ਸਮੱਗਰੀ 'ਤੇ ਜਾਓ

ਅਖ਼ਤਰ ਅੰਸਾਰੀ ਦੇਹਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਹੰਮਦ ਅਯੂਬ ਅੰਸਾਰੀ ਉਰਫ਼ ਅਖ਼ਤਰ ਅੰਸਾਰੀ ਦੇਹਲਵੀ (ਜਨਮ ਅਕਤੂਬਰ, 1909 - ਮੌਤ: 5 ਅਕਤੂਬਰ, 1988 ) ਉਰਦੂ ਭਾਸ਼ਾ ਨਾਲ ਸਬੰਧਤ ਭਾਰਤ ਦਾ ਇੱਕ ਕਵੀ, ਨਾਟਕਕਾਰ ਅਤੇ ਆਲੋਚਕ ਸੀ।

ਜ਼ਿੰਦਗੀ ਅਤੇ ਕਲਾ

[ਸੋਧੋ]

ਅਖਤਰ ਅੰਸਾਰੀ ਦਾ ਜਨਮ 1 ਅਕਤੂਬਰ, 1909 ਨੂੰ ਬਦਾਯੂੰ, ਉੱਤਰ ਪ੍ਰਦੇਸ਼, ਬ੍ਰਿਟਿਸ਼ ਭਾਰਤ ਵਿੱਚ ਹੋਇਆ ਸੀ। [1] [2] [3] ਉਸਦਾ ਅਸਲ ਨਾਮ ਮੁਹੰਮਦ ਅਯੂਬ ਅੰਸਾਰੀ ਸੀ। ਆਪਣੇ ਜਨਮ ਤੋਂ ਥੋੜ੍ਹੀ ਦੇਰ ਪਹਿਲਾਂ, ਉਸਦੇ ਪਿਤਾ ਪਰਵਾਸ ਕਰ ਕੇ ਦਿੱਲੀ ਆ ਗਏ, ਇਸ ਲਈ ਦੇਹਲਵੀ ਪ੍ਰਸਿੱਧ ਹੋ ਗਏ। ਉਸਨੇ ਆਪਣਾ ਮੁੱਢਲਾ ਜੀਵਨ ਦਿੱਲੀ ਵਿੱਚ ਬਿਤਾਇਆ। ਉਹ ਐਂਗਲੋ-ਅਰਬੀ ਹਾਈ ਸਕੂਲ, ਦਿੱਲੀ ਦਾ ਵਿਦਿਆਰਥੀ ਸੀ। 1924 ਵਿਚ ਹਾਈ ਸਕੂਲ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਸਨੇ ਸੇਂਟ ਸਟੀਫਨਜ਼, ਕਾਲਜ, ਦਿੱਲੀ ਵਿਚ ਦਾਖਲਾ ਲਿਆ ਜਿੱਥੋਂ ਉਸਨੇ 1930 ਵਿਚ ਬੀ.ਏ. (ਆਨਰਜ਼) ਇਤਿਹਾਸ ਦੀ ਡਿਗਰੀ ਪ੍ਰਾਪਤ ਕੀਤੀ1931 ਵਿਚ ਯੂਨਾਈਟਿਡ ਕਿੰਗਡਮ ਦੇ ਸ਼ਹਿਰ ਲੰਡਨ ਵਿੱਚ ਚਲਾ ਗਿਆ, ਪਰ ਜਲਦ ਪਿਤਾ ਦੀ ਮੌਤ ਹੋ ਗਈ, ਅਤੇ ਕੁਝ ਨਿੱਜੀ ਸਮੱਸਿਆਵਾਂ ਕਾਰਨ ਲੰਡਨ ਤੋਂ ਸਰਟੀਫਿਕੇਟ ਲਏ ਬਿਨਾਂ ਵਾਪਸ ਦਿੱਲੀ ਪਰਤ ਆਇਆ। 1932 ਵਿੱਚ ਉਸਨੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ। ਇਹ ਸਿੱਖਿਆ ਵੀ ਅਧੂਰੀ ਰਹਿ ਗਈ। 