ਅਜ਼ੀਜ਼ ਸਾਂਜਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਜ਼ੀਜ਼ ਸਾਂਜਰ
ਜਨਮ (1946-09-08) ਸਤੰਬਰ 8, 1946 (ਉਮਰ 74)
ਸਾਵੁਰ, ਮਾਰਡਿਨ, ਤੁਰਕੀ
ਕੌਮੀਅਤਤੁਰਕੀ ਅਤੇ ਅਮਰੀਕੀ
ਖੇਤਰਜੀਵ ਰਸਾਇਣ ਵਿਗਿਆਨ
ਅਹਿਮ ਇਨਾਮਵੇਹਬੀ ਕੋਚ ਇਨਾਮ, 2007[1]
ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ, 2015
ਅਲਮਾ ਮਾਤਰ

ਅਜ਼ੀਜ਼ ਸਾਂਜਰ(ਜਨਮ 8 ਸਤੰਬਰ 1946) ਇੱਕ ਤੁਰਕੀ ਜੀਵ-ਰਸਾਇਣ ਵਿਗਿਆਨੀ ਅਤੇ ਜੀਵ ਵਿਗਿਆਨੀ ਹੈ ਜਿਸਦਾ ਕੰਮ ਡੀਐਨਏ ਦੀ ਦਰੁਸਤੀ, ਸੈਲ ਚੱਕਰ ਅਤੇ ਸਰਕੇਡੀਅਨ ਘੜੀ ਨਾਲ ਸਬੰਧਿਤ ਹੈ।[2] 2015 ਵਿੱਚ ਇਸਨੂੰ ਤੋਮਾਸ ਲਿੰਡਾਲ ਅਤੇ ਪੌਲ ਮੋਡਰਿਚ ਦੇ ਨਾਲ ਸਾਂਝੇ ਤੌਰ ਉੱਤੇ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਹ ਅਜ਼ੀਜ਼ ਅਤੇ ਗਵੈਨ ਸਾਂਜਰ ਫਾਊਂਡੇਸ਼ਨ ਨਾਂ ਦੀ ਗ਼ੈਰ-ਮੁਨਾਫ਼ਾ ਸੰਸਥਾ ਦਾ ਸਹਿ-ਸੰਸਥਾਪਕ ਹੈ ਜਿਸਦਾ ਮਕਸਦ ਤੁਰਕੀ ਸੱਭਿਆਚਾਰ ਦੀ ਤਰੱਕੀ ਅਤੇ ਤੁਰਕੀ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਹੈ।[3]

ਸਨਮਾਨ[ਸੋਧੋ]

ਇਸਨੂੰ 2015 ਵਿੱਚ ਤੋਮਾਸ ਲਿੰਡਾਲ ਅਤੇ ਪੌਲ ਮੋਡਰਿਚ ਨਾਲ ਸਾਂਝੇ ਤੌਰ ਉੱਤੇ ਡੀਐਨਏ ਦਰੁਸਤੀ ਦੇ ਕੰਮ ਲਈ ਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[4][5] ਇਹ ਓਰਹਾਨ ਪਾਮੁਕ ਤੋਂ ਬਾਅਦ ਦੂਜਾ ਤੁਰਕ ਹੈ ਜਿਸ ਨੂੰ ਨੋਬਲ ਇਨਾਮ ਮਿਲਿਆ ਹੋਵੇ। ਪਾਮੁਕ ਵੀ ਇਸ ਦੀ ਤਰ੍ਹਾਂ ਇਸਤਾਨਬੁਲ ਯੂਨੀਵਰਸਿਟੀ ਦਾ ਵਿਦਿਆਰਥੀ ਸੀ।

ਹਵਾਲੇ[ਸੋਧੋ]