ਦਸਤਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦਸਤਾਰ (ਪੱਗੜ੍ਹੀ) ਤੋਂ ਰੀਡਿਰੈਕਟ)
Jump to navigation Jump to search


ਸਿੱਖਾਂ ਦੀ ਦਸਤਾਰ ਨੂੰ ਵਿਸਥਾਰ ਵਿੱਚ ਵਰਨਣ ਕਰਦਾ ਹੋਇਆ ਅਮਰੀਕਾ ਦੇ “ਡਿਪਾਰਟਮੈਂਟ ਆਫ ਜਸਟਿਸ” ਦੁਆਰਾ ਜਾਰੀ ਕੀਤਾ ਗਿਆ ਪੋਸਟਰ।

ਦਸਤਾਰ ਜਾਂ ਪੱਗ ਜਾਂ ਪੱਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ। ‘ਦਸਤਾਰ’ ‘ਫ਼ਾਰਸੀਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ‘ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ ਵਸਤਰ’ ਹੈ। ਦਸਤਾਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਟਰਬਨ, ਫਰੈਂਚ ਵਿੱਚ ਟਲਬੈਂਡ, ਤੁਰਕੀ ਵਿੱਚ ਸਾਰੀਕ, ਲਾਤੀਨੀ ਭਾਸ਼ਾ ਵਿੱਚ ਮਾਈਟਰ, ਫਰਾਂਸੀਸੀ ਵਿੱਚ ਟਬੰਦ, ਰੁਮਾਨੀ ਵਿੱਚ ਤੁਲੀਪਾਨ, ਇਰਾਨੀ ਵਿੱਚ ਸੁਰਬੰਦ, ਜਰਮਨੀ, ਸਪੇਨ, ਪੁਰਤਗੇਜ਼ੀ ਤੇ ਇਤਾਲਵੀ ਵਿੱਚ ਟਰਬਾਂਦੇ ਤੇ ਸੰਸਕ੍ਰਿਤ ਵਿੱਚ ਉਸ਼ਣੀਸ਼ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਕਈ ਢੰਗਾਂ ਨਾਲ ਬੰਨ੍ਹੀ ਜਾਂਦੀ ਹੈ। ਨਿਹੰਗ ਸਿੰਘਾਂ ਦੀ ਦਸਤਾਰ ਜਿਸ ਨੂੰ ਦੁਮਾਲਾ ਕਿਹਾ ਜਾਂਦਾ ਹੈ,ਦਸਤਾਰ, ਸਿੱਖ ਦੇ ਆਚਰਨ ਨੂੰ ਉਚੇਰਾ ਬਣਾਉਂਦੀ ਹੈ।[1]

ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਦਸਤਾਰ ਨੂੰ ਸਿਰ ਤੇ ਸਜਾਂਉਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।
ਹਰ ਸਾਲ ੧੩ ਅਪ੍ਰੈਲ ਨੂੰ ਦਸਤਾਰ ਦਿਵਸ (ਵਰਲਡ ਟਰਬਨ ਡੇ) ਮਨਾਇਆ ਜਾਂਦਾ ਹੈ।

ਇਤਿਹਾਸ[ਸੋਧੋ]

ਸਿੱਖ ਧਰਮ ਦਾ ਦਸਤਾਰ ਨਾਲ ਸਬੰਧ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਰਿਹਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਸਤਾਰ ਜਰੂਰੀ ਕਰਨ ਤੋਂ ਪਹਿਲਾਂ ਵੀ ਸਾਰੇ ਗੁਰੂ ਸਹਿਬਾਨਾਂ ਨੇ ਦਸਤਾਰ ਸਜਾ ਕੇ ਰੱਖੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਵਾਲ ਨਾ ਕਟਾਉਣ ਦੀ ਅਤੇ ਬਾਣੀ ਦੇ ਨਾਲ-ਨਾਲ ਬਾਣੇ ਵਿੱਚ ਪੂਰਨ ਹੋਣ ਦੀ ਵੀ ਹਦਾਇਤ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਕਿ ਉਹਨਾਂ ਨੂੰ ਸਿੱਖ ਨਾਲੋਂ ਸਿੱਖ ਦੀ ਰਹਿਤ ਜਿਆਦਾ ਪਿਆਰੀ ਹੈ।

