ਅਜੀਮ ਚੀਨੀ ਕਾਲ਼
ਅਜੀਮ ਚੀਨੀ ਕਾਲ਼ (ਚੀਨੀ: 三年大饑荒, "ਕਾਲ਼ ਦੇ ਤਿੰਨ ਸਾਲ") ਪੀਪਲਜ਼ ਰੀਪਬਲਿਕ ਆਫ ਚਾਈਨਾ ਵਿੱਚ ਸਾਲ 1959 ਅਤੇ 1961 ਦੇ ਵਿਚਾਲੇ ਇੱਕ ਦੌਰ ਸੀ ਜਿਸ ਵਿੱਚ ਵਿਆਪਕ ਕਾਲ਼ ਦੀ ਸਥਿਤੀ ਸੀ। ਚੇਅਰਮੈਨ ਮਾਓ ਤਸੇ-ਤੁੰਗ ਦੀਆਂ ਨੀਤੀਆਂ ਨੇ ਕਾਲ਼ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ।ਭੁੱਖਮਰੀ ਕਾਰਨ ਹੋਈਆਂ ਮੌਤਾਂ ਦਾ ਅਨੁਮਾਨ ਕਰੋੜਾਂ ਵਿੱਚ ਹੈ।
ਸ਼ਬਦਾਵਲੀ
[ਸੋਧੋ]ਚੀਨ ਵਿੱਚ ਕਾਲ਼ ਨੂੰ ਚੀਨ ਦੇ ਅੰਦਰ ਅਤੇ ਬਾਹਰ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈ।
ਚੀਨ ਵਿੱਚ, ਇਸਨੂੰ "ਅਜ਼ੀਮ ਕਾਲ਼ ਦੇ ਤਿੰਨ ਸਾਲ" ਵਜੋਂ ਜਾਣਿਆ ਜਾਂਦਾ ਹੈ (ਸਰਲ ਚੀਨੀ: 三年大饥荒; ਰਿਵਾਇਤੀ ਚੀਨੀ: 三年大饑荒; ਪਿਨਯਿਨ: Sānnián dà jīhuāng) ਚੀਨ ਦੀ ਲੋਕ ਗਣਤੰਤਰ ਦੀ ਸਰਕਾਰ ਨੇ 1980 ਦੇ ਦਹਾਕੇ ਤੋਂ ਪਹਿਲਾਂ ਇਸ ਨੂੰ "ਕੁਦਰਤੀ ਆਫ਼ਤਾਂ ਦੇ ਤਿੰਨ ਸਾਲ" ਕਿਹਾ (ਸਰਲ ਚੀਨੀ: 三年自然灾害; ਰਿਵਾਇਤੀ ਚੀਨੀ: 三年自然災害; ਪਿਨਯਿਨ: Sānnián zìrán zāihài), ਅਤੇ ਬਾਅਦ ਵਿੱਚ ਇਸਦਾ ਨਾਮ "ਮੁਸ਼ਕਲ ਦੇ ਤਿੰਨ ਸਾਲ" (ਸਰਲ ਚੀਨੀ: 三年困难时期; ਰਿਵਾਇਤੀ ਚੀਨੀ: 三年困難時期; ਪਿਨਯਿਨ: Sānnián kùnnán shíqī) ਕਿਹਾ।[1] .
ਮੁੱਢ
[ਸੋਧੋ]ਵੱਡਾ ਕਾਲ਼ ਸਮਾਜਿਕ ਦਬਾਅ, ਆਰਥਿਕ ਕੁਸ਼ਾਸਨ, ਸਰਕਾਰੀ ਅਦਾਰਿਆਂ ਦੁਆਰਾ ਲਾਗੂ ਕੀਤੇ ਨਿਯਮਾਂ ਵਿੱਚ ਇਨਕਲਾਬੀ ਖੇਤੀਬਾੜੀ ਤਬਦੀਲੀਆਂ ਅਤੇ ਕੁਦਰਤੀ ਆਫ਼ਤਾਂ ਦੇ ਸੁਮੇਲ ਕਾਰਨ ਹੋਇਆ ਸੀ।
ਚੀਨੀ ਕਮਿਊਨਿਸਟ ਪਾਰਟੀ ਦੇ ਚੇਅਰਮੈਨ, ਮਾਓ ਤਸੇ-ਤੁੰਗ ਨੇ ਖੇਤੀ ਨੀਤੀ ਵਿੱਚ ਭਾਰੀ ਤਬਦੀਲੀਆਂ ਪੇਸ਼ ਕੀਤੀਆਂ ਜਿਹੜੀਆਂ ਜ਼ਮੀਨ ਦੀ ਮਾਲਕੀਅਤ ਤੋਂ ਵਰਜਦੀਆਂ ਸਨ। ਨੀਤੀਆਂ ਦੀ ਪਾਲਣਾ ਕਰਨ ਵਿੱਚ ਅਸਫਲ ਹੋਣ ਕਾਰਨ ਸਜ਼ਾ ਮਿਲਦੀ ਸੀ। ਖੇਤੀਬਾੜੀ ਅਤੇ ਕਾਰੋਬਾਰ ਦੇ ਮਾਮਲੇ ਵਿੱਚ ਨਾਗਰਿਕਾਂ 'ਤੇ ਥੋਪਿਆ ਗਿਆ ਸਮਾਜਿਕ ਦਬਾਅ, ਜਿਸ ਨੂੰ ਸਰਕਾਰ ਨੇ ਨਿਯੰਤਰਿਤ ਕੀਤਾ, ਰਾਜ ਦੀ ਅਸਥਿਰਤਾ ਦਾ ਕਾਰਨ ਬਣਿਆ। ਇਸ ਕਾਲਖੰਡ ਦੇ ਦੌਰਾਨ ਪਾਸ ਹੋਏ ਕਾਨੂੰਨਾਂ ਅਤੇ 1958–1962 ਦੇ ਦੌਰਾਨ ਅੱਗੇ ਵੱਡੀ ਛਾਲ ਦੇ ਕਾਰਨ ਅਤੇ ਪੱਤਰਕਾਰ ਯਾਂਗ ਜਿਸ਼ੈਂਗ ਦੇ ਇੱਕ ਵਿਸ਼ਲੇਸ਼ਣ ਦੇ ਅਨੁਸਾਰ, ਇਸ ਅਰਸੇ ਵਿੱਚ ਲਗਪਗ 3 ਕਰੋੜ 60 ਲੱਖ ਲੋਕ ਭੁੱਖਮਰੀ ਨਾਲ ਮਾਰੇ ਗਏ ਸਨ।[2]
