ਸਮੱਗਰੀ 'ਤੇ ਜਾਓ

ਅਡਰੇਅ ਮਬਗੁਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਡਰੇਅ ਮਬਗੁਆ (ਜਨਮ 1984) ਇੱਕ ਕੀਨੀਆ ਟਰਾਂਸਜੈਂਡਰ ਕਾਰਕੁੰਨ ਹੈ, ਜੋ ਟਰਾਂਸਜੈਂਡਰ ਲੋਕਾਂ ਦੇ ਹੱਕਾਂ ਦੀ ਲੜ੍ਹਾਈ ਲੜ੍ਹਨ ਲਈ ਕੀਨੀਆ ਦੇ ਉੱਚ ਅਦਾਲਤ ਦੀਆਂ ਕਾਨੂੰਨੀ ਕਾਰਵਾਈਆਂ ਵਿੱਚ ਸਰਗਰਮ ਰਹਿੰਦੀ ਹੈ।[1][2][3]

ਮੁੱਢਲੀ ਜਾਣਕਾਰੀ[ਸੋਧੋ]

ਉਹ ਟਰਾਂਸਜੈਂਡਰ ਸਿੱਖਿਆ ਅਤੇ ਵਕਾਲਤ ਗਰੁੱਪ[4] ਦੀ ਮੁੱਖੀ ਹੈ ਅਤੇ ਉਸਨੂੰ ਡੱਚ ਦੇ ਵਿਦੇਸ਼ ਮਾਮਲਿਆਂ ਸਬੰਧੀ ਮੰਤਰਾਲੇ ਨੇ ਉਸਦੀ ਸਰਗਰਮੀ ਲਈ 'ਹਿਊਮਨ ਰਾਇਟਸ ਟੁਲਿਪ ਐਵਾਰਡ 2014' ਲਈ ਨਾਮਜ਼ਦ ਕੀਤਾ ਸੀ।[2]

ਜੁਲਾਈ 2014 ਵਿੱਚ ਮਬਗੁਆ ਨੇ ਆਪਣੇ ਗਰੁੱਪ ਟਰਾਂਸਜੈਂਡਰ ਸਿੱਖਿਆ ਅਤੇ ਵਕਾਲਤ ਲਈ ਅਦਾਲਤੀ ਕੇਸ ਵਿੱਚ ਜਿੱਤ ਹਾਸਿਲ ਕੀਤੀ, ਜੋ ਨੈਸ਼ਨਲ ਕੌਂਸਲ ਦੀ ਐਨਜੀਓ, ਕੀਨੀਆ ਨਾਲ ਰਜਿਸਟਰ ਹੈ।[2] ਅਕਤੂਬਰ 2014 ਵਿੱਚ ਉਸਨੇ ਇੱਕ ਹੋਰ ਕੇਸ ਜਿੱਤਿਆ, ਜੋ ਕੀਨੀਆ ਦੀ ਨੈਸ਼ਨਲ ਪ੍ਰੀਖਿਆ ਕੌਂਸਲ ਨਾਲ ਸਬੰਧਿਤ ਸੀ, ਜਿਸ ਵਿੱਚ ਉਸਨੇ ਆਪਣੇ ਅਕਾਦਮਿਕ ਸਰਟੀਫਿਕੇਟਾ 'ਤੇ ਆਪਣਾ ਨਾਮ ਬਦਲਣਾ ਸੀ।[1][2] ਜੂਨ 2016 ਵਿੱਚ ਮਬਗੁਆ ਨੇ ਟਰਾਂਸਜੈਂਡਰ ਸਿੱਖਿਆ ਅਤੇ ਵਕਾਲਤ ਗਰੁੱਪ ਦੇ ਹਿੱਸੇ ਵਜੋਂ ਟਰਾਂਸਜੈਂਡਰ ਲੋਕਾਂ ਦੇ ਕਾਨੂੰਨੀ ਮਾਨਤਾ ਲਈ 2016 ਦੇ ਸਿਹਤ ਬਿਲ ਵਿੱਚ ਤਬਦੀਲੀਆਂ ਦੀ ਮੰਗ ਕੀਤੀ, ਜੋ ਟਰਾਂਸਸੈਕਸੁਅਲਟੀ ਨਾਲ ਸਬੰਧਿਤ ਮਨਾਹੀਆਂ ਨੂੰ ਰੋਕਣ ਲਈ ਸੀ, ਜਿਨ੍ਹਾਂ ਨੂੰ ਸੈਕਸ ਰੀਸੈਜਮੈਂਟ ਥੈਰੇਪੀ ਦੀ ਆਗਿਆ ਦਿੱਤੀ ਜਾਣੀ ਸੀ ਅਤੇ ਸੈਕਸ ਰੀਸਿਸਟਮੈਂਟ ਸਰਜਰੀ ਸੰਬੰਧੀ ਹੋਰ ਬਦਲਾਵ ਦੀ ਆਗਿਆ ਦਿੱਤੀ ਗਈ ਸੀ।[4]

ਪਿਛੋਕੜ[ਸੋਧੋ]

