿੱਧੇ ਦੀਆਂ ਨਿੱਕੀਆਂ ਬੋਲੀਆਂ ਅਤੇ ਮਲਵਈ ਗਿੱਧੇ ਦੇ ਪਿੜ, ਸਾਜਾਂ, ਬੋਲੀਕਾਰਾ, ਅਖਾੜੇ ਦੀ ਤਤਕਾਲੀਨ  ਸਥਿਤੀ ਤੇ ਮੇਲੇ ਦੀ ਰੌਣਕ ਨਾਲ ਸਬੰਧਿਤ ਬੋਲੀਆਂ ਸਪਸ਼ਟ ਨਿਖੇੜੀਆ ਜਾ ਸਕਦੀਆਂ ਹਨ ਯਾਰੀ-ਦੋਸਤੀ, ਇਸ਼ਕ ਸਕੰਲਪ; ਲੋਕ-ਦਰਮੁਨ ਤੇ ਔਰਤ ਦੇ ਹੁਸਨ ਨਾਲ ਸਬੰਧਿਤ ਕੁੱਝ ਵਿਸ਼ੇਸ਼ ਬੋਲੀਆ ਨੂੰ ਵਖਰਿਉਣ ਵਿੱਚ ਕਠਿਨਾਈ ਆਉਂਦੀ ਹੈ ਖਾਸ ਦਿੱਕਤ ਉਹਨਾਂ ਬੋਲੀਆਂ ਨੂੰ ਨਿਖੇੜਨ ਦੀ ਆਉਦੀ ਹੈ ਜਿਹੜੀਆਂ ਮਰਦਾਵੀ ਸ਼ੁਰੂ ਤੋਂ ਸ਼ੁਰੂ ਹੋ ਕੇ ਤੋੜੇ ਉੱਤੇ ਜਨਾਨਾ ਸੁਰ ਵਿੱਚ ਮੁੱਕਦੀਆਾ ਹਨ ਜਾ ਇਸ ਤੋਂ ਉਲਟ ਵਾਪਰਦਾ ਹੈ। ਆਰੰਭ ਵਿੱਚ ਪਰਮੇਸ਼ਰ ਦਾ ਨਾਉ ਲੈਣਾ ਹੈ, ਆਪੋ ਆਪਣੇ ਇਸ਼ਟ ਨੂੰ ਧਿਆ ਕੇ ਉਸ ਕੋਲੋ ਸ਼ਾਇਰੀ ਦਾ ਵਰਦਾਨ ਮੰਗਣਾ ਹੈ ਤੇ ਅੰਤ ਵਿੱਚ ਗਿੱਧੇ ਦਾ ਭੋਗ ਪਾਉਣਾ ਹੈ।

ਮੇਲਾ ਛਪਾਰ ਲਗਦਾ ਕਾਂਢ ਦੀਆ ਬੋਲੀਆ ਵਿੱਚ ਮਾਲਵੇ ਦੇ ਵੈਲੀਆਂ, ਡਾਕੂਆ, ਆਸ਼ਕਾ ਤੇ ਸ਼ੌਕੀ ਬੰਦਿਆ ਦਾ ਜ਼ਿਕਰ ਹੈ। ਇਹ ਬੋਲੀਕਾਰ ਖੂਬ ਤਿਆਰੀ ਕਰਕੇ ਛਪਾਰ ਦੇ ਮੇਲੇ ਜਾਂ ਜਗਰਾਮਾ ਦੀ ਰੌਸ਼ਨੀ ਉੱਤੇ ਜਾਂਦੇ ਹਨ ਮਾੜੀ ਉੱਤੇ ਮਿੱਟੀ ਕੱਢ ਕੇ ਜਾਂ ਕਬਰ ਉੱਤੇ ਮੱਥਾ ਟੇਕ ਕੇ ਇਹ ਕਿਸੇ ਇੱਕ ਢਾਣੀ ਵਿੱਚ ਸ਼ਾਮਲ ਹੋ ਕੇ ਮੇਲੇ ਵਿੱਚ ਰੌਣਕਾ ਲਾਉਂਦੇ ਹਨ।

        ਚੌਥਾ, ਪੰਜਵਾ ਤੇ ਛੇਵਾ ਕਾਢ ਆਹਮੋ ਸਾਹਮਣੇ ਖਲੋ ਕੇ ਮੁਕਾਬਲੇ ਵਿੱਚ ਬੋਲੀ ਪਾ ਰਹੇ ਢਾਣੀਕਾਰਾਂ ਤੇ ਮੋਢੇ ਜੋੜ ਕੇ ਜੁੜੀ ਭੀੜ ਵਾਲੇ ਜੰਮੇ ਹੋਏ ਅਖਾੜੇ ਨਾਲ ਸਬੰਧਿਤ ਹਨ ਇਥੇ ਬੋਲੀਕਾਰ ਬੋਲੀ ਵਿੱਚ ਆਪਣਾ ਨਾ ਜਾਂ ਢਾਣੀ ਦੇ ਨਾਉ ਨੂੰ ਜੋੜ ਕੇ ਬੋਲੀ ਪਾਉਂਦਾ ਹੈ।