ਅਰਥ ਸ਼ਾਸਤਰੀ ਜ਼ਿਨ ਮੈਂਗ ਨੈਨਸੀ ਕਿਯਨ ਅਤੇ ਪਿਅਰੇ ਯਾਰੇਦ ਦਰਸਾਉਂਦੇ ਹਨ ਕਿ, ਅਮਰਤਿਆ ਸੇਨ ਦੇ ਪਹਿਲੇ ਦਾਅਵਿਆਂ ਦੀ ਤਰ੍ਹਾਂ, ਕਾਲ਼ ਤੋਂ ਬਚਣ ਲਈ ਕੁਲ ਉਤਪਾਦਨ ਕਾਫ਼ੀ ਸੀ ਅਤੇ ਇਹ ਕਿ ਕਾਲ਼ ਦੇਸ਼ ਵਿੱਚ ਵੱਧ ਵਸੂਲੀ ਅਤੇ ਮਾੜੀ ਵੰਡ ਕਾਰਨ ਹੋਇਆ ਸੀ। ਉਹ ਦਰਸਾਉਂਦੇ ਹਨ ਕਿ ਬਹੁਤ ਸਾਰੇ ਹੋਰ ਕਾਲ਼ ਪੈਣ ਦੇ ਉਲਟ, ਅਜਿਹੇ ਸਥਾਨਾਂ ਵਿੱਚ ਹੈਰਾਨੀਜਨਕ ਤੌਰ ਤੇ ਵਧੇਰੇ ਮੌਤਾਂ ਹੋਈਆਂ ਜਿਨ੍ਹਾਂ ਨੇ ਪ੍ਰਤੀ ਵਿਅਕਤੀ ਵਧੇਰੇ ਭੋਜਨ ਪੈਦਾ ਕੀਤਾ ਅਤੇ ਦਲੀਲ ਦਿੱਤੀ ਕਿ ਕੇਂਦਰੀ ਯੋਜਨਾਬੱਧ ਖੁਰਾਕ ਖਰੀਦ ਪ੍ਰਣਾਲੀ ਵਿੱਚ ਲਚਕ ਦੀ ਅਨਹੋਂਦ ਘੱਟੋ ਘੱਟ ਕਾਲ਼ ਦੌਰਾਨ ਹੋਈਆਂ ਅੱਧੀਆਂ ਮੌਤਾਂ ਦੀ ਵਿਆਖਿਆ ਕਰਦੀ ਹੈ।[3] ਆਰਥਿਕ ਇਤਿਹਾਸਕਾਰ ਜੇਮਜ਼ ਕੁੰਗ ਅਤੇ ਸ਼ੂਓ ਚੇਨ ਦਰਸਾਉਂਦੇ ਹਨ ਕਿ ਉਨ੍ਹਾਂ ਥਾਵਾਂ 'ਤੇ ਵਧੇਰੇ ਵਸੂਲੀ ਕੀਤੀ ਗਈ ਸੀ ਜਿੱਥੇ ਰਾਜਨੇਤਾਵਾਂ ਨੂੰ ਵਧੇਰੇ ਮੁਕਾਬਲਾ ਦਰਪੇਸ਼ ਸੀ।[4]
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Jisheng, Yang "Tombstone: The Great Chinese Famine, 1958–1962". Book Review. New York Times. Dec, 2012. 3 March 2013. https://www.nytimes.com/2012/12/09/books/review/tombstone-the-great-chinese-famine-1958-1962-by-yang-jisheng.html Archived 24 January 2017 at the Wayback Machine.
- ↑ Meng, Xin; Qian, Nancy; Yared, Pierre (2015-10-01). "The Institutional Causes of China's Great Famine, 1959–1961". The Review of Economic Studies. 82 (4): 1568–1611. doi:10.1093/restud/rdv016. ISSN 0034-6527.
- ↑ Kung, James Kai-Sing; Chen, Shuo (February 2011). "The Tragedy of the Nomenklatura: Career Incentives and Political Radicalism during China's Great Leap Famine". American Political Science Review. 105 (1): 27–45. doi:10.1017/S0003055410000626. ISSN 1537-5943.