ਸਿੱਖ ਗੁਰੂਆਂ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਸਾਰੀਆਂ ਮਹੱਤਵਪੂਰਣ ਸ਼ਖਸ਼ੀਅਤਾਂ ਦਸਤਾਰ-ਧਾਰੀ ਰਹੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਅਤੇ ਹੋਰ ਬਹੁਤ ਸਾਰੇ ਸਿੱਖ ਜਰਨੈਲ ਸ਼ਾਨਦਾਰ ਦਸਤਾਰਾਂ ਵਿੱਚ ਦਿਖਾਈ ਦਿੰਦੇ ਹਨ।

ਅਜੋਕੇ ਸਮੇਂ ਵਿੱਚ ਵੀ ਸਿੱਖਾਂ ਨੇ ਆਪਣਾ ਦਸਤਾਰ ਦਾ ਹੱਕ ਹਾਸਲ ਕਰਨ ਲਈ ਬਹੁਤ ਘਾਲਣਾ ਘਾਲੀਆਂ ਹਨ।

ਸੱਭਿਆਚਾਰ ਵਿੱਚ ਸਥਾਨ[ਸੋਧੋ]

ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥ-ਸ਼ਾਸ਼ਤਰੀ : ਸ੍ਰ. ਮਨਮੋਹਨ ਸਿੰਘ

ਧਾਰਮਿਕ ਨਿਸ਼ਾਨੀ ਹੋਣ ਦੇ ਨਾਲ-ਨਾਲ ਪੱਗੜੀ ਦਾ ਸੱਭਿਆਚਾਰ ਵਿੱਚ ਵੀ ਮਹੱਤਵਪੂਰਣ ਸਥਾਨ ਰਿਹਾ ਹੈ।

ਪੱਗ ਵਟਾਉਣੀ[ਸੋਧੋ]

ਪੰਜਾਬ ਵਿੱਚ ਪੁਰਾਣੇ ਸਮਿਆਂ ਤੋਂ ਹੀ ਅਤੇ ਅਜੋਕੇ ਸਮੇਂ ਵਿੱਚ ਵੀ ਪੱਗ ਵਟਾਉਣ ਦੀ ਰੀਤ ਪ੍ਰਚਿਲਤ ਹੈ। ਪੱਗ ਵਟਾਉਣ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ ਅਤੇ ਗੂੜ੍ਹੇ ਸਬੰਧ ਸਥਾਪਿਤ ਹੋ ਜਾਂਦੇ ਹਨ।

ਜਿੰਮੇਂਵਾਰੀ ਦੀ ਨਿਸ਼ਾਨੀ[ਸੋਧੋ]

ਪੱਗ ਬੰਨਣ ਨਾਲ ਮਾਣ-ਸਨਮਾਨ ਅਤੇ ਆਤਮ-ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ। ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਵਿੱਚ ਸਿੱਖ ਫੌਜੀਆਂ ਨੇ ਪੱਗਾਂ ਬੰਨ ਕੇ ਹੀ ਹਿੱਸਾ ਲਿਆ। ਮਹਾਨ ਸਾਹਿਤਕਾਰ ਭਾਈ ਰਣਧੀਰ ਸਿੰਘ ਜ੍ਹੇਲ ਵਿੱਚ ਆਪਣਾ ਪੱਗ ਬੰਨਣ ਦਾ ਹੱਕ ਪ੍ਰਾਪਤ ਕਰਨ ਲਈ ਮਰਨ ਵਰਤ ਤੇ ਬੈਠੇ ਅਤੇ ਅੰਤ ਵਿੱਚ ਆਪਣੇ ਮਿਸ਼ਨ ਵਿੱਚ ਸਫਲ ਹੋਏ। ਪੱਛਮੀ ਦੇਸ਼ਾਂ ਵਿੱਚ ਵੀ ਸਿੱਖਾਂ ਨੇ ਪੱਗ ਬੰਨਣ ਦਾ ਹੱਕ ਹਾਸਲ ਕਰਨ ਲਈ ਸਮੇਂ ਸਮੇਂ ਤੇ ਕਾਫੀ ਕਾਨੂੰਨੀ ਲੜਾਈਆਂ ਲੜੀਆਂ ਹਨ।

ਸਰਦਾਰੀ ਦੀ ਨਿਸ਼ਾਨੀ[ਸੋਧੋ]