        ਇਸ ਜਿਲਦ ਦੇ ਦੂਜੇ ਭਾਗ ਵਿੱਚ ਮਲਵਈ ਮਰਦਾਂ ਵਿੱਚ ਆਮ ਪ੍ਰਚੱਲਤ ਬੋਲੀਆ ਹਨ। ਇਹਨਾਂ ਦੀ ਤਰਤੀਬ ਮਲਵਈ ਗੱਭਰੂ ਦੇ ਜੀਵਨ ਦੀ ਸਹਿਜ਼ ਤੌਰ 'ਤੇ ਸਮਵਿਥ ਰੱਖੀ ਗਈ ਹੈ। ਜਿੱਥੇ ਜੁਆਨੀ ਚੜ੍ਹਦੀ ਹੈ, ਅੱਖਾ ਭਿੜਦੀਆ ਹਨ ਛਵੀਆ ਦੇ ਜੜਾਕੇ ਪੈਦੇ ਹਨ। ਟੁੱਟਗੀ ਦਾ ਦਰਦ ਹਢਾਉਦੇਂ ਆਸ਼ਕ ਕਿੱਕਰਾ ਹੇਠ ਬਹਿ ਰੋਂਦੇ ਹਨ ਤੇ ਫਿਰ ਦੋਵੇ ਧਿਰ ਕਬੀਲਦਾਰੀ ਦੀ ਚੱਕੀ ਵਿੱਚ ਪਿਸਦੀਆ ਹਨ।

ਇਸ ਅਨੁਭਾਗ ਦੇ ਪਹਿਲੇ ਕਾਢ - ਕਾਲਿਆਂ ਹਰਨਾਂ ਰੋਹੀਏ ਫਿਰਨਾ - ਵਿੱਚ ਰੋਹੀਆਂ, ਰੱਕੜਾ ਦੇ ਦੇਸ਼ ਮਾਲਵੇ ਵਿੱਚ ਜੰਮਣ ਵਾਲੇ ਹੀਰੇ; ਹਰਨਾ ਵਰਗੇ ਸੋਹਣੇ ਗੱਭਰੂਆ ਦੀ ਹੋਣੀ ਨੂੰ ਚਿਤਰਿਆ ਗਿਆ ਹੈ।

ਇਸ ਜਿਲਦ ਦੇ ਅੰਤਲੇ ਭਾਗ - ‘ਭਗੜਾ ਪਾ ਮੁੰਡਿਆਂ - ਵਿੱਚ ਅੰਕਤ ਬੋਲੀਆਂ ਨਿਰੋਲ ਮਲਵਈ ਨਹੀਂ, ਅਜੋਕੇ ਭੰਗੜੇ ਦੀਆਂ ਹਨ 1953 ਤੋਂ ਬਾਅਦ ਜਦੋਂ ਭੰਗੜਾ ਨਵੇਂ ਰੂਪ ਵਿੱਚ ਸਾਡੀਆ ਸਟੇਜ਼ਾ ਉੱਤੇ ਆਉਦਾ ਹੈ ਕੁੱਝ ਬੋਲੀਆ ਵਿੱਚ ਬੋਲੀਕਾਰਾਂ ਦੇ ਨਾਂ ਆਉਂਦੇ ਹਨ ਅਜੇਹੀਆ ਵਿਚਮਿਲਵਈ ਬੋਲੀਕਾਰਾਂ ਨੇ ਕਿਸੇ ਪ੍ਰਚੱਲਤ ਬੋਲੀ ਵਿੱਚ ਭੰਨ ਤੋੜ ਕਰ ਕੇ ਆਪਣਾ ਨਾ ਜੜਿਆ।

  • ਬੋਲੀਕਾਰ:

ਜਿੰਨ੍ਹਾ ਬੋਲੀਕਾਰਾ ਦਾ ਇਸ ਸੰਗਰਹਿ ਵਿੱਚ ਜ਼ਿਕਰ ਆਇਆ ਹੈ ਉਹਨਾ ਵਿੱਚ ਪਿੰਡ ਕੱਟੂ ਦਾ ਭਗਤੂ, ਸੰਘੇੜੇ ਦੇ ਪਾਲ, ਫਲ੍ਹੇਵਾਲ ਦਾ ਬਲਬੀਰ, ਮਹਿਮਾ ਸਵਾਈ ਦਾ ਲਛਮਣ, ਢੁੱਡੀਕੇ ਦਾ ਕੂੜਾ, ਮਿੱਠੇਵਾਲ ਦਾ ਛੋਟਾ ਤੇ ਬਚਿੱਤਰ, ਬਾਪਲਾ ਦਾ ਫਤੇਦੀਨ, ਬਰਵਾਲੀ ਦਾ ਪਿੱਤਰ ਅਜਿਹੇ ਬੋਲੀਕਾਰ ਹਾਲੇ ਵੀ ਮਾਲਵੇ ਵਿੱਚ ਮਿਲਦੇ ਹਨ ਜਿੰਨ੍ਹਾਂ ਨੇ ਖਾਸੀਆ ਖਾਸੀਆ ਬੋਲੀਆਂ ਯਾਦ ਕੀਤੀਆਂ ਹੋਈਆ ਹਨ ਮੈਂ ਆਪਣੇ ਸੀਮਿਤ ਜਿਹੇ ਨਿਜੀ ਸਾਧਨਾ ਨਾਲ ਥੋੜ੍ਹੇ ਬੰਦਿਆ ਤਕ ਪਹੁੰਚ ਕਰ ਸਕਿਆ ਹਾਂ। ਇਸ ਕੰਮ ਨੂੰ ਵੱਡੇ ਪੱਧਰ ਤੇ ਅੱਗੇ ਤੋਰਨ ਦੀ ਲੋੜ ਹੈ।

        ਡਾ. ਨਾਹਰ ਅਨੁਸਾਰ ਉਹ ਇੱਕ ਗੱਲ ਸਪਸ਼ਟ ਕਰਦਾ ਹੈ ਕਿ ਮਲਵਈ ਬੋਲੀਆ ਦਾ ਬਹੁਤਾ ਭਾਗ ਅਸ਼ਲੀਲ ਜਾ ਲੁੱਚੀਆ ਕਹੀਆ ਜਾਂਦੀਆ ਬੋਲੀਆ ਦਾ ਹੈ। ਖਾਸ ਕਰ ਭਾਗ ਪਹਿਲੇ ਵਿੱਚ ਮਘੇ ਹੋਏ ਗਿੱਧੇ ਵਿੱਚ ਮਲਵਈ ਬੋਲੀਕਾਰ ਦੀ ਗੱਲ ਰੰਨ ਤੋਂ ਸ਼ੁਰੂ ਹੁੰਦੀ ਹੈ ਤੇ ਰੰਨ ਦੇ ਭਜਨ ਉਤੇ ਮੁਕ ਜਾਂਦੀ ਹੈ। ਸਿਆਣੇ ਹਾਂਡੀ ਵਿੱਚ ਚੌਲ ਢੋਹ ਕੇ ਅੰਦਾਜ਼ਾ ਲੈ ਲੈਣ ਤੇ ਪੜ੍ਹਨ ਸੁਣਨ ਵਾਲੇ ਇਸ ਥੋੜ੍ਹੇ ਬਹੁਤਾ ਕਰ ਕੇ ਜਾਣਨ, ਇਹ ਲੁੱਚੀਆਂ ਨੇ ਕਿ ਸੁੱਚੀਆ ਫੈਸਲਾ ਆਪੇ ਕਰ ਲੈਣ।

ਭਾਗ ਪਹਿਲਾ: ਮਲਵਈ ਢਾਈ ਦੇ ਵਿਸ਼ੇਸ਼ ਪਿੜ ਦੀਆਂ ਬੋਲੀਆ (ਛਪਾਰ ਦੇ ਮੇਲੇ ਦੇ ਪ੍ਰਸੰਗ ਵਿੱਚ )

ਜਿਵੇ:          ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ

                ਕਹਿ ਦਿਆ ਬਾਤ ਕਰਾਂਗੀ

                ਤੂੰਬੇ ਤੇ ਢੋਲਕ ਨੇ

                ਪੂਰਤੀ ਗਿੱਧੇ ਦੀ ਸਾਰੀ

                ਬੋਲੀ ਉਹ ਪਾਊਂ

                ਜੇੜ੍ਹੀ ਘਿਉ ਦੇ ਮਾਂਗ ਨਿਤਾਰੀ

                ਪਿੰਡ ਕੱਟੂ ਨਾਉ ਭਗਤੂ ਮੇਰਾ

                ਬਣਿਆ ਖੂਬ ਲਿਖਾਰੀ

                ਫੁੱਲ ਬਘਿਆੜੀ ਦੇ

                ਮੋਚਿਆ ਦੀ ਸਰਦਾਰੀ...........

