ਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਲੀਆਂ ਹਰਨਾਂ ਡੋਰੀਏਂ ਫਿਰਨਾ

ਮਲਵਈ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ ਦਾ ਸੰਰਨਹਿ

ਮਾਲਵਾ, ਮਲਵਈ ਤੇ ਮਲਵਈ ਲੋਕ ਗੀਤ

ਮਾਲਵਾ

ਪੰਜਾਬ ਦੇ ਉਸ ਭੁਗੋਲਿਕ ਖਿੱਤੇ ਨੂੰ ਜਿਥੇ ਪੰਜਾਬੀ ਦੀ ਇੱਕ ਉਪਭਾਸ਼ਾ, ਮਲਵਈ ਬੋਲੀ ਜਾਂਦੀ ਹੈ, ਮਾਲਵਾ ਕਹਿੰਦੇ ਹਨ। ਇਸ ਖੇਤਰ ਨੂੰ ਵੱਖ-ਵੱਖ ਨਾਂਵਾ ਨਾਲ ਪੁਕਾਰਿਆ ਜਾਂਦਾ ਹੈ।

ਮਲਵਈ ਦੇ ਗਿੱਧੇ ਦੀ ਢਾਂਣੀਆ

(ਛਪਾਰ ਦੇ ਮੇਲੇ ਦੇ ਪ੍ਰਸੰਗ ਵਿਚ)

ਪੰਜਾਬ ਦੇ ਬਹੁਤੇ ਲੋਕ ਨਾਚ ਕਿਸੇ ਵਿਸ਼ੇਸ ਭੂੰ-ਖੰਡ ਸੱਭਿਆਚਾਰਕ ਖਿੱਤੇ, ਕਬੀਲੇ ਜਾਂ ਜਾਤੀਆਂ ਨਾਲ ਸੰਬੰਧਤ ਹਨ। ਇਹਨਾਂ ਜਾਤੀਆਂ ਦੀ ਇਤਿਹਾਸਿਕ ਪੈੜ ਅਤੇ ਲੋਕ-ਸੱਭਿਆਚਾਰਕ ਦੇ ਅਨੇਕਾਂ ਨਕਸ਼ ਇਹਨਾ ਦੇ ਨਾਚਾਂ ਵਿਚ ਸਾਂਭੇ ਪਏ ਹਨ। ਮਲਵਈ ਮਰਦਾਂ ਦਾ ਸਿੱਧਾ ਸਥਾਨਕ ਕਵੀਸ਼ਰਾਂ ਤੇ ਸ਼ਾਇਰਾ ਦੀਆਂ ਸ਼ੋਕੀਆ ਢਾਣੀਆਂ ਦੀ ਦੇਣ ਹੈ। ਮਰਦਾਂ ਦਾ ਇਹ ਗਿੱਧਾ ਟੋਲੀਆ ਬੰਨ੍ਹ ਕੇ ਪੈਂਦਾ ਹੈ ਇਹ ਟੋਲੀਆ ਵਿਆਹ ਦੇ ਮੌਕੇ ਜਾਂ ਮੇਲੇ ਮੁਸਾਹਵੇ ਸਮੇਂ ਗਿੱਧੇ ਦੇ ਪਿੜ ਵਿਚ ਜੁੜਦੀਆਂ ਹਨ।


ਜਿਵੇ: 

ਇਕ ਹਫਤੇ ਦਾ ਵਿਆਹ ਪਰਵਾਇਆ ਘਰ ਪੰਡਤਾ ਦੇ ਜਾਕੇ,

      ਸ਼ਗਨ ਵਿਚਾਰ ਕੇ ਉੱਠ ਗਿਆ ਲਾਗੀ ਸਾਰੀ ਗਲ ਸਮਝ ਕੇ

     ਤਿਆਰ ਰਹੀ ਹਰਨਾਮ ਸੁਇਰੀਆਂ ਜੰਨ ਨੂੰ ਕਹਿਣ ਬੁਲਾ ਕੇ

     ਵਿਆਹ ਵਿਚ ਦਿਨ ਥੋੜ੍ਹੇ ਵਟਣਾ ਦੇਣ ਮਲਾ ਕੇ..

