ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਜੂਨ
ਦਿੱਖ
ਇਬਨ ਬਤੂਤਾ ਮਰਾਕੋ ਦਾ 14ਵੀਂ ਸਦੀ (25 ਫ਼ਰਵਰੀ 1304 – 1368 ਜਾਂ 1369]) ਦਾ ਇੱਕ ਮੁਸਲਮਾਨ ਵਿਦਵਾਨ ਅਤੇ ਯਾਤਰੀ ਸੀ। ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ ਬਿਰਤਾਂਤ ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ। ਇਬਨ ਬਤੂਤਾ ਦੇ ਜੀਵਨ ਬਾਰੇ ਉਸਦੇ ਆਪਣੇ ਸਫ਼ਰਨਾਮਿਆਂ ਵਿੱਚ ਸ਼ਾਮਿਲ ਸਵੈਜੀਵਨੀਮੂਲਕ ਜਾਣਕਾਰੀ ਤੋਂ ਹੀ ਪਤਾ ਲੱਗਦਾ ਹੈ। ਇਬਨ ਬਤੂਤਾ ਦਾ ਜਨਮ 25 ਫ਼ਰਵਰੀ, 1304 ਨੂੰ ਟੰਜੀਆ, ਮੋਰੋਕੋ, ਵਿਚ ਇੱਕ ਕਾਜੀ (ਇਸਲਾਮੀ ਕਾਨੂੰਨੀ ਵਿਦਵਾਨ) ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਮੱਕੇ ਦੀ ਯਾਤਰਾ (ਹੱਜ) ਅਤੇ ਪ੍ਰਸਿੱਧ ਮੁਸਲਮਾਨਾਂ ਦੇ ਦਰਸ਼ਨ ਕਰਨ ਦੀ ਵੱਡੀ ਇੱਛਾ ਸੀ। ਇਸ ਸੱਧਰ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਹ ਕੇਵਲ 21 ਬਰਸ ਦੀ ਉਮਰ ਵਿੱਚ ਯਾਤਰਾ ਕਰਨ ਨਿਕਲ ਪਿਆ।