ਅਜੀਬ ਫ਼ਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਅਜੀਬ ਫਲ (Strange Fruit)"
ਗਾਇਕ/ਗਾਇਕਾ: ਬਿਲੀਆ ਹੋਲੀਡੇਅ
ਰਿਲੀਜ਼1939
ਫਾਰਮੈਟ78 ਰਪਮ
ਰਿਕਾਰਡਿੰਗ20 ਅਪਰੈਲ 1939[1]
ਕਿਸਮਬਲਿਊਜ
ਲੇਬਲਕਾਮੋਡੋਰ
ਗੀਤਕਾਰਏਬਿਲ ਮੀਰੋਪੋਲ
ਰਿਕਾਰਡ ਨਿਰਮਾਤਾ
Music sample

"ਅਜੀਬ ਫਲ" (ਮੂਲ ਅੰਗਰੇਜ਼ੀ: Strange Fruit) ਜਗਤ ਪ੍ਰਸਿੱਧ ਗੀਤ ਹੈ ਜਿਸ ਨੂੰ ਪਹਿਲੀ ਵਾਰ ਬਿਲੀਆ ਹੋਲੀਡੇਅ ਨੇ 1939 ਵਿੱਚ ਗਾਇਆ ਅਤੇ ਰਿਕਾਰਡ ਕਰਵਾਇਆ ਸੀ। ਅਧਿਆਪਕ ਏਬਿਲ ਮੀਰੋਪੋਲ ਦਾ ਕਵਿਤਾ ਰੂਪ ਵਿੱਚ ਕਿਖਿਆ ਇਹ ਗੀਤ ਅਮਰੀਕੀ ਨਸਲਵਾਦ ਨੂੰ, ਖਾਸਕਰ ਅਮਰੀਕਾ ਵਿੱਚ ਅਫਰੀਕੀ-ਅਮਰੀਕੀਆਂ ਨੂੰ ਜਾਨੋਂ ਮਾਰ ਮੁਕਾਉਣ ਦੀਆਂ ਨਸਲਵਾਦੀ ਕਾਰਵਾਈਆਂ ਨੂੰ ਬੇਨਕਾਬ ਕੀਤਾ ਗਿਆ ਹੈ। ਅਜਿਹੀਆਂ ਵਾਰਦਾਤਾਂ ਵਧੇਰੇ ਕਰ ਕੇ ਯੂਨਾਇਟਡ ਸਟੇਟਸ ਦੀਆਂ ਦੱਖਣੀ ਰਿਆਸਤਾਂ ਵਿੱਚ ਐਪਰ ਹੋਰ ਖੇਤਰਾਂ ਵਿੱਚ ਵੀ ਵਾਪਰਦੀਆਂ ਹਨ।[2][3] ਮੀਰੋਪੋਲ ਨੇ ਇਸਨੂੰ ਸੰਗੀਤਬਧ ਕੀਤਾ ਅਤੇ ਉਸ ਦੀ ਪਤਨੀ ਅਤੇ ਗਾਇਕਾ ਲੌਰਾ ਡੰਕਨ ਨੇ ਨਿਊਯਾਰਕ ਵਿੱਚ ਮੈਡੀਸਨ ਸੁਕੇਅਰ ਗਾਰਡਨ ਸਮੇਤ ਅਨੇਕ ਥਾਵਾਂ ਤੇ ਰੋਸ ਗੀਤ ਵਜੋਂ ਗਾਇਆ।

ਬਿਲੀਆ ਹੋਲੀਡੇਅ ਨੇ ਇਹ ਗੀਤ ਸੰਨ 1939 ਵਿੱਚ ਕੈਫੇ ਸੁਸਾਇਟੀ ਨਾਂ ਦੀ ਸੰਸਥਾ ਵਿੱਚ ਪਹਿਲੀ ਵਾਰ ਗਾਇਆ ਸੀ। ਜਲਦ ਹੀ ‘ਅਜੀਬ ਫਲ’ ਹੋਲੀਡੇਅ ਦਾ ਸਭ ਤੋਂ ਵੱਧ ਵਿਕਣ ਵਾਲਾ ਗੀਤ ਬਣ ਗਿਆ ਸੀ।[4]

ਹਵਾਲੇ[ਸੋਧੋ]