  • ਲੰਮੀ ਬੋਲੀ

ਉਂਝ ਟੱਪਾ ਤੇ ਲੰਮੀ ਬੋਲੀ ਦੁਆਬੇ ਤੇ ਮਾਂਝੇ ਵਿਚ ਵੀ ਪ੍ਰਚਲਤ ਹਨ ਪਰ ਇਸ ਨੂੰ ਜਿੰਨੀ ਮਾਨਤਾ ਮਾਲਵੇ ਵਿਚ ਮਿਲੀ ਹੈ। ਉੱਨੀ ਦੂਜੇ ਖੇਤਰਾ ਵਿਚ ਨਹੀਂ ਬੋਲੀ ਦੇ ਨਿਭਾਉ ਸਮੇਂ ਤਾੜੀ, ਬੋਲ ਤੇ ਨਾਚ ਤਿੰਨੇ ਮਿਲਵੇ ਰੂਪ ਵਿਚ ਚਲੰਦ ਹਨ।

ਜਿਵੇ: 

ਢਾਈਆਂ - ਢਾਈਆਂ - ਢਾਈਆਂ

      ਜਿਉਣੇ ਮੌੜ ਦੀਆਂ ਸੰਭ ਰੰਗੀਆ ਭਰਜਾਈਆਂ

      ਉੱਚੇ ਟਿੱਬੇ ਗਈਆ ਰੇਤ ਨੂੰ

      ਪਾਣੀ ਤੋਂ ਮਰਨ ਤਿਹਾਈਆਂ

      ਪਾਣੀ ਮੰਗੇ ਦੁੱਧ ਦਿੰਦੀਆਂ

      ਜੱਗ ਜਿਉਣ ਵੱਡੀਆ ਭਰਜਾਈਆਂ

      ਰੋਹ ਦੀਏ ਕਿੱਕਰੇ ਨੀ ਤੇਰੇ ਨਾਲ ਪਰੀਤਾ ਪਾਈਆਂ

      ਅੱਗ ਗੱਡੀ ਨੂੰ ਲਾਕੇ ਡਾਕੂ ਲੁੱਟਦੇ

      ਹੁਣ ਹੋਗੀਆ ਤਕੜਾਈਆਂ

      ਹੋ ਲੈ ਨੀ ਬੱਲੀਏ

      ਕਬਰਾਂ ਯਾਰ ਦੀਆਂ ਆਈਆਂ

ਮਲਵਈ ਬੋਲੀ ਦੀ ਅੰਤਮ ਤੁਕ-ਤੋੜਾ- ਇਸ ਦੀ ਕੰਗਰੋੜ ਹੈ।

ਲੋਕ ਕਾਵਿ ਦਾ ਸਿਰਜਕ ਸ਼ਕਤੀ ਸਮੂਹ

ਲੋਕ ਗੀਤ ਦੀ ਸਿਰਜਨਾ ਸਬੰਧੀ ਕਈ ਤਰ੍ਹਾਂ ਦੇ ਰਹੱਸ ਹਾਲ ਵੀ ਬਣੇ ਹੋਏ ਹਨ ਬਹੁਤਿਆ ਦਾ ਵਿਚਾਰ ਹੈ ਕਿ ਲੋਕ ਗੀਤ ਸਮੂਹ ਵਿਚ ਬੈਠ ਕੇ ਸਮੂਹਕ ਰੂਪ ਵਿਚ ਰਚੇ ਜਾਂਦੇ ਹਨ ਤੇ ਕੁਝ ਹੋਰ ਵਿਦਵਾਨ ਲੋਕ ਗੀਤਾ ਨੂੰ ਗੁੰਮਨਾਮ ਕਵੀਆ ਦੀਆਂ ਗੁੰਮਨਾਮ ਰਚਨਾਵਾਂ ਕਹਿ ਕੇ ਬਸ ਕਰ ਦਿੰਦੇ ਹਨ। ਬਹੁਤੀ ਵਾਰ ਲੋਕ ਗੀਤਕਾਰ ਕਿਸੇ ਪਹਿਲੇ ਲੋਕ ਗੀਤ ਨੂੰ ਹੀ ਆਪਣੇ ਢੰਗ ਨਾਲ ਤੋੜਦਾ, ਘੜਦਾ ਸਿਰਜਦਾ ਜਾਂਦਾ ਹੈ।

     <Poem>ਨੱਕੇ ਛਡਦੇ ਨੇ ਮੈਂ ਤਿਆਰ ਬੋਲੀਆ ਕਰੀਆਂ

         ਬਹਿ ਕੇ ਸੁਣਨਗੀਆ ਇੰਦਰ ਲੋਕ ਦੀਆਂ ਪਰੀਆਂ.

