ਸਮੱਗਰੀ 'ਤੇ ਜਾਓ

ਚੱਡੀ ਬਨੈਨ ਗੈਂਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੱਡੀ ਬਨੈਨ ਗੈਂਗ ਭਾਰਤ ਦੇ ਕੁੱਝ ਹਿੱਸਿਆ ਵਿੱਚ ਫੈਲੀ ਇੱਕ ਅਪਰਾਧੀ ਮੰਡਲੀ ਹੈ।[1] ਇਹ ਇੱਕ ਹਿੰਸਕ ਮੰਡਲੀ ਹੈ ਜੋ ਕੱਛਾ ਬਨੈਨ ਪਾ ਕੇ ਲੋਕਾਂ ਉੱਪਰ ਹਮਲਾ ਕਰਦੇ ਹਨ। ਇਹ ਲੋਕ ਸਿਰਫ ਕੱਛਾ ਬਨੈਨ ਪਾ ਕੇ ਅਤੇ ਸਰੀਰ ਉੱਪਰ ਤੇਲ ਜਾਂ ਚਿਕੜ ਦੀ ਮਾਲਿਸ਼ ਕਰਕੇ ਰੱਖਦੇ ਹਨ ਅਤੇ ਆਪਨੇ ਮੁੰਹ ਨੂੰ ਢੱਕ ਕੇ ਰੱਖਦੇ ਹਨ।[2]

ਤੌਰ ਤਰੀਕੇ

[ਸੋਧੋ]

ਇਹ ਲੋਕ 5-6 ਜਾਂ 8-10 ਮੰਡਲੀਆਂ ਵਿੱਚ ਆਸੇ ਪਾਸੇ ਫੈਲ ਜਾਂਦੇ ਹਨ।[3][4] ਇਹ ਲੋਕ ਦਿਨ ਸਮੇਂ ਕੁਰ੍ਤਾ ਅਤੇ ਧੋਤੀ ਪਾਉਂਦੇ ਹਨ ਅਤੇ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਕਲੋਨੀਆਂ ਦੇ ਖ਼ਾਲੀ ਪਲਾਟਾਂ ਵਿੱਚ ਰਹਿੰਦੇ ਹਨ। ਇਹ ਮੰਡਲੀ ਭਿਖਾਰੀਆਂ ਵਾਂਗ ਘੁੰਮਦੇ ਹਨ ਅਤੇ ਆਪਣਾ ਸ਼ਿਕਾਰ ਬਣਾਉਣ ਲਈ ਕਿਸੇ ਘਰ ਦੀ ਭਾਲ ਕਰਦੇ ਹਨ। ਇਹ ਕਈ ਘਰਾਂ ਉੱਪਰ ਹਮਲਾ ਕਰਦੇ ਹਨ ਅਤੇ ਫਿਰ ਉਹ ਜਗ੍ਹਾਂ ਛੱਡ ਕੇ ਦੂਜੀ ਜਗ੍ਹਾਂ ਚਲੇ ਜਾਂਦੇ ਹਨ।

ਉਹ ਪਰਿਵਾਰ ਦੇ ਮੈਂਬਰਾਂ ਨਾਲ ਗਠਜੋੜ ਕਰ ਲੈਂਦੇ ਹਨ ਅਤੇ ਜੇਕਰ ਉਹਨਾਂ ਨੇ ਉਹਨਾਂ ਵਿਰੁਧ ਕਾਰਜ ਕੀਤਾ ਤੇ ਉਹ ਉਹਨਾਂ ਨੂੰ ਕ਼ਤਲ ਕਰਨ ਦੀ ਧਮਕੀ ਦਿੰਦੇ ਹਨ। ਇਹ ਆਪਨੇ ਕੋਲ ਛੜੀ, ਕੁਹਾੜੀ, ਚਾਕੂ ਅਤੇ ਬੰਦੂਕ ਵਰਗੇ ਹਥਿਆਰ ਰੱਖਦੇ ਹਨ। ਕਈ ਵਾਰ ਇਹ ਮੰਦਿਰਾਂ ਵਿੱਚ ਵੀ ਲੁੱਟ ਮਾਰ ਕਰਦੇ ਹਨ।

ਪਛਾਣ

[ਸੋਧੋ]

