ਸਿੱਖ ਦਸਤਾਰ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਖ ਦਸਤਾਰ ਦਿਵਸ ਸਾਰੇ ਸੰਸਾਰ ਵਿੱਚ 13 ਅਪਰੈਲ ਨੂੰ ਮਨਾਇਆ ਜਾਂਦਾ ਹੈ। ਅੱਜ ਜਦੋਂ ਸਾਰੇ ਸੰਸਾਰ ਵਿੱਚ ਦਸਤਾਰ ਪ੍ਰਤੀ ਚੇਤਨਤਾ ਵਧ ਰਹੀ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਾਰੇ ਵਿਅਕਤੀ ਜਿਹੜੇ ਸਿੱਖ ਧਰਮ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੇ ਆਪਣਾ ਧਿਆਨ ਦਸਤਾਰ ਵੱਲ ਕਰ ਲਿਆ ਹੈ

ਪਿਛੋਕੜ[ਸੋਧੋ]

ਭਾਵੇਂ ਇਸ ਦੇ ਪਿਛੋਕੜ ਵਿੱਚ ਅਮਰੀਕਾ ਵਿੱਚ 9/11 ਦੀਆਂ ਵਾਪਰੀ ਘਟਨਾ ਤੋਂ ਬਾਅਦ ਹੋਈਆਂ ਘਟਨਾਵਾਂ ਅਤੇ ਫਰਾਂਸ ਵਿੱਚ ਦਸਤਾਰ ’ਤੇ ਲਾਈ ਗਈ ਪਾਬੰਦੀ ਹੈ। ਕਈ ਸੰਸਥਾਵਾਂ ਨੇ ਆਪਣੇ-ਆਪਣੇ ਤਰੀਕੇ ਨਾਲ ਦਸਤਾਰ ਪ੍ਰਤੀ ਸਿੱਖਾਂ ਅਤੇ ਗੈਰ-ਸਿੱਖਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਉਲੀਕੇ ਹਨ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਮਿਹਨਤ ਕਰ ਰਹੀਆਂ ਹਨ। ਇਸੇ ਪ੍ਰਕਾਰ ‘ਅਕਾਲ ਪੁਰਖ ਕੀ ਫ਼ੌਜ’ ਸੰਸਥਾ ਵੱਲੋਂ ਦਸਤਾਰ ਸਵੈ-ਮਾਣ ਲਹਿਰ 2005 ਵਿੱਚ ਆਰੰਭੀ ਗਈ ਸੀ, ਜਿਸ ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਸਨ। ਸੰਸਥਾ ਵੱਲੋਂ ਕੌਮੀ ਦਸਤਾਰਬੰਦੀ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਤਹਿਤ ਸਮੂਹਿਕ ਰੂਪ ਵਿੱਚ ਵੱਡੇ ਸਮਾਗਮ ਕਰ ਕੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਅਤੇ ਸਾਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਵਿਸਾਖੀ ਦੇ ਦਿਨ ਵਿਸ਼ਵ ਨੂੰ ਸਿੱਖ ਦੀ ਦਸਤਾਰ ਨਾਲ ਸਾਂਝ ਦਾ ਸੁਨੇਹਾ ਦੇਣ ਹਿੱਤ ਸਿੱਖ ਦਸਤਾਰ ਦਿਵਸ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਦਸਤਾਰ ਕਲੀਨਿਕ,ਦਸਤਾਰ ਮਹਾਨਤਾ ਮੁਕਾਬਲੇ ਅਤੇ ਮਿਸਟਰ ਸਿੰਘ ਇੰਟਰਨੈਸ਼ਨਲ ਆਦਿ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ 13 ਅਪਰੈਲ ਨੂੰ ‘ਸਿੱਖ ਦਸਤਾਰ ਦਿਵਸ’ ਵਜੋਂ ਥਾਂ ਮਿਲਣ ਨਾਲ ਇਹ ਦਿਨ ਸਥਾਈ ਹੋ ਗਿਆ ਹੈ ਅਤੇ ਸਿੱਖ ਸੰਗਤਾਂ ਵੱਲੋਂ ਹੋਰ ਵੀ ਗਰਮਜੋਸ਼ੀ ਨਾਲ ਮਨਾਇਆ ਜਾਣ ਲੱਗਾ ਹੈ।

ਦਸਤਾਰ ਦਿਵਸ ਕਿਉਂ[ਸੋਧੋ]

ਸਿੱਖ ਦਸਤਾਰ ਦਿਵਸ ਇਸ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਦਸਤਾਰ ਦਾ ਤਿਆਗ ਕਰ ਚੁੱਕੇ ਜਾਂ ਪਰਿਵਾਰਾਂ ਦੇ ਅਵੇਸਲੇਪਨ ਕਰਕੇ ਦਸਤਾਰਾਂ ਤੋਂ ਅਨਜਾਣ ਹੋ ਗਏ ਬੱਚਿਆਂ ਨੂੰ ਦਸਤਾਰ ਲਈ ਪ੍ਰੇਰਿਆ ਜਾ ਸਕੇ। ਹਰੇਕ ਸਿੱਖ ‘ਸਿੱਖ ਦਸਤਾਰ ਦਿਵਸ’ ਨੂੰ ਆਪਣੀ ਕੌਮ ਦੇ ਨੌਜਵਾਨਾਂ ਅੰਦਰ ਪ੍ਰੇਰਨਾ ਤੇ ਦਸਤਾਰ ਪ੍ਰਤੀ ਉਤਸ਼ਾਹ ਭਰਨ ਅਤੇ ਦੂਜੀਆਂ ਕੌਮਾਂ ਨੂੰ ਦਸਤਾਰ ਦੀ ਵਿਲੱਖਣਤਾ ਬਾਰੇ ਜਾਣਕਾਰੀ ਦੇਣ ਲਈ ਸਮਰਪਿਤ ਹੋਵੇ।

ਹੋਰ ਦੇਖੋ[ਸੋਧੋ]

ਦਸਤਾਰ (ਪੱਗੜ੍ਹੀ)

http://en.wikipedia.org/wiki/Dastar