         ਟੋਟੇ ਜੋੜਾ ਕਈ ਲੋਟ ਦੇ ਕਈ ਲੋਟ ਦੀਆਂ ਲੜੀਆਂ

        ਵੇਲੇ ਧਰਮ ਦੀਆਂ ਵਿਚ ਦਰਗਾਹ ਦੇ ਹਰੀਆ..

ਮਲਵਈ ਬੋਲੀਆ ਨੂੰ ਮਰਦਾਂ ਤੇ ਔਰਤਾ ਦੀਆਂ ਦੋ ਸ਼੍ਰੇਣੀਆ ਵਿਚ ਰੱਖਣਾ ਇੱਕ ਮੋਟੀ ਜਿਹੀ ਵੰਡ ਹੈ। ਇਸ ਵੰਡ ਦਾ ਆਧਾਰ ਹੈ ਬੋਲੀਆ ਵਿਚ ਮਿਲਦਾ ਮਰਦਾਣਾਂ ਤੇ ਜਨਾਨਾ ਅਨੁਭਵ। ਮਲਵਈ ਬੋਲੀਆ ਦੇ ਬਹੁਤ ਵੱਡੇ ਭਾਰਾ ਦੀ ਮਰਦਾਣਾ ਤੇ ਜਨਾਨਾ ਹੋਣ ਦੀ ਸਪੱਸ਼ਟ ਪਛਾਣ ਹੈ ਖਾਸ ਕਰਕੇ ਮਲਵੈਣਾ ਦੇ ਗਿੱਧੇ ਦੀਆਂ ਨਿੱਕੀਆਂ ਬੋਲੀਆਂ ਅਤੇ ਮਲਵਈ ਗਿੱਧੇ ਦੇ ਪਿੜ, ਸਾਜਾਂ, ਬੋਲੀਕਾਰਾ, ਅਖਾੜੇ ਦੀ ਤਤਕਾਲੀਨ  ਸਥਿਤੀ ਤੇ ਮੇਲੇ ਦੀ ਰੌਣਕ ਨਾਲ ਸਬੰਧਿਤ ਬੋਲੀਆਂ ਸਪਸ਼ਟ ਨਿਖੇੜੀਆ ਜਾ ਸਕਦੀਆਂ ਹਨ ਯਾਰੀ-ਦੋਸਤੀ, ਇਸ਼ਕ ਸਕੰਲਪ; ਲੋਕ-ਦਰਮੁਨ ਤੇ ਔਰਤ ਦੇ ਹੁਸਨ ਨਾਲ ਸਬੰਧਿਤ ਕੁੱਝ ਵਿਸ਼ੇਸ ਬੋਲੀਆ ਨੂੰ ਵਖਰਿਉਣ ਵਿਚ ਕਠਿਨਾਈ ਆਉਂਦੀ ਹੈ ਖਾਸ ਦਿੱਕਤ ਉਹਨਾਂ ਬੋਲੀਆਂ ਨੂੰ ਨਿਖੇੜਨ ਦੀ ਆਉਦੀ ਹੈ ਜਿਹੜੀਆਂ ਮਰਦਾਵੀ ਸ਼ੁਰੂ ਤੋਂ ਸ਼ੁਰੂ ਹੋ ਕੇ ਤੋੜੇ ਉੱਤੇ ਜਨਾਨਾ ਸੁਰ ਵਿਚ ਮੁੱਕਦੀਆਾ ਹਨ ਜਾ ਇਸ ਤੋਂ ਉਲਟ ਵਾਪਰਦਾ ਹੈ। ਆਰੰਭ ਵਿਚ ਪਰਮੇਸ਼ਰ ਦਾ ਨਾਉ ਲੈਣਾ ਹੈ, ਆਪੋ ਆਪਣੇ ਇਸ਼ਟ ਨੂੰ ਧਿਆ ਕੇ ਉਸ ਕੋਲੋ ਸ਼ਾਇਰੀ ਦਾ ਵਰਦਾਨ ਮੰਗਣਾ ਹੈ ਤੇ ਅੰਤ ਵਿਚ ਗਿੱਧੇ ਦਾ ਭੋਗ ਪਾਉਣਾ ਹੈ।