ਕਈ ਮਾਮਲਿਆਂ ਵਿੱਚ, ਇਸ ਮੰਡਲੀ ਦੇ ਲੋਕ ਭਾਰਤ ਦੇ ਕਬੀਲੇ ਪਰਾਧੀ ਨਾਲ ਸਬੰਧ ਰੱਖਦੇ ਹਨ।[5][6] ਇਸੇ ਪ੍ਰਕਾਰ, ਪਰਾਧੀ ਕਬੀਲੇ ਤੋਂ ਇਲਾਵਾ ਕੁੱਝ ਹੋਰ ਕਬੀਲਿਆਂ ਦੇ ਲੋਕ ਵੀ ਇਹਨਾਂ ਮੰਡਲੀਆਂ ਦਾ ਹਿੱਸਾ ਬਣਦੇ ਹਨ।[7][8]

ਰਿਪੋਰਟ

[ਸੋਧੋ]

1999 ਵਿੱਚ ਇਸ ਗਰੁਪ ਦੀ ਰਿਪੋਰਟ ਤਿਆਰ ਕੀਤੀ ਗਈ।[9][10] ਇਹ ਮੰਡਲੀਆਂ ਉਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਵਿੱਚ ਪਾਈਆਂ ਗਈਆਂ।[11]

ਗਿਰਫ਼ਤਾਰੀ

[ਸੋਧੋ]

ਇਹ ਲੋਕ ਬਹੁਤ ਘੱਟ ਫੜੇ ਗਏ। ਚੱਡੀ ਬਨੈਨ ਗੈਂਗ ਨੂੰ ਪੁਲਿਸ ਦੁਆਰਾ ਬੋਰੀਵਾਲੀ ਵਿੱਖੇ ਘੇਰਾ ਪਾਉਣ ਉੱਪਰ ਕੁੱਝ ਲੋਕਾਂ ਦੀ ਗਿਰਫ਼ਤਾਰੀ ਕੀਤੀ ਗਈ।[12]

ਹਵਾਲੇ

[ਸੋਧੋ]
  1. "Chaddi-Baniyan gang returns to haunt city". Times of India. July 26, 2009. Retrieved May 7, 2014.
  2. "राजधानी में चड्डी बनियान धारी गिरोह फिर हुआ सक्रिय, Dainik Kausar, May 6, 2014". Archived from the original on ਮਈ 8, 2014. Retrieved ਜੁਲਾਈ 17, 2016. {{cite web}}: Unknown parameter |dead-url= ignored (|url-status= suggested) (help)
  3. "कच्छा-बनियान गिरोह की दिल्ली में दस्तक, दो जगह लूट आईबीएन-7 | Apr 30, 2011". Archived from the original on ਦਸੰਬਰ 15, 2014. Retrieved ਜੁਲਾਈ 17, 2016. {{cite web}}: Unknown parameter |dead-url= ignored (|url-status= suggested) (help)
  4. "Chaddi-baniyan gang now targets temples, 2010-08-23, Mid-Day". Archived from the original on 2014-05-10. Retrieved 2016-07-17. {{cite web}}: Unknown parameter |dead-url= ignored (|url-status= suggested) (help)
  5. "Panvel villagers kill a robber of chaddi banyan gang, G Mohiuddin Jeddy, Hindustan Times, Navi Mumbai, May 31, 2011". Archived from the original on ਜੂਨ 29, 2012. Retrieved ਜੁਲਾਈ 17, 2016. {{cite web}}: Unknown parameter |dead-url= ignored (|url-status= suggested) (help)
  6. Dreaded Phase Pardhis are back, Afternoon Dispatch & Courier, September 27, 2013, Zuber Ansari
  7. Four ‘ chaddi- banian’ burglars caught; confess to 36 house- breaks, Free Press Journal August 06, 2013
  8. "जारी है कच्छा-बनियान गिरोह का आतंक Sun, 06 Oct 2013". Archived from the original on 3 ਸਤੰਬਰ 2014. Retrieved 17 ਜੁਲਾਈ 2016.
  9. Immigration and Refugee Board of Canada, India: Kacha Banian (Kucha Banyan) or Underwear-Undershirt Wearing Group or Shorts-Underwear Clad Group; its members; their activities; their targets, 10 August 2001, IND37634.E, available at: http://www.refworld.org/docid/3df4be4118.html [accessed 8 May 2014]
  10. दो साल बाद फिर सक्रिय हुआ कच्छा बनियान गिरोह
  11. "Inter-State burglar gang nabbed, Hindu, Jul 24, 2008". Archived from the original on ਫ਼ਰਵਰੀ 28, 2009. Retrieved ਜੁਲਾਈ 17, 2016. {{cite web}}: Unknown parameter |dead-url= ignored (|url-status= suggested) (help)
  12. http://m.timesofindia.com/city/mumbai/Night-long-siege-shootout-as-suspected-chaddi-baniyan-gang-breaks-into-Borivali-house/articleshow/50896457.cms