ਅੱਗੇ ਵੱਡੀ ਛਾਲ
ਚੀਨ ਦੀ ਕਮਿਊਨਿਸਟ ਪਾਰਟੀ (ਸੀ ਪੀ ਸੀ) ਦੁਆਰਾ 1958 ਤੋਂ 1962 ਤੱਕ ਕੀਤੀ ਗਈ ਆਰਥਿਕ ਅਤੇ ਸਮਾਜਿਕ ਮੁਹਿੰਮ ਚੀਨ ਦੀ ਪੀਪਲਜ਼ ਰੀਪਬਲਿਕ ਆਫ਼ ਚਾਈਨਾ (ਪੀ ਆਰ ਸੀ) ਦੀ ਅੱਗੇ ਵੱਡੀ ਛਾਲ ਸੀ। ਚੇਅਰਮੈਨ ਮਾਓ ਤਸੇ-ਤੁੰਗ ਨੇ ਪੀਪਲਜ਼ ਕਮਿਊਨਜ਼ ਦੇ ਗਠਨ ਰਾਹੀਂ ਦੇਸ਼ ਨੂੰ ਖੇਤੀ ਅਰਥਚਾਰੇ ਤੋਂ ਇੱਕ ਕਮਿਊਨਿਸਟ ਸਮਾਜ ਵਿੱਚ ਬਦਲਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮਾਓ ਨੇ ਕਿਹਾ ਕਿ ਅਨਾਜ ਦੀ ਪੈਦਾਵਾਰ ਨੂੰ ਵਧਾਉਣ ਲਈ ਵਧੇਰੇ ਯਤਨ ਕਰਨਾ ਅਤੇ ਉਦਯੋਗ ਨੂੰ ਦੇਸੀ ਇਲਾਕਿਆਂ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਸਥਾਨਕ ਅਧਿਕਾਰੀ ਸੱਜੇਪੱਖ -ਵਿਰੋਧੀ ਮੁਹਿੰਮਾਂ ਤੋਂ ਡਰਦੇ ਸਨ ਅਤੇ ਮਾਓ ਦੇ ਅਤਿਕਥਨੀ ਦੇ ਦਾਅਵਿਆਂ ਦੇ ਅਧਾਰ ਤੇ ਕੋਟਾ ਪੂਰਾ ਕਰਨ ਜਾਂ ਪੂਰੇ ਤੋਂ ਵੀ ਵੱਧ ਕਰਨ ਲਈ ਮੁਕਾਬਲਾ ਕਰਦੇ ਸਨ। ਉਨ੍ਹਾਂ ਨੇ "ਸਰਪਲੱਸ" ਇਕੱਠੇ ਕੀਤੇ ਜੋ ਅਸਲ ਵਿੱਚ ਹੈ ਨਹੀਂ ਸਨ, ਜਿਸ ਨਾਲ ਕਿਸਾਨ ਭੁੱਖੇ ਮਰ ਗਏ। ਉੱਚ ਅਧਿਕਾਰੀ ਇਨ੍ਹਾਂ ਨੀਤੀਆਂ ਕਾਰਨ ਹੋਈ ਆਰਥਿਕ ਤਬਾਹੀ ਬਾਰੇ ਦੱਸਣ ਦੀ ਹਿੰਮਤ ਨਹੀਂ ਕਰਦੇ ਸਨ ਅਤੇ ਰਾਸ਼ਟਰੀ ਅਧਿਕਾਰੀਆਂ ਨੇ ਖੁਰਾਕੀ ਉਤਪਾਦਾਂ ਦੀ ਗਿਰਾਵਟ ਲਈ ਮਾੜੇ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਬਹੁਤ ਘੱਟ ਜਾਂ ਕੋਈ ਕਾਰਵਾਈ ਨਹੀਂ ਕੀਤੀ। ਵੱਡੀ ਛਾਲ ਦੇ ਕਾਰਨ ਲੱਖਾਂ ਮੌਤਾਂ ਹੋਈਆਂ. ਇੱਕ ਘੱਟੋ-ਘੱਟ ਅਨੁਮਾਨ 1ਕਰੋੜ 80 ਲੱਖ ਹੈ ਅਤੇ ਵੱਡੇ ਅਨੁਮਾਨਾਂ ਤੋਂ ਪਤਾ ਚਲਦਾ ਹੈ ਕਿ ਲਗਪਗ 3 ਕਰੋੜ ਲੋਕ ਮੌਤਾਂ ਭੁੱਖ ਨਾਲ ਹੋਈਆਂ ਸਨ ਅਤੇ ਲਗਪਗ ਏਨੀ ਗਿਣਤੀ ਵਿੱਚ ਹੀ ਬੱਚਿਆਂ ਦਾ ਜਨਮ ਨਾ ਹੋ ਸਕਿਆ ਜਾਂ ਮੁਲਤਵੀ ਹੋ ਗਿਆ, ਜਿਸ ਨੇ ਮਹਾਨ ਚੀਨੀ ਕਾਲ ਨੂੰ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਕਾਲ ਬਣਾ ਦਿੱਤਾ।[1]