ਮੇਲਾ ਛਪਾਰ ਲਗਦਾ ਕਾਂਢ ਦੀਆ ਬੋਲੀਆ ਵਿਚ ਮਾਲਵੇ ਦੇ ਵੈਲੀਆਂ, ਡਾਕੂਆ, ਆਸ਼ਕਾ ਤੇ ਸ਼ੌਕੀ ਬੰਦਿਆ ਦਾ ਜ਼ਿਕਰ ਹੈ। ਇਹ ਬੋਲੀਕਾਰ ਖੂਬ ਤਿਆਰੀ ਕਰਕੇ ਛਪਾਰ ਦੇ ਮੇਲੇ ਜਾਂ ਜਗਰਾਮਾ ਦੀ ਰੌਸ਼ਨੀ ਉੱਤੇ ਜਾਂਦੇ ਹਨ ਮਾੜੀ ਉੱਤੇ ਮਿੱਟੀ ਕੱਢ ਕੇ ਜਾਂ ਕਬਰ ਉੱਤੇ ਮੱਥਾ ਟੇਕ ਕੇ ਇਹ ਕਿਸੇ ਇੱਕ ਢਾਣੀ ਵਿਚ ਸ਼ਾਮਲ ਹੋ ਕੇ ਮੇਲੇ ਵਿਚ ਰੌਣਕਾ ਲਾਉਂਦੇ ਹਨ।

        ਚੌਥਾ, ਪੰਜਵਾ ਤੇ ਛੇਵਾ ਕਾਢ ਆਹਮੋ ਸਾਹਮਣੇ ਖਲੋ ਕੇ ਮੁਕਾਬਲੇ ਵਿਚ ਬੋਲੀ ਪਾ ਰਹੇ ਢਾਣੀਕਾਰਾਂ ਤੇ ਮੋਢੇ ਜੋੜ ਕੇ ਜੁੜੀ ਭੀੜ ਵਾਲੇ ਜੰਮੇ ਹੋਏ ਅਖਾੜੇ ਨਾਲ ਸਬੰਧਿਤ ਹਨ ਇਥੇ ਬੋਲੀਕਾਰ ਬੋਲੀ ਵਿਚ ਆਪਣਾ ਨਾ ਜਾਂ ਢਾਣੀ ਦੇ ਨਾਉ ਨੂੰ ਜੋੜ ਕੇ ਬੋਲੀ ਪਾਉਂਦਾ ਹੈ।

        ਇਸ ਜਿਲਦ ਦੇ ਦੂਜੇ ਭਾਗ ਵਿਚ ਮਲਵਈ ਮਰਦਾਂ ਵਿਚ ਆਮ ਪ੍ਰਚੱਲਤ ਬੋਲੀਆ ਹਨ। ਇਹਨਾ ਦੀ ਤਰਤੀਬ ਮਲਵਈ ਗੱਭਰੂ ਦੇ ਜੀਵਨ ਦੀ ਸਹਿਜ਼ ਤੌਰ 'ਤੇ ਸਮਵਿਥ ਰੱਖੀ ਗਈ ਹੈ। ਜਿੱਥੇ ਜੁਆਨੀ ਚੜ੍ਹਦੀ ਹੈ, ਅੱਖਾ ਭਿੜਦੀਆ ਹਨ ਛਵੀਆ ਦੇ ਜੜਾਕੇ ਪੈਦੇ ਹਨ। ਟੁੱਟਗੀ ਦਾ ਦਰਦ ਹਢਾਉਦੇਂ ਆਸ਼ਕ ਕਿੱਕਰਾ ਹੇਠ ਬਹਿ ਰੋਂਦੇ ਹਨ ਤੇ ਫਿਰ ਦੋਵੇ ਧਿਰ ਕਬੀਲਦਾਰੀ ਦੀ ਚੱਕੀ ਵਿਚ ਪਿਸਦੀਆ ਹਨ।