1.      ਨਾਉ ਪਰਮੇਸ਼ਰ ਦਾ ਲੈ ਕੇ ਗਿੱਧੇ ਵਿੱਚ ਵੜਦਾ

        ਪਿੰਡ ਤਾਂ ਸਾਡੇ ਡੇਰਾ ਸਾਧ ਦਾ

        ਮੈਂ ਸੀ ਗੁਰਮੁਖੀ ਪੜ੍ਹਦਾ

        ਬਿਹਿੰਦੀ ਸਤਸੰਗ 'ਚ

        ਮਾੜੇ ਬੰਦੇ ਦੇ ਕੋਲ ਨੀ ਖੜ੍ਹਦਾ

        ਨਾਉ ਪਰਮੇਸ਼ਰ ਦਾ

        ਲੈ ਕੇ ਗਿੱਧੇ ਵਿੱਚ ਵੜਦਾ .........

2.

ਮੇਲਾ ਛਪਾਰ ਲਗਦਾ

        ਮਿੱਟੀ ਕੱਢਦੀ ਆ ਖਿਲਕਤ ਸਾਰੀ

3.

        ਪਟੜੀ ਫੇਰ ਦੀ ਪਾਮਾ ਬੋਲੀ

        ਦੁਨੀਆ ਸਿਫਤ ਕਰੂਗੀ ਸਾਰੀ

        ਦਾਬੜੇ ਦੇ ਲੋਕਾ ਦੇ ਬਈ

        ਰੋਹਤ ਚਮਾਰਾਂ ਆਲੀ

        ਜੋਲ ਪਟਿਆਲੇ ਦੀ

        ਜੁੱਤੀ ਉੱਤੇ ਦੀ ਮਾਰੀ

ਭਾਗ ਦੂਜਾ: ਮਲਵਈ ਮਰਦਾਂ ਵਿੱਚ ਆਮ ਪ੍ਰਚਲਤ ਲੰਮੀਆ ਬੋਲੀਆਂ

ਜਿਵੇ:          ਕਾਲੀਆਂ ਹਰਨਾਂ ਰੋਹੀਏ ਫਿਰਨਾ

                ਤੇਰੇ ਪੈਰੀ ਝਾਂਜਰਾਂ ਪਾਈਆ

                ਮਿੰਗਾ ਤੇਰੀਆ ਤੇ ਕੀ ਕੁਸ਼ ਲਿਖਿਆ

                ਤਿੱਤਰ ਤੇ ਮੁਰਗਾਈਆ

                ਅੱਗੇ ਤਾਂ ਟੱਪਦਾ ਸੀ ਨੌ-ਨੌ ਕੋਠੇ

                ਹੁਣ ਨੀ ਟੱਪਦੀਆਂ ਖਾਈਆਂ

                ਖਾਈ ਟੱਪਦੇ ਦੇ ਵੱਜਿਆ ਕੰਡਾ

                ਦੇਮੇ ਰਾਮ ਦੁਹਾਈਆਂ

                ਮਾਸ ਮਾਸ ਤੇਰਾ ਕੁੱਤਿਆ ਖਾਧਾ

                ਹੱਡੀਆ ਰੇਤ ਰਲਾਈਆਂ

                ਰਾਤਾ ਸਿਆਲ ਦੀਆਂ

                ਕੱਲੀ ਨੂੰ ਕੱਟਣ ਆਈਆ।

                2.

                ਸੁਣ ਨੀ ਕੁੜੀਏ ਨੱਚਣ ਵਾਲੀਏ

                ਨਚਦੀ ਲੱਗੇ ਪਿਆਰੀ

ਭੈਣ ਤੇਰੀ ਨਾਲ ਵਿਆਹ ਕਰਾ ਲਾਂ

ਤੈਨੂੰ ਬਣਾ ਲਾਂ ਸਾਲੀ

ਮਾਂ ਤੇਰੀ ਨੂੰ ਸੱਸ ਬਣਾਲਾ

ਪਿਉ ਤੇਰੇ ਨੂੰ ਸਹੁਰਾ

ਤੇਰੇ ਪਿੰਡ ਵਿੱਚ ਨੀ

ਛੱਡ ਕੇ ਫਿਰੂੰਗਾ ਟੋਰਾ..........

ਢਾਈਆ - ਢਾਈਆ - ਢਾਈਆ

ਸੁਣ ਲੋ ਖਾਲਸਿਉ

ਮੇਰੇ ਆਦ ਬੋਲੀਆਂ ਆਈਆਂ

ਨੱਕੇ ਛੱਡਦੇ ਨੇ

ਮੈਂ ਬਹਿ ਕੇ ਆਪ ਬਣਾਈਆਂ

ਹੁਣ ਨਾ ਸਿਆਣਦੀਆਂ

ਦਿਉਰਾ ਨੂੰ ਭਰਜਾਈਆ.................