ਇਬਨ ਬਤੂਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਬਨ ਬਤੂਤਾ
Handmade oil painting reproduction of Ibn Battuta in Egypt, a painting by Hippolyte Leon Benett..jpg
ਜਨਮ: 25 ਫਰਵਰੀ 1304 (703 ਹਿਜਰੀ)
ਟੰਜੀਆ, ਮੋਰੋਕੋ
ਮੌਤ: 1368/1369
ਕਿੱਤਾ: ਯਾਤਰੀ, ਲੇਖਕ
ਧਰਮ: ਇਸਲਾਮ
ਮੁੱਖ ਕੰਮ: ਲਗਭਗ 75,000 ਮੀਲ ਯਾਤਰਾ

ਇਬਨ ਬਤੂਤਾ (ਅਰਬੀ: ابن بطوطة) ਮਰਾਕੋ ਦਾ 14ਵੀਂ ਸਦੀ (25 ਫਰਵਰੀ 13041368 ਜਾਂ 1369]) ਦਾ ਇੱਕ ਮੁਸਲਮਾਨ ਵਿਦਵਾਨ ਅਤੇ ਯਾਤਰੀ ਸੀ।[1][2] ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ ਬਿਰਤਾਂਤ ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ।

ਮੁੱਢਲੀ ਜ਼ਿੰਦਗੀ ਅਤੇ ਪਹਿਲੀ ਹੱਜ[ਸੋਧੋ]

13ਵੀਂ ਸਦੀ ਦੀ ਇੱਕ ਕਿਤਾਬ ਵਿੱਚ ਹਾਜੀਆਂ ਦੇ ਇੱਕ ਗਰੁੱਪ ਨੂੰ ਦਿਖਾ ਰਿਹਾ ਇੱਕ ਚਿੱਤਰ

ਇਬਨ ਬਤੂਤਾ ਦੇ ਜੀਵਨ ਬਾਰੇ ਉਸਦੇ ਆਪਣੇ ਸਫ਼ਰਨਾਮਿਆਂ ਵਿੱਚ ਸ਼ਾਮਿਲ ਸਵੈਜੀਵਨੀਮੂਲਕ ਜਾਣਕਾਰੀ ਤੋਂ ਹੀ ਪਤਾ ਲੱਗਦਾ ਹੈ। ਇਬਨ ਬਤੂਤਾ ਦਾ ਜਨਮ 25 ਫਰਵਰੀ, 1304 ਨੂੰ ਟੰਜੀਆ, ਮੋਰੋਕੋ, ਵਿਚ ਇੱਕ ਕਾਜੀ (ਇਸਲਾਮੀ ਕਾਨੂੰਨੀ ਵਿਦਵਾਨ) ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਮੱਕੇ ਦੀ ਯਾਤਰਾ (ਹੱਜ) ਅਤੇ ਪ੍ਰਸਿੱਧ ਮੁਸਲਮਾਨਾਂ ਦੇ ਦਰਸ਼ਨ ਕਰਨ ਦੀ ਵੱਡੀ ਇੱਛਾ ਸੀ। ਇਸ ਸੱਧਰ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਹ ਕੇਵਲ 21 ਬਰਸ ਦੀ ਉਮਰ ਵਿੱਚ ਯਾਤਰਾ ਕਰਨ ਨਿਕਲ ਪਿਆ।

ਲੋਕ ਸਭਿਆਚਾਰ ਵਿੱਚ[ਸੋਧੋ]

ਹਵਾਲੇ[ਸੋਧੋ]