ਇਸ ਅਨੁਭਾਗ ਦੇ ਪਹਿਲੇ ਕਾਢ - ਕਾਲਿਆਂ ਹਰਨਾਂ ਰੋਹੀਏ ਫਿਰਨਾ - ਵਿਚ ਰੋਹੀਆਂ, ਰੱਕੜਾ ਦੇ ਦੇਸ਼ ਮਾਲਵੇ ਵਿਚ ਜੰਮਣ ਵਾਲੇ ਹੀਰੇ; ਹਰਨਾ ਵਰਗੇ ਸੋਹਣੇ ਗੱਭਰੂਆ ਦੀ ਹੋਣੀ ਨੂੰ ਚਿਤਰਿਆ ਗਿਆ ਹੈ।

ਇਸ ਜਿਲਦ ਦੇ ਅੰਤਲੇ ਭਾਗ - ‘ਭਗੜਾ ਪਾ ਮੁੰਡਿਆਂ - ਵਿਚ ਅੰਕਤ ਬੋਲੀਆਂ ਨਿਰੋਲ ਮਲਵਈ ਨਹੀਂ, ਅਜੋਕੇ ਭੰਗੜੇ ਦੀਆਂ ਹਨ 1953 ਤੋਂ ਬਾਅਦ ਜਦੋਂ ਭੰਗੜਾ ਨਵੇ ਰੂਪ ਵਿਚ ਸਾਡੀਆ ਸਟੇਜ਼ਾ ਉੱਤੇ ਆਉਦਾ ਹੈ ਕੁੱਝ ਬੋਲੀਆ ਵਿਚ ਬੋਲੀਕਾਰਾਂ ਦੇ ਨਾਂ ਆਉਂਦੇ ਹਨ ਅਜੇਹੀਆ ਵਿਚਮਿਲਵਈ ਬੋਲੀਕਾਰਾਂ ਨੇ ਕਿਸੇ ਪ੍ਰਚੱਲਤ ਬੋਲੀ ਵਿਚ ਭੰਨ ਤੋੜ ਕਰ ਕੇ ਆਪਣਾ ਨਾ ਜੜਿਆ।

  • ਬੋਲੀਕਾਰ:

ਜਿੰਨ੍ਹਾ ਬੋਲੀਕਾਰਾ ਦਾ ਇਸ ਸੰਗਰਹਿ ਵਿਚ ਜ਼ਿਕਰ ਆਇਆ ਹੈ ਉਹਨਾ ਵਿਚ ਪਿੰਡ ਕੱਟੂ ਦਾ ਭਗਤੂ, ਸੰਘੇੜੇ ਦੇ ਪਾਲ, ਫਲ੍ਹੇਵਾਲ ਦਾ ਬਲਬੀਰ, ਮਹਿਮਾ ਸਵਾਈ ਦਾ ਲਛਮਣ, ਢੁੱਡੀਕੇ ਦਾ ਕੂੜਾ, ਮਿੱਠੇਵਾਲ ਦਾ ਛੋਟਾ ਤੇ ਬਚਿੱਤਰ, ਬਾਪਲਾ ਦਾ ਫਤੇਦੀਨ, ਬਰਵਾਲੀ ਦਾ ਪਿੱਤਰ ਅਜਿਹੇ ਬੋਲੀਕਾਰ ਹਾਲੇ ਵੀ ਮਾਲਵੇ ਵਿਚ ਮਿਲਦੇ ਹਨ ਜਿੰਨ੍ਹਾਂ ਨੇ ਖਾਸੀਆ ਖਾਸੀਆ ਬੋਲੀਆਂ ਯਾਦ ਕੀਤੀਆਂ ਹੋਈਆ ਹਨ ਮੈਂ ਆਪਣੇ ਸੀਮਿਤ ਜਿਹੇ ਨਿਜੀ ਸਾਧਨਾ ਨਾਲ ਥੋੜ੍ਹੇ ਬੰਦਿਆ ਤਕ ਪਹੁੰਚ ਕਰ ਸਕਿਆ ਹਾਂ। ਇਸ ਕੰਮ ਨੂੰ ਵੱਡੇ ਪੱਧਰ ਤੇ ਅੱਗੇ ਤੋਰਨ ਦੀ ਲੋੜ ਹੈ।