ਮਬਗੁਆ ਦਾ ਜਨਮ 1984 ਵਿੱਚ ਹੋਇਆ। ਉਸ ਨੇ ਮੈਸੋਨੋ ਯੂਨੀਵਰਸਿਟੀ ਤੋਂ ਮੈਡੀਕਲ ਬਾਇਓਟੈਕਨਾਲੋਜੀ ਵਿੱਚ ਵਿਸ਼ੇਸ਼ਤਾ ਦੇ ਨਾਲ ਬਾਇਓਮੈਡਿਕਲ ਸਾਇੰਸ ਵਿੱਚ ਬੈਚਲਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ ਇਸ ਵੇਲੇ ਨਾਇਰੋਬੀ ਦੇ ਕੇ.ਸੀ.ਏ. ਯੂਨੀਵਰਸਿਟੀ ਵਿੱਚ ਜਾਣਕਾਰੀ ਸਿਸਟਮ ਵਿੱਚ ਮਾਸਟਰ ਡਿਗਰੀ ਹਾਸਲ ਕਰ ਰਹੀ ਹੈ। ਅਮਰੇਫ ਹੈਲਥ ਅਫਰੀਕਾ ਇੰਟਰਨੈਸ਼ਨਲ ਸੈਂਟਰ ਤੋਂ ਮਬਗੁਆ ਨੇ ਨਿਗਰਾਨੀ ਅਤੇ ਮੁਲਾਂਕਣ ਵਿੱਚ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਉਹ ਇੱਕ ਓਰੇਕਲ ਸਰਟੀਫਾਈਡ ਐਸੋਸੀਏਟ ਹੈ।

ਸਰਗਰਮੀ[ਸੋਧੋ]

ਜੁਲਾਈ 2014 ਵਿੱਚ ਕੀਨੀਆ ਦੀ ਉੱਚ ਅਦਾਲਤ ਨੇ ਮਬਗੁਆ ਦੇ ਗਰੁੱਪ ਟਰਾਂਸਜੈਂਡਰ ਸਿੱਖਿਆ ਅਤੇ ਵਕਾਲਤ ਨੂੰ ਰਜਿਸਟਰ ਕਰਾਉਣ ਲਈ ਐਨ.ਜੀ.ਓ ਦੀ ਕੌਮੀ ਕੌਂਸਲ ਦਾ ਆਦੇਸ਼ ਦਿੱਤਾ ਅਤੇ ਇਸ ਦੀਆਂ ਕਾਨੂੰਨੀ ਫੀਸਾਂ ਅਦਾ ਕੀਤੀਆਂ।[2]

ਅਕਤੂਬਰ 2014 ਵਿੱਚ ਇੱਕ ਮਹੱਤਵਪੂਰਣ ਕੇਸ ਵਿੱਚ ਕੀਨੀਆ ਦੇ ਹਾਈ ਕੋਰਟ ਨੇ ਕੀਨੀਆ ਕੌਮੀ ਪ੍ਰੀਖਿਆ ਕੌਂਸਲ ਨੂੰ ਆਦੇਸ਼ ਦਿੱਤਾ ਸੀ ਕਿ ਉਹ ਆਪਣੇ ਅਕਾਦਮਿਕ ਪ੍ਰਮਾਣ ਪੱਤਰਾਂ 'ਤੇ ਮਬਗੁਆ ਦੇ ਨਾਮ ਨੂੰ ਬਦਲਣ, ਜੋ ਐਂਡਰਿਉ ਨਾਮ ਨਾਲ ਹਨ, ਜੋ ਉਸਦੇ ਮਰਦ ਹੋਣ ਦਾ ਦਾਅਵਾ ਕਰਦੇ ਹਨ।[1][2][3] ਤਬਦੀਲੀ ਤੋਂ ਬਾਅਦ ਉਸਨੇ ਆਪਣੀ ਪਛਾਣ ਬਦਲਣੀ ਚਾਹੀ ਸੀ, ਕਿਉਂਕਿ ਇਸ ਨਾਲ ਉਸਨੂੰ ਨੌਕਰੀ ਲੈਣ ਵਿੱਚ ਦਿੱਕਤ ਆਉਂਦੀ ਸੀ।[5]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 "BBC News - Kenya court victory for transgender activist Audrey Mbugua". BBC News. 7 October 2014. Retrieved 3 November 2016.
  2. 2.0 2.1 2.2 2.3 2.4 2.5 "Transgender activist wins landmark case in Kenyan court". Reuters. Archived from the original on 2015-10-01. Retrieved 2019-06-14. {{cite web}}: Unknown parameter |dead-url= ignored (|url-status= suggested) (help)
  3. 3.0 3.1 "Kenya: Transgender activist wins landmark case to change her name on academic certificates". PinkNews.
  4. 4.0 4.1 Agoya, Vincent (20 June 2016). "Transgender people seek legal recognition through Health Bill". Daily Nation. Retrieved 24 November 2016.
  5. Chepkemei, Pamela (29 May 2013). "Andrew Mbugua in court struggle to alter name in certificates". The Standard (Kenya). Retrieved 27 November 2016.