ਅੰਜੂ ਜੈਨ
ਅੰਜੂ ਜੈਨ (ਜਨਮ 11 ਅਗਸਤ 1974 ਨੂੰ ਨਵੀਂ ਦਿੱਲੀ ਵਿਖੇ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ (1995 ਤੋਂ 2003 ਵਿਚਕਾਰ 8 ਮੈਚ) ਅਤੇ ਇੱਕ ਦਿਨਾ ਅੰਤਰਰਾਸ਼ਟਰੀ (1993 ਤੋਂ 2005 ਵਿਚਕਾਰ 65 ਮੈਚ) ਖੇਡਦੀ ਰਹੀ ਹੈ। ਉਹ ਟੀਮ ਦੀ ਵਿਕਟ-ਰੱਖਿਅਕ (ਵਿਕਟਕੀਪਰ) ਵਜੋਂ ਖੇਡਦੀ ਰਹੀ ਹੈ।
ਉਸਨੇ ਭਾਰਤੀ ਟੀਮ ਦੀ 8 ਓਡੀਆਈ ਮੈਚਾਂ ਵਿੱਚ ਕਪਤਾਨੀ ਵੀ ਕੀਤੀ ਹੈ। ਇਹ ਕਪਤਾਨੀ ਉਸਨੇ 2000 ਵਿੱਚ ਖੇਡੇ ਗਏ ਕ੍ਰਿਕਇੰਫ਼ੋ ਮਹਿਲਾ ਵਿਸ਼ਵ ਕੱਪ ਸਮੇਂ ਕੀਤੀ ਸੀ ਅਤੇ ਭਾਰਤੀ ਟੀਮ ਨੇ ਸੈਮੀਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।
ਭਾਰਤੀ ਮਹਿਲਾ ਘਰੇਲੂ ਕ੍ਰਿਕਟ ਲੀਗ ਵਿੱਚ ਉਹ ਏਅਰ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਵੱਲੋਂ ਖੇਡਦੀ ਰਹੀ ਹੈ। ਉਸਨੇ ਲਗਾਤਾਰ ਚਾਰ ਵਿਸ਼ਵ ਕੱਪ ਖੇਡੇ ਹਨ। ਉਸਨੇ 81 ਬੱਲੇਬਾਜ਼ਾਂ ਨੂੰ ਵਿਕਟ-ਰੱਖਿਅਕ ਵਜੋਂ ਆਊਟ ਕੀਤਾ ਹੈ ਅਤੇ ਉਹ ਅਜਿਹਾ ਕਰਨ ਵਾਲੀ ਦੁਨੀਆ ਦੀ ਚੌਥੇ ਨੰਬਰ ਦੀ ਵਿਕਟ-ਰੱਖਿਅਕ ਖਿਡਾਰਨ ਹੈ।
ਅੰਜੂ ਨੂੰ 2005 ਵਿੱਚ ਭਾਰਤੀ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਵੱਲੋਂ ਅਰਜੁਨ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਅਤੇ ਫਿਰ ਉਸਨੂੰ ਕ੍ਰਿਕਟ ਦੀ ਸਪੋਰਟਪਰਸਨ ਆਫ਼ ਦੀ ਯੀਅਰ ਐਲਾਨਿਆ ਗਿਆ ਸੀ। ਇਸ ਸਮੇਂ ਉਹ ਅਸਾਮ ਦੀ ਕ੍ਰਿਕਟ ਟੀਮ ਦੀ ਕੋਚ ਹੈ।
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- Profile from CricketArchive
- Player profile from Cricinfo