        ਡਾ. ਨਾਹਰ ਅਨੁਸਾਰ ਉਹ ਇੱਕ ਗੱਲ ਸਪੱਸ਼ਟ ਕਰਦਾ ਹੈ ਕਿ ਮਲਵਈ ਬੋਲੀਆ ਦਾ ਬਹੁਤਾ ਭਾਗ ਅਸ਼ਲੀਲ ਜਾ ਲੁੱਚੀਆ ਕਹੀਆ ਜਾਂਦੀਆ ਬੋਲੀਆ ਦਾ ਹੈ। ਖਾਸ ਕਰ ਭਾਗ ਪਹਿਲੇ ਵਿਚ ਮਘੇ ਹੋਏ ਗਿੱਧੇ ਵਿਚ ਮਲਵਈ ਬੋਲੀਕਾਰ ਦੀ ਗੱਲ ਰੰਨ ਤੋਂ ਸ਼ੁਰੂ ਹੁੰਦੀ ਹੈ ਤੇ ਰੰਨ ਦੇ ਭਜਨ ਉਤੇ ਮੁਕ ਜਾਂਦੀ ਹੈ। ਸਿਆਣੇ ਹਾਂਡੀ ਵਿਚ ਚੌਲ ਢੋਹ ਕੇ ਅੰਦਾਜ਼ਾ ਲੈ ਲੈਣ ਤੇ ਪੜ੍ਹਨ ਸੁਣਨ ਵਾਲੇ ਇਸ ਥੋੜ੍ਹੇ ਬਹੁਤਾ ਕਰ ਕੇ ਜਾਣਨ, ਇਹ ਲੁੱਚੀਆਂ ਨੇ ਕਿ ਸੁੱਚੀਆ ਫੈਸਲਾ ਆਪੇ ਕਰ ਲੈਣ।

ਭਾਗ ਪਹਿਲਾ: ਮਲਵਈ ਢਾਈ ਦੇ ਵਿਸ਼ੇਸ ਪਿੜ ਦੀਆਂ ਬੋਲੀਆ (ਛਪਾਰ ਦੇ ਮੇਲੇ ਦੇ ਪ੍ਰਸੰਗ ਵਿਚ )

ਜਿਵੇ:          ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ

                ਕਹਿ ਦਿਆ ਬਾਤ ਕਰਾਂਗੀ

                ਤੂੰਬੇ ਤੇ ਢੋਲਕ ਨੇ

                ਪੂਰਤੀ ਗਿੱਧੇ ਦੀ ਸਾਰੀ

                ਬੋਲੀ ਉਹ ਪਾਊਂ

                ਜੇੜ੍ਹੀ ਘਿਉ ਦੇ ਮਾਂਗ ਨਿਤਾਰੀ

                ਪਿੰਡ ਕੱਟੂ ਨਾਉ ਭਗਤੂ ਮੇਰਾ

                ਬਣਿਆ ਖੂਬ ਲਿਖਾਰੀ

                ਫੁੱਲ ਬਘਿਆੜੀ ਦੇ

                ਮੋਚਿਆ ਦੀ ਸਰਦਾਰੀ...........

1.      ਨਾਉ ਪਰਮੇਸ਼ਰ ਦਾ ਲੈ ਕੇ ਗਿੱਧੇ ਵਿਚ ਵੜਦਾ

        ਪਿੰਡ ਤਾਂ ਸਾਡੇ ਡੇਰਾ ਸਾਧ ਦਾ

        ਮੈਂ ਸੀ ਗੁਰਮੁਖੀ ਪੜ੍ਹਦਾ

        ਬਿਹਿੰਦੀ ਸਤਸੰਗ 'ਚ

        ਮਾੜੇ ਬੰਦੇ ਦੇ ਕੋਲ ਨੀ ਖੜ੍ਹਦਾ

        ਨਾਉ ਪਰਮੇਸ਼ਰ ਦਾ

        ਲੈ ਕੇ ਗਿੱਧੇ ਵਿਚ ਵੜਦਾ .........