1933 ਵਿੱਚ ਉਸਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਬੀਟੀ ਵਿੱਚ ਦਾਖਲਾ ਲਿਆ ਅਤੇ 1934 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਹਾਈ ਸਕੂਲ ਵਿਚ ਕੰਮ ਕਰਨਾ ਸ਼ੁਰੂ ਕੀਤਾ। ਉਸਨੇ 1947 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਉਰਦੂ ਵਿੱਚ ਐਮਏ ਕੀਤੀ ਅਤੇ ਉਸੇ ਯੂਨੀਵਰਸਿਟੀ ਦੇ ਉਰਦੂ ਵਿਭਾਗ ਵਿੱਚ ਲੈਕਚਰਾਰ ਲੱਗ ਗਿਆ। 1950 ਵਿੱਚ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਰਦੂ ਵਿਭਾਗ ਤੋਂ ਸਿੱਖਿਆ ਵਿਭਾਗ ਵਿਚ ਚਲਾ ਗਿਆ ਅਤੇ ਆਪਣੀ ਰਿਟਾਇਰਮੈਂਟ ਤੱਕ ਉਥੇ ਰਿਹਾ। 1928 ਵਿੱਚ ਅਖਤਰ ਅੰਸਾਰੀ ਨੇ ਕਵਿਤਾ ਸੁਣਾਉਣ ਦੀ ਸ਼ੁਰੂਆਤ ਕੀਤੀ। ਕੁਝ ਸਾਲਾਂ ਬਾਅਦ, ਉਸਨੇ ਆਪਣਾ ਧਿਆਨ ਗਲਪ, ਅਲੋਚਨਾ ਅਤੇ ਗੱਦ ਦੀਆਂ ਹੋਰ ਸ਼ੈਲੀਆਂ ਵੱਲ ਮੋੜਿਆ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ਨਗ਼ਮਾ ਰੂਹ 1932 ਵਿਚ ਪ੍ਰਕਾਸ਼ਤ ਹੋਇਆ ਸੀ। ਉਸਦੀਆਂ ਦੂਜੀਆਂ ਕਿਤਾਬਾਂ ਵਿਚ ਅੰਧੀ ਦੁਨੀਆ ਔਰ ਦੂਸਰੇ ਅਫ਼ਸਾਨੇ, ਨਾਜ਼ੋ ਔਰ ਦੂਸਰੇ ਅਫ਼ਸਾਨੇ, ਆਬਗੀਨੇ, ਅਫ਼ਾਦੀ ਅਦਬ, ਖ਼ੂਨੀ ਔਰ ਦੂਸਰੇ ਅਫ਼ਸਾਨੇ, ਖ਼ੋ ਨਾਬ, ਖ਼ੰਦਾ ਸਹਿਰ, ਰੂਹ-ਏ-ਅਸਰ, ਲੌ ਇਕ ਕਿੱਸਾ ਸੁਣੋ, ਯੇ ਜ਼ਿੰਦਗੀ ਔਰ ਦੂਸਰੇ ਅਫ਼ਸਾਨੇ, ਗ਼ਜ਼ਲ ਔਰ ਦਰਸ-ਏ-ਗ਼ਜ਼ਲ, ਹਾਲੀ ਔਰ ਨਯਾ ਤਨਕੀਦੀ ਸ਼ਊਰ, ਟੇਢੀ ਜ਼ਮੀਨ, ਸਰਵਰ ਜਾਂ, ਮੁਤਾਲਾ ਔਰ ਤਨਕੀਦ, ਸ਼ਾਲਾ ਬਾ ਜਾਮ, ਗ਼ਜ਼ਲ ਕੀ ਤਨਕੀਦ ਔਰ ਦਿਲੀ ਕਾ ਰੋੜਾ ਸ਼ਾਮਿਲ ਹਨ। ਦੋ ਪੁਸਤਕਾਂ ਇਕ ਕਦਮ ਔਰ ਸਹੀ ਅਤੇ ਉਰਦੂ ਅਫ਼ਸਾਨਾ, ਬੁਨਿਆਦੀ ਔਰ ਤਸ਼ਕੀਲੀ ਮਿਸਾਇਲ ਉਸਦੀ ਮੌਤ ਦੇ ਬਾਅਦ ਪ੍ਰਕਾਸ਼ਤ ਕੀਤੀਆਂ ਗਈਆਂ। ਸਿੱਖਿਆ ਬਾਰੇ ਦੋ ਕਿਤਾਬਾਂ ਅੰਗ੍ਰੇਜ਼ੀ ਵਿਚ ਵੀ ਪ੍ਰਕਾਸ਼ਤ ਹੋਈਆਂ।

