ਬੰਗੀ ਰੁਲਦੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੰਗੀ ਰੁਲਦੂ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਪਿੰਡ ਬੰਗੀ ਰੁਲਦੂ ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਸਾਬੋ ਦਾ ਪਿੰਡ ਹੈ।[1] ਇਹ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਸਥਿਤ ਅਤੇ ਆਧੁਨਿਕ ਸੁੱਖ-ਸਹੂਲਤਾਂ ਨਾਲ ਲੈਸ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਬਠਿੰਡਾ ਰਾਮਾਂ 151301 1610 ਹੈਕਟੇਅਰ ਗੁਰੂ ਗੋਬਿੰਦ ਸਿੰਘ ਮਾਰਗ

ਪਿੰਡ ਬਾਰੇ ਜਾਣਕਾਰੀ[ਸੋਧੋ]

ਵਾਤਾਵਰਣ ਸ਼ੁੱਧਤਾ ਲਈ ਪਿੰਡ ਦੀ ਫਿਰਨੀ ਤੇ ਗਲੀਆਂ ਵਿੱਚ ਪੌਦੇ ਲਗਾਏ ਹੋਏ ਹਨ। ਪਿੰਡ ਵਿੱਚ ਤਿੰਨ ਪਾਰਕ ਬਣੇ ਹੋਏ ਹਨ। ਪਿੰਡ ਦੇ ਵਾਟਰ ਵਰਕਸ ਕੋਲ ਚਾਰ ਏਕੜ ਜ਼ਮੀਨ ਵਿੱਚ ਬਣਿਆ ਸੁੰਦਰ ਪਾਰਕ ਕਿਸੇ ਵੱਡੇ ਸ਼ਹਿਰ ਦੇ ਪਾਰਕ ਦਾ ਭੁਲੇਖਾ ਪਾਉਂਦਾ ਹੈ। ਪਿੰਡ ਦੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ।ਇੱਥੇ ਹਰ ਐਤਵਾਰ ਨੂੰ ਪੰਚਾਇਤ, ਬਾਬਾ ਪ੍ਰੇਮ ਦਾਸ ਸਪਰੋਟਸ ਕਲੱਬ ਤੇ ਫਤਿਹ ਯੂਥ ਕਲੱਬ ਦੇ ਮੈਂਬਰ ਪੌਦਿਆਂ ਨੂੰ ਪਾਣੀ ਦੇਣ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਪਿੰਡ ਦਾ ਖੇਤਰ 1610 ਹੈਕਟੇਅਰ ਹੈ। ਪਿੰਡ ਵਿਚ ਕੁੱਲ 835 ਘਰ ਹਨ ਅਤੇ ਪਿੰਡ ਦੀ ਜਨਸੰਖਿਆ 4,376 ਹੈ।[2]

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਦੇ ਲੋਕਾਂ ਦਾ ਮੁੱੱਖ ਕਿੱਤਾ ਖੇਤੀਬਾੜੀ ਹੈ। ਪਿੰਡ ਦੇ ਤਿੰਨ ਛੱਪੜਾਂ ਨੂੰ ਆਪਸ ਵਿੱਚ ਜੋੜਿਆ ਗਿਆ ਤੇ ਅਖ਼ੀਰਲੇ ਛੱਪੜ ਤੋਂ ਪਾਣੀ ਖੇਤਾਂ ਨੂੰ ਸਿੰਜਣ ਲਈ ਵਰਤਿਆ ਜਾਂਦਾ ਹੈ ਅਤੇ ਸਾਫ਼ ਪਾਣੀ ਲਈ ਆਰ.ਓ. ਪਲਾਂਟ ਤੇ ਵਾਟਰ ਵਰਕਸ ਬਣਿਆ ਹੋਇਆ ਹੈ। ਕਿਸਾਨਾਂ ਦੀ ਸਹੂਲਤ ਲਈ 6 ਏਕੜ ਵਿੱਚ ਅਨਾਜ ਮੰਡੀ ਬਣੀ ਹੋਈ ਹੈ।[3]

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[4] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 835
ਆਬਾਦੀ 4,376 2,296 2,080
ਬੱਚੇ (0-6) 462 242 220
ਅਨੁਸੂਚਿਤ ਜਾਤੀ 1,505 784 721
ਪਿਛੜੇ ਕਵੀਲੇ 0 0 0
ਸਾਖਰਤਾ 63.34 % 69.08 % 56.99 %
ਕੁਲ ਕਾਮੇ 1,500 1,363 137
ਮੁੱਖ ਕਾਮੇ 1,383 0 0
ਦਰਮਿਆਨੇ ਕਮਕਾਜੀ ਲੋਕ 117 65 52

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਗੁਰਦੁਆਰਾ ਤੇ ਡੇਰਾ ਬਾਬਾ ਪ੍ਰੇਮ ਦਾਸ ਲੋਕਾਂ ਦੀ ਸ਼ਰਧਾ ਦਾ ਕੇਂਦਰ ਹਨ।

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿਚ ਹਾਈ ਸਕੂਲ 1954 ਵਿੱਚ ਬਣਿਆ ਜੋ ਹੁਣ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਿਆ ਹੈ। ਛੋਟੇ ਬੱਚਿਆਂ ਲਈ ਤਿੰਨ ਆਂਗਨਵਾੜੀ ਸੈਂਟਰ ਚੱਲ ਰਹੇ ਹਨ। ਪਿੰਡ ਵਿੱਚ ਸਟੇਟ ਬੈਂਕ ਆਫ ਪਟਿਆਲਾ ਦੀ ਬਰਾਂਚ,ਪਸ਼ੂ ਹਸਪਤਾਲ, ਡਾਕਖਾਨਾ ਅਤੇ ਸਹਿਕਾਰੀ ਸਭਾ ਹਨ।

ਪਿੰਡ ਨੂੰ ਸਨਮਾਨ ਚਿੰਨ[ਸੋਧੋ]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. "ਤਲਵੰਡੀ ਸਾਬੋ ਬਲਾਕ ਦੇ ਪਿੰਡ ਬੰਗੀ ਰੁਲਦੂ". Retrieved 27 ਜੂਨ 2016.
  3. ਪਰਮਜੀਤ ਭੁੱਲਰ (22 ਜੂਨ 2016). "ਬੰਗੀ ਰੁਲਦੂ". Punjabi Tribune. Retrieved 27 ਜੂਨ 2016.
  4. "census2011". 2011. Retrieved 27 ਜੂਨ 2016.