2.

ਮੇਲਾ ਛਪਾਰ ਲਗਦਾ

        ਮਿੱਟੀ ਕੱਢਦੀ ਆ ਖਿਲਕਤ ਸਾਰੀ

3.

        ਪਟੜੀ ਫੇਰ ਦੀ ਪਾਮਾ ਬੋਲੀ

        ਦੁਨੀਆਂ ਸਿਫਤ ਕਰੂਗੀ ਸਾਰੀ

        ਦਾਬੜੇ ਦੇ ਲੋਕਾ ਦੇ ਬਈ

        ਰੋਹਤ ਚਮਾਰਾਂ ਆਲੀ

        ਜੋਲ ਪਟਿਆਲੇ ਦੀ

        ਜੁੱਤੀ ਉੱਤੇ ਦੀ ਮਾਰੀ

ਭਾਗ ਦੂਜਾ: ਮਲਵਈ ਮਰਦਾਂ ਵਿਚ ਆਮ ਪ੍ਰਚਲਤ ਲੰਮੀਆ ਬੋਲੀਆਂ

ਜਿਵੇ:          ਕਾਲੀਆਂ ਹਰਨਾਂ ਰੋਹੀਏ ਫਿਰਨਾ

                ਤੇਰੇ ਪੈਰੀ ਝਾਂਜਰਾਂ ਪਾਈਆ

                ਮਿੰਗਾ ਤੇਰੀਆ ਤੇ ਕੀ ਕੁਸ਼ ਲਿਖਿਆ

                ਤਿੱਤਰ ਤੇ ਮੁਰਗਾਈਆ

                ਅੱਗੇ ਤਾਂ ਟੱਪਦਾ ਸੀ ਨੌ-ਨੌ ਕੋਠੇ

                ਹੁਣ ਨੀ ਟੱਪਦੀਆਂ ਖਾਈਆਂ

                ਖਾਈ ਟੱਪਦੇ ਦੇ ਵੱਜਿਆ ਕੰਡਾ

                ਦੇਮੇ ਰਾਮ ਦੁਹਾਈਆਂ

                ਮਾਸ ਮਾਸ ਤੇਰਾ ਕੁੱਤਿਆ ਖਾਧਾ

                ਹੱਡੀਆ ਰੇਤ ਰਲਾਈਆਂ

                ਰਾਤਾ ਸਿਆਲ ਦੀਆਂ

                ਕੱਲੀ ਨੂੰ ਕੱਟਣ ਆਈਆ।

                2.

                ਸੁਣ ਨੀ ਕੁੜੀਏ ਨੱਚਣ ਵਾਲੀਏ

                ਨਚਦੀ ਲੱਗੇ ਪਿਆਰੀ

ਭੈਣ ਤੇਰੀ ਨਾਲ ਵਿਆਹ ਕਰਾ ਲਾਂ

ਤੈਨੂੰ ਬਣਾ ਲਾਂ ਸਾਲੀ

ਮਾਂ ਤੇਰੀ ਨੂੰ ਸੱਸ ਬਣਾਲਾ

ਪਿਉ ਤੇਰੇ ਨੂੰ ਸਹੁਰਾ

ਤੇਰੇ ਪਿੰਡ ਵਿਚ ਨੀ

ਛੱਡ ਕੇ ਫਿਰੂੰਗਾ ਟੋਰਾ..........

ਢਾਈਆ - ਢਾਈਆ - ਢਾਈਆ

ਸੁਣ ਲੋ ਖਾਲਸਿਉ

ਮੇਰੇ ਆਦ ਬੋਲੀਆਂ ਆਈਆਂ

ਨੱਕੇ ਛੱਡਦੇ ਨੇ

ਮੈਂ ਬਹਿ ਕੇ ਆਪ ਬਣਾਈਆਂ

ਹੁਣ ਨਾ ਸਿਆਣਦੀਆਂ

ਦਿਉਰਾ ਨੂੰ ਭਰਜਾਈਆ.................