ਲਿਖਤਾਂ

[ਸੋਧੋ]
 • ਨਗ਼ਮਾ ਰੂਹ (1932 )
 • ਅੰਧੀ ਦੁਨੀਆ ਔਰ ਦੂਸਰੇ ਅਫ਼ਸਾਨੇ (1939, ਅਫ਼ਸਾਨੇ )
 • ਨਾਜ਼ੋ ਔਰ ਦੂਸਰੇ ਅਫ਼ਸਾਨੇ (1940, ਅਫ਼ਸਾਨੇ )
 • ਆਬਗੀਨੇ (1940, ਕਤਆਤ)
 • ਅਫ਼ਾਦੀ ਅਦਬ (1941, ਆਲੋਚਨਾ)
 • ਖ਼ੂਨੀ ਔਰ ਦੂਸਰੇ ਅਫ਼ਸਾਨੇ (1943, ਅਫ਼ਸਾਨੇ )
 • ਖ਼ੋ ਨਾਬ (1943, ਗ਼ਜ਼ਲਾਂ)
 • ਖ਼ੰਦਾ ਸਹਿਰ (1944, ਨਜ਼ਮੇਂ)
 • ਰੂਹ-ਏ- ਅਸਰ (1945, ਕਤਆਤ, ਗ਼ਜ਼ਲਾਂ, ਨਜ਼ਮੇਂ)
 • ਲੌ ਇਕ ਕਿੱਸਾ ਸੁਣੋ (1952, ਅਫ਼ਸਾਨੇ )
 • ਯੇ ਜ਼ਿੰਦਗੀ ਔਰ ਦੂਸਰੇ ਅਫ਼ਸਾਨੇ (1958, ਅਫ਼ਸਾਨੇ )
 • ਗ਼ਜ਼ਲ ਔਰ ਦਰਸ-ਏ-ਗ਼ਜ਼ਲ (1959, ਆਲੋਚਨਾ)
 • ਹਾਲੀ ਔਰ ਨਯਾ ਤਨਕੀਦੀ ਸ਼ਊਰ (1962, ਆਲੋਚਨਾ)
 • ਟੀੜ੍ਹੀ ਜ਼ਮੀਨ (1963, ਕਤਆਤ)
 • ਸਰਵਰ-ਏ- ਜਾਂ (1963, ਗ਼ਜ਼ਲਾਂ)
 • ਮੁਤਾਲਾ ਔਰ ਤਨਕੀਦ (1965, ਆਲੋਚਨਾ)
 • ਸ਼ਾਲਾ ਬਾ ਜਾਮ (1968, ਕਤਆਤ)
 • ਗ਼ਜ਼ਲ ਕੀ ਸਰ ਗੁਜ਼ਸ਼ਤ (1975, ਆਲੋਚਨਾ)
 • ਦਿੱਲੀ ਕਾ ਰੋੜਾ (1977, ਸਵੈਜੀਵਨੀ)

ਮੌਤ

[ਸੋਧੋ]

ਅਖਤਰ ਅੰਸਾਰੀ ਦੀ 5 ਅਕਤੂਬਰ, 1988 ਨੂੰ ਅਲੀਗੜ, ਭਾਰਤ ਵਿੱਚ ਮੌਤ ਹੋ ਗਈ ਸੀ। [1] [2] [3]

ਹਵਾਲੇ

[ਸੋਧੋ]
 1. 1.0 1.1 جامع اردو انسائیکلوپیڈیا (جلد اول) ادبیات، قومی کونسل برائے فروغ اردو زبان، نئی دہلی، 2003ء، صفحہ 34
 2. 2.0 2.1 اختر انصاری، بائیو ببلوگرافی ڈاٹ کام، پاکستان
 3. 3.0 3.1 اختر انصاری، ریختہ ڈاٹ او آر جی، بھارت