ਇਕ ਸਮਾਂ ਸੀ ਜਦੋਂ ਸਿਰਫ ਰਾਜੇ-ਮਹਾਰਾਜੇ ਹੀ ਪੱਗੜ੍ਹੀ ਪਹਿਨ ਸਕਦੇ ਸਨ।

ਪੱਗੜੀ ਦੀਆਂ ਕਿਸਮਾਂ[ਸੋਧੋ]

ਕੈਨੇਡਾ ਦੇ ਦੋ ਪੱਗੜ੍ਹੀ ਧਾਰੀ ਮੈਂਬਰ ਪਾਰਲੀਮੈਂਟ- ਸ੍ਰ. ਗੁਰਬਖਸ਼ ਸਿੰਘ ਮਲ਼੍ਹੀ (ਖੱਬੇ) ਅਤੇ ਸ੍ਰ. ਨਵਦੀਪ ਸਿੰਘ ਬੈਂਸ (ਸੱਜੇ)
ਦਸਤਾਰ ਸਜਾਉਣ ਦਾ ਆਮ ਤਰੀਕਾ।

ਮਰਦਾਂ ਦੀ ਦੂਹਰੀ ਪੱਟੀ ਜਾਂ ਨੋਕਦਾਰ ਪੱਗੜ੍ਹੀ[ਸੋਧੋ]

ਇਹ ਪੱਗੜ੍ਹੀ ਦਾ ਸਭ ਤੋਂ ਜਿਆਦਾ ਪ੍ਰਚਲਤ ਰੂਪ ਹੈ। ਚੜ੍ਹਦੇ ਪੰਜਾਬ ਵਿੱਚ ਅਤੇ ਸੰਸਾਰ ਭਰ ਵਿੱਚ ਪੰਜਾਬੀ ਇਸ ਤਰ੍ਹਾਂ ਦੀ ਪੱਗੜ੍ਹੀ ਆਮ ਤੌਰ ਤੇ ਬੰਨਦੇ ਹਨ।

ਹੋਰ ਕਿਸਮਾਂ[ਸੋਧੋ]

ਪੱਗੜ੍ਹੀ ਦੀਆਂ ਹੋਰ ਕਿਸਮਾਂ ਇਸ ਤਰ੍ਹਾਂ ਹਨ: ਅੰਮ੍ਰਿਤਸਰੀ ਦੁਮਾਲਾ, ਦੁਮਾਲਾ, ਕੇਸਕੀ, ਪਟਕਾ, ਪਟਿਅਾਲਾ ਸ਼ਾਹੀ ਪੱਗ ਅਤੇ ਪੋਚਵੀਂ

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਗਨੇਰੀਆਂ ਗਨੇਰੀਆਂ ਗਨੇਰੀਆਂ ,
ਨਾਭੀ ਪੱਗ ਨਾ ਬੰਨ ਵੇ ,
ਤੈਨੂੰ ਨਜਰਾਂ ਲੱਗਣਗੀਆਂ ਮੇਰੀਆਂ ,
ਨਾਭੀ ਪੱਗ ............,

ਗਨੇਰੀਆਂ ਗਨੇਰੀਆਂ ਗਨੇਰੀਆਂ ,
ਨਾਭੀ ਪੱਗ ਬੰਨ ਲੈਣ ਦੇ,
ਸਾਡੇ ਖੇਤ ਵਿੱਚ ਮਿਰਚਾ ਬਥੇਰੀਆਂ ,
ਨਾਭੀ ਪੱਗ .............,

ਮੇਰੇ ਵੀਰ ਦੀਆਂ ਦੋ ਦੋ ਪੱਗਾਂ ,
ਨਾਭੀ ਤੇ ਗੁਲਾਬੀ ,
ਛੁੱਟੀ ਆ ਵੀਰਾ ,
ਉਡੀਕੇ ਮੇਰੀ ਭਾਬੀ ,
ਛੁੱਟੀ ਆ .........,

ਇਹ ਵੀ ਦੇਖੋ[ਸੋਧੋ]

  • ਬਿਕਰਮਜੀਤ ਸਿੰਘ (April - 26 - 2016). "ਸਿੱਖ ਧਰਮ ਵਿੱਚ ਦਸਤਾਰ ਦਾ ਮਹੱਤਵ". ਪੰਜਾਬੀ ਟ੍ਰਿਬਿਊਨ. Retrieved 2 ਮਈ 2016.  Check date values in: |access-date=, |date= (help)