ਅਗਾਥਾ ਸੰਗਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਗਾਥਾ ਕੇ ਸੰਗਮਾ
ਲੋਕ ਸਭਾ ਮੈਂਬਰ
ਦਫ਼ਤਰ ਵਿੱਚ
May 2009 – May 2014
ਤੋਂ ਪਹਿਲਾਂਪੀ ਏ ਸੰਗਮਾ
ਤੋਂ ਬਾਅਦਪੀ ਏ ਸੰਗਮਾ
ਹਲਕਾਤੁਰਾ
ਰਾਜ ਮੰਤਰੀ ਪੇਂਡੂ ਵਿਕਾਸ ਮੰਤਰਾਲੇ
ਦਫ਼ਤਰ ਵਿੱਚ
ਮਈ 2009 – ਅਕਤੂਬਰ 2012
ਨਿੱਜੀ ਜਾਣਕਾਰੀ
ਜਨਮ (1980-07-24) 24 ਜੁਲਾਈ 1980 (ਉਮਰ 43)
ਨਵੀਂ ਦਿੱਲੀ, ਭਾਰਤ [1]
ਸਿਆਸੀ ਪਾਰਟੀਰਾਸ਼ਟਰਵਾਦੀ ਕਾਂਗਰਸ ਪਾਰਟੀ
ਰਿਹਾਇਸ਼West Garo Hills
ਅਲਮਾ ਮਾਤਰਪੁਣੇ ਯੂਨੀਵਰਸਿਟੀ
ਨੋਟਿੰਘਮ ਯੂਨੀਵਰਸਿਟੀ
ਪੇਸ਼ਾਵਕੀਲ
As of 12 ਜੁਲਾਈ, 2009
ਸਰੋਤ: [1]

ਅਗਾਥਾ ਕੇ ਸੰਗਮਾ (ਜਨਮ 24 ਜੁਲਾਈ 1980) ਭਾਰਤ ਦੀ ਸੰਸਦ ਇੱਕ ਸਾਬਕਾ ਮੈਂਬਰ (ਐਮ ਪੀ) ਹੈ, ਅਤੇ 15 ਵੀਂ ਲੋਕ ਸਭਾ ਦਾ ਹਿੱਸਾ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ.) ਦੇ ਉਮੀਦਵਾਰ ਦੇ ਤੌਰ ਤੇ ਉਹ 2009 ਦੀ ਸੰਸਦੀ ਚੋਣ ਤੋਂ ਬਾਅਦ ਮੇਘਾਲਿਆ ਦੇ ਤੁਰਾ ਹਲਕੇ ਦੀ ਪ੍ਰਤੀਨਿਧਤਾ ਕਰਦੀ ਸੀ। ਉਹ ਯੂ.ਪੀ.ਏ. ਸਰਕਾਰ ਵਿੱਚ ਮਨਮੋਹਨ ਸਿੰਘ ਦੀ ਕੈਬਨਿਟ ਵਿੱਚ ਸਭ ਤੋਂ ਘੱਟ ਉਮਰ ਦੀ ਰਾਜ ਮੰਤਰੀ ਸੀ।.[2]

ਸ਼ੁਰੂ ਦਾ ਜੀਵਨ[ਸੋਧੋ]

ਅਗਾਥਾ ਸੰਗਮਾ ਦਾ ਜਨਮ ਨਵੀਂ ਦਿੱਲੀ ਵਿੱਚ ਪੀ ਏ ਸੰਗਮਾ, ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਸੋਰਾਦਨੀ ਕੇ ਸੰਗਮਾ ਦੀ ਘਰ ਹੋਇਆ ਸੀ। ਉਸ ਦਾ ਪਾਲਣ ਪੋਸ਼ਣ ਪੱਛਮੀ ਗਾਰੋ ਹਿਲਸ, ਮੇਘਾਲਿਆ ਵਿੱਚ ਹੋਇਆ ਸੀ।[1] ਉਸ ਦਾ ਭਰਾ ਕੋਨਰਾਡ ਸੰਗਮਾ ਮੇਘਾਲਿਆ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਹੈ।[3]

ਸਿੱਖਿਆ[ਸੋਧੋ]

ਉਸਨੇ ਪੁਣੇ ਯੂਨੀਵਰਸਿਟੀ ਤੋਂ ਐਲ ਐਲ ਬੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਦਿੱਲੀ ਹਾਈ ਕੋਰਟ ਦੇ ਬਾਰ ਵਿੱਚ ਸ਼ਾਮਲ ਹੋ ਗਈ।  ਉਸਨੇ ਯੂ.ਕੇ. ਦੀ ਨੋਟਿੰਘਮ ਯੂਨੀਵਰਸਿਟੀ ਤੋਂ ਇਨਵਾਇਰਨਮੈਂਟਲ ਮੈਨੇਜਮੈਂਟ ਵਿੱਚ ਆਪਣਾ ਮਾਸਟਰ ਦੀ ਡਿਗਰੀ ਕੀਤੀ। [4]