ਪੇਂਡੂ ਚੀਨੀ ਦੇ ਜੀਵਨ ਵਿੱਚ ਮੁੱਖ ਤਬਦੀਲੀਆਂ ਵਿੱਚ ਲਾਜ਼ਮੀ ਖੇਤੀ ਸਮੂਹੀਕਰਨ ਸ਼ਾਮਲ ਹੈ। ਨਿੱਜੀ ਖੇਤੀਬਾੜੀ ਦੀ ਮਨਾਹੀ ਕੇ ਦਿੱਤੀ ਗਈ ਸੀ, ਅਤੇ ਇਸ ਵਿੱਚ ਲੱਗੇ ਲੋਕਾਂ ਨੂੰ ਸਤਾਇਆ ਗਿਆ ਸੀ ਅਤੇ ਇਨਕਲਾਬ-ਵਿਰੋਧੀਆਂ ਦਾ ਲੇਬਲ ਲਗਾਇਆ ਗਿਆ ਸੀ। ਪੇਂਡੂ ਲੋਕਾਂ 'ਤੇ ਪਾਬੰਦੀਆਂ ਨੂੰ ਜਨਤਕ ਸੰਘਰਸ਼ ਸੈਸ਼ਨਾਂ ਅਤੇ ਸਮਾਜਿਕ ਦਬਾਅ ਦੁਆਰਾ ਲਾਗੂ ਕੀਤਾ ਗਿਆ ਸੀ, ਹਾਲਾਂਕਿ ਲੋਕਾਂ ਨੇ ਜਬਰੀ ਮਜ਼ਦੂਰੀ ਵੀ ਕੀਤੀ।[2] ਪੇਂਡੂ ਉਦਯੋਗੀਕਰਣ, ਅਧਿਕਾਰਤ ਤੌਰ 'ਤੇ ਮੁਹਿੰਮ ਦੀ ਇੱਕ ਤਰਜੀਹ ਸੀ, "ਦੇ ਵਿਕਾਸ ਨੂੰ...ਵੱਡੀ ਛਾਲ ਦੀਆਂ ਗਲਤੀਆਂ ਨੇ ਠੱਪ ਦਿੱਤਾ ਸੀ। " ਵੱਡੀ ਛਾਲ 1953 ਅਤੇ 1976 ਦੇ ਵਿਚਕਾਰ ਦੋ ਦੌਰਾਂ ਵਿੱਚੋਂ ਇੱਕ ਸੀ ਜਿਸ ਵਿੱਚ ਚੀਨ ਦੀ ਆਰਥਿਕਤਾ ਸੁੰਗੜ ਗਈ ਸੀ।[3] ਅਰਥਸ਼ਾਸਤਰੀ ਡਵਾਈਟ ਪਰਕਿਨਸ ਦਾ ਤਰਕ ਹੈ ਕਿ “ਬਹੁਤ ਸਾਰੇ ਨਿਵੇਸ਼ਾਂ ਨੇ ਪੈਦਾਵਾਰ ਵਿੱਚ ਸਿਰਫ ਮਾਮੂਲੀ ਵਾਧਾ ਜਾਂ ਉੱਕਾ ਵਾਧਾ ਨਾ ਕੀਤਾ . . . ਸੰਖੇਪ ਵਿੱਚ, ਵੱਡੀ ਛਾਲ ਇੱਕ ਬਹੁਤ ਮਹਿੰਗੇ ਮੁੱਲ ਪਈ ਤਬਾਹੀ ਸੀ।"[4]
ਪਿਛੋਕੜ
[ਸੋਧੋ]ਹਵਾਲੇ
[ਸੋਧੋ]- ↑
{{citation}}
: Empty citation (help) - ↑ Mirsky, Jonathan. "The China We Don't Know Archived 2015-10-16 at the Wayback Machine.." New York Review of Books Volume 56, Number 3. February 26, 2009.
- ↑ GDP growth in China 1952–2015 Archived 2013-07-16 at the Wayback Machine. The Cultural Revolution was the other period during which the economy shrank.
- ↑ Perkins (1991). pp. 483–486 for quoted text, p. 493 for growth rates table.