ਕੈਰੀਅਰ[ਸੋਧੋ]

ਅਗਾਥਾ ਸੰਗਮਾ ਪਹਿਲੀ ਵਾਰ ਮਈ 2008 ਵਿੱਚ ਉਪ-ਚੋਣ ਵਿੱਚ 14 ਵੀਂ ਲੋਕ ਸਭਾ ਲਈ ਚੁਣੀ ਗਈ ਸੀ, ਜਦੋਂ ਉਸ ਦੇ ਪਿਤਾ ਪੀ ਏ ਸੰਗਮਾ ਰਾਜ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਲਈ ਸੀਟ ਤੋਂ ਅਸਤੀਫਾ ਦੇ ਦਿੱਤਾ। ਬਾਅਦ ਵਿੱਚ ਉਹ ਦੁਬਾਰਾ 15 ਵੀਂ ਲੋਕ ਸਭਾ ਲਈ ਚੁਣੀ ਗਈ, ਜਿਥੇ ਉਹ ਸਭ ਤੋਂ ਘੱਟ ਉਮਰ ਦੀ ਭਾਰਤੀ ਸੰਸਦ ਮੈਂਬਰ ਸੀ।[5] 29 ਸਾਲ ਦੀ ਉਮਰ ਵਿੱਚ ਉਹ 15 ਵੀਂ ਲੋਕ ਸਭਾ ਦੇ ਮੰਤਰੀ ਮੰਡਲ ਵਿੱਚ ਸਭ ਤੋਂ ਛੋਟੀ ਉਮਰ ਦੀ ਮੰਤਰੀ ਸੀ.[6]

ਉਹ ਪੇਂਡੂ ਵਿਕਾਸ ਦੀ ਸਾਬਕਾ ਰਾਜ ਮੰਤਰੀ ਹੈ। ਉਸ ਨੇ ਅਕਤੂਬਰ 2012 ਵਿੱਚ ਕੈਬਨਿਟ ਦੇ ਫੇਰਬਦਲ ਦੌਰਾਨ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ।[7][8][9] [ਹਵਾਲਾ ਲੋੜੀਂਦਾ]ਅਗਾਥਾ ਸੰਗਮਾ ਵਕੀਲ, ਇੱਕ ਵਾਤਾਵਰਣਵਾਦੀ, ਇੱਕ ਸ਼ੌਕੀਆ ਫੋਟੋਗ੍ਰਾਫ਼ਰ ਹੈ।

ਹਵਾਲੇ[ਸੋਧੋ]

  1. 1.0 1.1 Fifteenth Lok Sabha: Members Bioprofile: Agatha Sangma Archived 2016-01-28 at the Wayback Machine. Lok Sabha website.
  2. "NCP retains Tura, Congress Shillong", The Hindu, Chennai, India, 2009-05-16, archived from the original on 4 November 2012, retrieved 2009-05-25, ... NCP candidate Agatha Sangma, daughter of former Lok Sabha Speaker P A Sangma, retained the Tura parliamentary seat in Meghalaya and Congress the Shillong seat. Ms. Agatha, who is the sitting MP, polled 1,54,476 votes compared to 1,36,531 votes by closest rival Deborah Marak of the Congress. ...
  3. "Sangma meets Sonia, first time in a decade". The Times Of India. 2009-06-02. Archived from the original on 2012-10-24. Retrieved 2017-05-28. {{cite news}}: Unknown parameter |dead-url= ignored (help) Archived 2012-10-24 at the Wayback Machine.
  4. "Sangma dynasty gains momentum in Meghalaya". Rediff.com News. 23 April 2008.
  5. "Agatha K. Sangma: India's Youngest MP profile & Bio", Samaw.com, retrieved 2009-05-25, ... Agatha K. Sangma, the youngest India's Parliamentarian from Meghalaya ... Date of Birth 24.07.1980 ...
  6. "Agatha Sangma youngest minister in Manmohan ministry", economictimes.com, 2009-05-27, archived from the original on 2012-10-23, retrieved 2009-05-27, ... P A Sangma, will be the youngest minister in the Manmohan Singh cabinet ...
  7. "Agatha Sangma and Vincent Pala step down". India today. Retrieved 28 October 2012.
  8. "Agatha Sangma too may quit NCP, ministry". The Times Of India. 21 June 2012. Archived from the original on 2013-01-26. Retrieved 2017-05-28. {{cite news}}: Unknown parameter |dead-url= ignored (help) Archived 2013-01-26 at Archive.is
  9. "Agatha Sangma gets rural development, Ambika is I&B minister", in.news.yahoo.com, retrieved 2009-05-28, ... The youngest minister in Prime Minister Manmohan Singh's cabinet, Agatha Sangma, 28, has been named minister of state for rural development...

ਬਾਹਰੀ ਲਿੰਕ[ਸੋਧੋ]